News

ਸ਼ਹਿਰੀਆਂ ਨੇ ਬਣਾਈ ਕਮੇਟੀ ਕਰ ਰਹੀ ਹੈ ਦੇਖਭਾਲ਼ ਸੈਂਟਰਲ ਪਾਰਕ ਮਾਨਸਾ ਦੀ - ਸ਼ਹਿਰ ਵਾਸੀ

June 28, 2020 11:17 PM

ਸ਼ਹਿਰੀਆਂ ਨੇ ਬਣਾਈ ਕਮੇਟੀ ਕਰ ਰਹੀ ਹੈ ਦੇਖਭਾਲ਼ ਸੈਂਟਰਲ ਪਾਰਕ ਮਾਨਸਾ ਦੀ - ਸ਼ਹਿਰ ਵਾਸੀ

ਮਾਨਸਾ 28 ਜੂਨ ( ਤਰਸੇਮ ਸਿੰਘ ਫਰੰਡ ) ਸ਼੍ਰੀ ਗੁਰੂ ਨਾਨਕ ਸੈਂਟਰਲ ਪਾਰਕ ਮਾਨਸਾ, ਜੋ ਕਿ ਵਾਟਰ ਵਰਕਸ ਮਾਨਸਾ ਵਿਖੇ ਬਣਿਆ ਹੋਇਆ ਹੈ, ਦੇ ਰੱਖ ਰਖਾਓ ਲਈ ਮਾਨਸਾ ਦੇ ਸ਼ਹਿਰੀਆਂ ਵੱਲੋਂ ਸੈਂਟਰਲ ਪਾਰਕ ਕਮੇਟੀ ਬਣਾਈ ਹੋਈ ਹੈ। ਇਸ ਕਮੇਟੀ ਵੱਲੋਂ ਪਿਛਲੇ ਦੋ ਹਫਤਿਆਂ ਤੋਂ ਹਰ ਵੀਕ-ਐਂਡ ਉੱਪਰ ਸੁਭਾ ਸਾਢੇ 5 ਵਜੇ ਤੋਂ ਇਸ ਪਾਰਕ ਦੇ ਰੱਖ ਰਖਾਓ ਲਈ ਮਾਨਸਾ ਸ਼ਹਿਰ ਵਾਸੀਆਂ ਨਾਲ ਮਿਲ ਕੇ  ਆਪਣੇ ਹੱਥੀਂ ਕੰਮ ਕੀਤਾ ਜਾ ਰਿਹਾ ਹੈ ਜਿਸ ਦੌਰਾਨ ਪਾਰਕ ਵਿੱਚ ਦਰਖਤਾਂ ਦੀ ਕਟਾਈ/ਛੰਟਾਈ, ਵਾਧੂ ਉੱਗੇ ਘਾਹ ਅਤੇ ਝਾੜੀਆਂ ਆਦਿ ਨੂੰ ਨਸ਼ਟ ਕਰਨਾ ਅਤੇ ਸਫਾਈ ਆਦਿ ਕੰਮ ਕੀਤੇ ਜਾਂਦੇ ਹਨ। ਅੱਜ ਤੀਸਰੇ ਹਫਤੇ ਇਸ ਪਾਰਕ ਦੀ ਸਾਫ ਸਫਾਈ ਕੀਤੀ ਗਈ। ਇਸ ਮੌਕੇ ਕਮੇਟੀ ਮੈਂਬਰ ਰਾਜਵਿੰਦਰ ਸਿੰਘ ਰਾਣਾ, ਸੁਖਚੈਨ ਸਿੰਘ (ਭਲਵਾਨ), ਡਾ. ਧੰਨਾ ਮੱਲ ਗੋਇਲ ਅਤੇ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਮਾਨਸਾ ਸ਼ਹਿਰ ਵਾਸੀ ਇਸ ਪਾਰਕ ਦਾ ਖੁਦ ਰੱਖ ਰਖਾਓ ਕਰਨ ਜਿਵੇਂ ਕਿ ਵਿਦੇਸ਼ਾਂ ਵਿੱਚ ਵੀ ਸਰਕਾਰੀ ਪਾਰਕਾਂ ਦੀ ਸਾਂਭ ਸੰਭਾਲ ਉਨ੍ਹਾਂ ਪਾਰਕਾਂ ਦੇ ਨਜ਼ਦੀਕ ਰਹਿੰਦੇ ਲੋਕ ਖੁਦ ਕਰਦੇ ਹਨ ਫਿਰ ਹੀ ਪਾਰਕਾਂ ਦੀ ਸੁੰਦਰਤਾ ਕਾਇਮ ਰਹਿ ਸਕਦੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਸ਼ਹਿਰ ਵਾਸੀਆਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਇਸ ਪਾਰਕ ਵਿੱਚ ਫਲਦਾਰ ਅਤੇ ਛਾਂਦਾਰ ਦਰਖਤ ਲਾਉਣੇ ਚਾਹੀਦੇ ਹਨ ਜਾਂ ਕੋਈ ਹੋਰ ਇਸ ਪਾਰਕ ਦੇ ਰੱਖ ਰਖਾਓ ਲਈ ਜਰੂਰੀ ਸਾਧਨ ਇਸ ਕਮੇਟੀ ਨੂੰ ਦਿੱਤੇ ਜਾਣੇ ਚਾਹੀਦੇ ਹਨ ਜੋ ਇਸ ਪਾਰਕ ਦੀ ਸੁੰਦਰਤਾ ਕਾਇਮ ਰੱਖਣ ਵਿੱਚ ਸਹਾਈ ਹੋਣ। ਇਸ ਸਮੇਂ ਕਮੇਟੀ ਮੈਂਬਰ ਗੁਰਲਾਭ ਸਿੰਘ ਮਾਹਲ ਐਡਵੋਕੇਟ, ਗੋਰਾ ਲਾਲ ਅਤਲਾ ਅਤੇ ਮਹਿੰਦਰਪਾਲ ਨੇ ਕਿਹਾ ਕਿ ਇਸ ਪਾਰਕ ਵਿੱਚ ਕਮੇਟੀ ਵੱਲੋਂ ਇੱਕ ਕਿਲੋਮੀਟਰ ਲੰਬਾ ਮਿੱਟੀ ਵਾਲਾ ਕੱਚਾ ਟਰੈਕ ਬਣਾਇਆ ਜਾ ਰਿਹਾ ਹੈ ਕਿਉਕਿ ਜੋ ਪੱਕਾ ਆਰ ਸੀ ਸੀ ਵਾਲਾ ਟਰੈਕ ਹੈ, ਉਸ ਉੱਪਰ ਬੱਚੇ ਅਤੇ ਨੌਜਵਾਨ ਦੌੜ ਨਹੀਂ ਲਗਾ ਸਕਦੇ। ਪੱਕੀ ਜਗ੍ਹਾ ਦੌੜ ਅਤੇ ਸੈਰ ਕਰਨ ਨਾਲ ਸਰੀਰਿਕ ਨੁਕਸਾਨ ਪਹੁੰਚ ਸਕਦਾ ਹੈ, ਖਾਸ ਕਰਕੇ ਗੋਡਿਆਂ ਨੂੰ ਨੁਕਸਾਨ ਪਹੁੰਚਦਾ ਹੈ। ਇਸ ਗੱਲ ਦਾ ਧਿਆਨ ਰਖਦਿਆਂ ਕਮੇਟੀ ਵੱਲੋਂ ਇਸ ਪਾਰਕ ਵਿੱਚ ਇੱਕ ਪੱਕੇ ਟਰੈਕ ਦੇ ਨਾਲ ਨਾਲ ਇੱਕ ਕੱਚਾ ਟਰੈਕ ਖੁਦ ਬਣਾਇਆ ਜਾ ਰਿਹਾ ਹੈ।

Have something to say? Post your comment
 

More News News

ਮੀਂਹ ਨਾਲ ਪਟਿਆਲਾ ਸ਼ਹਿਰ ਜਲ-ਥਲ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਕੀਤੇ 3 ਟਵੀਟ, ਪੰਜਾਬ ‘ਚ ਕਿਹੜਾ ‘Mission’ ਚਲਾਉਣ ਦੀ ਕਹੀ ਗੱਲ ਚੰਡੀਗੜ੍ਹ ਦੇ ਨੇੜੇ ਜਥੇਬੰਦੀਆਂ ਨੂੰ ਅਪੀਲ, ਕੋਈ ਵੀ ਪ੍ਰੋਗਰਾਮ ਚੰਡੀਗੜ੍ਹ ਦਾ ਨਾ ਰੱਖਣ-ਦਰਸ਼ਨ ਪਾਲ ਬੱਸਾ ਜ਼ਰੀਏ ਹਿਮਾਚਲ ਜਾਣ ਵਾਲਿਆਂ ਸ਼ਰਧਾਲੂਆਂ ਲਈ ਅਹਿਮ ਖ਼ਬਰ China's first human infection case with Monkey B virus dies ਸ਼ਿਕਾਗੋ ਦੇ ਗੁਆਂਢ ਵਿੱਚ 6 ਨੌਜਵਾਨਾਂ ਤੇ ਗੋਲੀਬਾਰੀ ਚਾਹਲ ਫਾਰਮ ਹਾਊਸ ਪਿੰਡ ਰਜ਼ਾਪੁਰ ਵਿਖੇ ਹੋਇਆ ਨਵੀਂ ਆ ਰਹੀ ਪੰਜਾਬੀ ਫ਼ਿਲਮ “ਪੀ ਜੀ ਓਨਲੀ ਫਾਰ ਗਰਲਜ਼” ਦਾ ਪੋਸਟਰ ਰਿਲੀਜ਼ 6ਵੇਂ ਤਨਖਾਹ ਕਮਿਸ਼ਨ ਤੇ ਪੰਜਾਬ ਦੇ ਵਿਤ ਵਿਭਾਗ ਵਲੋਂ ਮੁਲਾਜਮ ਮਾਰੂ ਸਿਫਾਰਸ਼ਾਂ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ੋਰਦਾਰ ਨਿਖੇਦੀ--ਪਰਮਜੀਤ ਸਿੰਘ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਨਿਆਂਇਕ-ਹਿਰਾਸਤ 'ਚ ਭੇਜਣ ਦੀ ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਨਿਖੇਧੀ ਕੀਤੀ ਅਲਕੋਹਲੀਕ ਸ਼ਰਾਬ ਦਾ ਧੰਦਾ ਕਰਨ ਵਾਲੇ 10-10 ਰੁਪਏ ਦੀ ਗਲਾਸੀ ਸਿਸਟਮ ਵੇਚਨ ਲੱਗ ਪਏ,ਰਿੰਕੂ ਢੋਟ
-
-
-