Friday, July 10, 2020
FOLLOW US ON

News

ਨਿੱਕਾ ਦੇਸ਼-ਵੱਡੇ ਮੁਕਾਬਲੇ 'ਵੋਮੈਨ'ਜ਼ ਫੁੱਟਬਾਲ ਵਰਲਡ ਕੱਪ-2023' ਨਿਊਜ਼ੀਲੈਂਡ ਦੇ ਵੀ ਆ ਗਿਆ ਹਿੱਸੇ-ਦਰਜਨਾਂ ਟੀਮਾਂ ਪਹੁੰਚਣਗੀਆਂ

June 26, 2020 02:55 AM

ਨਿੱਕਾ ਦੇਸ਼-ਵੱਡੇ ਮੁਕਾਬਲੇ

'ਵੋਮੈਨ'ਜ਼ ਫੁੱਟਬਾਲ ਵਰਲਡ ਕੱਪ-2023' ਨਿਊਜ਼ੀਲੈਂਡ ਦੇ ਵੀ ਆ ਗਿਆ ਹਿੱਸੇ-ਦਰਜਨਾਂ ਟੀਮਾਂ ਪਹੁੰਚਣਗੀਆਂ

- ਭਾਰਤੀ ਕੁੜੀਆਂ ਦੀ ਟੀਮ ਨਹੀਂ ਹੈ 'ਕੁਆਲੀਫਾਈਡ'

ਔਕਲੈਂਡ 26 ਜੂਨ (ਹਰਜਿੰਦਰ ਸਿੰਘ ਬਸਿਆਲਾ)-2023 ਦੇ ਵਿਚ ਹੋਣ ਵਾਲਾ 'ਵੋਮੈਨ'ਜ ਫੁੱਟਬਾਲ ਵਰਲਡ ਕੱਪ' ਬੀਤੇ ਕੱਲ੍ਹ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੀ ਝੋਲੀ ਪੈ ਗਿਆ ਹੈ, ਜਿਸ ਕਰਕੇ ਇਥੇ ਦੇ ਖੇਡ ਪ੍ਰੇਮੀਆਂ ਵਿਚ ਖੁਸ਼ੀ ਦੀ ਲਹਿਰ ਹੈ। ਦੋਵਾਂ ਮੁਲਕਾਂ ਦੇ ਵਿਚ ਇਹ ਕੱਪ ਸਾਂਝੇ ਰੂਪ ਵਿਚ ਕਰਵਾਇਆ ਜਾਵੇਗਾ ਤੇ ਅਰਥਚਾਰੇ ਨੂੰ ਵੱਡੀ ਸਹਾਇਤਾ ਮਿਲੇਗੀ। ਇਸ ਵਿਸ਼ਵ ਕੱਪ ਉਤੇ ਕੋਲੰਬੀਆ ਦੇਸ਼ ਵੀ ਆਪਣਾ ਦਾਅਵਾ ਪੇਸ਼ ਕਰ ਰਿਹਾ ਸੀ, ਪਰ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਹਿੱਸੇ ਜਿਆਦਾ ਵੋਟਾਂ ਆਈਆਂ ਅਤੇ ਇਹ ਦੋਵੇਂ ਦੇਸ਼ ਮੇਜ਼ਵਾਨ ਬਣ ਗਏ। ਫੀਫਾ ਦੇ ਕੁੱਲ 37 ਮੈਂਬਰਾਂ ਨੇ ਵੋਟ ਪਾਉਣੀ ਸੀ ਪਰ 35 ਵੋਟਾਂ ਹੀ ਪਈਆਂ। ਨਿਊਜ਼ੀਲੈਂਡ-ਆਸਟਰੇਲੀਆ ਨੇ 5 ਤਕਨੀਕੀ ਨੰਬਰਾਂ ਵਿਚੋਂ 4.1 ਨੰਬਰ ਹਾਸਿਲ ਕੀਤੇ ਸਨ।  ਭਾਰਤ ਤੋਂ ਫੀਫਾ ਕੌਂਸਿਲ ਮੈਂਬਰ ਅਤੇ ਕਾਂਗਰਸੀ ਰਾਜ ਸਭਾ ਮੈਂਬਰ ਸ੍ਰੀ ਪ੍ਰਾਫੁੱਲ ਪਟੇਲ ਨੇ ਵੀ ਆਸਟਰੇਲੀਆ ਨਿਊਜ਼ੀਲੈਂਡ ਦੇ ਹੱਕ ਵਿਚ ਵੋਟ ਪਾਈ। 'ਸਵਾਦ' ਨਾਂਅ ਦੇ ਨਮਕੀਨ ਵੀ ਇਨ੍ਹਾਂ ਦੀ ਕੰਪਨੀ ਹੀ ਵੇਚਦੀ ਹੈ। ਅਮਰੀਕਾ ਦੇ ਵਿਚ ਸੌਕਰ ਫੈਡਰੇਸ਼ਨ ਦੇ 12 ਸਾਲ ਪ੍ਰਧਾਨ ਰਹੇ ਅਤੇ ਫੀਫਾ ਕੌਂਸਿਲ ਦੇ ਮੈਂਬਰ ਸ੍ਰੀ ਸੁਨੀਲ ਗੁਲਾਟੀ (ਅਲਾਹਾਬਾਦ ਨਾਲ ਪਿਛੋਕੜ) ਨੇ ਵੀ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਵਿਚ ਵੋਮੈਨ ਵਰਲਡ ਕੱਪ ਕਰਵਾਉਣ ਲਈ ਆਪਣੀ ਵੋਟ ਪਾਈ।  ਫੀਜ਼ੀ ਮੂਲ ਦੇ ਫੀਫਾ ਕੌਂਸਿਲ ਮੈਂਬਰ ਰਾਜੇਸ਼ ਪਟੇਲ ਨੇ ਵੀ ਆਸਟਰੇਲੀਆ-ਨਿਊਜ਼ੀਲੈਂਡ ਲਈ ਵੋਟ ਪਾਈ।
ਭਾਰਤ ਦੇ ਵਿਚ ਕੁੜੀਆਂ ਦੇ ਫੁੱਟਬਾਲ ਦੀ ਪਨੀਰੀ 1970 ਦੇ ਵਿਚ ਬੀਜੀ ਗਈ ਗਈ, ਜੋ ਸਮਾਂ ਪਾ ਕੇ ਅੰਤਰਰਾਸ਼ਟਰੀ ਪੱਧਰ ਉਤੇ ਤਾਂ ਪਹੁੰਚੀ ਪਰ ਅਜੇ ਤੱਕ ਫੀਫਾ ਵਿਸ਼ਵ ਕੱਪ ਵਾਸਤੇ ਕੁਆਲੀਫਾਈ ਨਹੀਂ ਕਰ ਸਕੀ। ਏ. ਐਫ. ਸੀ. ਵੋਮੈਨ'ਜ ਏਸ਼ੀਅਨ ਕੱਪ ਦੇ ਵਿਚ ਜਰੂਰ ਭਾਰਤ ਦੀਆਂ ਕੁੜੀਆਂ ਦੀ ਫੁੱਟਬਾਲ ਟੀਮ 1979 ਦੇ ਵਿਚ ਦੂਜੇ ਨੰਬਰ, 1981 ਦੇ ਵਿਚ ਤੀਜੇ ਨੰਬਰ ਅਤੇ 1983 ਦੇ ਵਿਚ ਫਿਰ ਦੂਜੇ ਨੰਬਰ ਉਤੇ ਰਹੀ। ਇਸ ਤੋਂ ਬਾਅਦ ਉਨ੍ਹਾਂ ਜਾਂ ਤਾਂ ਭਾਗ ਨਹੀਂ ਲਿਆ ਜਾਂ ਫਿਰ ਕੁਆਲੀਫਾਈ ਨਹੀਂ ਕਰ ਸਕੀਆਂ। ਹੁਣ 2022 ਦੇ ਵਿਚ ਇੰਡੀਆ 'ਚ ਕੱਪ ਹੋਣਾ ਹੈ ਅਤੇ ਦੁਬਾਰਾ ਖੇਡਣਗੀਆਂ।  ਭਾਰਤੀ ਕੁੜੀਆਂ ਦਾ ਵਿਸ਼ਵ ਰੈਂਕਿੰਗ ਦੇ ਵਿਚ ਇਸ ਵੇਲੇ 55 ਦੇ ਕਰੀਬ ਨੰਬਰ ਹੈ। ਇਸ ਟੀਮ ਨੂੰ 'ਬਲੂ ਟਾਈਗ੍ਰੈਸਸ' (ਨੀਲੇ ਰੰਗ ਦੀਆਂ ਸ਼ੇਰਨੀਆ) ਕਿਹਾ ਜਾਂਦਾ ਹੈ। ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਸਾਰਾ ਪ੍ਰਬੰਧਨ ਕਰਦੀ ਹੈ ਤੇ ਇਹ ਏਸ਼ੀਆ ਕੰਨਫੈਡਰੇਸ਼ਨ ਦੀ ਮੈਂਬਰ ਹੈ। ‘ ਟੀਮ ਦੀ ਕੈਪਟਨ ਲੋਇਟੋਂਗਬਾਮ ਅਸ਼ਲਾਟਾ ਦੇਵੀ (ਮਨੀਪੁਰ) ਹੈ। ਸੋ 2023 ਦੇ ਵਿਚ ਨਿਕੇ ਜਿਹੇ ਦੇਸ਼ ਨਿਊਜ਼ੀਲੈਂਡ ਦੇ ਵਿਚ ਵੱਡੇ ਮੁਕਾਬਲੇ ਹੋਣਗੇ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-