Friday, July 10, 2020
FOLLOW US ON

Poem

ਵਿਅੰਗ ਚੰਦਰਾ ਰੋਗ

June 27, 2020 11:02 PM

ਵਿਅੰਗ
       ਚੰਦਰਾ ਰੋਗ
ਸੁਣਿਆ ਫਰੈਡਲੀ ਹੈ ਮੈਚ ਚੱਲਦਾ,
ਐਵੇਂ ਤਾਹਨੇ ਮਾਰਕੇ ਦਿੰਦੇ ਨੇ ਸਾਰ ਯਾਰੋ
ਜਨਤਾ ਭੋਲੀ ਨਾ ਸਮਝੇ ਫਸੀ ਪਈ ਏ,
ਇਹਨਾਂ ਦੇ ਚੱਕਰਵਿਉ ਵਿਚਕਾਰ ਯਾਰੋ
ਸਮਾਂ ਰਹਿੰਦੇ ਕਰਦੇ ਕੁੱਝ ਨਹੀਂ ਪਰ ਦੋਸ਼,
ਇੱਕ ਦੂਜੇ ਤੇ ਧਰਦੇ ਨਾਲ ਵਿਸਥਾਰ ਯਾਰੋ
ਉੱਪਰੋ ਹੀ ਕੁੱਕੜਾਂ ਵਾਂਗ ਰਹਿਣ ਲੜਦੇ,
ਅੰਦਰੋਂ ਅੰਦਰੀ ਕਰਦੇ ਬੜਾ ਪਿਆਰ ਯਾਰੋ
ਪੰਜ ਪੰਜ ਸਾਲਾਂ ਦੀ ਇੰਨਾ ਨੇ ਬੰਨੀ ਵਾਰੀ,
ਜਨਤਾ ਕਰ ਲੈਂਦੀ ਕਿਉ ਇਤਬਾਰ ਯਾਰੋ
ਖਜ਼ਾਨਾ ਖਾਲੀ ਦਾ ਸਦਾ ਰੋਂਦੇ ਰਹਿਣ ਰੋਣਾ,
ਤਨਖਾਹਾਂ ਆਂਵਦੀਆ ਵਧਾਉਣ ਹਰ ਵਾਰ ਯਾਰੋ
ਕੌਣ ਨੇ ਇਹ ਨਾਢੂ ਖਾਂ ਸਮਝ ਜਾਣਗੇ ਆਪੇ,
ਜੋ ਨੇ ਸਮਝਦਾਰ ਜਾਗਰੂਕ ਇਨਸਾਨ ਯਾਰੋ
ਆਓ ਤੀਜੇ ਬਦਲ ਦੀ ਕੋਈ ਗੱਲ ਕਰੀਏ,
ਇੰਨਾ ਦੇ ਪੱਕੇ ਅੰਦਰੋਂ ਜੁੜੇ ਨੇ ਤਾਰ ਯਾਰੋ
ਪੰਜਾਬ ਲਈ ਜਿਹੜੇ ਫਿਕਰਮੰਦ ਰਹਿੰਦੇ,
ਸਦਾ ਉਹਨਾਂ ਦੇ ਰਹਾਂਗੇ ਕਰਜ਼ਦਾਰ ਯਾਰੋ
ਰਲ ਚੰਦਰੇ ਰੋਗ ਦਾ ਸੰਧੂ ਕੋਈ ਹੱਲ ਕਰੀਏ,
ਪੰਜਾਬ ਤਾ ਦਿਨੋਂ ਦਿਨ ਹੋਈ ਜਾਏ ਬਿਮਾਰ ਯਾਰੋ।

ਬਲਤੇਜ ਸੰਧੂ ਬੁਰਜ
ਬਠਿੰਡੇ ਵਾਲਾ

Have something to say? Post your comment