Tuesday, December 01, 2020
FOLLOW US ON

News

ਪਾਕਿਸਤਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਕਰਤਾਰਪੁਰ ਕੋਰੀਡੋਰ ਦੁਬਾਰਾ ਖੋਲਣ ਦਾ ਐਲਾਨ

June 28, 2020 11:33 PM
ਪਾਕਿਸਤਾਨ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਤੇ ਕਰਤਾਰਪੁਰ ਕੋਰੀਡੋਰ ਦੁਬਾਰਾ ਖੋਲਣ ਦਾ ਐਲਾਨ- ਮਹਿਮੂਦ ਕੁਰੈਸ਼ੀ ਵਿਦੇਸ਼ ਮੰਤਰੀਭਾਰਤ ਸਰਕਾਰ ਨੂੰ ਕਰਤਾਰਪੁਰ ਕੋਰੀਡੋਰ ਖੋਲ੍ਹ ਦੇਣਾ ਚਾਹੀਦੈ : ਸਿੱਖਸ ਆਫ ਅਮਰੀਕਾ* ਸੰਗਤਾਂ ਦੀ ਭਾਵਨਾ ਨੂੰ ਦੇਖਦਿਆਂ ਲਾਂਘਾ ਖੋਲ੍ਹਿਆ ਜਾਵੇ ਤੇ ਸਿਹਤ ਹਦਾਇਤਾਂ ਦੀ ਵੀ ਕੀਤੀ ਜਾਵੇ ਪਾਲਣਾ : ਜੱਸੀ
>
>>
>>
>> ਵਾਸ਼ਿੰਗਟਨ ਡੀ. ਸੀ. 27 ਜੂਨ  (ਰਾਜ ਗੋਗਨਾ) – ਕੋਰੋਨਾਵਾਇਰਸ ਦੀ ਮਹਾਮਾਰੀ ਕਾਰਨ ਭਾਰਤ ਤੇ ਪਾਕਿਸਤਾਨ ਨੇ ਆਰਜ਼ੀ ਤੌਰ ਤੇ ਕਰਤਾਰਪੁਰ ਕੋਰੀਡੋਰ ਬੰਦ ਕਰ ਦਿੱਤਾ ਸੀ। ਹੁਣ ਜਦੋਂ ਸੰਸਾਰ ਦੀ ਆਰਥਿਕ ਮੰਦੀ ਨੂੰ ਦੇਖਦੇ ਹੋਏ ਸਾਰੇ ਮੁਲਕ ਹੀ ਸਾਵਧਾਨੀਆਂ ਵਰਤਣ ਉਪਰੰਤ ਖੋਲ੍ਹ ਰਹੇ ਹਨ ਤਾਂ ਭਾਰਤ ਨੂੰ ਵੀ ਕਰਤਾਰਪੁਰ ਕੋਰੀਡੋਰ ਖੋਲ੍ਹਣਾ ਚਾਹੀਦਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਮਹਿਮੂਦ ਕੁਰੇਸ਼ੀ ਨੇ ਕਿਹਾ ਹੈ ਕਿ ਉਹ ਕਰਤਾਰਪੁਰ ਕੋਰੀਡੋਰ ਖੋਲ੍ਹਣ ਲਈ ਤਿਆਰ ਹਨ। ਇਸ ਸਬੰਧੀ ਉਨ੍ਹਾਂ ਭਾਰਤ ਨੂੰ ਵੀ ਸੂਚਿਤ ਕਰ ਦਿੱਤਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ 29 ਜੂਨ ਤੇ ਕਰਤਾਰਪੁਰ ਕੋਰੀਡੋਰ ਦਾ ਰਸਤਾ ਖੋਲ੍ਹਿਆ ਜਾਵੇਗਾ। ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਂਘੇ ਨੂੰ ਖੋਲਣ ਦਾ ਸਵਾਗਤ ਕੀਤਾ ਹੈ।
>> ਇਸ ਮੌਕੇ ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਸਿੱਖ ਸੰਗਤਾਂ ਦੀ ਭਾਵਨਾ ਦਾ ਖਿਆਲ ਰੱਖਦਿਆਂ ਕਰਤਾਰਪੁਰ ਕੋਰੀਡੋਰ ਖੋਲ੍ਹ ਦੇਣਾ ਚਾਹੀਦਾ ਹੈ, ਪਰ ਹਰ ਸ਼ਰਧਾਲੂ ਨੂੰ ਮੈਡੀਕਲ ਤੌਰ ਤੇ ਚੈੱਕ ਕੀਤਾ ਜਾਣਾ ਚਾਹੀਦਾ ਹੈ ,ਤਾਂ ਜੋ ਬਿਮਾਰੀ ਤੋਂ ਵੀ ਬਚਿਆ ਜਾਵੇ। ਮਾਸਕ, ਸੈਨੇਟਾਈਜ਼ਰ ਤੇ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਜਰੂਰ ਕੀਤੀ ਜਾਵੇ, ਪੂਰੀਆ ਸਿਹਤ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।
>> ਰਾਮ ਸਿੰਘ ਪਾਕਿਸਤਾਨ ਸੇਵਾ ਸੁਸਾਇਟੀ ਦੇ ਫਾਊਂਡਰ ਨੇ ਕਿਹਾ ਕਿ 16 ਮਾਰਚ ਨੂੰ ਭਾਰਤ ਵਲੋਂ ਕੋਰੀਡੋਰ ਬੰਦ ਕੀਤਾ ਗਿਆ ਸੀ। ਹੁਣ ਦੋਵਾਂ ਸਰਕਾਰਾਂ ਚਾਹੁੰਦੀਆਂ ਹਨ ਕਿ ਇਹ ਰਸਤਾ ਸੰਗਤਾਂ ਲਈ ਖੋਲ੍ਹਿਆ ਜਾਵੇ। ਰਾਮ ਸਿੰਘ ਨੇ ਕਿਹਾ ਕਿ ਸੈਨੇਟਾਈਜ਼ਰ, ਮਾਸਕ ਤੇ ਦੂਰੀ ਸਬੰਧੀ ਸੇਵਾਵਾਂ ਸਰਕਾਰ ਮੁਹੱਈਆ ਕਰੇਗੀ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
>> ਸਿੱਖਸ ਆਫ ਅਮਰੀਕਾ ਚਾਹੁੰਦਾ ਹੈ ਕਿ ਸਾਵਧਾਨੀਆਂ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਲਈ ਦੋਵੇਂ ਸਰਕਾਰਾਂ ਸਖਤੀ ਨਾਲ ਪੇਸ਼ ਆਉਣ ਤੇ ਰਸਤਾ ਖੋਲ੍ਹ ਦੇਣ।ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਦੀ ਅਹਿਮੀਅਤ ਸਿੱਖਾਂ ਵਿੱਚ ਖ਼ਾਸ ਹੈ। ਜਿਸ ਤੇ ਪਾਕਿਸਤਾਨ ਦੀ ਸਰਕਾਰ ਨੇ ਪਹਿਲ ਕਦਮੀ ਕਰਦੇ ਹੋਏ ਰਸਤੇ ਨੂੰ ਦੁਬਾਰਾ ਸੰਗਤਾ ਲਈ ਖੋਲਣ ਦਾ ਫੈਸਲਾ ਲਿਆ ਹੈ। ਜੋ ਕਾਬਲੇ ਤਾਰੀਫ਼ ਹੈ। ਸੰਗਤਾ ਦੀਆ ਅਰਦਾਸਾਂ ਕਰੋਨਾ ਵਾਇਰਸ ਨੂੰ ਮਾਤ ਪਾਉਣ ਲਈ ਕਾਰਗਰ ਸਾਬਤ ਹੋਣਗੀਆਂ ।
>> ਮਹਿਮੂਦ ਕੁਰੈਸ਼ੀ ਵਿਦੇਸ਼ ਮੰਤਰੀ ਪਾਕਿਸਤਾਨ ਦੇ ਫ਼ੈਸਲੇ ਦੀ ਹਰ ਪੱਖੋਂ ਤਾਰੀਫ਼ ਕੀਤੀ ਜਾ ਰਹੀ ਹੈ। ਸਾਜਿਦ ਤਰਾਰ ਦਾ ਕਹਿਣਾ ਹੈ ਕਿ ਧਾਰਮਿਕ ਥਾਂਵਾਂ ਦੀ ਆਸਥਾ ਮਨੁੱਖਤਾ ਦੇ ਭਲੇ ਲਈ ਹੈ। ਜਿਸ ਤੇ ਪਾਬੰਦੀਆਂ ਲਾਉਣਾ ਸਹੀ ਨਹੀਂ ਹੈ। ਉਹਨਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਦੂਰ -ਅੰਦੇਸ਼ੀ ਤੇ ਆਸਥਾ ਦਾ ਸਵਾਗਤ ਕੀਤਾ ਹੈ।
>> ਮੋਦੀ ਸਰਕਾਰ ਨੂੰ ਇਸ ਤੇ ਸਹਿਮਤੀ ਪ੍ਰਗਟਾਉਣੀ ਚਾਹੀਦੀ ਹੈ। ਹੈਲਥ ਸਾਵਧਾਨੀਆਂ ਤੇ ਹੈਲਥ ਚੈੱਕ-ਅਪ ਨਾਲ ਕਰਤਾਰਪੁਰ ਕੋਰੀਡੋਰ ਦੀ ਆਵਾਜਾਈ ਖੋਲ ਦੇਣੀ ਚਾਹੀਦੀ ਹੈ। ਆਸ ਹੈ ਕਿ ਭਾਰਤ ਇਸ ਲਈ ਢੁਕਵੇਂ ਕਦਮ ਚੁੱਕ ਕੇ ਰਸਤੇ ਨੂੰ ਖੋਲ ਦੇਵੇਗਾ।
>>
Have something to say? Post your comment
 

More News News

ਕਨੇਡਾ ਸਿੱਖ ਸੰਗਤਾਂ ਵੱਲੋਂ ਕਿਸਾਨ ਸੰਘਰਸ਼ ‘ਚ ਪੁਲਿਸ ਵਲੋ ਪਾਏ ਜਾ ਰਹੇ ਝੂਠੇ ਕੇਸਾਂ ਦੀ ਪੈਰਵਾਈ ਲਈ 60 ਲੱਖ ਰੁਪਏ ਕਾਨੂੰਨੀ ਮਦਦ ਦਾ ਫੈਸਲਾ - ਪੰਥਕ ਆਗੂ ਕਨੇਡਾ ਕਿਸਾਨ-ਮਜਦੂਰ ਸੰਘਰਸ਼ ਦੀ ਪਿੱਠ ਤੇ ਆਇਆ ਪ੍ਰਵਾਸੀ ਭਾਈਚਾਰਾ ਸੰਘਰਸ਼ਸੀਲ ਧਿਰ ਨਾਲ ਖੜਨ ਦੀ ਜਰੂਰਤ ਹੈ ਨਾਂ ਕਿ ਹਕੂਮਤ ਦੀ ਝੋਲੀਚੁੱਕਣ ਦੀ ਅਦਾਕਾਰ ਯੋਗਰਾਜ ਸਿੰਘ ਨੇ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨਾਲ ਇੱਕਜੁਟਤਾ ਦਿਖਾਈ । ਜੋ ਬਿਡੇਨ ਭਾਰਤੀ-ਅਮਰੀਕੀ ਨੀਰਾ ਟੰਨਢੇਨ ਨੂੰ ਬਜਟ ਮੁਖੀ ਵਜੋਂ ਚੁਣਨਗੇ । ਪੰਜਾਬ ਦੇ ਗਾਇਕਾਂ, ਅਦਾਕਾਰਾਂ ਕਰ ਰਹੇ ਕਿਸਾਨਾਂ ਨਾਲ ਮਿਲ ਕੇ ਕਿਸਾਨ ਬਿੱਲ ਖਿਲਾਫ ਰੋਸ ਪ੍ਰਦਰਸ਼ਨ। ਕਿਸਾਨ ਸਮੂਹਾਂ ਦਾ ਕਹਿਣਾ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਨੂੰ ਵਿਰੋਧ ਪ੍ਰਦਰਸ਼ਨਾਂ ਤੇ ਆ ਕੇ ਬੋਲਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਕਿਸਾਨ ਦਿੱਲੀ ਤੋਂ ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ਨਾਲ ਜੋੜਨ ਵਾਲੇ ਹਾਈਵੇਅ ਬੰਦ ਕਰਨ ਦਾ ਐਲਾਨ ਕਰਦੇ ਹਨ । ਕਿਸਾਨ ਦਿੱਲੀ -ਗਾਜ਼ੀਆਬਾਦ ਸਰਹੱਦ ਵਿਖੇ ਵਿਰੋਧ ਪ੍ਰਦਰਸ਼ਨ ਕਰਦੇ ਰਹੇ । ਕੈਨੇਡਾ ਦੀ ਸਮਾਜ ਭਲਾਈ ਸੰਸਥਾ ਵਰਲਡ ਫਾਇਨੈਸ਼ੀਅਲ ਗਰੁੱਪ ਵੱਲੋਂ ਕਿਸਾਨਾਂ ਦੇ ਲੰਗਰ ਲਈ 25 ਲੱਖ ਦੀ ਮਦਦ ਕੀਤੀ ਗੁਰੂ ਨਾਨਕ ਦੇਵ ਜੀ ਦੇ  551 ਵੇਂ ਪ੍ਰਕਾਸ਼ ਦਿਹਾੜੇ ਮੌਕੇ  ਦੇਸ਼ ਵਿਦੇਸ਼ ਵਸਦੇ ਭਾਰਤੀ ਭਾਈਚਾਰੇ  ਨੂੰ ਲੋਕ ਇਨਸਾਫ਼ ਪਾਰਟੀ  ਯੂ ਕੇ ਤੇ ਯੌਰਪ ਕੋਰ ਕਮੇਟੀ ਵੱਲੋਂ  ਲੱਖ ਲੱਖ ਵਧਾਈਆਂ
-
-
-