Friday, July 10, 2020
FOLLOW US ON

News

ਸਰਕਾਰ ਦੂਸਰੇ ਕਾਰੋਬਾਰ ਵਾਂਗ ਗਾਇਕਾਂ ਨੂੰ ਵੀ ਪ੍ਰੋਗਰਾਮ ਕਰਨ ਦੀ ਇਜਾਜਤ ਦੇਵੇ - ਗਗਨਪ੍ਰੀਤ ਬਠਿੰਡਾ

June 28, 2020 11:16 PM

ਸਰਕਾਰ ਦੂਸਰੇ ਕਾਰੋਬਾਰ ਵਾਂਗ ਗਾਇਕਾਂ ਨੂੰ ਵੀ ਪ੍ਰੋਗਰਾਮ ਕਰਨ ਦੀ ਇਜਾਜਤ ਦੇਵੇ - ਗਗਨਪ੍ਰੀਤ ਬਠਿੰਡਾ

ਬਠਿੰਡਾ 28 ਜੂਨ(ਗੁਰਬਾਜ ਗਿੱਲ) -ਕਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜਰ ਸਰਕਾਰਾਂ ਵੱਲੋ ਕੀਤੇ ਗਏ ਲਾਕਡਾਊਨ ਦੌਰਾਨ ਜਿੱਥੇ ਆਮ ਲੋਕਾਂ ਦੇ ਕੰਮਕਾਰ ਪ੍ਰਭਾਵਿਤ ਹੋਏ ਹਨ, ਉੱਥੇ ਸੰਗੀਤਕ ਖੇਤਰ ਨਾਲ ਜੁੜੇ ਗਾਇਕ, ਸਜਿੰਦੇ, ਸਾਂਊਡ ਅਪ੍ਰੇਟਰ ਅਤੇ ਐਂਕਰ ਆਦਿ ਦਾ ਵੀ ਜਿਉਣਾ ਮੁਹਾਲ ਹੋ ਗਿਆ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਦੀ ਪ੍ਰਸਿੱਧ ਗਾਇਕਾ ਗਗਨਪ੍ਰੀਤ ਬਠਿੰਡਾ ਨੇ ਕਿਹਾ ਕਿ ‘ਕਰੋਨਾ ਮਹਾਂਮਾਰੀ ਦੀਆਂ ਬੁਰੀਆਂ ਪ੍ਰਸਥਿਤੀਆਂ ਕਾਰਨ ਸਰਕਾਰ ਵੱਲੋ ਸਮਾਜਿਕ ਦੂਰੀ ਰੱਖਣ ਸਾਰੇ ਜਨਤਕ ਪ੍ਰੋਗਰਾਮ ਬੰਦ ਕਰ ਦਿਤੇ ਗਏ ਹਨ। ਇਹਨਾਂ ਪ੍ਰੋਗਰਾਮਾਂ ਦੇ ਬੰਦ ਹੋਣ ਕਾਰਨ ਗਾਇਕੀ ਖੇਤਰ ਨਾਲ ਜੁੜੇ ਹਰੇਕ ਵਿਅਕਤੀ ਦਾ ਰੋਜਗਾਰ ਵੀ ਬਿਲਕੁਲ ਖਤਮ ਹੋ ਗਿਆ। ਉਹਨਾਂ ਕਿਹਾ ਕਿ ਗਾਇਕੀ ਖੇਤਰ ਚ ਜਿਆਦਾ ਕਰਕੇ ਬਹੁਤ ਘੱਟ ਲੋਕ ਹਨ ਜੋ ਆਰਥਿਕ ਪੱਖੋ ਮਜਬੂਤ ਹਨ ਇਹਨਾਂ ਚ ਬੁਹਗਿਣਤੀ ਚ ਰੋਜਾਨਾ ਕਮਾਉਣਾ ਤੇ ਉਸੇ ਨਾਲ ਹੀ ਪਰਿਵਾਰ ਪਾਲਣ ਵਾਲੇ ਜਿਆਦਾ ਹਨ। ਅੱਜ ਸਜਿੰਦੇ ਅਤੇ ਐਂਕਰ ਆਦਿ ਦੇ ਪਰਿਵਾਰਾਂ ਦੀ ਜਿੰਦਗੀ ਬਹੁਤ ਤਰਸਯੋਗ ਹੋ ਚੁੱਕੀ ਹੈ’। ਅਖੀਰ ਚ ਗਾਇਕਾ ਗਗਨਪ੍ਰੀਤ ਬਠਿੰਡਾ ਨੇ ਕਿਹਾ ਕਿ ‘ਜਿਸ ਤਰਾਂ ਸਰਕਾਰ ਨੇ ਆਪਣੇ ਦਿਸ਼ਾ ਨਿਰਦੇਸ਼ ਅਤੇ ਖੁਲ ਦੇਕੇ ਕਾਰੋਬਾਰੀਆਂ ਨੂੰ ਆਪਣੇ ਕਾਰੋਬਾਰ ਕਰਨ ਦੀ ਇਜਾਜਤ ਦਿਤੀ ਹੈ ਉਸੇ ਤਰ੍ਹਾਂ ਨਿਰਦੇਸ਼ਾਂ ਦੇ ਅਧਾਰ ਤੇ ਗਾਇਕ ਕਲਾਕਾਰਾਂ ਨੂੰ ਵੀ ਆਪਣੇ ਪ੍ਰੋਗਰਾਮ ਕਰਨ ਦੀ ਸਰਕਾਰ ਇਜਾਜਤ ਦੇਵੇ ਤਾਂ ਜੋ ਇਸ ਮੰਦੀ ਦੇ ਦੌਰ ਚ ਇਹ ਲੋਕ ਆਪਣਾ ਤੇ ਆਪਣੇ ਪਰਿਵਾਰਾਂ ਦਾ ਚੰਗੀ ਤਰਾਂ ਗੁਜਰ ਬਸਰ ਕਰ ਸਕਣ’।

Have something to say? Post your comment

More News News

ਮਨਜੀਤ ਜੀਕੇ ਨੇ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਨੂੰ ਬੇਅਦਬੀ ਮਾਮਲਿਆਂ ਵਿੱਚ 3 ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਵਾਉਣ ਦੀ ਅਪੀਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ ਸਰਬੱਤ ਦਾ ਭਲਾ ਟਰੱਸਟ ਵੱਲੋਂ ਪਿੰਡ ਜੰਮੂਆਣਾ ਵਿਖੇ ਸਿਲਾਈ ਕਢਾਈ ਕੋਰਸ ਪੂਰਾ ਕਰ ਚੁੱਕੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਭੰਗੂ ਫਲੇੜੇ ਵਾਲਾ ਦੀ ਧਰਮ ਪਤਨੀ ਕੁਲਦੀਪ ਕੌਰ ਦੀ ਹੋਈ ਬੇਵਕਤੀ ਮੌਤ ਨਾਲ ਲੱਗਾ ਭੰਗੂ ਪਰਿਵਾਰ ਨੂੰ ਵੱਡਾ ਸਦਮਾ, ਮੰਚ ਵੱਲੋਂ ਦੁੱਖ ਦਾ ਪ੍ਰਗਟਾਵਾ - ਮਾਸਟਰ ਕਰਮ ਮਹਿਬੂਬ/ਅਮਰ ਸਿੰਘ ਅਮਰ सरेंडर के मकसद से विकास दुबे आया उज्जैन! महाकाल मंदिर में वीआईपी दर्शन की पर्ची कटवाई और उस पर सही नाम लिखवाया ਫਾਰਮਾਸਿਸਟਾਂ ਅਤੇ ਦਰਜਾ-4 ਮੁਲਾਜਮਾਂ ਦਾ ਧਰਨਾ 21ਵੇਂ ਦਿਨ ਵਿੱਚ ਸ਼ਾਮਲ ਸੁਖਬੀਰ ਸਿੰਘ ਬਾਦਲ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣ ਪਿੰਡ ਬਾਦਲ ਪਹੁੰਚੇ ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਤੇ ਉਹਨਾਂ ਦੀ ਸਮੁੱਚੀ ਟੀਮ, ਅਮਰੀਕੀ ਰਾਸ਼ਟਰਪਤੀ ਟਰੰਪ ਡੈਮੋਕ੍ਰੇਟਿਕਾਂ ਦੇ ਇਤਰਾਜ਼ਾਂ ਦੇ ਬਾਵਜੂਦ ਵੀ ਵ੍ਹਾਈਟ ਹਾਊਸ ਵਿਖੇਂ ਟਰੰਪ ਦੇ ਐਡਮਿਨਿਸਟ੍ਰੇਟਰ ਨੇ ਕੋਵਿਡ-19 ਦੇ ਜਨਤਕ ਸਿਹਤ ਦੇ ਜੋਖਮ ਦਾ ਹਵਾਲਾ ਦੇ ਕੇ ਅਮਰੀਕਾ ਤੋਂ ਪਨਾਹ ਮੰਗਣ ਵਾਲਿਆਂ ਨੂੰ ਰੋਕਣ ਦੀ ਯੋਜਨਾ ਬਣਾਈ ਜਿਸਦੇ ਉਂਗਲਾਂ ਦੇ ਪੋਟਿਆਂ ਚੋਂ ਆਪ ਮੁਹਾਰੇ ਦਿਲ ਟੁੰਬਵਾਂ ਸੰਗੀਤ ਨਿਕਲਦਾ ਹੈ -ਸੰਗੀਤਕਾਰ ਕਿੱਲ ਬੰਦਾ
-
-
-