Friday, July 10, 2020
FOLLOW US ON

News

ਗਾਇਕ ਗਿੱਲ ਕਮਲ ਦਾ ਗੀਤ 'ਟੀਸੀ ਵਾਲਾ ਬੇਰ' ਖੂਬ ਚਰਚਾ ‘ਚ

June 28, 2020 10:54 PM

ਗਾਇਕ ਗਿੱਲ ਕਮਲ ਦਾ ਗੀਤ 'ਟੀਸੀ ਵਾਲਾ ਬੇਰ' ਖੂਬ ਚਰਚਾ ‘ਚ

ਬਠਿੰਡਾ 28 ਜੂਨ (ਗੁਰਬਾਜ ਗਿੱਲ) -ਪਿਛਲੇ ਲੰਮੇ ਸਮੇ ਤੋਂ ਪੰਜਾਬੀ ਦੌਗਾਣਾਂ ਗਾਇਕੀ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕੇ ਗਾਇਕ ਗਿੱਲ ਕਮਲ ਦਾ ਨਵਾਂ ਗੀਤ 'ਟੀਸੀ ਵਾਲਾ ਬੇਰ', ਅੱਜਕੱਲ ਖੂਬ ਚਰਚਾ ‘ਚ ਐ, ਜਿਸ ਨੂੰ ਉਹਨਾਂ ਦੇ ਚਾਹੁੰਣ ਵਾਲੇ ਰੱਜਵਾਂ ਪਿਆਰ ਸਤਿਕਾਰ ਦੇ ਰਹੇ ਹਨ। ਗਾਇਕ ਗਿੱਲ ਕਮਲ ਨੇ ਆਪਣੇ ਇਸ ਪ੍ਰੋਜੇਕਟ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ 'ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਸੇਮਾ ਇੰਦਗੜਵਾਲਾ ਕਨੇਡਾ ਨੇ ਕਲਮ-ਬੱਧ ਕੀਤਾ ਹੈ ਅਤੇ ਸੰਗੀਤਕ ਧੰੁਨਾਂ ਨਾਲ ਐਮ ਵੀਰ ਨੇ ਸ਼ਿੰਗਾਰਿਆ ਹੈ'। ਉਨਾ ਅੱਗੇ ਬੋਲਦਿਆ ਆਖਿਆ ਕਿ 'ਇਸ ਗੀਤ ਨੂੰ ਜੱਸ ਰਿਕਾਰਡ ਕੰਪਨੀ ਦੇ ਨਿਰਮਾਤਾ ਜਸਵੀਰਪਾਲ ਸਿੰਘ ਜੀ ਵੱਲੋਂ ਸ਼ੋਸ਼ਲ ਸਾਈਟਾਂ ਤੇ ਵਿਸ਼ਾਲ ਪਬਲਸਿਟੀ ਨਾਲ ਰਿਲੀਜ ਕੀਤਾ ਗਿਆ ਹੈ'। ਵੀਡੀਉ ਫਿਲਮਾਂਕਣ ਸਬੰਧੀ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨਾ ਦੱਸਿਆ ਕਿ 'ਇਸ ਗੀਤ ਦਾ ਵੀਡੀਉ ਫਿਲਮਾਂਕਣ (ਵਾਈਡ ਪ੍ਰੋਡਕਸ਼ਨ) ਸੈਂਪੀ, ਸੀਨ ਵੱਲੋਂ ਵੱਖ-ਵੱਖ ਲੋਕੇਸ਼ਨਾਂ ਤੇ ਸ਼ੂਟ ਕੀਤਾ ਗਿਆ ਹੈ। ਇਸ ਗੀਤ ਵਿਚ ਅਦਾਕਾਰਾ ਨੀਲਮ ਭਿੰਡਰ, ਮਾਡਲ ਮਨਜੀਤ ਸ਼ੇਰ ਖਾਂ, ਰੌਣਕ ਫਿਰੋਜਪੁਰ, ਖੁਸ਼ੀ ਭੜਾਣਾਂ, ਵਿੱਕੀ ਮਾਨ ਜਗਰਾਉਂ, ਲਖਵਿੰਦਰ ਭਿੰਡਰ, ਜਸਵੀਰ ਭਿੰਡਰ, ਲਵ, ਜੀਤ ਬਾਸੀ ਅਤੇ ਕੈਪਟਨ ਪ੍ਰਤਾਪ ਆਦਿ ਨੇ ਅਹਿਮ ਭੂਮਿਕਾਵਾਂ ਨਿਭਾਈਆ ਹਨ। ਸਹਿ ਗਾਇਕਾ ਪਾਲੀ ਸਿੱਧੂ ਨੇ ਇਸ ਗੀਤ ਵਿੱਚ ਮੇਰਾ ਬਾਖੂਬੀ ਸਾਥ ਦਿੱਤਾ ਹੈ'। ਉਹਨਾਂ ਇਸ ਗੀਤ ਤੇ ਤਸੱਲੀ ਪ੍ਰਗਟ ਕਰਦੇ ਹੋਏ ਆਖਿਆ ਕਿ 'ਜਿਸ ਤਰਾਂ ਸਰੋਤਿਆਂ ਨੇ ਮੇਰੇ ਪਹਿਲੇ ਗੀਤ, 'ਫੁੱਲਾਂ ਵਾਲੀ ਕਾਰ', 'ਜੱਟ ਕਿਹੜੀ ਗੱਲੋਂ ਘੱਟ', 'ਮੋਸਟ ਵੈਲਕਮ', 'ਢੋਲ ਵਜੱਦਾ', 'ਪਿੰਡ ਦੀ ਕੁੜੀ', 'ਕੁੰਡੀ' ਅਤੇ 'ਕਬੀਲਦਾਰੀ' ਆਦਿ ਗੀਤਾਂ ਨੂੰ ਮਣਾਂ-ਮੂੰਹੀਂ ਪਿਆਰ ਬਖਸ਼ਿਆ ਹੈ ਉਸੇ ਤਰ੍ਹਾਂ ਮੇਰੇ ਇਸ ਗੀਤ ਨੂੰ ਵੀ ਖੂਬ ਪਿਆਰ ਸਤਿਕਾਰ ਦੇ ਨਿਵਾਜਿਆ ਜਾ ਰਿਹਾ ਹੈ, ਜਿਸ ਲਈ ਮੈਂ ਆਪਣੇ ਚਹੇਤਿਆਂ ਦਾ ਸਦਾ ਰਿਣੀ ਰਹਾਂਗਾ’।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-