Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਹਿੰਦੀ ਕਹਾਣੀ / ਮੈਂ ਸੁਇਸਾਈਡ ਨਹੀਂ ਕਰਨਾ ਸੀ

July 06, 2020 07:46 PM
ਹਿੰਦੀ ਕਹਾਣੀ
**********
                     ਮੈਂ ਸੁਇਸਾਈਡ ਨਹੀਂ ਕਰਨਾ ਸੀ
                    """"""""""""""""""""""""""""""""""""""""
                ਮੂਲ :  ਐਮ. ਕੇ. ਕਾਗਦਾਨਾ, ਫਤਿਹਾਬਾਦ 
                ਅਨੁ :  ਪ੍ਰੋ. ਨਵ ਸੰਗੀਤ ਸਿੰਘ 
 
         ਗੱਲ ਅੱਜ ਤੋਂ ਪੰਦਰਾਂ ਵਰ੍ਹੇ ਪਹਿਲਾਂ ਦੀ ਹੈ। ਘਰ ਵਿੱਚ ਝਗੜਾ ਇੰਨਾ ਵੱਧ ਗਿਆ ਕਿ ਨਾ ਚਾਹੁੰਦਿਆਂ ਵੀ ਮੈਂ ਫਾਂਸੀ ਲਾ ਕੇ ਸਾਰਿਆਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਤਾਂ ਕਿ ਅੱਗੇ ਤੋਂ ਸੱਸ ਤੇ ਨਨਾਣਾਂ ਡਰ ਜਾਣ ਅਤੇ ਕਦੇ ਮੈਨੂੰ ਪ੍ਰੇਸ਼ਾਨ ਨਾ ਕਰਨ। ਕਾਫੀ ਚਿਰ ਪਿੱਛੋਂ ਹੋਸ਼ ਆਈ, ਤਾਂ ਖ਼ੁਦ ਨੂੰ ਇੱਕ ਬੜੇ ਹੀ ਸੋਹਣੇ ਢੰਗ ਨਾਲ ਸਜੇ ਕਮਰੇ ਵਿੱਚ ਵੇਖਿਆ। ਕੰਧਾਂ ਸਜੀਆਂ ਹੋਈਆਂ, ਬੈੱਡ ਉੱਤੇ ਮਖਮਲੀ ਚਾਦਰ, ਮੇਜ਼ ਉੱਤੇ ਫੁੱਲਾਂ ਦਾ ਗੁਲਦਸਤਾ ਕਮਰੇ ਨੂੰ ਮਹਿਕਾ ਰਿਹਾ ਸੀ। ਕਮਰੇ ਦਾ ਵਾਤਾਵਰਣ ਖ਼ੁਸ਼ਨੁਮਾ ਸੀ। ਮੈਂ ਕੁਝ ਚਿਰ ਏਧਰ- ਓਧਰ ਵੇਖਦੀ ਰਹੀ। ਹੈਂ, ਇਹ ਤਾਂ ਮੇਰਾ ਕਮਰਾ ਨਹੀਂ। ਮੇਰੇ ਕਮਰੇ ਦਾ ਤਾਂ ਥਾਂ- ਥਾਂ ਤੋਂ ਪਲਸਤਰ ਉੱਖੜਿਆ ਹੋਇਆ ਸੀ। ਮੈਂ ਇੱਥੇ ਕਿੱਥੇ ਆ ਗਈ। ਤੁਰੰਤ ਉੱਠ ਕੇ ਇਧਰ- ਉਧਰ ਨਿਗਾਹ ਮਾਰਨ ਤੇ ਬਾਹਰ ਇੱਕ ਔਰਤ ਨੂੰ ਵੇਖਿਆ। ਸੋਚਿਆ, ਇਸੇ ਤੋਂ ਪੁੱਛਦੀ ਹਾਂ। ਮੈਂ ਕੁਝ ਬੋਲਦੀ, ਇਸ ਤੋਂ ਪਹਿਲਾਂ ਹੀ ਉਹਨੇ ਅੱਗੇ ਵਧ ਕੇ ਦਰਵਾਜ਼ਾ ਖੋਲ੍ਹਿਆ ਅਤੇ ਝੁਕ ਕੇ ਸਵਾਗਤ ਕੀਤਾ। ਮੈਂ ਕੋਈ ਮਹਾਰਾਣੀ ਹਾਂ, ਜੋ ਇਹ ਮੇਰਾ ਇਸ ਤਰ੍ਹਾਂ ਸਵਾਗਤ ਕਰ ਰਹੀ ਹੈ!
       ਮੈਂ ਪ੍ਰੇਸ਼ਾਨ ਹੋ ਗਈ।
       ਫਿਰ ਹੌਸਲਾ ਕਰਕੇ ਉਸੇ ਤੋਂ ਪੁੱਛਿਆ, "ਮੈਂ ਇੱਥੇ ਕਿਵੇਂ ਆ ਗਈ? ਅਤੇ ਇਹ ਕਿਹੜੀ ਥਾਂ ਹੈ?"
      ਉਹ ਬੋਲੀ, "ਯਮਲੋਕ ਵਿੱਚ ਤੁਹਾਡਾ ਸਵਾਗਤ ਹੈ ਮੈਡਮ!" 
      ਮੈਂ ਅਚਾਨਕ ਫਲੈਸ਼ਬੈਕ ਵਿੱਚ ਚਲੀ ਤੇ ਯਾਦ ਆਇਆ, "ਮੈਂ ਫਾਂਸੀ ਲਾ ਕੇ ਬਸ ਸਭ ਨੂੰ ਡਰਾਉਣਾ ਚਾਹੁੰਦੀ ਸੀ, ਪਰ ਇਹ ਕੀ ਹੋ ਗਿਆ? ਮੇਰੇ ਬੱਚਿਆਂ ਦਾ ਕੀ ਹੋਵੇਗਾ?
      ਹੁਣ ਉਥੋਂ ਦੀ ਹਰਿਆਲੀ, ਸਜਾਵਟ, ਸੁਖ- ਸਹੂਲਤਾਂ ਮੈਨੂੰ ਬਿਲਕੁਲ ਚੰਗੀਆਂ ਨਹੀਂ ਸਨ ਲੱਗ ਰਹੀਆਂ। ਮੈਂ ਦੌੜ ਕੇ ਆਪਣੇ ਬੱਚਿਆਂ ਕੋਲ ਚਲੀ ਜਾਣਾ ਚਾਹੁੰਦੀ ਸਾਂ। ਮੈਨੂੰ ਆਪਣੀ ਮੂਰਖਤਾ ਤੇ ਗੁੱਸਾ ਆ ਰਿਹਾ ਸੀ।
      ਮੈਂ ਉਸ ਸੁੰਦਰ ਔਰਤ ਨੂੰ ਕਿਹਾ, "ਮੈਂ ਆਪਣੇ ਘਰ ਜਾਣਾ ਚਾਹੁੰਦੀ ਹਾਂ।"
      ਉਹ ਬੋਲੀ, ਖਿਮਾਂ ਚਾਹੁੰਦੀ ਹਾਂ ਮੈਡਮ! ਤੁਹਾਨੂੰ ਪਹਿਲਾਂ ਫਾਰਮ ਭਰਨਾ ਪਵੇਗਾ। ਉਸ ਤੋਂ ਬਾਅਦ ਤੁਹਾਡੀ ਇੰਟਰਵਿਊ ਹੋਵੇਗੀ। ਤੁਹਾਡੇ ਨੰਬਰਾਂ ਦੇ ਹਿਸਾਬ ਨਾਲ ਤੁਹਾਨੂੰ ਧਰਤੀ ਤੇ ਜਾਣ ਦਿੱਤਾ ਜਾਵੇਗਾ।"
      ਹੈਰਾਨੀ ਉਦੋਂ ਹੋਰ ਵੀ ਹੋਈ, ਜਦੋਂ ਵੇਖਿਆ ਕਿ ਉੱਥੇ ਸਾਰਾ ਸਿਸਟਮ ਆਨਲਾਈਨ ਹੈ। ਮੈਂ ਫਾਰਮ ਭਰ ਦਿੱਤਾ ਅਤੇ ਅਗਲੇ ਹੀ ਦਿਨ ਰਿਜ਼ਲਟ ਵੀ ਆ ਗਿਆ। ਮੈਨੂੰ ਧਰਤੀ ਤੇ ਆਉਣ ਦੀ ਪਰਮਿਸ਼ਨ ਤਾਂ ਮਿਲ ਗਈ, ਪਰ ਕੁਝ ਸ਼ਰਤਾਂ ਨਾਲ। ਮੈਨੂੰ ਦੱਸਿਆ ਗਿਆ ਕਿ ਮੈਂ ਕਿਸੇ ਵੀ ਚੀਜ਼ ਨੂੰ ਛੋਹ ਨਹੀਂ ਸਕਦੀ। ਜੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਤਾਂ ਉਸੇ ਵਕਤ ਯਮਲੋਕ ਵਾਪਸ ਬੁਲਾ ਲਿਆ ਜਾਵੇਗਾ। ਨਿਯਮਾਂ ਦਾ ਪਾਲਣ ਕੀਤਾ ਤਾਂ ਦੋ ਦਿਨ ਉੱਥੇ ਰਹਿਣ ਦਿੱਤਾ ਜਾਵੇਗਾ।
      ਜਦੋਂ ਮੈਂ ਧਰਤੀ ਤੇ ਆਈ ਤਾਂ ਸੋਚਿਆ ਸਭ ਦੁਖ ਮਨਾ ਰਹੇ ਹੋਣਗੇ। ਪਰ ਇਹ ਕੀ! ਸੱਸ ਪਤੀ ਨੂੰ ਹੀ ਸੁਣਾਈ ਜਾ ਰਹੀ ਸੀ, "ਹੁਣ ਬੈਠਾ ਡਰਾਮੇ ਨਾ ਕਰ, ਔਰਤ ਤਾਂ ਪੈਰ ਦੀ ਜੁੱਤੀ ਹੁੰਦੀ ਹੈ। ਟੁੱਟ ਗਈ ਤਾਂ ਹੋਰ ਆ ਜਾਵੇਗੀ।"
      ਉਦੋਂ ਹੀ ਨਨਾਣ ਚੀਕੀ, "ਮਾਂ, ਬੱਸ ਵੀ ਕਰ ਹੁਣ! ਭਰਾ ਨੇ ਹੁਣ ਮਾਰਨਾ ਚਾਹੁੰਦੀ ਹੈਂ !" ਅਤੇ ਫੁੱਟ- ਫੁੱਟ ਕੇ ਰੋ ਪਈ। ਮੈਨੂੰ ਵੀ ਰੋਣਾ ਆ ਗਿਆ। ਸ਼ੁਕਰ ਹੈ, ਕਿਸੇ ਨੂੰ ਤਾਂ ਮੇਰੀ ਪ੍ਰਵਾਹ ਹੈ!"
     ਮੈਨੂੰ ਬੱਚੇ ਨਜ਼ਰ ਨਹੀਂ ਆਏ। ਕਮਰੇ ਵਿੱਚ ਜਾ ਕੇ ਵੇਖਿਆ ਤਾਂ ਬੱਚੇ ਡਰੇ-ਜਿਹੇ ਬੈਠੇ ਸਨ।
     "ਵੀਰੇ, ਮੈਨੂੰ ਭੁੱਖ ਲੱਗੀ ਹੈ।" ਛੋਟੀ ਨੇ ਭਰਾ ਨੂੰ ਕਿਹਾ। "ਠਹਿਰ, ਮੈਂ ਲੈ ਕੇ ਆਉਂਦਾ ਹਾਂ।" ਅਤੇ ਉਹ ਰਸੋਈ ਵਿੱਚ ਆ ਕੇ ਦਾਦੀ ਤੋਂ ਖਾਣਾ ਮੰਗਣ ਲੱਗਿਆ।
      ਇਹ ਕੀ?
      ਬੁੱਢੀ ਨੇ ਬੱਚੇ ਨੂੰ ਧੱਕਾ ਮਾਰਿਆ ਤੇ ਬੋਲੀ, "ਤੇਰੀ ਮਾਂ ਤਾਂ ਮਰ ਗਈ। ਤੁਹਾਨੂੰ ਛੱਡ ਗਈ ਮੈਨੂੰ ਤੰਗ ਕਰਨ ਨੂੰ।"
     ਮੈਂ ਦੌੜ ਕੇ ਬੇਟੇ ਨੂੰ ਚੁੱਕਣਾ ਚਾਹਿਆ। ਪਰ ਮੈਨੂੰ ਤੁਰੰਤ ਨਿਯਮ ਯਾਦ ਆ ਗਿਆ। ਮੇਰਾ ਰੋਣਾ ਨਿਕਲ ਗਿਆ। ਮੈਨੂੰ ਨਹੀਂ ਮਰਨਾ ਚਾਹੀਦਾ ਸੀ। ਘੱਟੋ-ਘੱਟ ਆਪਣੇ ਬੱਚਿਆਂ ਦਾ ਖਿਆਲ ਤਾਂ ਰੱਖਦੀ।"
     ਜੀਅ ਕੀਤਾ, ਬੁੱਢੀ ਦਾ ਗਲਾ ਘੁਟ ਦਿਆਂ! ਪਰ ਨਿਯਮਾਂ ਨਾਲ ਬੰਨ੍ਹੀ ਸਾਂ। ਇਸ ਲਈ ਕੁਝ ਨਹੀਂ ਕਰ ਸਕੀ।
     ਉਦੋਂ ਹੀ ਮੇਰੇ ਪਤੀ ਆ ਗਏ। ਉਨ੍ਹਾਂ ਨੇ ਬੇਟੇ ਨੂੰ ਚੁੱਕਿਆ। ਉਸ ਨੂੰ ਆਪਣੇ ਛਾਤੀ ਨਾਲ ਲਾਇਆ ਅਤੇ ਬੋਲੇ, "ਚੱਲ ਬੇਟੇ, ਜਿਸ ਘਰ ਨੇ  ਤੇਰੀ ਮਾਂ ਨੂੰ ਹੀ ਖੋਹ ਲਿਆ, ਉਸ ਥਾਂ ਅਸੀਂ ਕਦੀ ਨਹੀਂ ਰਹਾਂਗੇ।" ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ।
    ਮੈਂ ਵੀ ਆਪਣੇ ਹੰਝੂ ਰੋਕ ਨਾ ਸਕੀ। ਪਰ ਸੰਤੁਸ਼ਟ ਸਾਂ ਕਿ ਉਨ੍ਹਾਂ ਦੇ ਪਾਪਾ ਉਨ੍ਹਾਂ ਦਾ ਖਿਆਲ ਚੰਗੀ ਤਰ੍ਹਾਂ ਰੱਖਣਗੇ! ਮੈਨੂੰ ਅਫਸੋਸ ਸੀ ਤਾਂ ਬੱਸ ਆਪਣੀ ਮੂਰਖਤਾ ਉੱਤੇ!
                <>         <>         <>         <>
# ਮੂਲ : ਅੈਮ ਕੇ ਕਾਗਦਾਨਾ, ਊਧਮ ਸਿੰਘ ਕਾਲੋਨੀ,
ਫਤਿਹਾਬਾਦ (ਹਰਿਆਣਾ) -125050.
# ਅਨੁ: ਪ੍ਰੋ. ਨਵ ਸੰਗੀਤ ਸਿੰਘ,ਪੋਸਟਗ੍ਰੈਜੂਏਟ ਪੰਜਾਬੀ ਵਿਭਾਗ,ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)  9417692015. 
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-