Thursday, December 03, 2020
FOLLOW US ON

Entertainment

ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’

July 06, 2020 08:47 PM

ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’


ਬਠਿੰਡਾ 6 ਜੁਲਾਈ (ਗੁਰਬਾਜ ਗਿੱਲ) –ਪੰਜਾਬੀ ਸੰਗੀਤਕ ਖੇਤਰ ਵਿੱਚ ਆਪਣੀ ਸਾਫ-ਸੁਥਰੀ ਤੇ ਸਭਿਅਕ ਗਾਇਕੀ ਨਾਲ ਵਿਲੱਖਣ ਪਹਿਚਾਣ ਬਣਾਉਣ ਵਾਲੇ ਗਾਇਕ ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਨਵਾਂ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’, ਪੁਆਂਇਟ ਸੈਵਨ ਮਿਊਜ਼ਿਕ ਕੰਪਨੀ ਵੱਲੋਂ ਭਲਕੇ 8 ਜੁਲਾਈ ਨੂੰ ਪ੍ਰੋਡਿਊਸਰ ਹਰਦੀਪ ਮਾਨ ਜੀ ਦੀ ਮਾਣਮੱਤੀ ਪੇਸ਼ਕਸ਼ ਹੇਠ ਬੜੇ ਵੱਡੇ ਪੱਧਰ ‘ਤੇ ਰਿਲੀਜ਼ ਕੀਤਾ ਜਾਵੇਗਾ। ਪ੍ਰਸਿੱਧ ਵੀਡੀਓ ਡਾਇਰੈਕਟਰ ਜਗਦੇਵ ਟਹਿਣਾ ਜੀ ਨੇ ਇਸ ਟਰੈਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਆਖਿਆ ਕਿ 'ਗਾਇਕ ਸੋਮੀ ਤੁੰਗਵਾਲੀਆ ਦੀ ਬੁਲੰਦ ‘ਚ ਗਾਏ ਅਤੇ ਉਹਦੇ ਖ਼ੁਦ ਦੇ ਕਲਮ-ਬੱਧ ਕੀਤੇ ਇਸ ਗੀਤ ਨੂੰ ਸੰਗੀਤ ਨਾਲ ਸਿੰਗਾਰਿਆ ਐ ਸੰਗੀਤਕਾਰ ਕੇ ਬੀ ਬੀਟਸ ਨੇ। ਗਾਇਕ ਸੋਮੀ ਤੁੰਗਵਾਲੀਆ ਦਾ ਇਸ ਟਰੈਕ ਵਿੱਚ ਸਹਿ ਗਾਇਕਾ ਸੋਨੂੰ ਮੁਕਤਸਰ ਨੇ ਬਾਖੂਬੀ ਸਾਥ ਨਿਭਾਇਆ ਹੈ। ਪ੍ਰੋਡਿਊਸਰ ਹਰਦੀਪ ਮਾਨ ਤੇ ਜਗਦੇਵ ਟਹਿਣਾ ਜੀ ਦੀ ਰਹਿਨੁਮਾਈ ਵਿੱਚ ਪ੍ਰਸਿੱਧ ਪੇਸ਼ਕਾਰ ਤੇ ਗੀਤਕਾਰ ਕਿਰਪਾਲ ਮਾਅਣਾ ਜੀ ਦੇ ਵਿਸ਼ੇਸ਼ ਸਹਿਯੋਗ ਨਾਲ ਤਿਆਰ ਕੀਤੇ ਇਸ ਪ੍ਰੋਜੈਕਟ ਦਾ ਵੀਡੀਓ ਮਾਨ ਬ੍ਰਦਰਜ਼ ਨੇ ਆਪਣੀ ਟੀਮ ਨੂੰ ਨਾਲ ਲੈ ਕੇ ਗੀਤ ਦੀ ਡਿਮਾਂਡ ਅਨੁਸਾਰ ਖੂਬਸੂਰਤ ਲੋਕੇਸ਼ਨਾਂ ‘ਤੇ ਫਿਲਮਾਂਕਣ ਕਰਕੇ ਤਿਆਰ ਕੀਤਾ ਹੈ, ਜੋ ਹਰ ਵਰਗ ਦੀ ਪਸੰਦ ਬਣੇਗਾ।

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-