Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਹਿੰਦੀ ਮਿੰਨੀ ਕਹਾਣੀ /ਛੱਡਣਾ / ਮੂਲ : ਹਰਭਗਵਾਨ ਚਾਵਲਾ * ਅਨੁ : ਪ੍ਰੋ. ਨਵ ਸੰਗੀਤ ਸਿੰਘ

July 07, 2020 08:04 PM
ਹਿੰਦੀ ਮਿੰਨੀ ਕਹਾਣੀ 
"""""""""""""""""""""""""
                                    ਛੱਡਣਾ
                                   ******
                     *  ਮੂਲ : ਹਰਭਗਵਾਨ ਚਾਵਲਾ 
                     *  ਅਨੁ : ਪ੍ਰੋ. ਨਵ ਸੰਗੀਤ ਸਿੰਘ
 
         ਉਹ ਦਸ ਔਰਤਾਂ ਇੱਕ ਘਰ ਵਿੱਚ ਕਿੱਟੀ ਪਾਰਟੀ ਲਈ ਇਕੱਠੀਆਂ ਹੋਈਆਂ ਸਨ। ਏਧਰ- ਓਧਰ ਦੀਆਂ ਗੱਲਾਂ ਚੱਲ ਰਹੀਆਂ ਸਨ। ਇੱਕ ਔਰਤ ਨੇ ਕਿਹਾ, "ਸੁਨੀਤਾ ਨੂੰ ਜਾਣਦੀਆਂ ਹੋ ਨਾ! ਉਹੀ, ਜੋ ਮਾਡਲ ਟਾਊਨ ਵਾਲੇ ਸਰਕਾਰੀ ਸਕੂਲ ਵਿੱਚ ਟੀਚਰ ਹੈ...।" 
        "ਹਾਂ, ਹਾਂ, ਕੀ ਹੋਇਆ ਉਹਨੂੰ?" ਤਿੰਨ ਔਰਤਾਂ ਨੇ ਇਕੱਠਿਆਂ ਹੀ ਪੁੱਛਿਆ।
       "ਉਹਦੇ ਪਤੀ ਨੇ ਉਹਨੂੰ ਛੱਡ ਦਿੱਤਾ।"
        "ਹਾਇ! ਇਹ ਤਾਂ ਬਹੁਤ ਮਾੜਾ ਹੋਇਆ।" ਇੱਕ ਅੌਰਤ ਨੇ ਕਿਹਾ ਤਾਂ ਲਗਭਗ ਸਾਰੀਆਂ ਨੇ ਹੀ ਸੁਨੀਤਾ ਨਾਲ ਹਮਦਰਦੀ ਪ੍ਰਗਟ ਕੀਤੀ। ਇੱਕ ਔਰਤ ਤਾਂ ਗੁੱਸੇ ਨਾਲ ਕੜਕ ਕੇ ਬੋਲੀ, "ਇਹ ਮਰਦ ਹੁੰਦੇ ਹੀ ਅਜਿਹੇ ਨੇ। ਇਨ੍ਹਾਂ ਦੀ ਨਜ਼ਰ ਵਿੱਚ ਔਰਤ ਦਾ ਕੋਈ ਸਨਮਾਨ ਹੀ ਨਹੀਂ ਹੈ! ਇਸ ਆਦਮੀ ਦੇ ਵਿਰੁੱਧ ਸੁਨੀਤਾ ਨੂੰ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਮੈਂ ਉਹਦੇ ਨਾਲ ਹਾਂ, ਉਹਨੂੰ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਤਾਂ...।" ਉਹਦੀ ਆਵਾਜ਼ ਸਖਤ ਹੋ ਗਈ ਸੀ ਅਤੇ ਉਹ ਰੁਮਾਲ ਨਾਲ ਅੱਖਾਂ ਪੂੰਝ ਰਹੀ ਸੀ।
       ਕੁਝ ਚਿਰ ਤੱਕ ਤਣਾਅ ਭਰੀ ਖਾਮੋਸ਼ੀ ਛਾਈ ਰਹੀ। ਫਿਰ ਇੱਕ ਹੋਰ ਔਰਤ ਨੇ ਜਾਣਕਾਰੀ ਦਿੱਤੀ, "ਸਾਡੀ ਗੁਆਂਢਣ ਹੈ ਨਾ ਅਨੀਤਾ, ਜੀਹਨੇ ਚਾਰ ਸਾਲ ਪਹਿਲਾਂ ਐੱਮ.ਐੱਸ-ਸੀ. ਵਿੱਚ ਯੂਨੀਵਰਸਿਟੀ ਵਿੱਚੋਂ ਟਾਪ ਕੀਤਾ ਸੀ, ਆਪਣੇ ਪਤੀ ਦੇ ਜ਼ੁਲਮਾਂ ਤੋਂ ਤੰਗ ਆ ਕੇ ਉਹਨੇ ਪਤੀ ਨੂੰ ਛੱਡ ਦਿੱਤਾ ਹੈ। ਪਤਾ ਲੱਗਾ ਹੈ ਕਿ ਉਹ ਰੋਜ਼ ਉਹਨੂੰ ਕੁੱਟਦਾ- ਮਾਰਦਾ ਸੀ। ਹੁਣੇ ਕੁਝ ਮਹੀਨੇ ਪਹਿਲਾਂ ਹੀ ਤਾਂ ਉਹਦੀ ਸ਼ਾਦੀ ਹੋਈ ਸੀ।"
      "ਅੱਛਾ, ਉਹੀ, ਬੁਆਏ- ਕੱਟ! ਜ਼ਰੂਰ ਉਹਦਾ ਕਿਸੇ ਨਾਲ ਅਫੇਅਰ ਚਲਦਾ ਹੋਵੇਗਾ। ਸ਼ਕਲ ਤੋਂ ਹੀ ਆਵਾਰਾ ਲੱਗਦੀ ਹੈ। ਅਜਿਹੀਆਂ ਔਰਤਾਂ ਨਿਭਾਉਣਾ ਨਹੀਂ ਜਾਣਦੀਆਂ। ਇਨ੍ਹਾਂ ਵਰਗੀਆਂ  ਕਰਕੇ ਤਾਂ ਸਾਰੀਆਂ ਔਰਤਾਂ ਬਦਨਾਮ ਹੁੰਦੀਆਂ ਹਨ।" ਇਹ ਉਹੀ ਔਰਤ ਸੀ, ਜੋ ਪਲ- ਭਰ ਪਹਿਲਾਂ ਮਰਦਾਂ ਨੂੰ ਗਾਲ੍ਹਾਂ ਕੱਢਦਿਆਂ ਸੁਨੀਤਾ ਲਈ ਹੰਝੂ ਵਹਾ ਰਹੀ ਸੀ।
================================
 # ਮੂਲ : ਹਰਭਗਵਾਨ ਚਾਵਲਾ,406, ਸੈਕਟਰ-20, ਹੂਡਾ,ਸਿਰਸਾ (ਹਰਿਆਣਾ) 
# ਅਨੁ: ਪ੍ਰੋ. ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9517692015. 
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-