Friday, July 10, 2020
FOLLOW US ON

Article

ਫੌਜ ਸਾਡੇ ਸਿਰ ਦਾ ਤਾਜ਼, ਫੌਜ ’ਤੇ ਰਾਜਨੀਤੀ ਕਰਨਾ ਸ਼ਰਮਨਾਕ

June 25, 2020 08:53 PM

ਫੌਜ ਸਾਡੇ ਸਿਰ ਦਾ ਤਾਜ਼, ਫੌਜ ’ਤੇ ਰਾਜਨੀਤੀ ਕਰਨਾ ਸ਼ਰਮਨਾਕ


ਪਿਛਲੇ ਦਿਨੀਂ ਬਾਰਡਰ ’ਤੇ ਭਾਰਤ ਤੇ ਚੀਨ ਦੇ ਫੌਜੀਆਂ ਦੇ ਵਿਚ ਟਕਰਾਅ ਹੋ ਗਿਆ, ਜਿਸ ਵਿਚ ਜਿਥੇ ਭਾਰਤੀ ਫੌਜ ਦੇ ਜਵਾਨ ਸ਼ਹੀਦ ਹੋਏ, ਉਥੇ ਭਾਰਤੀ ਫੌਜ ਨੇ ਚੀਨ ਨੂੰ ਕਰਾਰਾ ਜਵਾਬ ਦਿੰਦੇ ਹੋਏ ਕਾਰਵਾਈ ਨੂੰ ਅੰਜਾਮ ਦਿੰਦੇ ਹੋਏ ਚੀਨ ਦਾ ਵੀ ਨੁਕਸਾਨ ਕੀਤਾ। ਇਸ ਘਟਨਾ ਦੇ ਬਾਅਦ ਫੌਜ ਦੀ ਕਾਰਗੁਜਾਰੀ ਨੂੰ ਲੈ ਕੇ ਸਾਰੇ ਦੇਸ਼ ਦਾ ਸ਼ੀਨਾ ਚੌੜਾ ਹੋ ਗਿਆ ਅਤੇ ਹਰੇਕ ਨੇ ਸ਼ਹੀਦਾਂ ਨੂੰ ਸਲਾਮ ਕੀਤਾ ਅਤੇ ਫੌਜ ਦੇ ਹੱਕ ਦੇ ਸਾਰਿਆਂ ਨੇ ਨਾਅਰਾ ਬੁਲੰਦ ਕੀਤਾ। ਇਸ ਦੌਰਾਨ ਫੌਜ ਨੂੰ ਲੈ ਕੇ ਕੁਝ ਪਾਰਟੀਆਂ ਵਲੋਂ ਚਾਹੇ ਉਹ ਸੱਤਾਧਾਰੀ ਹੋਣ ਚਾਹੇ ਉਹ ਵਿਰੋਧੀ ਧਿਰ ਹੋਵੇ ਰਾਜਨੀਤੀ ਕੀਤੀ ਜਾ ਰਹੀ ਹੈ, ਜੋ ਕਿ ਹਾਲੇ ਤੱਕ ਵੀ ਜਾਰੀ ਹੈ, ਜੋ ਕਿ ਬਹੁਤ ਹੀ ਸ਼ਰਮਨਾਕ ਹੈ। ਫੌਜ ਸਾਡੇ ਦਿਲਾਂ ਦੇ ਵਿਚ ਵਸਦੀ ਹੈ। ਸਰਕਾਰਾਂ ਕਈ ਆਈਆਂ ਤੇ ਗਈਆਂ, ਵਿਰੋਧੀ ਧਿਰ ਵੀ ਬਦਲਦਾ ਰਹਿੰਦਾ ਹੈ, ਪਰੰਤੂ ਫੌਜ ਦੀ ਭੂਮਿਕਾ ਕਦੇ ਨਹੀਂ ਬਦਲਦੀ। ਉਹ ਦੇਸ਼ ਦੀ ਰਾਖੀ ਲਈ ਹਮੇਸ਼ਾਂ ਤਿਆਰ ਰਹਿੰਦੀ ਹੈ ਅਤੇ ਉਹ ਆਪਣੀ ਭੁੂਮਿਕਾ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾ ਰਹੀ ਹੈ, ਜੇਕਰ ਉਹ ਆਪਣਾ ਫਰਜ਼ ਸਹੀ ਤਰੀਕੇ ਨਾਲ ਨਾ ਨਿਭਾਉਂਦੀ ਹੁੰਦੀ ਤਾਂ ਅਸੀਂ ਖੁੱਲੀ ਹਵਾ ਦੇ ਸਾਹ ਨਾ ਲੈ ਰਹੇ ਹੁੰਦੇ। ਰਹਿ ਗੱਲ ਰਾਜਨੀਤਿਕ ਪਾਰਟੀਆਂ ਦੀ, ਆਪਣੀ ਰਾਜਨੀਤੀ ਨੂੰ ਚਮਕਾਉਣ ਲਈ ਫੌਜ ਦੇ ਨਾਮ ਦਾ ਇਸਤੇਮਾਲ ਨਾ ਕਰਨ। ਸੱਤਾਧਾਰੀ ਪਾਰਟੀਆਂ ਅਤੇ ਵਿਰੋਧੀ ਪਾਰਟੀਆਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਸਾਡੀਆਂ ਸਰਹਦਾਂ ਦੀ ਰਾਖੀ ਫੌਜ ਬਹੁਤ ਹੀ ਚੰਗੇ ਢੰਗ ਨਾਲ ਕਰ ਰਹੀ ਹੈ, ਮੁੱਦੇ ਹੋਰ ਬਹੁਤ ਹਨ, ਜਿਥੇ ਆਪਣੀ ਰਾਜਨੀਤੀ ਨੂੰ ਚਮਕਾਇਆ ਜਾ ਸਕਦਾ ਹੈ, ਇਸ ਲਈ ਫੌਜ ਨੂੰ ਇਸ ਰਾਜਨੀਤੀ ਤੋਂ ਆਜ਼ਾਦ ਹੀ ਰੱਖਿਆ ਜਾਵੇ।
ਲੇਖਕ
ਮਨਪ੍ਰੀਤ ਸਿੰਘ ਮੰਨਾ
ਗੜਦੀਵਾਲਾ,
ਮੋਬਾ. 09417717095,07814800439।

Have something to say? Post your comment