Friday, July 10, 2020
FOLLOW US ON

News

ਸੰਸਦ ਮੈਂਬਰਾਂ ਐਂਡਰੀਊ ਬੇਲੀ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪੁੱਕੀਕੋਹੀ ਵਿਖੇ ਕੀਤੀ ਕਮਿਊਨਿਟੀ ਮੀਟਿੰਗ

June 27, 2020 05:23 PM

ਆਮ ਚੋਣਾਂ-2020: ਵਾਅਦੇ ਪੱਕੇ-ਵੋਟਾਂ ਪੱਕੀਆਂ
ਸੰਸਦ ਮੈਂਬਰਾਂ ਐਂਡਰੀਊ ਬੇਲੀ ਅਤੇ ਸ. ਕੰਵਲਜੀਤ ਸਿੰਘ ਬਖਸ਼ੀ ਨੇ ਪੁੱਕੀਕੋਹੀ ਵਿਖੇ ਕੀਤੀ ਕਮਿਊਨਿਟੀ ਮੀਟਿੰਗ


-ਨੈਸ਼ਨਲ ਪਾਰਟੀ ਦਾ ਗ੍ਰਾਫ ਉਪਰ ਜਾਣ ਲੱਗਾ


-ਪੰਜਾਬੀ ਭਾਈਚਾਰੇ ਨੇ ਅਹਿਮ ਮੁੱਦਿਆਂ ਵੱਲ ਖਿਚਿਆ ਧਿਆਨ
ਔਕਲੈਂਡ  27 ਜੂਨ (ਹਰਜਿੰਦਰ ਸਿੰਘ ਬਸਿਆਲਾ)-19 ਸਤੰਬਰ ਨੂੰ ਨਿਊਜ਼ੀਲੈਂਡ ਦੀਆਂ ਆਮ ਚੌਣਾਂ ਆ ਰਹੀਆਂ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਇਨ੍ਹਾਂ ਚੋਣਾਂ ਦੇ ਲਈ ਆਪਣੀ-ਆਪਣੀ ਰਣਨੀਤੀ ਬਣਾ ਰਹੀਆਂ ਹਨ। ਵੱਡੇ-ਵੱਡੇ ਸਪੀਕਰਾਂ ਦੀ ਥਾਂ ਇਥੇ ਆਪਸੀ ਮੀਟਿੰਗਾਂ ਦੇ ਵਿਚ ਸਥਾਨਕ ਉਮੀਦਵਾਰ ਆਪਣੀ ਗੱਲ ਕਹਿੰਦੇ ਹਨ ਅਤੇ ਲੋਕਾਂ ਦੀ ਸੁਣਦੇ ਹਨ। ਜਦੋਂ ਵਾਅਦੇ ਪੱਕੇ ਹੁੰਦੇ ਹਨ ਤਾਂ ਫਿਰ ਵੋਟਾਂ ਵੀ ਆਪਣੇ ਆਪ ਪੱਕੀਆਂ ਹੋ ਜਾਂਦੀਆਂ ਹਨ। ਸੋ ਅੱਜ ਪਾਰਲੀਮੈਂਟ ਦੇ ਵਿਚ ਵਿਰੋਧੀ ਧਿਰ ਦਾ ਰੋਲ ਅਦਾ ਕਰ ਰਹੀ ਅਤੇ ਇਸ ਤੋਂ ਪਹਿਲਾਂ 9 ਸਾਲ ਰਾਜ ਕਰ ਚੁੱਕੀ ਨੈਸ਼ਨਲ ਪਾਰਟੀ ਦੇ ਦੋ ਮੌਜੂਦਾ ਸੰਸਦ ਮੈਂਬਰ ਸ੍ਰੀ ਐਂਡਰੀਊ ਬੇਲੀ (ਹਲਕਾ ਹਨੂਆ) ਅਤੇ ਸ. ਕੰਵਲਜੀਤ ਸਿੰਘ ਬਖਸ਼ੀ (ਹਲਕਾ ਮੈਨੁਕਾਓ ਈਸਟ) ਨੇ ਅੱਜ ਸ. ਗੁਰਿੰਦਰ ਸਿੰਘ ਸ਼ਾਦੀਪੁਰ ਦੇ ਨਿਵਾਸ ਪੁੱਕੀਕੋਹੀ ਵਿਖੇ ਕੁਝ ਪੰਜਾਬੀ ਪ੍ਰਤੀਨਿਧਾਂ ਨਾਲ  ਵਿਸ਼ੇਸ਼ ਮੀਟਿੰਗ ਹੋਈ। ਸ. ਬਖਸ਼ੀ ਨੇ ਇਸ ਮੌਕੇ ਸ੍ਰੀ ਐਂਡਰੀਊ ਨੂੰ ਪੰਜਾਬੀ ਭਾਈਚਾਰੇ ਵੱਲੋਂ ਵੱਡੀ ਸੁਪਰੋਟ ਦਾ ਵਿਸ਼ਵਾਸ਼ ਦਿਵਾਇਆ। ਮੀਟਿੰਗ ਦੇ ਵਿਚ ਸ੍ਰੀ ਐਂਡਰੀਊ ਦਾ  ਫ੍ਰੈਂਕਲਿਨ ਅਤੇ ਡਰੂਰੀ ਦੀਆਂ ਬੁਨਿਆਦੀ ਸਹੂਲਤਾਂ ਨੂੰ ਅੱਪਡੇਟ ਕਰਨ, ਨਵੇਂ ਸਕੂਲ ਅਤੇ ਨਵੇਂ ਹਸਪਤਾਲ ਦੀ ਜਰੂਰਤ ਵੱਲ ਧਿਆਨ ਦਿਵਾਇਆ ਗਿਆ। ਸ੍ਰੀ ਐਂਡਰੀਊ ਨੇ ਵੀ ਗੁਰਦੁਆਰਾ ਸਾਹਿਬ ਬੰਬੇ ਹਿੱਲ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਮੇਸ਼ਾਂ ਇਸ ਇਲਾਕੇ ਦੇ ਵਿਚ ਵਸਦੇ ਪੰਜਾਬੀਆਂ ਤੋਂ ਵੱਡਾ ਸਹਿਯੋਗ ਮਿਲਿਆ ਹੈ ਅਤੇ ਉਹ ਵੀ ਜਿੰਨਾ ਵੱਧ ਤੋਂ ਵੱਧ ਪੰਜਾਬੀ ਕਮਿਊਨਿਟੀ ਲਈ ਕਰ ਸਕਣਗੇ, ਜਰੂਰ ਕਰਨਗੇ। ਆਉਣ ਵਾਲੇ ਸਮੇਂ ਜੇਕਰ ਸਰਕਾਰ ਨੈਸ਼ਨਲ ਦੀ ਬਣਦੀ ਹੈ ਤਾਂ ਉਨ੍ਹਾਂ ਦੇ ਕੋਲ ਕਾਫੀ ਕੁਝ ਹੈ ਜੋ ਉਹ ਇਸ ਇਲਾਕੇ ਵਿਚ ਕਰਨਗੇ।
ਸ. ਗੁਰਿੰਦਰ ਸਿੰਘ ਸ਼ਾਦੀਪੁਰ ਨੇ ਇਸ ਮੀਟਿੰਗ ਦੇ ਵਿਚ ਪਹੁੰਚੇ ਸਾਰੇ ਕਮਿਊਨਿਟੀ ਪ੍ਰਤੀਨਿਧਾਂ ਸ. ਮੋਹਨਪਾਲ ਸਿੰਘ ਬਾਠ, ਸ. ਦਾਰਾ ਸਿੰਘ, ਸ. ਨਿਰਮਲ ਸਿੰਘ ਭੱਟੀ, ਸ੍ਰੀ ਪਿਆਰਾ ਲਾਲ ਰੱਤੂ, ਸ੍ਰੀ ਕੁਲਵਿੰਦਰ ਸਿੰਘ ਝੱਮਟ, ਸ. ਰਵਿੰਦਰ ਸਿੰਘ ਝੱਮਟ, ਸ੍ਰੀ ਜਸਵਿੰਦਰ ਸੰਧੂ ਅਤੇ ਹੋਰ ਕਈ ਮੈਂਬਰਾਂ ਦਾ ਧੰਨਵਾਦ ਕੀਤਾ। ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਪਾਪਾਕੁਰਾ ਦੀ ਕਮੇਟੀ ਵੱਲੋਂ ਵੀ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਉਹ ਦੋਵਾਂ ਨੇਤਾਵਾਂ ਦੀਆਂ ਸੇਵਾਵਾਂ ਦੀ ਕਦਰ ਕਰਦੇ ਹੋਏ ਭਵਿੱਖ ਦੇ ਵਿਚ ਵੀ ਆਪਣਾ ਬਣਦਾ ਸਹਿਯੋਗ ਜਰੂਰ ਕਰਨਗੇ। ਵਰਨਣਯੋਗ ਹੈ ਕਿ ਸ੍ਰੀ ਐਂਡਰੀਊ ਬੇਲੀ ਗੁਰਦੁਆਰਾ ਸਾਹਿਬ ਬੰਬੇ ਹਿੱਲ ਦੇ ਲਗਪਗ ਹਰ ਵੱਡੇ ਸਮਾਗਮ ਦੇ ਵਿਚ ਪਹੁੰਚਦੇ ਹਨ ਅਤੇ ਗੁਰਪੁਰਬਾਂ ਦੀਆਂ ਖੁਸ਼ੀਆਂ ਵਿਚ ਸ਼ਾਮਿਲ ਹੁੰਦੇ ਹਨ। ਨੈਸ਼ਨਲ ਪਾਰਟੀ ਦਾ ਗ੍ਰਾਫ ਵੀ ਹੁਣ ਕੁਝ ਉਪਰ ਜਾਣ ਲੱਗਿਆ ਹੈ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-