Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ)

July 06, 2020 07:54 PM

ਜਿੰਦਗੀ ਚ ਆਏ ਮਾੜੇ ਦਿਨਾਂ ਨੇ ਗਾਇਕ ਬਣਾਇਆ-ਜਸਵਿੰਦਰ ਪੂਹਲੀ(ਹਕੀਕੀ ਵਿਥਿਆ)


ਦੋਸਤੋ ਜਿਵੇਂ ਕਿ ਆਮ ਹੀ ਕਹਾਵਤ ਹੈ ਕਿ ਜੋ ਵੀ ਇਨਸਾਨ ਇਸ ਦੁਨੀਆਂ ਤੇ ਆਇਆ ਹੈ ਉਸ ਵਿੱਚ ਉਸ ਅਕਾਲ ਪੁਰਖ ਨੇ ਕੋਈ ਨਾ ਕੋਈ ਗੁਣ ਭਾਵ ਖੂਬੀ ਜ਼ਰੂਰ ਬਖਸ਼ੀ ਹੁੰਦੀ ਹੈ। ਇਸੇ ਵਿਸ਼ੇ ਤੇ ਹੀ ਕਾਫ਼ੀ ਦੇਰ ਪਹਿਲਾਂ ਮੈਂ ਇੱਕ ਲੇਖ ਵੀ ਲਿਖਿਆ ਜੀ ਕਿ ਜੋ ਵੀ ਇਨਸਾਨ ਇਸ ਦੁਨੀਆਂ ਵਿੱਚ ਆਇਆ ਹੈ ਓਹ ਇੱਕ ਨਿਪੁੰਨ ਲੇਖਕ ਹੁੰਦਾ ਹੈ,ਬੇਸ਼ਰਤੇ ਕਿ ਉਸ ਨੂੰ ਆਪਣੇ ਅੰਦਰ ਛੁਪੀ ਇਸ ਕਲਾ ਨੂੰ ਬਾਹਰ ਕੱਢਣ ਦੀ ਕਲਾ ਆਉਂਣੀ ਚਾਹੀਦੀ ਹੈ। ਭਾਵੇਂ ਕਿ ਕਿਸੇ ਇੱਕ ਇਨਸਾਨ ਵਿੱਚ ਲੇਖਕ/ਗਾਇਕ/ਗੀਤਕਾਰ ਜਾਂ ਇਤਹਾਸਕਾਰ ਦੇ ਸਾਰੇ ਗੁਣ ਮੌਜੂਦ ਤਾਂ ਨਾ ਹੋਣ,ਪਰ ਹਰ ਇੱਕ ਇਨਸਾਨ ਵਿੱਚ ਇੱਕ ਗੁਣ ਮੌਜੂਦ ਜ਼ਰੂਰੀ ਹੁੰਦਾ ਹੈ,ਲੋੜ ਹੁੰਦੀ ਹੈ ਉਸ ਨੂੰ ਪਰਖਣ ਦੀ ਬਾਹਰ ਕੱਢਣ ਦੀ। ਕੲੀ ਵਾਰ ਇਨਸਾਨ ਨੂੰ ਕੋਈ ਮਜਬੂਰੀ ਵੀ ਇਸ ਕਾਰਜ ਲਈ ਸਹਾਈ ਹੋ ਸਕਦੀ ਹੈ। ਬਿਲਕੁਲ ਇਨ੍ਹਾਂ ਹਾਲਾਤਾਂ ਵਿਚੋਂ ਦੀ ਹੁੰਦਾ ਹੋਇਆ ਸੀ ਗਾਇਕ ਬਣਿਆ ਹੈ ਜਸਵਿੰਦਰ ਪੂਹਲੀ।
     ਜਸਵਿੰਦਰ ਪੂਹਲੀ ਦੱਸਦਾ ਹੈ ਕਿ ਜ਼ਿੰਦਗੀ ਦੇ ਵਿੱਚ ਆਏ ਉਤਰਾਅ ਚੜ੍ਹਾਅ ਨੇ ਹੀ ਉਸ ਨੂੰ ਇੱਕ ਕਲਾਕਾਰ ਬਣਾਇਆ ਹੈ।ਹੁਣੇ ਹੁਣੇ ਯੂ ਟਿਊਬ ਤੇ ਧੜੱਲੇ ਨਾਲ ਚੱਲ ਰਿਹਾ ਗੀਤ (ਮੈਦਾਨ)“ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ ਛੱਡਕੇ ਮੈਦਾਨ ਭੱਜਗੇ“ਉਸ ਦੀ ਜ਼ਿੰਦਗੀ ਦਾ ਪਹਿਲਾ ਗੀਤ ਹੈ ਜਿਸਨੂੰ ਉਸ ਨੇ ਆਪਣੀ ਆਵਾਜ਼ ਦਿੱਤੀ ਹੈ। ਬਹੁਤ ਹੀ ਉਦਾਸ ਮਨ ਨਾਲ ਜਸਵਿੰਦਰ ਦੱਸਦਾ ਹੈ ਕਿ ਓਨਾਂ ਦੇ ਖਾਨਦਾਨ ਵਿਚੋਂ ਕੋਈ ਗਾਇਕ ਨਹੀਂ ਹੈ ਤੇ ਨਾਂ ਹੀ ਕਦੇ ਗਾਉਣ ਦੀ ਬਾਬਤ ਸੋਚਿਆ ਹੀ ਸੀ, ਤੇ ਨਾਂ ਹੀ ਕਦੇ ਕੋਈ ਰਿਆਜ਼ ਵਗੈਰਾ ਕੀਤਾ ਹੈ। ਹਾਂ ਉਸ ਦੇ ਪਿਤਾ ਸਤਿਕਾਰ ਯੋਗ ਮਨੋਹਰ ਸਿੰਘ ਸਿੱਧੂ ਪੂਹਲੀ ਜੀ ਛੋਟੇ ਹੁੰਦੇ ਕਵਿਤਾ/ਗੀਤ ਲਿਖਦੇ ਜ਼ਰੂਰ ਰਹੇ ਹਨ।ਪਿਛੇ ਜਿਹੇ ਓਹਨਾਂ ਦਾ ਲਿਖਿਆ ਤੇ ਸਾਡੇ ਹੀ ਪਿੰਡ ਦੇ ਵਰਿੰਦਰ ਪੂਹਲੀ ਦਾ ਗਾਇਆ ਸੰਸਾਰ ਪ੍ਰਸਿੱਧ ਗੀਤ (ਪੂਹਲੀ ਤਖ਼ਤ ਹਜ਼ਾਰਾ)ਜਿਸ ਵਿੱਚ ਪਿੱਤਾ ਜੀ ਨੇ ਕਰੀਬ ਸੌ ਪਿੰਡਾਂ ਦੇ ਨਾਮ ਬਹੁਤ ਹੀ ਵਿਲੱਖਣ ਢੰਗ ਨਾਲ ਪਰੋਏ ਸਨ, ਨੇ ਦੇਸ਼ ਵਿਦੇਸ਼ ਵਿੱਚ ਬਹੁਤ ਧੁੰਮਾਂ ਪਾਈਆਂ ਤੇ ਮਸ਼ਹੂਰ ਹੋਇਆ ਸੀ।ਪਰ ਗਾਉਣ ਦੀ ਬਾਬਤ ਕਦੇ ਵੀ ਸੋਚਿਆ ਤੱਕ ਨਹੀਂ ਸੀ। ਮੇਰੇ ਗਾਇਕ ਬਣਨ ਵਿੱਚ ਵੀ ਇੱਕ ਦਿਲਚਸਪ ਤੇ ਭਾਵਿਕ ਕਹਾਣੀ ਹੈ।
     ਜਸਵਿੰਦਰ ਨੇ ਭਰੇ ਮਨ ਨਾਲ ਦੱਸਿਆ ਕਿ ਸਨ ਦੋ ਹਜ਼ਾਰ ਪੰਦਰਾਂ ਵਿੱਚ ਇੱਕ ਕਰੌਨ ਚਿਟ ਫੰਡ ਕੰਪਨੀ ਨੇ ਮੇਰੇ ਨਾਲ ਦੋਸਤੀ ਦੇ ਨਾਤੇ ਹੀ ਲੱਖਾਂ ਰੁਪਏ ਦੀ ਠੱਗੀ ਮਾਰੀ, ਜਿਸਨੇ ਮੈਨੂੰ ਮੇਰੇ ਪਰਿਵਾਰ ਨੂੰ ਸਮੇਤ ਬੱਚਿਆਂ, ਸਮੇਤ ਪਿਤਾ ਨੂੰ ਸੜਕ ਤੇ ਲੈ ਆਂਦਾ।ਸਾਡੀ ਜ਼ਮੀਨ ਘਰ ਦੇ ਗਹਿਣੇ ਤੱਕ ਵੀ ਵਿਕ ਗੲੇ। ਓਹਨਾਂ ਮੈਨੂੰ ਦੋਸਤ ਬਣਾਕੇ ਠੱਗੀ ਨਾਲ ਕੰਪਨੀ ਵਿਚ ਮੇਰੇ ਸਾਰੇ ਪੈਸੇ ਲਵਾ ਦਿੱਤੇ।ਉਸ ਤੋਂ ਬਾਅਦ ਹੀ ਮੇਰੇ ਤੇ ਮਾੜੇ ਦਿਨਾਂ ਦਾ ਦੌਰ ਸ਼ੁਰੂ ਹੋਇਆ।
    ਇਸ ਮਾੜੇ ਦਿਨਾਂ ਦੇ ਦੌਰ ਵਿੱਚ ਮੇਰੀ ਪਤਨੀ ਬਹੁਤ ਸਦਮੇ ਵਿਚ ਚਲੀ ਗਈ ਤੇ ਜਿਉਂਦੀ ਰਹਿਣ ਦੀ ਆਸ ਵੀ ਖ਼ਤਮ ਹੋ ਗਈ ਸੀ ਇਨ੍ਹਾਂ ਮਾੜੇ ਦਿਨਾਂ ਵਿੱਚ ਜਿਹੜੇ ਬਹੁਤ ਹੀ ਨੇੜੇ ਦੇ ਦੋਸਤ ਮਿੱਤਰ ਤੇ ਸਾਰੇ ਹੀ ਰਿਸ਼ਤੇ ਦਾਰਾਂ ਨੇ ਵੀ ਮੂੰਹ ਮੋੜ ਲਿਆ। ਇਨਾਂ ਦਿਨਾਂ ਦੇ ਵਿੱਚ ਹੀ ਮੇਰਾ ਐਕਸੀਡੈਂਟ ਹੋਣ ਨਾਲ ਇੱਕ ਪੱਟ ਟੁੱਟ ਗਿਆ ਜਿਸਦੇ ਛੇ ਅਪ੍ਰੇਸ਼ਨ ਕਰਵਾਉਣੇ ਪਏ। ਦੋਸਤੋ ਇੱਕ ਸਮਾਂ ਮੇਰੇ ਤੇ ਇਹੋ ਜਿਹਾ ਵੀ ਆਇਆ ਕਿ ਆਤਮ-ਹੱਤਿਆ ਹੀ ਕਰ ਲਵਾਂ।ਪਰ ਬੱਚਿਆਂ ਪਰਿਵਾਰ ਤੇ ਪਿਤਾ ਦੇ ਪਿਆਰ ਨੇ ਕਹਿ ਲਈਏ ਜਾਂ ਫਿਰ ਓਸ ਅਕਾਲਪੁਰਖ ਦੀ ਰਹਿਮਤ ਨਾਲ ਇਸ ਘਿਣਾਉਣੀ ਹਰਕਤ ਤੋਂ ਬੱਚਤ ਰਹੀ।ਕਰੇ ਕਰਾਵੇ ਆਪੇ ਆਪ ਮਾਨਸ ਦੇਹ ਦੇ ਕੁੱਝ ਨਾ ਹਾਥ ਦੇ ਮਹਾਂ ਵਾਕ ਅਨੁਸਾਰ ਓਹ ਵਾਹਿਗੁਰੂ ਖੁਦ ਹੀ ਬਖਸ਼ਦਾ ਹੈ ਤੇ ਖ਼ੁਦ ਹੀ ਮਾੜੇ ਵਿਚਾਰ ਦੇਣ ਵਾਲਾ ਹੈ।
    ਅੱਗੇ ਗੱਲ ਕਰਦਿਆਂ ਜਸਵਿੰਦਰ ਨੇ ਦੱਸਿਆ ਕਿ ਮੈਂ ਥੋੜ੍ਹਾ ਠੀਕ ਹੋਇਆ ਤਾਂ ਪਿਤਾ ਮਨੋਹਰ ਸਿੰਘ ਨੂੰ ਕਿਹਾ ਕਿ ਤੁਹਾਡੀ ਕਲਮ ਕੰਮ ਕਰਦੀ ਹੈ ਕੁੱਝ ਇਹੋ ਜਿਹਾ ਲਿਖੋ ਜਿਸ ਵਿੱਚ ਆਪਣੇ ਘਰ ਨਾਲ ਬੀਤੀ ਬਿਲਕੁਲ ਹਕੀਕਤ ਹੋਵੇ,ਸਚਾਈ ਉਜਾਗਰ ਕਰਦੀ ਰਚਨਾ ਹੋਵੇ।ਜਦ ਓਹਨਾਂ ਨੇ ਇਹ ਗੀਤ ਮੈਦਾਨ ਲਿਖਿਆ ਤਾਂ ਮੈਂ ਇਹ ਗੀਤ ਗਾ ਕੇ ਆਪਣੇ ਮਿੱਤਰ ਤੇ ਬਹੁਤ ਹੀ ਵਧੀਆ ਗਾਇਕ ਤੇ ਗੀਤਕਾਰ ਸ਼ੰਗਾਰਾ ਸਿੰਘ ਚਾਹਲ ਜੀ ਨੂੰ ਵਿਖਾਇਆ ਤੇ ਥੋੜ੍ਹਾ ਜਿਹਾ ਗੁਣਗੁਣਾ ਕੇ ਵੀ ਸੁਣਾਇਆ, ਓਹਨਾਂ ਨੇ ਮੈਨੂੰ ਬਹੁਤ ਹੌਸਲਾ ਦਿੱਤਾ ਕਿ ਇਹ ਸਚਾਈ ਭਰਪੂਰ ਰਚਨਾ ਜਸਵਿੰਦਰ ਤੂੰ ਬਹੁਤ ਵਧੀਆ ਨਿਭਾ ਸਟਦਾ ਹੈਂ। ਵੈਸੇ ਮੈਂ ਸੋਚਿਆ ਹੀ ਨਹੀਂ ਸੀ ਕਿ ਇਹ ਕੰਮ ਮੈਂ ਵੀ ਕਰ ਜਕਦਾ ਹਾਂ।ਪਰ ਓਨਾਂ ਦੇ ਦਿੱਤੇ ਹੌਸਲੇ ਨਾਲ ਮੈਂ ਇਹ ਗੀਤ ਨਿਭਾ ਸਕਿਆ ਹਾਂ। ਵੈਸੇ ਇਹ ਘਰ ਘਰ ਦੀ ਕਹਾਣੀ ਹੈ, ਬਹੁਤ ਐਸੇ ਪਰਿਵਾਰ ਨੇ ਜਿਨ੍ਹਾਂ ਦੇ ਨਾਲ ਐਸੀਆਂ ਠੱਗੀਆਂ ਆਪਣੇ ਹੀ ਮਾਰਦੇ ਨੇ। ਤੇ ਔਖੀ ਘੜੀ ਵਿੱਚ ਨਾਲ ਬੈਠ ਕੇ ਖਾਣ ਪੀਣ ਵਾਲੇ ਤੇ ਰਿਸ਼ਤੇਦਾਰ ਵੀ ਮੂੰਹ ਫੇਰ ਲੈਂਦੇ ਹਨ।
     ਮਨੋਹਰ ਸਿੰਘ ਸਿੱਧੂ ਪਿਤਾ ਜੀ ਦੀ ਲਿਖੀ ਤੱਥਾਂ ਆਧਾਰਿਤ ਸਚਾਈ ਨੂੰ ਮੈਂ ਆਪਣੀ ਆਵਾਜ਼ ਵਿੱਚ, ਹਸਨਵੀਰ ਚਾਹਲ ਦੇ ਮਿਊਜ਼ਿਕ ਵਿੱਚ, ਹਰਮੇਲ ਸਾਗਰ ਦੇ ਵੀਡੀਓ ਤੇ ਜੇ ਪੀ ਰਿਕਾਰਡਜ਼ ਕੰਪਨੀ ਬਠਿੰਡਾ ਦੇ ਸਤਿਕਾਰਤ ਦੋਸਤ ਗੁਰਸੇਵਕ ਸੇਕੀ ਰਾਹੀਂ ਰਲੀਜ਼ ਕਰਕੇ ਯੂ ਟਿਊਬ ਤੇ ਆਪ ਸਾਰੇ ਦੋਸਤਾਂ ਮਿੱਤਰਾਂ ਦੇ ਸਨਮੁੱਖ ਕੀਤਾ ਹੈ। ਬਿਲਕੁਲ ਹਕੀਕੀ ਗੱਲਾਂ ਦੇ ਅਧਾਰਤ ਲਿਖੇ ਇਸ ਗੀਤ ਨੂੰ ਤੁਹਾਡੇ ਵੱਲੋਂ ਹੁਣ ਕਿੰਨਾਂ ਕੁ ਹੁੰਗਾਰਾ ਮਿਲਦਾ ਹੈ ਇਸ ਗੱਲ ਦੀ ਉਡੀਕ ਹੈ। ਦੋਸਤੋ ਮੈਂ ਕੋਈ ਜੱਦੀ ਪੁਸ਼ਤੀ ਗਾਇਕ ਨਹੀਂ ਮੇਰਾ ਸੱਚ ਦੇ ਅਧਾਰਤ ਇਹ ਪਹਿਲਾ ਗੀਤ ਹੈ। ਜੇਕਰ ਤੁਹਾਡੇ ਵੱਲੋਂ ਹੁੰਗਾਰਾ ਮਿਲਦਾ ਹੈ ਤਾਂ ਮੈਨੂੰ ਅੱਗੇ ਗਾਉਣ ਦਾ ਹੌਸਲਾ ਮਿਲ ਸਕਦਾ ਹੈ। ਹੁਣ ਇਹ ਕਾਰਜ ਸਤਿਕਾਰਯੋਗ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੈ।ਪਰ ਇੱਕ ਗੱਲ ਮੈਂ ਸਾਰੇ ਹੀ ਸਤਿਕਾਰਤ ਗੀਤਕਾਰਾਂ ਤੇ ਗਾਇਕਾਂ ਨੂੰ ਨਿਮਰਤਾ ਸਹਿਤ ਜ਼ਰੂਰ ਕਹਾਂਗਾ ਕਿ ਮਿਆਰੀ ਲਿਖੋ ਮਿਆਰੀ ਗਾਓ ਪਰਿਵਾਰਿਕ ਗੀਤ ਹੋਣ ਜਿੰਨ੍ਹਾਂ ਨੂੰ ਗਾਉਂਦਿਆਂ ਤੇ ਸੁਣਦਿਆਂ ਧੀਆਂ ਭੈਣਾਂ ਸਾਹਮਣੇ ਸ਼ਰਮਿੰਦਾ ਨਾ ਹੋਣਾ ਪਵੇ। ਕੋਸ਼ਿਸ਼ ਕਰੋ ਕਿ ਸਚਾਈ ਅਧਾਰਿਤ ਗੀਤ ਲਿਖਕੇ ਹੀ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤੇ ਜਾਣ।ਸੋ ਦੋਸਤੋ ਇਹ ਹੁਣ ਤੁਸੀਂ ਕਮੈਂਟਸ ਸ਼ੇਅਰ ਤੇ ਲਾਈਕ ਕਰਕੇ ਦੱਸਣਾ ਹੈ ਕਿ ਮੇਰੀ ਇਹ ਕੋਸ਼ਿਸ਼ ਤੁਹਾਨੂੰ ਕਿਵੇਂ ਲੱਗੀ?ਸੋ ਦੋਸਤੋ ਇਹ ਸੀ ਗੱਲ ਬਾਤ ਜੋ “ਮੈਦਾਨ“ਗੀਤ ਦੇ ਗਾਇਕ ਜਸਵਿੰਦਰ ਪੂਹਲੀ ਜੀ ਨਾਲ ਹੋਈ, ਤੁਹਾਨੂੰ ਇਹ ਗੱਲਬਾਤ ਕਿਵੇਂ ਲੱਗੀ ਤੇ ਯੂ ਟਿਊਬ ਤੇ ਚੱਲਦਾ ਗੀਤ ਕਿਵੇਂ ਲੱਗਾ ਇਹ ਗੇਂਦ ਹੁਣ ਤੁਹਾਡੇ ਪਾਲੇ ਵਿੱਚ ਹੈ ਜੀ।
-ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-