Friday, July 10, 2020
FOLLOW US ON

News

ਨਿਊਜ਼ੀਲੈਂਡ 'ਚ ਕਰੋਨਾ ਕੇਸਾਂ ਦੇ ਵਿਚ ਦੋ ਦਾ ਹੋਰ ਵਾਧਾ-ਦੋਵੇਂ ਕੇਸ ਭਾਰਤ ਤੋਂ ਪਰਤੇ ਯਾਤਰੀਆਂ ਦੇ

June 27, 2020 12:02 PM

ਨਿਊਜ਼ੀਲੈਂਡ 'ਚ ਕਰੋਨਾ ਕੇਸਾਂ ਦੇ ਵਿਚ ਦੋ ਦਾ ਹੋਰ ਵਾਧਾ-ਦੋਵੇਂ  ਕੇਸ ਭਾਰਤ ਤੋਂ ਪਰਤੇ ਯਾਤਰੀਆਂ ਦੇ
- ਭਾਰਤ ਤੋਂ ਵਾਪਿਸ ਪਰਤੇ ਯਾਤਰੀਆਂ ਚੋਂ ਹੁਣ ਤੱਕ 11 ਲੋਕ ਕਰੋਨਾ ਪਾਜ਼ੇਟਿਵ
ਔਕਲੈਂਡ 27 ਜੂਨ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ 'ਚ ਅੱਜ ਕੋਵਿਡ-19 ਦੇ 2 ਹੋਰ ਨਵੇਂ ਕੇਸ ਸਾਹਮਣੇ ਆ ਗਏ ਹਨ। ਸਿਹਤ ਵਿਭਾਗ ਨੇ ਅੱਜ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ। ਇਹ ਦੋਵੇਂ ਕੇਸ ਆਈਸੋਲੇਸ਼ਨ ਦੇ ਵਿਚ ਹਨ। ਦੋਵੇਂ ਕੇਸ ਭਾਰਤ ਤੋਂ ਆਏ ਲੋਕਾਂ ਨਾਲ ਸੰਬੰਧਿਤ ਹਨ। ਭਾਰਤੀ ਤੋਂ ਵਾਪਿਸ ਪਰਤੇ ਕਰੋਨਾ ਪਾਜੇਟਿਵ ਲੋਕਾਂ ਦੀ ਗਿਣਤੀ ਹੁਣ 11 ਹੋ ਗਈ ਹੈ। ਨਵੇਂ ਆਏ ਕੇਸਾਂ ਵਿਚ ਪਹਿਲਾ ਕੇਸ 20 ਸਾਲਾਂ ਦਾ ਇੱਕ ਵਿਅਕਤੀ ਹੈ ਜੋ 22 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਆਇਆ ਸੀ। ਉਹ ਗ੍ਰੈਂਡ ਮਿਲੇਨੀਅਮ ਹੋਟਲ ਵਿਖੇ ਰਿਹਾ ਹੈ ਅਤੇ ਤਿੰਨ ਦਿਨ ਦੇ ਰੁਟੀਨ ਟੈੱਸਟ ਵਿੱਚ ਉਹ ਕੋਵਿਡ -19 ਪਾਜ਼ੇਟਿਵ ਪਾਇਆ ਗਿਆ। ਜਦੋਂ ਕਿ ਦੂਜਾ ਕੇਸ 20 ਸਾਲਾ ਭਾਰਤੀ ਮਹਿਲਾ ਦਾ ਹੈ ਜੋ 18 ਜੂਨ ਨੂੰ ਭਾਰਤ ਤੋਂ ਨਿਊਜ਼ੀਲੈਂਡ ਪਹੁੰਚੀ ਸੀ। ਉਹ ਗ੍ਰੈਂਡ ਮਿਲੇਨੀਅਮ ਵਿਖੇ ਵੀ ਰਹਿ ਚੁੱਕੀ ਹੈ। ਹੈਰਾਨੀ ਵਾਲਾ ਗੱਲ ਹੈ ਕਿ ਉਹ ਰੁਟੀਨ ਟੈੱਸਟ ਵਿੱਚ 23 ਜੂਨ ਨੂੰ ਕੋਵਿਡ -19 ਲਈ ਨੈਗੇਟਿਵ ਪਾਈ ਗਈ ਸੀ। ਉਸ ਨੂੰ ਜਦੋਂ 26 ਜੂਨ ਨੂੰ ਆਕਲੈਂਡ ਹਸਪਤਾਲ ਦੇ ਐਮਰਜੈਂਸੀ ਵਿਭਾਗ ਵਿੱਚ ਵੱਖਰੇ ਡਾਕਟਰੀ ਚੈੱਕਅਪ ਲਈ ਜਦੋਂ ਉਸਨੂੰ ਲਿਜਾਇਆ ਗਿਆ ਤਾਂ ਉਸ ਦਾ ਕਰੋਨਾ ਲਈ ਕੀਤਾ ਗਿਆ ਟੈੱਸਟ ਪਾਜ਼ੇਟਿਵ ਆਇਆ। ਦੋਵੇਂ ਨਵੇਂ ਕੇਸਾਂ ਨੂੰ ਮੈਨੇਜਡ ਕੀਤਾ ਜਾ ਰਿਹਾ ਹੈ ਅਤੇ ਆਮ ਪ੍ਰੋਟੋਕਾਲ ਦੇ ਅਨੁਸਾਰ ਪਾਲਣਾ ਕੀਤੀ ਜਾ ਰਹੀ ਹੈ। ਨਿਊਜ਼ੀਲੈਂਡ ਵਿੱਚ ਹੁਣ ਕਰੋਨਾ ਦੇ 16 ਸਰਗਰਮ ਮਾਮਲੇ ਹੋ ਗਏ ਹਨ ਤੇ ਉਹ ਮੈਨੇਜਡ ਆਈਸੋਲੇਸ਼ਨ ਜਾਂ ਕੁਆਰਨਟੀਨ ਵਿੱਚ ਹਨ। ਕੋਈ ਵੀ ਕੇਸ ਸਮਾਜ ਦੇ ਵਿਚ ਇਸ ਵੇਲੇ ਫੈਲਿਆ ਹੋਇਆ ਨਹੀਂ ਹੈ।
ਦੇਸ਼ ਵਿੱਚ ਕੁੱਲ ਮਿਲਾ ਕੇ ਕੋਰੋਨਾਵਾਇਰਸ ਦੇ 1522 ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੇਸ ਹੋ ਗਏ ਹਨ। ਪੁਸ਼ਟੀ ਕੀਤੇ ਕੇਸ 1172 ਹਨ ਅਤੇ ਸੰਭਾਵੀ 350 ਹਨ। ਇਸ ਵਿੱਚ ਐਕਟਿਵ 16 ਕੇਸ ਅਤੇ ਸਾਰੇ ਆਈਸੋਲੇਸ਼ਨ ਵਿੱਚ ਹਨ, ਜਦੋਂ ਕਿ ਕੋਵਿਡ -19 ਤੋਂ 1484 ਲੋਕੀ ਰਿਕਵਰ ਹੋਏ ਹਨ। ਦੇਸ਼ ਵਿੱਚ ਮੌਤਾਂ ਦੀ ਗਿਣਤੀ 22 ਹੀ ਹੈ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-