Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਬੇਰੁਜ਼ਗਾਰੀ/ਪਰਮਜੀਤ ਕੌਰ ਭੁਲਾਣਾ

July 07, 2020 07:52 PM
ਬੇਰੁਜ਼ਗਾਰੀ/ਪਰਮਜੀਤ ਕੌਰ ਭੁਲਾਣਾ
 
ਪੜ੍ਹ ਲਿਖਕੇ ਵੀ ਜਿਹੜੇ ਬੇਰੁਜ਼ਗਾਰ ਨੇ ਅੱਜਕੱਲ ਘੁੰਮਦੇ ਬੱਚੇ।
ਇਸੇ ਆਸ ਤੇ ਜਿਊਂਦੇ ਨੇ ਉਹ ਕਦੇ ਤਾਂ ਦਿਨ ਆਵਣਗੇ ਅੱਛੇ।
ਵਕਤ ਦੀਆਂ ਸਰਕਾਰਾਂ ਹਰ ਵਾਰ ਕਰ ਰਹੀਆਂ ਨੇ ਹੇਰਾਫੇਰੀ।
ਵਾਰੋਵਾਰੀ ਲੁੱਟਣ ਦੇਸ਼ ਨੂੰ ਆਖਣ ਹੁਣ ਹੈ ਵਾਰੀ ਮੇਰੀ।
ਬਾਹਰੌਂ ਬੇਸ਼ਕ ਦਿਸਦੇ ਨੇ ਭਿੰਨ, ਲੇਕਿਨ ਅੰਦਰੌਂ ਸਭ ਹੀ ਇਕ ਨੇ।
ਜਨਤਾ ਨੂੰ ਲੁੱਟਣ ਲਈ ਇਹਨਾਂ ਦੇ ਕੋਲ ਬੇਸ਼ੁਮਾਰ ਟਰਿੱਕ ਨੇ।
ਪੜਿਆਂ ਲਿਖਿਆਂ ਬੱਚਿਆਂ ਦੀਆਂ ਆਸਾਂ ਤੇ ਜਦ ਪਾਣੀ ਫਿਰਦਾ।
ਬੱਚਿਆਂ ਦੇ ਨਾਲ ਮਾਪਿਆਂ ਦਾ ਵੀ ਛਲਣੀ ਹੋ ਜਾਂਦਾ ਏ ਹਿਰਦਾ। 
ਸਰਕਾਰਾਂ ਦੀ ਇਹ ਬੇਰੁਖੀ ਨੌਂਜਵਾਨੀ ਦਾ ਘਾਣ ਕਰ ਗਈ।
ਮਾਂ ਬਾਪ ਦੀ ਬੱਚਿਆਂ ੳੁੱਤੇ ਜੋ ਆਸ ਸੀ, ਉਹ ਆਸ ਮਰ ਗਈ।
ਆਪਣੇ ਦੇਸ਼ ਵਿੱਚ ਪੜ੍ਹੇ ਲਿਖੇ ਬੱਚਿਆਂ ਦਾ ਜਦ ਨਹੀਂ ਹੁੰਦਾ ਸਤਿਕਾਰ।
ਇਸੇ ਲਈ ਉਹ ਦੇਸ਼ ਦੀ ਮਿੱਟੀ ਛੱਡਕੇ ਜਾਣਾ ਚਾਹੁੰਦੇ ਬਾਹਰ।
ਏਜੰਟਾਂ ਦੇ ਢਾਹੇ ਚੜ੍ਹਕੇ ਸਭ ਗਲਤ ਢੰਗ ਅਪਣਾ ਲੈਂਦੇ ਨੇ।
ਬਾਹਰ ਦੇ ਸਬਜ਼ਬਾਗ ਦੇਖਕੇ ਜ਼ਮਾਂ ਪੂੰਜੀ ਲੁਟਾ ਬਹਿੰਦੇ ਨੇ।
ਆਪਣੇ ਦੇਸ਼ ਦੇ ਵਿੱਚ ਹੀ ਜੇਕਰ ਇਹਨਾਂ ਨੂੰ ਮਿਲ ਜਾਵੇ ਰੁਜ਼ਗਾਰ।
ਦੇਸ਼ ਦੀ ਕਾਇਆ ਪਲਟ ਸਕਦੇ ਨੇ,ਇਹਨਾਂ ਤੇ ਕਰੋ ਤਾਂ ਸਹੀ ਇਤਬਾਰ।
               ਪਰਮਜੀਤ ਕੌਰ ਭੁਲਾਣਾ।
Have something to say? Post your comment