Friday, July 10, 2020
FOLLOW US ON

Poem

ਮਨ ਆਪਣੇ ਨੂੰ.../ਜੋਤੀ ਬਜਾਜ਼

June 27, 2020 05:22 PM
ਮਨ ਆਪਣੇ ਨੂੰ.../ਜੋਤੀ ਬਜਾਜ਼
 
ਮਨ ਆਪਣੇ ਨੂੰ ਨਾ ਮਾਰਨ ਦੇਣਾ 
ਜੋਸ਼ ਆਪਣੇ ਨੂੰ ਨਾ ਹਾਰਨ ਦੇਣਾ 
ਮਨ ਜੀਤੇ ਜਗ ਜੀਤ ਹੈ ਯਾਰਾ
 ਮਨ ਹੀ ਆਪਣਾ ਮੀਤ ਹੈ ਯਾਰਾ 
ਆਸ ਦੀ ਜੋਤ ਜਗਾਉਂਦੇ ਰਹੀਏ 
ਹੱਥ ਤੇ ਹੱਥ ਧਰ ਕੇ ਨਾ ਬਹੀਏ 
ਜ਼ੁਲਮ ਕਿਸੇ ਦਾ ਕਦੇ ਨਾ ਸਹੀਏ 
ਵਕਤ ਭਾਵੇ ਹੋਵੇ ਚੰਗਾ ਜਾ ਮਾੜਾ 
ਚੁੱਪ ਦੇ ਓਹਲੇ ਕਦੇ ਨਾ ਰਹੀਏ 
ਹਿੰਮਤ ਤੇਰੀ ਤੇਰਾ ਹੀ ਹੌਂਸਲਾ 
ਮਜ਼ਬੂਤ ਬਣਾਵੇ ਜਿੰਦ ਦਾ ਘੋਂਸਲਾ
ਏ ਘੋਂਸਲਾ ਕਦੇ ਨਾ ਢਾਵਨ ਦੇਣਾ
ਮਨ ਆਪਣੇ ਨੂੰ ਨਾ ਮਾਰਨ ਦੇਣਾ 
ਜੋਸ਼ ਆਪਣੇ ਨੂੰ ਨਾ ਹਾਰਨ ਦੇਣਾ ।।
 ਜੋਤੀ ਬਜਾਜ਼ (ਲੁਧਿਆਣਾ)
Have something to say? Post your comment