Friday, July 10, 2020
FOLLOW US ON

News

ਸਿਹਰਾਬੰਦੀ ਦੀ ਰਸਮ

June 28, 2020 11:15 PM

ਸਿਹਰਿਆਂ ਵਾਲਾ ਵਿਆਹਵਣ ਆਇਆ…

ਸਿਹਰਾਬੰਦੀ ਦੀ ਰਸਮ

 

ਭਾਰਤੀ ਸੱਭਿਆਚਾਰ ਦਾ ਘੇਰਾ ਬਹੁਤ ਵਿਸ਼ਾਲ ਹੈ। ਲੋਕਧਾਰਾ ਦਾ ਸਾਡੇ ਸੱਭਿਆਚਾਰ ਨਾਲ ਡੂੰਘਾ ਸਬੰਧ ਹੈ, ਜਿਸ ਵਿੱਚ ਮਨੁੱਖੀ ਸਮਾਜ ਦੀਆਂ ਬੇਸ਼ੁਮਾਰ ਰਸਮਾਂ ਅਤੇ ਰੀਤੀ-ਰਿਵਾਜ ਪਾਏ ਜਾਂਦੇ ਹਨ। ਵਿਆਹ ਦੀਆਂ ਰਸਮਾਂ ਵਿੱਚੋਂ ਬਹੁਤ ਹੀ ਅਹਿਮ ਰਸਮ ਹੈ-ਸਿਹਰਾਬੰਦੀ ਦੀ ਰਸਮ। ਲਾੜੇ ਦੇ ਚਿਹਰੇ ਦੇ ਢਕਣ ਵਾਲੇ ਪਰਦੇ ਨੂੰ ‘ਸਿਹਰਾ’ ਕਿਹਾ ਜਾਂਦਾ ਹੈ। ਸਿਹਰਾਬੰਦੀ ਫਾਰਸੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ‘ਸਿਹਰਾ ਬੰਨ੍ਹਣਾ’। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਮੁੰਡੇ ਦੇ ਜਨਮ ਉਪਰੰਤ ਘਰ ਦੇ ਦਰਵਾਜ਼ੇ ’ਤੇ ਸ਼ਰੀਂਹ ਦੇ ਪੱਤੇ ਬੰਨ੍ਹੇ ਜਾਂਦੇ ਹਨ, ਇਸ ਨੂੰ ਵੀ ਸਿਹਰਾ ਕਿਹਾ ਜਾਂਦਾ ਹੈ। ਕਈ ਥਾਂਵਾਂ ’ਤੇ ਇਸ ਨੂੰ ਬਾਂਦਰਵਾਲ ਕਹਿ ਲਿਆ ਜਾਂਦਾ ਹੈ। ਵਿਆਹ ਅਤੇ ਹੋਰ ਮੰਗਲ ਕਾਰਜਾਂ ਵੇਲੇ ਸਿਹਰਾ ਘਰ ਦੇ ਮੁੱਖ ਦਰਵਾਜ਼ੇ ’ਤੇ ਬੰਨ੍ਹਿਆ ਜਾਂਦਾ ਹੈ।

ਵਿਆਹ ਸਮੇਂ ‘ਸਿਹਰਾਬੰਦੀ’ ਦੀ ਰਸਮ ਜੰਞ ਚੜ੍ਹਨ ਤੋਂ ਪਹਿਲਾਂ ਨਿਭਾਈ ਜਾਂਦੀ ਹੈ। ਉਸ ਸਮੇਂ ਸਭ ਸਾਕ-ਸਬੰਧੀ, ਮਿੱਤਰ, ਰਿਸ਼ਤੇਦਾਰ ਇਕੱਠੇ ਹੁੰਦੇ ਹਨ। ਭੈਣਾਂ ਸਮੇਤ ਹਾਜਰੀਨ ਮੇਲਣਾਂ ਵੱਲੋਂ ਮੰਗਲ ਗੀਤ ਗਾਏ ਜਾਂਦੇ ਹਨ। ਮੁੰਡੇ ਦੇ ਵਿਆਹ ਸਮੇਂ ਗਾਏ ਜਾਣ ਵਾਲੇ ਇਨ੍ਹਾਂ ਗੀਤਾਂ ਨੂੰ ਘੋੜੀਆਂ ਆਖਦੇ ਹਨ। ਇਨ੍ਹਾਂ ਵਿੱਚ ਲਾੜੇ ਦੀ ਚੜ੍ਹਤ, ਉਸ ਦੀ ਸੁੰਦਰਤਾ, ਕੱਦ-ਕਾਠ, ਖ਼ਾਨਦਾਨ ਦੀ ਵਡਿਆਈ, ਸਿਹਰੇ ਦੀ ਉਸਤਤ, ਘੋੜੀ ਚੜ੍ਹਨ ਵੇਲੇ ਦੀਆਂ ਰਸਮਾਂ ਅਤੇ ਘੋੜੀ ਦੇ ਸ਼ਿੰਗਾਰ ਦੇ ਵੇਰਵੇ ਵੀ ਮਿਲਦੇ ਹਨ-

ਸੋਨੇ ਦੀ ਘੋੜੀ ਤੇ ਰੇਸ਼ਮ ਡੋਰਾਂ,
ਚਾਂਦੀ ਦੇ ਪੈਂਖੜ ਪਾਏ ਰਾਮਾ
ਬਾਬਾ ਵਿਆਹੁਣ ਪੋਤੇ ਨੂੰ ਚੱਲਿਆ
ਲੱਠੇ ਨੇ ਖੜ-ਖੜ ਲਾਈ ਰਾਮਾ।
ਵਿਆਹ ਵਾਲੇ ਦਿਨ ਵਿਆਂਹਦੜ ਮੁੰਡੇ ਦੀ ਨ੍ਹਾਈ-ਧੋਈ ਦੀ ਰਸਮ ਕਰਵਾਈ ਜਾਂਦੀ ਹੈ। ਇਸ ਰਸਮ ਵੇਲੇ ਮੁੰਡੇ ਦੀਆਂ ਭਰਜਾਈਆਂ, ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਭੂਆ, ਭੈਣਾਂ ਆਦਿ ਚੰਦੋਏ ਵਾਂਗ ਫੁਲਕਾਰੀ ਵਿਆਹ ਵਾਲੇ ਮੁੰਡੇ ਉੱਤੇ ਤਾਣ ਕੇ ਉਸ ਨੂੰ ਨੁਹਾਉਂਦੀਆਂ ਹਨ। ਨ੍ਹਾਈ-ਧੋਈ ਤੋਂ ਬਾਅਦ ਮੁੰਡੇ ਦੇ ਨਵੇਂ ਕੱਪੜੇ ਪੁਆਏ ਜਾਂਦੇ ਹਨ।
ਫਿਰ ਮੁੰਡੇ ਦੇ ਮਾਮੇ ਵੱਲੋਂ ਉਸ ਨੂੰ ਚੌਂਕੀਓਂ ਉਤਾਰਨ ਦੀ ਰਸਮ ਅਦਾ ਕੀਤੀ ਜਾਂਦੀ ਹੈ-
ਨ੍ਹਾਈ-ਧੋਈ ਹੋ ਗਈ, ਵੀਰਾ ਵੇ।
ਭੈਣਾਂ ਨੇ ਗਾਏ ਗੀਤ
ਮਾਮੇ ਨੇ ਪਟੜੀਓਂ ਲਾਹ ਲਿਆ
ਪੂਰੀ ਹੋ ਗਈ ਜੱਗ ਦੀ ਰੀਤ
ਵੇ ਵੀਰ ਪਿਆਰਿਆ ਵੇ।
ਫਿਰ ਸਿਹਰਾਬੰਦੀ ਦੀ ਰਸਮ ਕੀਤੀ ਜਾਂਦੀ ਹੈ। ਇਹ ਰਸਮ ਲਾੜੇ ਦੀਆਂ ਭੈਣਾਂ ਅਦਾ ਕਰਦੀਆਂ ਹਨ। ਸਿਹਰਾ ਬਨ੍ਹਾ ਕੇ ਲਾੜਾ ਭੈਣਾਂ ਨੂੰ ਸ਼ਗਨ ਵਜੋਂ ਕੁਝ ਰੁਪਏ ਦਿੰਦਾ ਹੈ। ਇਹ ਰਸਮ ਕਾਫ਼ੀ ਮਹੱਤਤਾ ਰੱਖਦੀ ਹੈ-
ਵਕਤ ਵਿਆਹ ਦੇ ਸਿਹਰੇ ਦੀ ਪਵੇ ਕੀਮਤ
ਹੁੰਦਾ ਵਿਆਹ ਵਿੱਚ ਸ਼ਗਨਾਂ ਦੀ ਰੀਤ ਸਿਹਰਾ।
ਪਿਆਰ ਮੁਹੱਬਤ ਦੇ ਖਿੜ ਪਏ ਫੁੱਲ ਸੋਹਣੇ,
ਬੰਨ੍ਹਿਆ ਲਾੜੇ ਨੇ ਜਦੋਂ ਪ੍ਰੀਤ ਸਿਹਰਾ।

ਇਸ ਮੌਕੇ ਲਾੜੇ ਦਾ ਪਿਤਾ ਫੁੱਲਿਆ ਨਹੀਂ ਸਮਾਉਂਦਾ, ਉਹ ਆਪਣੇ ਪੁੱਤਰ ਤੋਂ ਨੋਟ ਵਾਰਦਾ ਹੈ । ਮਾਂ ਸ਼ਗਨ ਮਨਾਉਂਦੀ ਹੈ ਅਤੇ ਲਾੜੇ ਤੋਂ ਵਾਰੀ ਜਾਂਦੀ ਹੈ । ਹੋਰ ਰਿਸ਼ਤੇਦਾਰ, ਸਗੇ ਸੰਬੰਧੀ ਲਾੜੇ ਨੂੰ ਆਸ਼ੀਰਵਾਦ ਦਿੰਦੇ ਹਨ । ਲਾੜੇ ਦੇ ਭਰਾ, ਮਿੱਤਰ ਬੇਲੀ ਭੰਗੜੇ ਪਾਉਂਦੇ ਹਨ । ਸ਼ਗਨਾਂ ਦਾ ਇਹ ਦਿਨ ਕਰਮਾਂ ਵਾਲਿਆਂ ਨੂੰ ਮਿਲਦਾ ਹੈ ਕਿਓਂਕਿ ਕਹਿੰਦੇ ਹਨ ਕਿ ਪ੍ਰਮਾਤਮਾ ਆਪ ਜੋੜੀਆਂ ਬਣਾ ਕੇ ਭੇਜਦਾ ਹੈ ਅਖੇ

ਕਰਮਾਂ ਬਾਝ ਨਾ ਕਿਸੇ ਨੂੰ ਸਾਕ ਜੁੜਦੇ

ਸਾਕਾ ਬਾਝ ਨੀ ਸ਼ਗਨ ਮਨਾਏ ਜਾਂਦੇ

ਸ਼ਗਨਾਂ ਬਾਝ ਨਾ ਪੂਰੀਆਂ ਹੋਵਣ ਰੀਝਾਂ

ਰੀਝਾਂ ਬਾਝ ਨੀ ਕਾਜ ਰਚਾਏ ਜਾਂਦੇ

ਕਾਜਾਂ ਬਾਝ ਨੀ ਖੁਸ਼ੀ ਨਸੀਬ ਹੁੰਦੀ

ਸਿਹਰੇ ਖੁਸ਼ੀ ਦੇ ਬਾਝ ਨੀ ਗਾਏ ਜਾਂਦੇ
ਵਿਆਹ ਦੇ ਲੋਕ ਗੀਤਾਂ ਘੋੜੀਆਂ ਵਿੱਚੋਂ ਇਹ ਵੀ ਹਵਾਲਾ ਮਿਲਦਾ ਹੈ ਕਿ ਕਿਸੇ ਸਮੇਂ ਲਾੜੇ ਦੇ ਸਿਰ ’ਤੇ ਸਿਹਰਾ ਮਾਲਣ ਵੱਲੋਂ ਬੰਨ੍ਹਿਆ ਜਾਂਦਾ ਸੀ ਉਹਨਾਂ ਸਮਿਆਂ ਵਿੱਚ ਮਾਲਣ ਕਲੀਆਂ ਦਾ ਗੁੰਦਿਆ ਸਿਹਰਾ ਲੈ ਕੇ ਵਿਆਹ ਵਾਲੇ ਘਰ ਪੁੱਜਦੀ ਸੀ। ਲਾੜੇ ਦਾ ਬਾਪ ਜਾਂ ਦਾਦਾ ਉਸ ਸਿਹਰੇ ਦਾ ਮੁੱਲ ਤਾਰਦੇ ਅਤੇ ਉਸ ਦਾ ਲਾਗ ਦਿੰਦੇ ਸਨ। ਇਸ ਲਈ ਸਿਹਰਾਬੰਦੀ ਦੇ ਗੀਤਾਂ ਵਿਚ ਮਾਲਣ ਸ਼ਬਦ ਦਾ ਜ਼ਿਕਰ ਵਾਰ-ਵਾਰ ਆਉਂਦਾ ਹੈ।

 

ਲੈ ਮੇਰੀ ਮਾਲਣ, ਬੰਨ੍ਹ ਨੀਂ ਸਿਹਰਾ,
ਬੰਨ੍ਹ ਨੀਂ ਲਾਲ ਜੀ ਦੇ ਮੱਥੇ।
ਹਰਿਆ ਨੀਂ ਮਾਲਣ,
ਹਰਿਆ ਨੀਂ ਭੈਣੇ,
ਹਰਿਆ ਤੇ ਭਾਗੀਂ ਭਰਿਆ।

 

ਬਾਬੇ ਬਾਗ਼ ਲੁਆਇਆ,
ਮਾਲਣ ਚੁਗ ਲਿਆ ਰੇ ਕਲੀਆਂ।
ਤੂੰ ਗੁੰਦ ਤੂੰ ਗੁੰਦ ਮਾਲਣੇ,
ਮੇਰੇ ਰਾਮ ਚੰਦਰ ਜੀ ਦਾ ਸਿਹਰਾ,
ਨੀ 50-60 ਲੜੀਆਂ।

ਚੁਗ ਲਿਆਇਓ ਚੰਬਾ ਤੇ ਗ਼ੁਲਾਬ ਜੀ,
ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਇਹਦੀ ਨਾਰ ਚੰਬੇ ਦੀ ਜੀ ਤਾਰ,
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਵੀਰਾ ਕੀ ਕੁਝ ਪੜ੍ਹਦੀਆਂ ਸਾਲੀਆਂ,
ਵੀਰਾ ਕੀ ਕੁਝ ਪੜ੍ਹੇ ਤੇਰੀ ਨਾਰ।
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਭੈਣੇਂ ਸਾਲੀਆਂ ਪੜ੍ਹਦੀਆਂ ਪੋਥੀਆਂ,
ਮੇਰੀ ਨਾਰ ਪੜ੍ਹੇ ਦਰਬਾਰ,
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਵੀਰਾ ਕੀ ਕੁਝ ਕੱਢਦੀਆਂ ਸਾਲੀਆਂ,
ਵੀਰਾ ਕੀ ਕੁਝ ਕੱਢੇ ਤੇਰੀ ਨਾਰ।
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।
ਭੈਣੇਂ ਸਾਲੀਆਂ ਤਾਂ ਕੱਢਦੀਆਂ ਚਾਦਰਾਂ,
ਮੇਰੀ ਨਾਰ ਕੱਢੇ ਰੁਮਾਲ।
ਜੀ ਚੁਗ ਲਿਆਇਓ।
ਜੀ ਗੁੰਦ ਲਿਆਇਓ ਸਿਰਾਂ ਦੇ ਜੀ ਸਿਹਰੇ।

ਵੇ ਲਹੌਰੋਂ ਮਾਲਣ ਆਈ ਵੀਰਾ,
ਤੇਰਾ ਸਿਹਰਾ ਗੁੰਦ ਲਿਆਈ ਵੀਰਾ।
ਇਸ ਸਿਹਰੇ ਦਾ ਕੀ ਮੁੱਲ ਵੀਰਾ,
ਨੌਂ ਲੱਖ ਤਾਂ ਡੂਢ ਹਜ਼ਾਰ ਭੈਣੇਂ।

ਵੀਰਾ ਵੇ, ਤੇਰੇ ਦੇਖਣੇ ਨੂੰ ਲੱਖਾਂ ਖੜ੍ਹੇ।
ਲੱਖਾਂ ਖੜ੍ਹੇ, ਵੇ ਕਰੋੜਾਂ ਖੜ੍ਹੇ।
ਵੀਰਾ ਵੇ, ਤੇਰੇ ਸਿਹਰੇ ਨੂੰ ਸੁੱਚੇ ਜੜੇ।
ਸੁੱਚੇ ਜੜੇ, ਵੇ ਸਿਤਾਰੇ ਜੜੇ।
ਵੀਰਾ ਵੇ, ਤੇਰੇ ਦੇਖਣੇ ਨੂੰ ਲੱਖਾਂ ਖੜ੍ਹੇ।


ਬਰਾਤ ਦੇ ਢੁਕਾਅ ਸਮੇਂ ਲਾੜੀ ਦੀਆਂ ਸਹੇਲੀਆਂ ਉਸ ਨੂੰ ਲਾੜੇ ਦੇ ਆਉਣ ਦੀ ਸੂਚਨਾ ਇਉਂ ਦਿੰਦੀਆਂ ਹਨ-
ਆਇਆ ਲਾੜੀਏ ਨੀਂ,
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।
ਆਇਆ ਤੇ ਸਦਾ ਰੰਗ ਲਾਇਆ ਨੀਂ,
ਤੇਰਾ ਸਿਹਰਿਆਂ ਵਾਲਾ ਵਿਆਹਵਣ ਆਇਆ।

ਪੁਰਾਣੇ ਸਮਿਆਂ ਵਿਚ ਇਸ ਰਸਮ ਨੂੰ ਬਹੁਤ ਹੀ ਚਾਵਾਂ ਨਾਲ ਘੋੜੀਆਂ ਗਾ ਕੇ ਨਿਭਾਇਆ ਜਾਂਦਾ ਸੀ।

ਜਦ ਸਿਹਰਾ ਸਿਰ ‘ਤੇ ਸਜਦਾ ਏ
ਕੁਦਰਤ ਕੋਈ ਤਾਣਾ ਤਣਦੀ ਏ।
ਇਕ ਦਿਲ ਦਾ ਰਾਜਾ ਬਣ ਜਾਂਦਾ
ਇਕ ਦਿਲ ਦੀ ਰਾਣੀ ਬਣਦੀ ਏ।
ਅਣਡਿੱਠੀ ਮੁਹੱਬਤ ਫੁੱਟ ਪੈਂਦੀ
ਵਗ ਪੈਣ ਫੁਹਾਰੇ ਪਿਆਰਾਂ ਦੇ।

ਦੋ ਦਿਲ ਮਿਲਕੇ ਇਕ ਦਿਲ ਬਣਦਾ
ਇਕ ਨਵੀਂ ਕਹਾਣੀ ਬਣਦੀ ਏ।

 ਸਿਹਰਾ ਬੰਨ੍ਹ ਕੇ ਘਰ ਵਿਚ ਇਕੱਤਰ ਔਰਤਾਂ ਵਿਆਹ ਵਾਲੇ ਮੁੰਡੇ ‘ਤੇ ਫੁਲਕਾਰੀ ਜਾਂ ਬਾਗ਼ ਤਾਣ ਕੇ ਘੋੜੀ ਤਕ ਲੈ ਕੇ ਜਾਂਦੀਆਂ। ਆਨੰਦ ਕਾਰਜ ਦੀ ਰਸਮ ਵੇਲੇ ਲੜਕੀ ਦੇ ਪਿਤਾ ਵੱਲੋਂ ਸਿਹਰਾ ਉਤਾਰਿਆ ਜਾਂਦਾ ਹੈ। ਬਾਅਦ ਵਿਚ ਸਿਹਰੇ ਨੂੰ ਲੜਕੇ ਦੇ ਪਰਿਵਾਰ ਵੱਲੋਂ ਕਾਫ਼ੀ ਸੰਭਾਲ ਕੇ ਰੱਖਿਆ ਜਾਂਦਾ। ਕਈ ਘਰਾਂ ਵਿਚ ਸਿਹਰੇ ਨੂੰ ਫਰੇਮਬੰਦ ਕਰਵਾ ਕੇ ਕੰਧਾਂ ‘ਤੇ ਟੰਗਿਆ ਹੋਇਆ ਅੱਜ ਵੀ ਦੇਖਿਆ ਜਾ ਸਕਦਾ ਹੈ।
ਪੁਰਾਤਨ ਸਮਿਆਂ ਵਿਚ ਮੁੰਡੇ ਦੇ ਪਰਿਵਾਰ ਵੱਲੋਂ ਸਿਹਰਾਬੰਦੀ ਦਾ ਗੀਤ ਲਿਖ ਕੇ ਉਸ ਨੂੰ ਛਪਾਇਆ ਜਾਂਦਾ ਸੀ ਤੇ ਜਿਸ ਦਿਨ ਇਹ ਰਸਮ ਹੁੰਦੀ ਤਾਂ ਉਸ ਗੀਤ ਨੂੰ ਗਾਇਆ ਜਾਂਦਾ। ਪੰਜਾਬੀ ਸੱਭਿਆਚਾਰ ਵਿੱਚ ਇਹ ਵੀ ਜਿਕਰ ਮਿਲਦਾ ਹੈ ਕਿ ਕਿਸੇ ਸਮੇਂ ਸਿਹਰਾ ਜੰਝ ਚੜਨ ਤੋਂ ਪਹਿਲਾ ਗਾਇਆ ਜਾਂਦਾ ਸੀ। ਫਿਰ ਬਾਅਦ ਵਿੱਚ ਸਿਹਰਾ , ਲਾਵਾਂ ਫੇਰਿਆਂ ਦੀ ਰਸਮ ਤੋਂ ਬਾਅਦ ਸਿੱਖਿਆ ਦੇ ਰੂਪ ਵਿੱਚ ਗਾਇਆ ਜਾਣ ਲੱਗਾ । ਓਹਨਾ ਸਮਿਆਂ ਵਿੱਚ ਛਾਪੇਖਾਨਿਆ/ ਪ੍ਰੈੱਸਾਂ ਵਿੱਚ ਵੀ ਸਿਹਰਾ ਕਾਵਿ ਛਾਪਿਆ ਜਾਂਦਾ ਸੀ।ਇਸਦੀ ਬਣਤਰ ਕੈਲੰਡਰ ਦੀ ਤਰਾਂ ਹੁੰਦੀ ਸੀ। ਜਿਸ ਵਿੱਚ ਸਿਹਰਾ ਲਿਖਣ ਤੋਂ ਪਹਿਲਾ ਕਿਸੇ ਈਸਟ ਦੇਵੀ ਦੇਵਤੇ, ਗੁਰੂ ਸਾਹਿਬ ਜਾ ਲਾੜੇ ਲਾੜੀ ਦਾ ਕਾਲਪਨਿਕ ਚਿੱਤਰ ਛਾਪ ਲਿਆ ਜਾਂਦਾ ਸੀ। ਸਿਹਰੇ ਦੇ ਆਰੰਭ ਵਿੱਚ ਲਾੜੇ ਪਰਿਵਾਰ ਦੀ ਵਡਿਆਈ ਕਰਨ ਤੋਂ ਪਹਿਲਾ ਇਸਟ ਦੇਵ ਜਾ ਗੁਰੂ ਸਾਹਿਬਾਨ ਦੀ ਵਡਿਆਈ ਕੀਤੀ ਜਾਂਦੀ ।ਛਾਪੇਖ਼ਾਨੇ ਵਿੱਚ ਤਿਆਰ ਕੀਤੇ ਇਸ ਸਿਹਰੇ ਵਿੱਚ  ਵਿਆਂਦੜ ਮੁੰਡੇ ਦੇ ਪਰਿਵਾਰ ਵਾਲੇ , ਆਪਣੇ ਪਰਿਵਾਰ ਦੇ ਮੈਂਬਰਾਂ, ਸਾਕ ਸੰਬੰਧੀਆਂ ਦੇ ਨਾਮ ਢੁਕਵੀਂ ਜਗ੍ਹਾ ਤੇ ਪਵਾ ਕੇ ਬਾਕੀ ਦੀ ਸ਼ਬਦਾਵਲੀ ਉਸੇ ਤਰਾਂ ਵਰਤ ਲੈਂਦੇ ਸੀ ਅਤੇ ਕਈ ਸੋਝੀ ਰੱਖਣ ਵਾਲੇ ਆਪ ਉਸ ਸਮੇਂ ਮੌਕੇ ਉੱਤੇ ਵੀ ਸਿਹਰਾ ਘੜ ਲੈਂਦੇ ਸਨ । ਕਈ ਲੋਕ ਸਿਹਰਾ ਪੇਸ਼ ਕਰਨ ਲਈ ਗਾਇਕ , ਕਵੀ ਜਾ ਕਿਸੇ ਹੋਰ ਵਿਅਕਤੀ ਵਿਸ਼ੇਸ਼ ਨੂੰ ਜੋ ਇਸ ਕਾਵਿ ਵਿੱਚ ਮੁਹਾਰਤ ਰੱਖਦਾ ਹੋਵੇ , ਨੂੰ ਵਿਸ਼ੇਸ਼ ਤੌਰ ਤੇ ਬੁਲਾਉਂਦੇ ਸੀ । ਸਿਹਰਾ ਪੜਨ ਵ

...

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-