Friday, July 10, 2020
FOLLOW US ON

News

ਮਹਿਲਾ ਕਾਵਿ ਮੰਚ 'ਤੇ ਲੁਧਿਆਣਾ 'ਚ ਲੱਗੀਆਂ ਤ੍ਰਿੰਝਣਾਂ

June 28, 2020 11:10 PM

ਮਹਿਲਾ ਕਾਵਿ ਮੰਚ 'ਤੇ ਲੁਧਿਆਣਾ 'ਚ ਲੱਗੀਆਂ ਤ੍ਰਿੰਝਣਾਂ

ਚੰਡੀਗੜ੍ਹ (ਪ੍ਰੀਤਮ ਲੁਧਿਆਣਵੀ), 28 ਜੂਨ, 2020 : ਇੱਕ ਸਮਾਂ ਸੀ ਜਦੋਂ ਔਰਤਾਂ ਆਪਣੇ ਦਿਲ ਦੀਆਂ ਟੀਸਾਂ ਜਾਂ ਵਲਵਲਿਆਂ ਨੂੰ ਆਪਸ ਵਿੱਚ ਸਾਂਝਾ ਕਰਨ ਲਈ ਤ੍ਰਿੰਝਣ ਦਾ ਸਹਾਰਾ ਲੈਂਦੀਆਂ ਸਨ ਤੇ ਆਪਣਾ ਮਨ ਸਖੀਆਂ-ਸਹੇਲੀਆਂ ਨਾਲ ਹੌਲ਼ਾ ਕਰਦੀਆਂ ਸਨ। ਲੋਕ-ਗੀਤਾਂ ਨੂੰ ਵੀ ਆਪਣਾ ਸਾਥੀ ਬਣਾ ਲੈਂਦੀਆ ਸਨ। ਸਮੇਂ ਦੇ ਬਦਲਣ ਨਾਲ ਤ੍ਰਿੰਝਣ ਦੀ ਜਗ੍ਹਾ, ਮਨ ਸੇ ਮੰਚ ਤਕ, ''ਮਹਿਲਾ ਕਾਵਿ ਮੰਚ '' ਨੇ ਲੈ ਲਈ ਹੈ। ਜਿੱਥੇ ਅੱਜ ਦੀਆਂ ਔਰਤਾਂ ਹੱਥ ਵਿੱਚ ਵੇਲਣਾ ਤੇ ਝਾੜੂ ਫੜ ਕੇ ਗ੍ਰਹਿਸਥੀ ਨੂੰ ਬਾਖ਼ੂਬੀ ਨਿਭਾਉਂਦੀਆਂ ਹਨ ਉੱਥੇ ਆਪਣੇ ਮਨ ਦੇ ਵਲਵਲਿਆਂ ਨੂੰ ਕਲਮ ਤੇ ਕਾਗਜ਼ ਨੂੰ ਸਾਥੀ ਬਣਾ ਕੇ ਵੀ ਸਾਂਝਾ ਕਰ ਲੈਂਦੀਆਂ ਹਨ ।
     

    ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਲੇਖਿਕਾ ਪ੍ਰਭਜੋਤ ਕੌਰ ਨੇ ਦੱਸਿਆ ਕਿ ਇਸ ਵਾਰ ਇਹ ਤ੍ਰਿੰਝਣ ਲੁਧਿਆਣਾ ਇਕਾਈ ਵੱਲੋਂ ਜੋੜਿਆ ਗਿਆ। ਜਿਸ ਵਿੱਚ ਲਗਭਗ 25 ਸਖੀਆਂ ਨੇ ਆਪਣੇ-ਆਪਣੇ ਵਿਚਾਰ ਕਵਿਤਾ ਤੇ ਗ਼ਜ਼ਲ ਦੇ ਰੂਪ ਵਿੱਚ ਰੱਖੇ ਤੇ ਬਹੁਤ ਖੁਸ਼ੀ ਭਰਿਆ ਮਾਹੌਲ ਬਣਾਇਆ। ਇਨ੍ਹਾਂ ਵਿਚ ਸ਼ਾਮਲ ਸਨ ਬਮਲਜੀਤ ਮਾਨ, ਡਾ.ਨਰਿੰਦਰ ਕੌਰ ਸੰਧੂ, ਪ੍ਰਭਜੋਤ ਕੌਰ, ਬੇਨੂੰ ਸਤੀਸ਼ ਕਾਂਤ, ਨੈਂਸੀ ਸ਼ਰਮਾ, ਡਾ. ਗੁਰਚਰਨ ਕੋਚਰ, ਰੀਟਾ ਮੱਕੜ, ਸ਼ਾਰਧਾ ਸ਼ੁਕਲਾ, ਪੂਰਵਾ, ਜੋਤੀ ਬਜਾਜ, ਨੀਲੂ ਬੱਗਾ ਲੁਧਿਆਣਵੀ, ਸੀਮਾ ਭਾਟੀਆ, ਛਾਇਆ ਸ਼ਰਮਾ, ਡਾ. ਸੰਗੀਤਾ ਵਰਮਾ, ਇਰਾਦੀਪ ਤ੍ਰੇਹਨ, ਹਰਵੀਨ ਤ੍ਰੇਹਨ, ਭਾਵਨਾ ਵਿਸ਼ਾਲ, ਸ਼ੀਬਾ ਸ਼ੈਫੀ, ਅਰਵਿੰਦਰ ਕੌਰ, ਮੋਨਿਕਾ ਕਟਾਰੀਆ, ਰੀਟਾ ਅਸਥਾਨਾ, ਰਸ਼ਮੀ ਅਸਥਾਨਾ, ਸੀਮਾ ਵਰਮਾ, ਅਰਚਨਾ ਅਤੇ ਮਮਤਾ ਆਦਿ : ਜਿਨ੍ਹਾਂ ਨੇ ਸ਼ਾਮਲ ਹੋ ਕੇ ਖੂਬ ਰੰਗ ਬੰਨ੍ਹਿਆ। ਕਵਿੱਤਰੀਆਂ ਨੇ ਆਪਣੀਆਂ ਕਲਮਾਂ ਦਾ ਰੰਗ ਇਸ ਤਰ੍ਹਾਂ ਬਿਖੇਰਿਆ ਜਿਵੇਂ ਅੰਬਰ ਵਿੱਚ ਸਤਰੰਗੀ ਪੀਂਘ ਪੈ ਗਈ ਹੋਵੇ। ਇਸ ਤਰ੍ਹਾਂ ਸਾਰਾ ਸਮਾਂ ਵੰਨ-ਸੁਵੰਨੀ ਭਾਸ਼ਾ ਵਿੱਚ ਰੰਗ-ਬਿਰੰਗੀਆਂ ਕਲਮਾਂ ਬੋਲੀਆਂ ਦੇ ਲੰਮੇ ਤੰਦ ਤੱਕਲੇ 'ਤੇ ਪਾਉਂਦੀਆਂ ਨੂੰ ਪਤਾ ਹੀ ਨਾ ਲੱਗਾ ਕਿ ਵਿਛੜਣ ਦੀ ਘੜੀ ਆ ਗਈ, ਉਸੇ ਤਰ੍ਹਾਂ ਜਿਵੇਂ ਤੀਆਂ ਦੇ ਦਿਨ ਬੀਤਣ ਪਿੱਛੋਂ ਵਿਛੋੜੇ ਦੇ ਪਲ਼

   ਆਉਣ 'ਤੇ ਨੱਢੀ ਆਪਣੀ ਵੇਦਨਾ ਪ੍ਰਗਟ ਕਰਦੀ ਹੈ-

''ਸਾਉਣ ਵੀਰ ਕੱਠੀਆਂ ਕਰੇ
ਭਾਦੋਂ  ਚੰਦਰੀ ਵਿਛੋੜਾ ਪਾਏ।''

ਇਸ ਮੌਕੇ ਮਹਿਲਾ ਕਾਵਿ ਮੰਚ ਲੁਧਿਆਣਾ ਇਕਾਈ ਦੀ ਪ੍ਰਧਾਨ ਸ਼੍ਰੀਮਤੀ ਬੇਨੂੰ ਸਤੀਸ਼ ਕਾਂਤ ਜੀ ਨੇ ਰੂਹ ਨਾਲ ਬਹੁਤ ਸ਼ਲਾਘਾਯੋਗ ਪ੍ਰਬੰਧ ਕੀਤਾ ਤੇ ਸਾਰਿਆਂ ਨੇ ਬਹੁਤ ਅਨੰਦ ਮਾਣਿਆ।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-