Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Poem

ਔਰਤ/ਕਮਲਜੀਤ ਕੌਰ ਮੱਤਾ

July 06, 2020 02:16 PM
ਔਰਤ/ਕਮਲਜੀਤ ਕੌਰ ਮੱਤਾ

ਰੱਬ ਨੇ ਮੇਰੇ ਲੇਖਾ ਦੇ ਵਿੱਚ ,
ਕੇਸੀ ਲਿਖੀ ਤਕਦੀਰ ਨੀ ਮਾਂਏ
ਰਹੇ ਲਟਕਦੀ ਮੇਰੇ ਸਿਰ ਤੇ,
ਖੌਫ ਦੀ ਸ਼ਮਸ਼ੀਰ ਨੀ ਮਾਂਏ
ਆਦਮਖੋਰ ਵਰਗੀਆਂ ਨਜਰਾਂ, ਜਿਸਮ ਮੇਰੇ ਨੂੰ ਨਾਪਦੀਆਂ
ਜਾਮਾ ਮੇਰਾ ਹਰਦਮ ਕਰਦੀਆਂ,
ਇਹ ਤਾ ਲੀਰੋ ਲੀਰ ਨੀ ਮਾਏਂ।
ਬਲਾਤਕਾਰ ਦੇ ਕੇਸਾਂ ਦਾ ਤਾ,
ਦਮ ਘੁੱਟ ਗਿਆ ਫਾਈਲਾਂ ਵਿੱਚ
ਬੇਵੱਸ ਹੋਏ ਦਿਸਦੇ ਦੋਵੇ ,ਬਾਪੂ ਤੇ ਮੇਰਾ ਵੀਰ ਨੀ ਮਾਏਂ ।
ਨਿਰਭੈਆ ਤੇ ਕਠੂਆ ਜਿਹੇ,
ਕਾਂਡਾਂ ਤੋਂ ਦਿਲ ਕੰਬ ਜਾਂਦਾ ਏ
ਚਿਹਰੇ ਤੇ ਪਰਸ਼ਾਨੀ ਵਾਲੀ,
ਜਾਦੀ ਫਿਰ ਲਕੀਰ ਨੀ ਮਾਏ
ਮਾਸ ਖਾਣੀਆਂ ਜੋਕਾਂ ਵੀ,
ਇਸ ਧਰਤੀ ਤੇ ਰਹਿੰਦੀਆਂ ਨੇ
ਦਿਲ ਤਾ ਕਰਦਾ ਜਾਂਵਾਂ ਇੱਥੋਂ,
ਘੱਤ ਕਿਤੇ ਵਹੀਰ ਨੀ ਮਾਏਂ।
ਕਮਲ ਰੱਬ ਦੀ ਇਸ ਰਚਨਾ ਦਾ,
ਸਾਨੀ ਕੋਈ ਨਹੀ ਹੋ ਸਕਦਾ,
ਕੁੱਖ ਇਹਦੀ ਵਿੱਚ ਭਗਤ,,ਸੂਰਮੇਂ
ਰਾਜੇ ਅਤੇ ਵਜੀਰ ਨੀ ਮਾਏਂ।

ਕਮਲਜੀਤ ਕੌਰ ਮੱਤਾ
ਪੇਸ਼ਕਸ਼ ਬੂਟਾ ਗੁਲਾਮੀ ਵਾਲਾ 
Have something to say? Post your comment