Saturday, September 26, 2020
FOLLOW US ON
BREAKING NEWS
ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂਕਿਰਤੀ ਅਤੇ ਮਿਹਨਤੀ ਕਿਸਾਨ ਪੰਜਾਬ ਦੇ ਸਾਰੇ ਮਸਲਿਆਂ ਦੇ ਹੱਲ ਨੂੰ ਪੰਜਾਬ ਦੀ ਆਜ਼ਾਦੀ ਵਿੱਚੋਂ ਦੇਖਣ: ਹਰਦੀਪ ਸਿੰਘ ਨਿੱਝਰਪੰਜਾਬ ਆਜ਼ਾਦੀ ਬਗੈਰ ਬਚ ਨਹੀਂ ਸਕਦਾ ਅੱਜ ਨਹੀਂ ਭਲਕੇ ਪੰਜਾਬੀਆਂ ਨੂੰ ਇਸ ਗੱਲ ਤੇ ਸਹਿਮਤ ਹੋਣਾ ਹੀ ਪਵੇਗਾ: ਸੁਰਿੰਦਰ ਸਿੰਘ  ਭਾਰਤ ਦੀ ਪਾਲਿਸੀ ਪੰਜਾਬ ਦੀ ਕਿਸਾਨੀ ਨੌਜਵਾਨੀ ਨੂੰ ਤਬਾਹ ਕਰਨਾ ਹੈ ਅੱਜ ਬਲਵੰਤ ਸਿੰਘ ਮੁਲਤਾਨੀ ਕਤਲ ਕੇਸ ਵਿੱਚ ਡਾਕਟਰ ਭਗਵਾਨ ਸਿੰਘ ਵੱਲੋਆਪਣੇ ਬਿਆਨ ਦਰਜ ਕਰਵਾਏ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਕਿਸਾਨਾਂ ਦੁਆਰਾ ਪੰਜਾਬ ਬੰਦ ਦਾ ਡੱਟ ਕੇ ਸਮਰਥਨਖੇਤੀ ਆਰਡੀਨੈਂਸ ਲਿਆ ਕੇ ਨਰਿੰਦਰ ਮੋਦੀ ਅੱਗ ਨਾਲ ਖੇਡ ਰਿਹਾ -ਸਿੱਖ ਲੀਗਲ ਵਿੰਗ ਪੰਜਾਬ

News

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਕਰਵਾਇਆ ਸਮਾਗਮ-

June 28, 2020 06:27 PM

ਗੁਰਦੁਆਰਾ ਸ੍ਰੀ ਮੰਜੀ ਸਾਹਿਬ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਕਰਵਾਇਆ ਸਮਾਗਮ-

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਸਮੇਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਰਾਏ ਸਿੰਘ ਦੇ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਅਤੇ ਭਾਈ ਪ੍ਰੇਮ ਸਿੰਘ ਨੇ ਅਰਦਾਸ ਕੀਤੀ। ਸੰਗਤ ਨੂੰ ਪਾਵਨ ਹੁਕਮਨਾਮਾ ਸਰਵਣ ਕਰਵਾਉਣ ਤੋਂ ਬਾਅਦ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ਼ੇਰੇ ਪੰਜਾਬ ਨੇ ਆਪਣੀ ਦੂਰ ਅੰਦੇਸ਼ੀ ਨਾਲ ਸਿੱਖ ਰਾਜ ਕਾਇਮ ਕੀਤਾ। ਉਨ੍ਹਾਂ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਆਪਣੇ ਰਾਜ ਵਿਚ ਹਰ ਧਰਮ ਦੇ ਲੋਕਾਂ ਦੀ ਮਦਦ ਕਰਦੇ ਸਨ ਅਤੇ ਸਭ ਨੂੰ ਧਾਰਮਿਕ ਅਜ਼ਾਦੀ ਦਾ ਅਧਿਕਾਰ ਪ੍ਰਾਪਤ ਸੀ। ਭਾਈ ਹਰਮਿੱਤਰ ਸਿੰਘ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਉਨ੍ਹਾਂ ਦੀ ਬਰਸੀ ਮੌਕੇ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਯਾਦ ਕਰਨਾ ਇਕ ਚੰਗਾ ਉੱਦਮ ਹੈ। ਉਨ੍ਹਾਂ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਅਪੀਲ ਵੀ ਕੀਤੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸ. ਮੁਖਤਾਰ ਸਿੰਘ ਚੀਮਾ, ਵਧੀਕ ਮੈਨੇਜਰ ਸ. ਰਾਜਿੰਦਰ ਸਿੰਘ ਰੂਬੀ, ਸ. ਬਘੇਲ ਸਿੰਘ, ਸ. ਨਿਸ਼ਾਨ ਸਿੰਘ, ਸੁਪ੍ਰਿੰਟੈਂਡੈਂਟ ਸ. ਮਲਕੀਤ ਸਿੰਘ ਬਹਿੜਵਾਲ ਆਦਿ ਮੌਜੂਦ ਸਨ।

Have something to say? Post your comment
 

More News News

" ਕਿਸਾਨ ਦੇ ਬੋਲ " ਗਾਇਕ ਰਿਆਨ ਗਿੱਲ ਦੇ ਟਰੈਕ 'ਵਿਲੇਂਜਰ ਕਿੰਗ' ਦਾ ਪੋਸਟਰ ਰਿਲੀਜ਼ ਜੇਕਰ ਖੇਤੀਬਾੜੀ ਵਿਰੋਧੀ ਆਰਡੀਨੈਂਸਾਂ ਨੂੰ ਵਾਪਸ ਨਾ ਲਿਆ ਤਾਂ ਮੋਦੀ ਦੀ ਬੀਜੇਪੀ ਸਰਕਾਰ ਦਾ ਜਾਣਾ ਤਹਿ ਕਿਸਾਨ ਤੇ ਵਪਾਰ ਜਥੇਬੰਦੀਆਂ ਗਾਇਕਾ ਅਨੀਸਾ ਵਾਲੀਆ ਜਲਦੀ ਹੀ ਆਪਣੇ ਟਰੈਕ ‘ਸੁਣ ਮੇਰੇ ਢੋਲਣਾਂ’ ਨਾਲ ਹਾਜ਼ਰੀ ਲਵਾਏਗੀ – ਪ੍ਰੋਡਿਊਸਰ ਪੀ ਐਸ ਮਿੱਠਾ ਕਿਸਾਨ ਆਰਥਿਕ ਪੱਖੋਂ ਦੇਸ਼ ਦੀ ਰੀੜ੍ਹ ਦੀ ਹੱਡੀ ਹਨ-ਐਡਵੋਕੇਟ ਪਰਮਜੀਤ ਸਿੰਘ ਕੇਂਦਰ ਸਰਕਾਰ ਨੇ ਗੈਰਜਮਹੂਰੀ ਢੰਗ ਨਾਲ ਖੇਤੀਬਾੜੀ ਸਬੰਧਿਤ ਕਾਨੂੰਨ ਪਾਸ ਕੀਤੇ-ਜਥੇਦਾਰ ਵਡਾਲਾ ਸ਼੍ਰੋਮਣੀ ਅਕਾਲੀ ਦਲ ਨੇ ਖੇਤੀ ਬਿੱਲ ਦੇ ਰੋਸ ਵਜੋਂ ਲਗਾਇਆ ਧਰਨਾ ਮੈਂ ਕਿਸਾਨ ਦਾ ਪੁੱਤ ਹਾਂ ਤੇ ਕਿਸਾਨਾਂ ਨਾਲ ਖੜੇ ਆਂ ਤੇ ਖੜਾਂਗਾ- ਚੁਸਪਿੰਦਰਬੀਰ ਸਿੰਘ ਚਹਿਲ  ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਨਾਲ ਇਕਜੁੱਟਤਾ ਪ੍ਰਗਟਾਉਂਦਿਆਂ ਪੰਜਾਬ ਭਰ ’ਚ ‘ਚੱਕਾ ਜਾਮ’ ਪ੍ਰੋਗਰਾਮ ਨੂੰ ਭਰਵਾਂ ਹੁੰਗਾਰਾ ਮੁੱਖ ਮੰਤਰੀ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਲਈ ਆਰਡੀਨੈਂਸ ਜਾਰੀ ਕਰਨ ਤੇ ਕਾਨੂੰਨ ਲੈ ਕੇ ਆਉਣ : ਸੁਖਬੀਰ ਸਿੰਘ ਬਾਦਲ ,, ਮੁੱਖ ਮੰਤਰੀ ਨੇ ਕਿਸਾਨਾਂ ਦੀ ਪਿੱਠ ਵਿਚ ਛੁਰਾ ਮਾਰਿਆ : ਹਰਸਿਮਰਤ ਕੌਰ ਬਾਦਲ ਨਸ਼ਾ ਤਸਕਰਾਂ ਦੀ ਅੱਖ ਹੁਣ ਨਵੇਂ ਉੱਭਰ ਰਹੇ ਨੌਜਵਾਨਾਂ ਤੇ ਸਰਗਰਮੀਆਂ ਤੇਜ਼ ਚਹਿਲ ਨੇ ਆਪਣੇ ਯੂਥ ਦੇ ਵਰਕਰਾਂ ਸਮੇਤ  31 ਕਿਸਾਨ ਜਥੇਬੰਦੀਆਂ ਨੂੰ ਮਾਨਸਾ ਜ਼ਿਲ੍ਹੇ ਵਿੱਚ ਦਿੱਤਾ ਸਮਰਥਨ , ਹੋਮ ਆਈਸੋਲੇਸ਼ਨ ਵਾਲੇ ਮਰੀਜ਼ਾਂ ਦੀ ਕਾਊਂਸਲਿੰਗ ਲਈ ਮਾਹਿਰਾਂ ਦੀ ਤਾਇਨਾਤੀ 
-
-
-