Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ

July 06, 2020 07:56 PM

ਸੁਘੜ ਸਿਆਣੀ ਧੀ/ਪਰਮਜੀਤ ਕੌਰ ਸੋਢੀ 


ਜੀ ਹਾਂ ਹਰ ਔਰਤ ਪਹਿਲਾਂ ਧੀ,ਭੈਣ,ਪਤਨੀ ਤੇ ਫਿਰ ਮਾਂ ਦਾ ਦਰਜ਼ਾ ਪ੍ਰਾਪਤ ਕਰਦੀ ਹੈ।ਪਰ ਪਤਾ ਨਹੀ ਕਿਉ ਧੀ ਦੇ ਜਨਮ ਸਮੇ ਅਸੀ ਇੱਕ ਵਾਰ ਤਾਂ ਜਰੂਰ ਉਸ ਵੱਲ ਉਦਾਸੀ ਨਜ਼ਰ ਨਾਲ ਵੇਖਦੇ ਹਾਂ।ਸਾਇਦ ਪੁੱਤ ਦੀ ਲਾਲਸਾ ਵੱਸ ਹੋ ਕੇ।ਪਰ ਕਈ ਧੀਆਂ ਤਾਂ ਅੇਨੀਆ ਕੁ ਸਮਝਦਾਰ ਅਤੇ ਸੁਘੜ ਸਿਆਣੀਆ ਹੁੰਦੀਆ ਹਨ ਕਿ ਮਾਪਿਆ ਨੂੰ ਉੰਨਾ ਤੇ ਮਾਣ ਮਹਿਸੂਸ ਹੁੰਦਾ ਹੈ।ਅਤੇ ਮਾਪਿਆ ਨੂੰ ਧੀ ਤੋ ਕੁਝ ਸਿੱਖਣ ਨੂੰ ਵੀ ਮਿਲਦਾ।ਮੇਰੇ ਵੇਖਣ ਵਿੱਚ ਆਇਆ ਇਹ ਸਭ ਕੁਝ ਇੱਕ ਧੀ ਨੇ ਕੁਝ ਅਜਿਹਾ ਕੀਤਾ ਕਿ ਮਾਪਿਆ ਦੇ ਨਾਲ,ਨਾਲ ਮੈ ਵੀ ਸਲਾਮ ਕਰਦੀ ਹਾਂ ਉਸ ਧੀ ਦੀ ਅਕਲ ਨੂੰ।ਹੋਇਆ ਇੰਜ਼ ਕਿ ਇੱਕ ਚੰਗੇ ਪ੍ਰੀਵਾਰ ਦੀ ਚੁਲਬਲੀ ਅਤੇ ਨਾਜੁਕ ਜਿਹੀ ਧੀ ਦਰਮਿਆਨੇ ਜਿਹੇ ਘਰ ਵਿਆਹੀ ਗਈ।ਅਤੇ ਸੁਹਰਾ ਪ੍ਰੀਵਾਰ ਹਰ ਗੱਲ ਨੂੰ ਸੀਰੀਅਸ ਹੀ ਲੈਦਾ।ਬੇਟੀ ਦੀ ਸੱਸ ਨੇ ਪਹਿਲੇ ਦਿਨ ਰਸੋਈ ਦੀ ਰਸਮ ਸਮੇ ਆਪਣੀ ਨਵੀ ਨੁੰਹ ਨੂੰ ਇੱਕ ਚਾਬੀਆ ਦਾ ਗੁੱਛਾ ਦਿੱਤਾ ਅਤੇ ਸਾਰੇ ਘਰਦੇ ਜੀਆਂ ਦੀ ਪਸੰਦ ਦੱਸ ਦਿੱਤੀ ਤੇ ਨਾਲ ਇਹ ਗੱਲ ਕਹੀ ਲੈ ਧੀਏ ਆਪਣੇ ਸਾਰੇ ਘਰ ਦੀ ਜਿੰਮੇਵਾਰੀ ਅਤੇ ਆਪਣੀ ਘਰ ਗ੍ਰਹਿਸਥੀ ਨੂੰ ਸੀਰੀਅਸ ਹੋ ਕੇ ਸੰਭਾਂਲੀ ਜੇਕਰ ਕਿਸੇ ਗੱਲ ਦਾ ਪਤਾ ਨਾ ਲੱਗੇ ਤਾਂ ਬੇਝਿਜਕ ਮੇਰੇ ਨਾਲ ਗੱਲ ਸਾਝੀ ਕਰ ਲਵੀ।ਪਹਿਲਾ ਤਾਂ ਨਵੀ ਨੂੰਹ ਨੂੰ ਬੜਾ ਔਖਾ ਲੱਗਾ ਇਹ ਸਭ ਪਰ ਕੁਝ ਕੁ ਦਿਨਾ ਵਿੱਚ ਹੀ ਸੁਘੜ ਸਿਆਣੀ ਨੂੰਹ ਬਣ ਸੁਹਰੇ ਘਰ ਦੇ ਮਹੌਲ ਅਨੂਸਾਰ ਢਲ ਗਈ ਤੇ ਆਪਣੀ ਜਿਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣ ਲੱਗੀ।ਸੁਹਰਾ ਪ੍ਰੀਵਾਰ ਬੜਾ ਖੁਸ਼ ਰਲਮਿਲ ਨੂੰਹ,ਸੰੱਸ ਘਰਦੇ ਕੰਮ ਧੰਦੇ ਨਿਬੇੜ ਲੈਦੀਆ।ਇੱਕ ਦਿਨ ਅਚਾਨਕ ਹੀ ਉਸਦੀ ਸੱਸ ਬਿਮਾਰ ਹੋ ਮੰਜ਼ੇ ਵਿੱਚ ਪੈ ਗਈ ਪਰ ਨੂੰਹ ਨੇ ਕਦੇ ਮੱਥੇ ਵੱਟ ਨਾ ਪਾਉਣਾ ਬਹੁਤ ਸੇਵਾ ਕਰਦੀ ਉਹ ਆਪਣੀ ਸੱਸ ਦੀ ਸਮੇ ਸਿਰ ਦਵਾਈ ਵਗੈਰਾ ਦੇ ਕੇ ਪੂਰਾ ਫਰਜ਼ ਨਿਭਾਉਦੀ।ਫਿਰ ਨੂੰਹ ਦੀ ਮਾਂ ਇੱਕ ਦਿਨ ਆਈ ਅਤੇ ਆਪਣੀ ਧੀ ਕੋਲ ਰਾਤ ਰਹਿ ਪਈ।ਉਸਨੇ ਆਪਣੀ ਧੀ ਨੂੰ ਸਾਰੇ ਘਰਦੇ ਕੰਮ ਕਰਨ ਦੇ ਨਾਲ,ਨਾਲ ਸੱਸ ਨੂੰ ਸੰਭਾਲਦੀ ਨੂੰ ਵੇਖਿਆ ਸੋਚਿਆ ਇੰਨਾ ਬਦਲਾਵ ਮੇਰੀ ਸੋਹਲ ਜਿਹੀ ਧੀ ਕਿਵੇ ਕੰਮ ਵਿੱਚ ਰੋਲ ਰੱਖੀ ਹੈ ਇੰਨਾ ਨੇ।ਆਖਿਰ ਮਾਂ ਕੋਲੋ ਰਿਹਾ ਨਾ ਗਿਆ ਧੀ ਨੂੰ ਕਹਿਣ ਲੱਗੀ ਛੱਡ ਇੰਨਾ ਦਾ ਖਹਿੜਾ ਤੇ ਅੱਡ ਹੋਜਾ ਇਹ ਕੀ ਹਾਲਤ ਬਣਾ ਰੱਖੀ ਹੈ ਤੂੰ ਆਪਣੀ ਸਾਰੀ ਦਿਹਾੜੀ ਘਰਦੇ ਕੰਮ ਕਰਦੀ ਐ ਫਿਰ ਰਾਤ ਨੂੰ ਇਹ ਬਿਮਾਰ ਬੁੱਢੀ ਨੀ ਟਿਕਣ ਦਿੰਦੀ।ਪਰ ਧੀ ਨੇ ਆਪਣੀ ਮਾਂ ਦੇ ਇੱਕ ਵਾਰ ਤਾਂ ਮੂੰਹ ਵੱਲ ਵੇਖਿਆ ਜਦੋ ਦੁਬਾਰਾ ਅੱਡ ਹੋਣ ਵਾਲੀ ਗੱਲ ਮਾਂ ਨੇ ਕਹੀ ਤਾਂ ਕੜਕ ਪਈ ਧੀ ਆਪਣੀ ਮਾਂ ਤੇ ਕਹਿਣ ਲੱਗੀ ਖਬਰਦਾਰ ਅੱਜ਼ ਤੋ ਮੈ ਤੇਰੀ ਧੀ ਨਹੀ ਤੂੰ ਮੇਰੀ ਮਾਂ ਨਹੀ। ਮਾਂ ਕਹਿੰਦੀ ਧੀਏ ਮੈ ਤੈਨੂੰ ਜਨਮ ਦਿੱਤਾ ਇਸ ਤਰਾ ਕਿਉ ਬੋਲਦੀ ਹੈ ਪਰ ਤੁਸੀ ਮੈਨੂੰ ਜਨਮ ਦਿੱਤਾ ਤਾਂ ਹੀ ਥੋੜਾ ਲਿਹਾਜ਼ ਕਰ ਲਿਆ।ਜੇਕਰ ਤੁਸੀ ਮੈਨੂੰ ਜਨਮ ਦਿੱਤਾ ਤਾਂ ਉਹ ਜਿਹੜੀ ਬਿਮਾਰ ਮਾਂ ਮੰਜ਼ੇ ਵਿੱਚ ਪਈ ਹੈ ਉਸਨੇ ਮੇਰੇ ਤੇ ਵਿਸ਼ਵਾਸ ਕਰਕੇ ਸਾਰੇ ਘਰ ਦੀ ਅਤੇ ਸਾਰੀ ਜਾਇਦਾਦ ਦੀ ਮਾਲਕਣ ਬਣਾਇਆ ਮੈਨੂੰ ਅਤੇ ਨਾਲ,ਨਾਲ ਚੰਗੇ ਸੰਸਕਾਰ ਦੇ ਕੇ ਜਿਮੇਵਾਰੀਆ ਨੂੰ ਸੁੱਚਜੇ ਢੰਗ ਨਾਲ ਨਿਭਾ ਕੇ ਸਮਾਜ਼ ਵਿੱਚ ਵਿਚਰਣਾ ਸਖਾਇਆ।ਜਿਸ ਮਾਂ ਨੇ ਪਹਿਲੇ ਦਿਨ ਹੀ ਮੇਰੇ ਤੇ ਵਿਸ਼ਵਾਸ ਕਰਕੇ ਸਾਰੇ ਘਰ ਦੀਆ ਚਾਬੀਆ  ਮੈਨੂੰ ਫੜਾ ਦਿਤੱੀਆ ਤੇ ਅੱਜ਼ ਮੈ ਉਸ ਮਾਂ ਦਾ ਵਿਸਵਾਸ ਤੋੜਾ ਤੇ ਅੱਡ ਹੋ ਜਾਵਾਂ ਹਰਗਿਜ਼ ਨਹੀ।ਮੇਰੀ ਲੋੜ ਹੈ ਮੇਰੀ ਇਸ ਮਾਂ ਨੂੰ ਤੇ ਮੈ ਹਮੇਸ਼ਾ ਆਪਣੀ ਮਾਂ(ਸੱਸ) ਦੇ ਨਾਲ ਰਹਿਕੇ ਸੇਵਾ ਕਰਾਗੀ ਇਸ ਮਾਂ ਦੀ ਤੇ ਇੱਕ ਦਿਨ ਮੰਮੀ ਜੀ ਬਿਲਕੁਲ ਤੰਦਰੁਸਤ ਹੋ ਜਾਣਗੇ ।ਧੀ ਦੇ ਮੂੰਹੋ ਕਰਾਰਾ ਜਵਾਬ ਸੁਣਕੇ ਮਾਂ ਲਾਜਵਾਬ ਹੋ ਗਈ ਤੇ ਆਪਣੀ ਕਹੀ ਗੱਲ ਤੇ ਪਛਤਾਵਾ ਕਰਨ ਲੱਗੀ ।ਪਰ ਅੰਦਰੋ ਅੰਦਰੀ ਸੋਚੇ ਇਹਨੂੰ ਹੀ ਕਹਿੰਦੇ ਨੇ ਸੁਘੜ ਸਿਆਣੀ ਧੀ ਪ੍ਰਮਾਤਮਾ ਐਸੀ ਧੀ ਹਰ ਇੱਕ ਨੂੰ ਦੇਵੇ।

ਪਰਮਜੀਤ ਕੌਰ ਸੋਢੀ    ਭਗਤਾ ਭਾਈ ਕਾ   ੯੪੭੮੬  ੫੮੩੮੪

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-