ਹਰਮਨ ਸ਼ਾਹ ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼
ਚੰਡੀਗੜ (ਪ੍ਰੀਤਮ ਲੁਧਿਆਣਵੀ), 3 ਜੁਲਾਈ, 2020 : ਹਰਮਨ ਸ਼ਾਹ (ਕਮੇਡੀ ਕਿੰਗ ਭੋਟੂ ਸ਼ਾਹ ਦੇ ਬੇਟੇ) ਦਾ ਗੀਤ, ''ਕਿੱਥੇ ਗਿਆ ਕਰੋਨਾ'' ਰੀਲੀਜ਼ ਕੀਤਾ ਗਿਆ। ਕੋਰੋਨਾ ਵਾਇਰਸ ਦੀ ਮਹਾਂਮਾਰੀ ਤੋਂ ਪ੍ਰਭਾਵਿਤ ਹੋ ਕੇ ਬੇ-ਰੋਜ਼ਗਾਰ ਹੋਏ ਸਾਜਿੰਦਿਆਂ ਅਤੇ ਕਲਾਕਾਰਾਂ ਦੀ ਦਰਦ-ਭਰੀ ਕਹਾਣੀ ਨੂੰ ਬਿਆਨ ਕਰਦੇ ਇਸ ਗੀਤ ਦੇ ਬੋਲ ਲਿਖੇ ਹਨ ਭੋਟੂ ਸ਼ਾਹ ਨੇ : ਸੰਗੀਤ ਗਰੂਵ ਬੀਟਸ ਦਾ : ਕੰਪੋਜ਼ੀਸ਼ਨ ਤਿਆਰ ਕੀਤੀ ਹੈ, ਡਾ. ਪ੍ਰਿੰਸ ਸੁਖਦੇਵ ਨੇ, ਅਤੇ ਵੀਡੀਓ ਤਿਆਰ ਕੀਤਾ ਹੈ, ਲਿਓਨਾਰਡ ਵਿਕਟਰ ਨੇ। ਪੇਸ਼ਕਰਤਾ ਅਵਤਾਰ ਲਾਖਾ ਵਲੋਂ ਇਸ ਗੀਤ ਨੂੰ ਟੋਟਲ ਇੰਟਰਟੇਨਮੈਂਟ ਸੰਗੀਤ ਕੰਪਨੀ ਵੱਲੋਂ ਵਰਲਡ ਵਾਈਡ ਰੀਲੀਜ਼ ਕੀਤਾ ਗਿਆ।
ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੀਤਕਾਰ ਭੋਟੂ ਸ਼ਾਹ ਨੇ ਦੱਸਿਆ ਕਿ ਇਸ ਪ੍ਰੋਜੈਕਟ ਵਿਚ ਪਿੰਦੂ ਜੌਹਲ ਯੂ. ਕੇ. ਦਾ ਅਹਿਮ ਸਹਿਯੋਗ ਹੈ। ਸੰਗੀਤਕ ਭਾਈਚਾਰੇ ਦੇ ਹੱਕ 'ਚ ਹਾਅ ਦਾ ਨਾਹਰਾ ਮਾਰਦੇ ਇਸ ਗੀਤ ਤੋਂ ਸਮੁੱਚੀ ਟੀਮ ਨੂੰ ਬਹੁਤ ਹੀ ਵਧੀਆ ਹੁੰਗਾਰਾ ਮਿਲ ਰਿਹਾ ਹੈ।