Friday, July 10, 2020
FOLLOW US ON

News

22 ਪੁਲਿਸ ਮੁਲਾਜਮਾਂ ਸਮੇਤ 135 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

June 27, 2020 11:09 PM

22 ਪੁਲਿਸ ਮੁਲਾਜਮਾਂ ਸਮੇਤ 135 ਲੋਕਾਂ ਦੀ ਕੋਰੋਨਾ ਰਿਪੋਰਟ ਆਈ ਨੈਗੇਟਿਵ

ਕੋਰੋਨਾ ਪਾਜੀਟਿਵ ਤਿੰਨ ਮਰੀਜਾਂ ਵਿੱਚ ਲੱਛਣ ਨਾ ਹੋਣ ਤੇ ਸਿਵਲ ਹਸਪਤਾਲ ਤੋਂ ਘਰ ਭੇਜਿਆ ਗਿਆਸਿਹਤ ਵਿਭਾਗ ਦੀਆਂ ਟੀਮਾਂ ਨੇ ਘਰ ਵਿੱਚ ਹੀ ਕੀਤਾ ਇਕਾਂਤਵਾਸ

 

ਸ਼ਾਹਕੋਟ 27-06 2020 (Lakhvir Walia) ;--  ਸਿਹਤ ਵਿਭਾਗ ਅਤੇ ਬਲਾਕ ਨਿਵਾਸ਼ੀਆਂ ਦੇ ਲਈ ਰਾਹਤ ਭਰੀ ਖਬਰ ਹੈ। ਸੀਐਚਸੀ ਸ਼ਾਹਕੋਟ ਵਿਖੇ ਲਏ ਗਏ ਕੋਰੋਨਾ ਸੈਂਪਲਾਂ ਵਿੱਚੋਂ 135 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਵਿੱਚ ਐਸਐਚਓ ਸ਼ਾਹਕੋਟ ਸਮੇਤ 22 ਪੁਲਿਸ ਮੁਲਾਜਮ ਵੀ ਸ਼ਾਮਲ ਹਨ। ਜਦਕਿ ਅਜੇ ਕੁਝ ਪੁਲਿਸ ਮੁਲਾਜਮਾਂਫ੍ਰੰਟਲਾਇਨ ਵਰਕਰਾਂ ਅਤੇ ਸਬਜੀ ਵਾਲਿਆਂ ਦੀ ਰਿਪੋਰਟ ਆਉਣੀ ਬਾਕੀ ਹੈ। ਦੂਜੇ ਪਾਸੇ ਸ਼ਾਹਕੋਟ ਦੇ ਬਾਂਸਾ ਵਾਲਾ ਬਜ਼ਾਰ ਖੇਤਰ ਵਿੱਚ ਇਕੱਠਿਆਂ 6 ਕੋਰੋਨਾ ਕੇਸ ਰਿਪੋਰਟ ਹੋਣ ਤੋਂ ਬਾਅਦ ਇਸਨੂੰ ਮਾਇਕ੍ਰੋ ਕੰਟੇਨਮੇਂਟ ਜ਼ੋਨ ਐਲਾਨਿਆਂ ਗਿਆ ਹੈ ਅਤੇ ਪੂਰੀ ਗਲੀ ਨੂੰ ਸੀਲ ਕਰ ਦਿੱਤਾ ਗਿਆ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ ਵੀ ਰੋਜ਼ਾਨਾ ਦੀ ਤਰ੍ਹਾਂ ਇਸ ਖੇਤਰ ਸਮੇਤ ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਸਰਵੇ ਦਾ ਕੰਮ ਜਾਰੀ ਰੱਖਿਆ।

 

ਸੀਨੀਅਰ ਮੈਡੀਕਲ ਅਫਸਰ ਡਾ. ਅਮਰਦੀਪ ਸਿੰਘ ਦੁੱਗਲ ਨੇ ਦੱਸਿਆ ਕਿ ਐਸਐਚਓ ਸ਼ਾਹਕੋਟ ਸਮੇਤ 22 ਪੁਲਿਸ ਮੁਲਾਜ਼ਮਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸੀਐਚਸੀ ਸ਼ਾਹਕੋਟ ਵਿਖੇ ਜਿਨ੍ਹਾਂ ਲੋਕਾਂ ਦੀ ਕੋਰੋਨਾ ਸੈਂਪਲਿੰਗ ਕੀਤੀ ਗਈਇਨ੍ਹਾਂ ਵਿੱਚੋਂ 135 ਲੋਕਾਂ ਦੀ ਰਿਪੋਰਟ ਨੈਗੇਟਿਵ ਆ ਚੁੱਕੀ ਹੈ। ਜਿਲੇ ਤੋਂ ਪ੍ਰਾਪਤ ਹੋਈਆਂ ਕੁਝ ਰਿਪੋਰਟਾਂ ਨੂੰ ਫਿਲਟਰ ਕੀਤਾ ਜਾ ਰਿਹਾ ਹੈ ਅਤੇ ਇਸ ਤੋਂ ਬਾਅਦ ਇਨ੍ਹਾਂ ਬਾਰੇ ਜਾਣਕਾਰੀ ਜਨਤਕ ਕੀਤੀ ਜਾਵੇਗੀ। ਜਦਕਿ ਬਾਕੀ ਰਿਪੋਰਟਾਂ ਦਾ ਅਜੇ ਇੰਤਜ਼ਾਰ ਹੈ। ਇਨ੍ਹਾਂ ਵਿੱਚ ਉਨ੍ਹਾਂ ਸਬਜੀ ਵਾਲਿਆਂ ਦੀ ਰਿਪੋਰਟ ਵੀ ਸ਼ਾਮਲ ਹੈਜਿਨ੍ਹਾਂ ਦਾ ਬੀਤੇ ਦਿਨੀਂ ਟੈਸਟ ਕੀਤਾ ਗਿਆ ਸੀ। ਸ਼ਨੀਵਾਰ ਨੂੰ ਸੀਐਚਸੀ ਵਿਖੇ 11 ਲੋਕਾਂ ਦਾ ਕੋਰੋਨਾ ਸੈਂਪਲ ਲਿਆ ਗਿਆ। ਡਾ. ਦੁੱਗਲ ਨੇ ਲੋਕਾਂ ਤੋਂ ਅਪੀਲ ਕੀਤੀ ਹੈ ਕਿ ਉਹ ਸਮਾਜਕ ਦੂਰੀਮਾਸਕ ਪਾਉਣ ਅਤੇ ਹੱਥ ਧੋਣ ਦੇ ਨਿਯਮਾਂ ਦਾ ਸਖਤੀ ਦੇ ਨਾਲ ਪਾਲਨ ਕਰਨਤਾਂ ਜੋ ਬੀਮਾਰੀ ਨੂੰ ਕਾਬੂ ਕੀਤਾ ਜਾ ਸਕੇ।

 

ਬੀਈਈ ਚੰਦਨ ਮਿਸ਼ਰਾ ਨੇ ਦੱਸਿਆ ਕਿ ਥੰਮੂਵਾਲ ਦੇ ਏਐਸਆਈਸੈਦਪੁਰ ਝਿੜੀ ਨਿਵਾਸੀ ਮਹਿਲਾ ਕਾਂਸਟੇਬਲ ਅਤੇ ਨਿਊ ਕਰਤਾਰ ਨਗਰ ਦੀ ਆਂਗਨਵਾੜੀ ਵਰਕਰ ਨੂੰ ਕੋਰੋਨਾ ਦੇ ਲੱਛਣ ਨਾ ਆਉਣ ਤੇ ਸਿਵਲ ਹਸਪਤਾਲ ਜਲੰਧਰ ਤੋਂ ਘਰ ਭੇਜ ਦਿੱਤਾ ਗਿਆ ਹੈ ਅਤੇ ਵਿਭਾਗੀ ਗਾਇਡਲਾਇਨ ਅਨੁਸਾਰ ਇਨ੍ਹਾਂ ਨੂੰ ਘਰ ਵਿੱਚ ਹੀ ਇਕਾਂਤਵਾਸ ਕੀਤਾ ਗਿਆ ਹੈ। ਇਨ੍ਹਾਂ ਤਿੰਨਾਂ ਨੂੰ ਕੋਰੋਨਾ ਪਾਜੀਟਿਵ ਆਉਣ ਤੋਂ ਬਾਅਦ ਜਲੰਧਰ ਰੈਫਰ ਕੀਤਾ ਗਿਆ ਸੀ। ਵਿਭਾਗ ਵੱਲੋਂ ਮੁਹੱਲਾ ਅਜ਼ਾਦ ਨਗਰਧੂੜਕੋਟਬਾਂਸਾ ਵਾਲਾ ਬਜ਼ਾਰ ਅਤੇ ਨਿਊ ਕਰਤਾਰ ਨਗਰ ਵਿਖੇ ਸਰਵੇ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਪਿੰਡ ਬਾਹਮਣੀਆਂਬਾਹਮਣੀਆਂ ਖੁਰਦਭੋਏਪੁਰਥੰਮੂਵਾਲਸਾਂਦਾਤਲਵੰਡੀ ਸੰਘੇੜਾ ਅਤੇ ਸੈਦਪੁਰ ਝਿੜੀ ਵਿਖੇ ਵੀ ਟੀਮਾਂ ਕੰਮ ਵਿੱਚ ਜੁਟੀਆਂ ਹਨ। ਸ਼ਨੀਵਾਰ ਨੂੰ ਟੀਮਾਂ ਨੇ 1988 ਘਰਾਂ ਦਾ ਸਰਵੇ ਕੀਤਾ ਅਤੇ 9985 ਲੋਕਾਂ ਦੀ ਸਕ੍ਰੀਨਿੰਗ ਕੀਤੀ।

 

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-