News

ਤਰਨਤਾਰਨ ਦੇ ਪਿੰਡ ਕੈਰੋਂ ਵਿੱਖੇ ਇੱਕ ਪਰਿਵਾਰ ਦੇ 5 ਜੀਆਂ ਦੇ ਕਤਲ ਦੇ ਮਾਮਲੇ ਦੀ ਸੁਲਝਾਈ ਗੁੱਥੀ ।

June 28, 2020 11:19 PM

ਤਰਨਤਾਰਨ ਦੇ ਪਿੰਡ ਕੈਰੋਂ ਵਿੱਖੇ ਇੱਕ ਪਰਿਵਾਰ ਦੇ 5 ਜੀਆਂ ਦੇ ਕਤਲ ਦੇ ਮਾਮਲੇ ਦੀ ਸੁਲਝਾਈ ਗੁੱਥੀ ।

 

ਜੰਡਿਆਲਾ ਗੁਰੂ  (ਕੁਲਜੀਤ ਸਿੰਘ)- ਬੀਤੇ ਦਿਨੀਂ ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਪੇਂਦੇ ਪਿੰਡ ਕੈਰੋਂ ਵਿਖੇ ਹੋਏ 5 ਵਿਅਕਤੀਆਂ ਦੇ ਕਤਲ ਦੇ ਮਾਮਲੇ ਦੀ ਗੁੱਥੀ ਨੂੰ ਸੁਲਝਾਉਂਦਿਆਂ ਐੱਸ.ਐੱਸ.ਪੀ ਤਰਨ ਤਾਰਨ ਸ਼੍ਰੀ ਧਰੁਵ ਦਹੀਆ ਵੱਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਇਸ ਕਤਲ ਦੇ ਮਾਮਲੇ ਨੂੰ ਟਰੈਸ ਕਰ ਲਿਆ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ.ਐੱਸ.ਪੀ ਤਰਨਤਾਰਨ ਨੇ ਦੱਸਿਆ ਕਿ ਬ੍ਰਿਜ ਲਾਲ ਦੇ ਘਰ ਬ੍ਰਿਜ ਲਾਲ ਦੇ ਦੋਵੇਂ ਲੜਕੇ ਗੁਰਜੰਟ ਅਤੇ ਬੰਟੀ ਅਤੇ ਬ੍ਰਿਜ ਲਾਲ ਦੀਆਂ ਦੋਵੇਂ ਨੂੰਹਾਂ ਅਮਨ ਅਤੇ ਜਸਪ੍ਰੀਤ ਮੌਜੂਦ ਸਨ । ਇਨ੍ਹਾਂ ਦੇ ਪਰਿਵਾਰ ਦਾ ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ। ਉਸ ਰਾਤ ਵੀ ਬੰਟੀ ਆਪਣੇ ਪਿਤਾ ਬ੍ਰਿਜ ਲਾਲ ਨਾਲ ਲੜਨ ਲੱਗ ਪਿਆ ਅਤੇ ਧੱਕਾ ਮੁੱਕੀ ਕਰਨ ਲੱਗ ਪਿਆ ਜਦ ਲੜਾਈ ਜ਼ਿਆਦਾ ਵੱਧ ਗਈ ਤਾਂ ਬ੍ਰਿਜ ਲਾਲ ਨੇ ਆਪਣੇ ਡਰਾਈਵਰ ਗੁਰਸਾਹਿਬ ਸਿੰਘ ਨੂੰ ਫ਼ੋਨ ਕਾਲ ਕਰ ਕੇ ਸੱਦਿਆ ਕਿ ਸਾਡੇ ਘਰ 'ਚ ਲੜਾਈ ਪਈ ਹੈ ਤੂੰ ਛੇਤੀ ਆਜਾ। ਗੁਰਸਾਹਿਬ ਸਿੰਘ ਵੀ ਅਕਸਰ ਹੀ ਬ੍ਰਿਜ ਲਾਲ ਘਰ ਆਉਂਦਾ ਜਾਂਦਾ ਰਹਿੰਦਾ ਸੀ ਅਤੇ ਉਨ੍ਹਾਂ ਦੀਆਂ ਗੱਡੀਆਂ ਦਾ ਡਰਾਈਵਰ ਸੀ ਜਦ ਲੜਾਈ ਜ਼ਿਆਦਾ ਵੱਧ ਗਈ ਤਾਂ ਬੰਟੀ ਨੇ ਆਪਣੇ ਪਿਤਾ ਬ੍ਰਿਜ ਲਾਲ ਨੂੰ ਕਿਰਪਾਨ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਇਸ ਦੇ ਨਾਲ ਹੀ ਬੰਟੀ ਨਸ਼ੇ 'ਚ ਧੁੱਤ ਸੀ ਬੰਟੀ ਨੂੰ ਅਕਸਰ ਹੀ ਸ਼ੱਕ ਰਹਿੰਦਾ ਸੀ ਕਿ ਉਸ ਦੀਆਂ ਭਰਜਾਈਆਂ ਅਮਨ ਅਤੇ ਜਸਪ੍ਰੀਤ ਦੇ ਗੁਰਸਾਹਿਬ ਡਰਾਈਵਰ ਨਾਲ ਨਾਜਾਇਜ਼ ਸੰਬੰਧ ਸਨ ਜਿਸ ਦੇ ਬੰਟੀ ਆਪਣੀ ਭਰਜਾਈ ਅਮਨ ਅਤੇ ਜਸਪ੍ਰੀਤ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਭਰਜਾਈਆਂ ਦਾ ਕਤਲ ਕਰਨ ਤੋਂ ਮਗਰੋਂ ਗੁਰਸਾਹਿਬ ਡਰਾਈਵਰ ਦਾ ਵੀ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਬੰਟੀ ਚਾਰ ਜਾਣਿਆਂ ਦੇ ਕਤਲ ਕਰਨ ਤੋਂ ਬਾਅਦ ਨਸ਼ੇ ਦੀ ਹਾਲਤ 'ਚ ਸੌਂ ਗਿਆ ਜਿਸ ਤੇ ਗੁਰਜੰਟ ਸਿੰਘ ਜੰਟੇ ਨੇ ਵੀ ਕਾਫੀ ਨਸ਼ਾ ਕੀਤਾ ਹੋਇਆ ਸੀ ਅਤੇ ਗ਼ੁੱਸੇ ਵਿੱਚ ਆ ਕੇ ਗੁਰਜੰਟ ਸਿੰਘ ਆਪਣੇ ਭਰਾ ਬੰਟੀ ਦਾ ਕਿਰਪਾਨ ਮਾਰ ਕੇ ਕਤਲ ਕਰ ਦਿੱਤਾ। ਗੁਰਜੰਟ ਸਿੰਘ ਬੰਟੀ ਦਾ ਕਤਲ ਕਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਨੂੰ ਅੱਜ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment
 

More News News

ਮੀਂਹ ਨਾਲ ਪਟਿਆਲਾ ਸ਼ਹਿਰ ਜਲ-ਥਲ ਪ੍ਰਧਾਨ ਬਣਨ ਤੋਂ ਬਾਅਦ ਸਿੱਧੂ ਨੇ ਕੀਤੇ 3 ਟਵੀਟ, ਪੰਜਾਬ ‘ਚ ਕਿਹੜਾ ‘Mission’ ਚਲਾਉਣ ਦੀ ਕਹੀ ਗੱਲ ਚੰਡੀਗੜ੍ਹ ਦੇ ਨੇੜੇ ਜਥੇਬੰਦੀਆਂ ਨੂੰ ਅਪੀਲ, ਕੋਈ ਵੀ ਪ੍ਰੋਗਰਾਮ ਚੰਡੀਗੜ੍ਹ ਦਾ ਨਾ ਰੱਖਣ-ਦਰਸ਼ਨ ਪਾਲ ਬੱਸਾ ਜ਼ਰੀਏ ਹਿਮਾਚਲ ਜਾਣ ਵਾਲਿਆਂ ਸ਼ਰਧਾਲੂਆਂ ਲਈ ਅਹਿਮ ਖ਼ਬਰ China's first human infection case with Monkey B virus dies ਸ਼ਿਕਾਗੋ ਦੇ ਗੁਆਂਢ ਵਿੱਚ 6 ਨੌਜਵਾਨਾਂ ਤੇ ਗੋਲੀਬਾਰੀ ਚਾਹਲ ਫਾਰਮ ਹਾਊਸ ਪਿੰਡ ਰਜ਼ਾਪੁਰ ਵਿਖੇ ਹੋਇਆ ਨਵੀਂ ਆ ਰਹੀ ਪੰਜਾਬੀ ਫ਼ਿਲਮ “ਪੀ ਜੀ ਓਨਲੀ ਫਾਰ ਗਰਲਜ਼” ਦਾ ਪੋਸਟਰ ਰਿਲੀਜ਼ 6ਵੇਂ ਤਨਖਾਹ ਕਮਿਸ਼ਨ ਤੇ ਪੰਜਾਬ ਦੇ ਵਿਤ ਵਿਭਾਗ ਵਲੋਂ ਮੁਲਾਜਮ ਮਾਰੂ ਸਿਫਾਰਸ਼ਾਂ ਦੀ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ੋਰਦਾਰ ਨਿਖੇਦੀ--ਪਰਮਜੀਤ ਸਿੰਘ ਚੰਡੀਗੜ੍ਹ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਨਿਆਂਇਕ-ਹਿਰਾਸਤ 'ਚ ਭੇਜਣ ਦੀ ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਨਿਖੇਧੀ ਕੀਤੀ ਅਲਕੋਹਲੀਕ ਸ਼ਰਾਬ ਦਾ ਧੰਦਾ ਕਰਨ ਵਾਲੇ 10-10 ਰੁਪਏ ਦੀ ਗਲਾਸੀ ਸਿਸਟਮ ਵੇਚਨ ਲੱਗ ਪਏ,ਰਿੰਕੂ ਢੋਟ
-
-
-