ਜੋਤੀ ਗਿੱਲ ਦਾ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਹੋਇਆ ਰਿਲੀਜ਼,
ਗਾਣਾ ਸ਼ਰੋਤਿਆਂ ਦੀਆਂ ਉਮੀਦਾਂ ਉੱਪਰ ਖਰਾ ਉਤਰੇਗਾ -ਗੁਰਤੇਜ ਉਗੋਕੇ
ਮਾਨਸਾ,04 ਜੁਲਾਈ ( ਬਿਕਰਮ ਸਿੰਘ ਵਿੱਕੀ):- ਮਾਲਵੇ ਦੀ ਉੱਘੀ ਗਾਇਕਾ ਜੋਤੀ ਗਿੱਲ ਆਪਣੇ ਚਰਚਿੱਤ ਗਾਣੇ 'ਫੇਕ ਫੋਟੋਜ ' ਰੇਸ਼ਮੀ ' ਕੈਮ ਲੁੱਕ ' ਵਰਗੇ ਗਾਣਿਆਂ ਨਾਲ ਮੁੜ ਚਰਚਾ ਚ' ਚੱਲ ਰਹੀ ਜੋਤੀ ਗਿੱਲ ਦਾ ਹੁਣ ਨਵਾਂ ਲੋਕ ਤੱਥ ਗਾਣਾ 'ਕਲੀਨ ਚਿੱਟ ' ਰਿਲੀਜ਼ ਹੋਇਆਂ ਹੈ।ਗਾਣੇ ਦੇ ਰਚੇਤਾ ਉੱਘੇ ਗੀਤਕਾਰ ਗੁਰਤੇਜ ਉਗੋਕੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੰਪਨੀ ਬਰੈਂਡ ਮੇਕਰਜ ਤੇ ( ਯਾਰ ਕਨੇਡੀਅਨ) ਗੁਰਤੇਜ ਸਿੰਘ ਯੂ ਐਸ ਏ ਪ੍ਰੋਡਿਊਸਰ ਲਾਡੀ ਸੰਧੂ ਤੇ ਪੇਸ਼ਕਸ ਸੁਖਮੰਦਰ ਸੰਧੂ ਦੀ ਨਿਰਦੇਸ਼ਨਾ ਹੇਠ ਗਾਣੇ ਨੂੰ ਰਿਲੀਜ਼ ਕੀਤਾ ਗਿਆ ਹੈ,ਜਦਕਿ ਗਾਣੇ ਨੂੰ ਸੰਗੀਤਕ ਧੁਨਾਂ ਮਿਊਜ਼ਿਕ ਐਮਪਾਇਰ ਵੱਲੋਂ ਦਿੱਤੀਆਂ ਗਈਆਂ ਹਨ, ਗਾਣੇ ਦਾ ਵੀਡੀਓ ਫ਼ਿਲਮਾਕਣ ਬਖਸਿੰਦਰ ਸਿੰਘ ਦੀ ਟੀਮ ਵੱਲੋਂ ਦਿੱਲ ਖਿੱਚਵੀਆ ਲੁਕੇਸ਼ਨਾ ਤੇ ਤਿਆਰ ਕੀਤਾ ਗਿਆ ਹੈ,ਗੁਰਤੇਜ ਉਗੋਕੇ ਤੇ ਗਾਣੇ ਦੀ ਪੂਰੀ ਟੀਮ ਨੇ ਦਾਅਵਾ ਕੀਤਾ ਹੈ ਕਿ 'ਕਲੀਨ ਚਿੱਟ ' ਗਾਣਾ ਸ਼ਰੋਤਿਆਂ ਦੀ ਉਮੀਦਾਂ ਉੱਪਰ ਖਰਾ ਉਤਰੇਗਾ ਉਤਰੇਗਾ ।