Friday, July 10, 2020
FOLLOW US ON

News

ਭਾਈ ਵਿਧੀ ਸਿੰਘ ਬੱਬਰ ਦੀ ਸੁਪਤਨੀ ਦੇ ਅਕਾਲ ਚਲਾਣੇ 'ਤੇ ਬੱਬਰ ਖਾਲਸਾ ਵੱਲੋਂ ਦੁੱਖ ਦਾ ਪ੍ਰਗਟਾਵਾ

June 27, 2020 01:27 AM

ਭਾਈ ਵਿਧੀ ਸਿੰਘ ਬੱਬਰ ਦੀ ਸੁਪਤਨੀ ਦੇ ਅਕਾਲ ਚਲਾਣੇ 'ਤੇ ਬੱਬਰ ਖਾਲਸਾ ਵੱਲੋਂ ਦੁੱਖ ਦਾ ਪ੍ਰਗਟਾਵਾ

ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ ) ਜੂਨ 1984 ਵਿੱਚ ਸ੍ਰੀ ਦਰਬਾਰ ਸਾਹਿਬ ਸਮੇਤ ਹੋਰ 37 ਗੁਰਧਾਮਾਂ 'ਤੇ ਭਾਰਤ ਸਰਕਾਰ ਵੱਲੋਂ ਕੀਤੇ ਹਮਲੇ ਸਮੇਂ ਅਣਮਨੁੱਖੀ ਕਤਲੇਆਂਮ ਬਾਅਦ ਬੱਬਰ ਖਾਲਸਾ ਜਥੇਬੰਦੀ ਰਾਂਹੀ ਅਪਣਾ ਵਡਮੁੱਲਾ ਯੋਗਦਾਨ ਪਾ ਰਹੇ ਭਾਈ ਵਿਧੀ ਸਿੰਘ ਬੱਬਰ ਦੇ ਸੁਪਤਨੀ ਬੀਬੀ ਈਵਾ ਫੇਹਰਨਬੱਖ ਪਿਛਲੇ ਦਿਨੀ ਸਦੀਵੀ ਵਿਛੋੜਾ ਦੇ ਗਏ ਜੋ ਪਿਛਲੇ ਸਾਲ 'ਤੋਂ ਗੁਰਦੇ ਦੇ ਕੈਂਸਰ ਦੀ ਬਿਮਾਰੀ 'ਤੋਂ ਪੀੜਤ ਸਨ। ਬੀਬੀ ਈਵਾ ਨੇ ਅਪਣੀ ਜਿੰਦਗੀ ਦਾ ਸਫਰ ਇੱਕ ਸਕੂਲ ਅਧਿਆਪਕਾ 'ਤੋਂ ਸੁਰੂ ਕੀਤਾ ਪਰ ਬਾਅਦ ਵਿੱਚ ਉਹ ਇੱਕ ਬੈਂਕ ਵਿੱਚ ਨੌਕਰੀ ਕਰਦੇ ਰਹੇ ਤੇ ਪਿਛਲੇ ਸਾਮ ਫਰਬਰੀ ਵਿੱਚ ਹੀ ਸੇਵਾ ਮੁਕਤ ਹੋਏ ਸਨ। ਭਾਵੇਂ ਕਿ ਬੀਬੀ ਈਵਾ ਪੜ੍ਹੇ-ਲਿਖੇ ਈਸਾਈ ਰਾਜਨੀਤਿਕ ਪਰਿਵਾਰ ਨਾਲ ਸਬੰਧਿਤ ਸਨ ਪਰ ਅਪਣੇ ਪਤੀ ਭਾਈ ਵਿਧੀ ਸਿੰਘ ਹੋਰਾਂ ਦੇ ਬੱਬਰ ਖਾਲਸਾ ਜਥੇਬੰਦੀ ਅਤੇ ਸਿੱਖ ਸੰਘਰਸ਼ ਨਾਲ ਸਬੰਧਿਤ ਹੋਣ ਕਾਰਨ ਬੀਬੀ ਈਵਾ ਵੀ ਤਨੋ-ਮਨੋ ਅਤੇ ਧਨੋ ਸਿੱਖ ਸੰਘਰਸ਼ ਵਿੱਚ ਬਣਦਾ ਯੋਗਦਾਨ ਪਾਂਉਦੇ ਰਹੇ।
ਭਾਈ ਵਿਧੀ ਸਿੰਘ ਹੋਰਾਂ ਨੇ ਜੋ ਕਲਮ ਨਾਲ ਸੰਘਰਸ਼ ਵਿੱਚ ਯੋਗਦਾਨ ਪਾਇਆ ਹੈ ਭਾਰਤ ਸਰਕਾਰ ਉਸ 'ਤੋਂ ਹਮੇਸਾਂ ਖ਼ਫਾ ਰਹੀ ਹੈ। ਜਰਮਨ ਸਰਕਾਰ ਨੂੰ ਜਰਮਨ ਭਾਸ਼ਾ ਵਿੱਚ ਲਿਖੇ ਬਹੁਤ ਸਾਰੇ ਪੱਤਰਾਂ ਅਤੇ ਮੈਮੋਰੰਡਮਾਂ ਵਿੱਚ ਭਾਈ ਵਿਧੀ ਸਿੰਘ ਅਤੇ ਉਹਨਾਂ ਦੀ ਪਤਨੀ ਬੀਬੀ ਈਵਾ ਦਾ ਬਹੁਤ ਯੋਗਦਾਨ ਰਿਹਾ ਹੈ ਜਿਸ ਕਾਰਨ ਬੀਬੀ ਈਵਾ ਵੀ ਸਿੱਖ ਸੰਘਰਸ਼ ਦਾ ਹਿੱਸਾ ਬਣ ਗਈ ਸੀ ਜਿਸ ਦੀ ਘਾਟ ਸਿੱਖ ਭਾਈਚਾਰੇ ਨੂੰ ਹਮੇਸਾਂ ਰੜਕਦੀ ਰਹੇਗੀ। ਬੱਬਰ ਖਾਲਸਾ ਜਰਮਨੀ ਦੇ ਆਗੂਆਂ ਜਥੇਦਾਰ ਰੇਸ਼ਮ ਸਿੰਘ, ਭਾਈ ਅਵਤਾਰ ਸਿੰਘ, ਭਾਈ ਹਰਜੋਤ ਸਿੰਘ, ਭਾਈ ਬਲਜਿੰਦਰ ਸਿੰਘ, ਭਾਈ ਜਸਵੰਤ ਸਿੰਘ, ਭਾਈ ਅਮਰਜੀਤ ਸਿੰਘ ਅਤੇ ਭਾਈ ਰਾਜਿੰਦਰ ਸਿੰਘ ਬੱਬਰ ਹੋਰਾਂ ਨੇ ਬੀਬੀ ਈਵਾ ਦੇ ਬੇਵਕਤੀ ਵਿਛੋੜੇ ਤੇ ਭਾਈ ਵਿਧੀ ਸਿੰਘ ਨਾਲ ਦੁੱਖ ਵਿੱਚ ਸ਼ਰੀਕ ਹੁੰਦਿਆਂ ਜਾਰੀ ਬਿਆਨ ਵਿੱਚ ਕਿਹਾ ਕਿ ਬੀਬੀ ਈਵਾ ਦੇ ਤੁਰ ਜਾਣ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਉੱਥੇ ਜਥੇਬੰਦੀ ਨੂੰ ਵੀ ਉਹਨਾਂ ਦੀ ਘਾਟ ਹਮੇਸਾਂ ਰੜਕਦੀ ਰਹੇਗੀ। ਇਹਨਾਂ ਆਗੂਆਂ ਨੇ ਕਿਹਾ ਕਿ ਉਹ ਪ੍ਰਮਾਤਮਾਂ ਅੱਗੇ ਅਰਦਾਸ ਕਰਦੇ ਹਨ ਕਿ ਵਾਹਿਗੁਰੂ ਵਿੱਛੜੀ ਆਤਮਾਂ ਨੂੰ ਅਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸੇ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-