Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਹਿੰਦੀ ਲਘੂ ਕਹਾਣੀ / ਮੁਕਤੀ /ਮੂਲ : ਡਾ. ਦਲਜੀਤ ਕੌਰ ਅਨੁ : ਪ੍ਰੋ. ਨਵ ਸੰਗੀਤ ਸਿੰਘ

July 08, 2020 08:33 PM
ਹਿੰਦੀ ਲਘੂ ਕਹਾਣੀ
""""""""""""""""""""""" 
                                    ਮੁਕਤੀ
                                   ****** 
                          ਮੂਲ : ਡਾ. ਦਲਜੀਤ ਕੌਰ 
                          ਅਨੁ : ਪ੍ਰੋ. ਨਵ ਸੰਗੀਤ ਸਿੰਘ 
 
        ਜਦੋਂ ਵੀ ਉਹ ਆਪਣੇ ਬਚਪਨ ਬਾਰੇ ਸੋਚਦਾ ਤਾਂ ਬੇਸੁਆਦਾ ਜਿਹਾ ਹੋ ਜਾਂਦਾ। ਅੱਜ ਵੀ ਉਹਨੂੰ ਆਪਣੇ ਬਚਪਨ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਹਨ। ਸ਼ੁਰੂ ਤੋਂ ਹੀ ਉਹ ਬੁੱਧੀਮਾਨ ਬੱਚਾ ਸੀ। ਅੱਖਾਂ ਬੰਦ ਕਰਕੇ ਬੈਠਣ ਤੇ ਚਾਲੀ ਵਰ੍ਹੇ ਪਿੱਛੋਂ ਵੀ ਹਰ ਘਟਨਾ ਇੱਕ ਫ਼ਿਲਮ ਵਾਂਗ ਉਹਦੀਆਂ ਅੱਖਾਂ ਅੱਗੇ ਘੁੰਮਣ ਲੱਗਦੀ ਹੈ। ਉਹਨੂੰ ਉਹ ਸਾਰੇ ਘਰ, ਉਨ੍ਹਾਂ ਘਰਾਂ ਨਾਲ ਜੁੜੀਆਂ ਸਾਰੀਆਂ ਘਟਨਾਵਾਂ ਯਾਦ ਹਨ, ਜਿੱਥੇ- ਜਿੱਥੇ ਉਹ ਬਚਪਨ ਵਿੱਚ ਪਿਤਾ ਦੀ ਸਰਕਾਰੀ ਨੌਕਰੀ ਕਰਕੇ ਰਹਿੰਦਾ ਰਿਹਾ। ਮਾਂ- ਪਿਓ ਬਾਰੇ ਸੋਚਣ ਤੇ ਜੋ ਤਸਵੀਰ ਪਹਿਲਾਂ ਉੱਭਰੀ, ਉਹ ਸੀ ਮਾਂ- ਪਿਓ ਦਾ ਆਪਸੀ ਕਲੇਸ਼। ਦੋਵੇਂ ਪੜ੍ਹੇ- ਲਿਖੇ ਅਤੇ ਸਰਕਾਰੀ ਕਰਮਚਾਰੀ ਸਨ। ਪਰ ਹਰ ਵੇਲੇ ਜਾਨਵਰਾਂ ਵਾਂਗ ਲੜਦੇ ਵੇਖਿਆ ਸੀ ਉਨ੍ਹਾਂ ਨੂੰ। ਇਹ ਗੱਲਾਂ ਉਦੋਂ ਤੱਕ ਚੱਲਦੀਆਂ ਰਹੀਆਂ, ਜਦੋਂ ਤੱਕ ਉਨ੍ਹਾਂ 'ਚੋਂ ਇੱਕ ਦੀ ਮੌਤ ਨਹੀਂ ਹੋ ਗਈ।
       ਬਚਪਨ ਦੀ ਮਹੱਤਵਪੂਰਨ ਘਟਨਾ, ਜੋ ਪੂਰੀ ਤਰ੍ਹਾਂ ਅੱਜ ਵੀ ਯਾਦ ਹੈ, ਉਹ ਸੀ ਦੋ ਰੁਪਏ ਦੇ ਨੋਟ ਦਾ ਗੁੰਮ ਹੋ ਜਾਣਾ। ਪਿਤਾ ਨੇ ਦੋ ਰੁਪਏ ਦਾ ਨੋਟ ਆਪਣੇ ਮੋਟਰਸਾਈਕਲ ਦੀ ਚਾਬੀ ਨਾਲ ਖਿੜਕੀ ਵਿੱਚ ਰੱਖਿਆ ਅਤੇ ਰਾਤ ਨੂੰ ਉਹ ਨੋਟ ਉਥੇ ਨਹੀਂ ਸੀ। ਸ਼ੱਕ ਸਿਰਫ ਅਤੇ ਸਿਰਫ਼ ਉਸ ਮਾਸੂਮ ਤੇ ਕੀਤਾ ਗਿਆ। ਉਸ ਉਮਰ ਵਿੱਚ ਉਹ ਚੋਰੀ ਦਾ ਅਰਥ ਵੀ ਨਹੀਂ ਸੀ ਜਾਣਦਾ। ਉਹ ਕਹਿੰਦਾ ਰਿਹਾ ਕਿ ਉਹਨੇ ਪੈਸੇ ਨਹੀਂ ਲਏ। ਪਰ ਰਾਤ ਦੇ ਗਿਆਰਾਂ ਵਜੇ ਸ਼ਰਾਬੀ ਅਤੇ ਗੁੱਸੇਖੋਰ ਪਿਓ ਨੇ ਉਹਨੂੰ ਘਰੋਂ ਬਾਹਰ ਕੱਢ ਦਿੱਤਾ। ਉਹ ਦਰਵਾਜ਼ਾ ਖੜਕਾਉਂਦਾ ਰਿਹਾ- "ਪਾਪਾ, ਮੈਂ ਪੈਸੇ ਨਹੀਂ ਲਏ...ਨਹੀਂ ਲਏ।" 
     ਪਹਿਲਾਂ ਦੋ ਘੰਟੇ ਉਹਨੂੰ ਬਹੁਤ ਡਰ ਲੱਗਿਆ। ਫਿਰ ਉਸ ਰਾਤ ਉਹਨੇ ਡਰ ਨੂੰ ਜਿੱਤ ਲਿਆ। ਉਹਦੇ ਮਨ 'ਚੋਂ ਮੌਤ ਦਾ ਡਰ ਖਤਮ ਹੋ ਗਿਆ। ਨਾਲ ਹੀ ਪਿਤਾ ਦੇ ਪਿਆਰ, ਸਨਮਾਨ, ਵਿਸ਼ਵਾਸ ਅਤੇ ਪਿਆਰ ਦਾ ਵੀ ਅੰਤ ਹੋ ਗਿਆ। ਅੱਜ ਵੀ ਉਹਨੂੰ ਉਹ ਥਾਂ ਯਾਦ ਹੈ, ਜਿੱਥੇ ਉਹ ਸਾਰੀ ਰਾਤ ਛੁਪ ਕੇ ਬੈਠਾ ਰਿਹਾ ਸੀ। ਉਹ ਥਾਂ ਉਹਦੇ ਲਈ ਜੀਵਨ ਅਤੇ ਸੰਬੰਧਾਂ ਤੋਂ ਮੁਕਤੀ ਪਾਉਣ ਵਰਗੀ ਸੀ।
    ਸਵੇਰ ਹੁੰਦਿਆਂ ਹੀ ਮਾਂ ਲੱਭਣ ਆਈ ਅਤੇ ਬਾਂਹ ਫੜ੍ਹ ਕੇ ਘਰ ਲੈ ਆਈ। ਮਾਂ ਸਰਕਾਰੀ ਕਲਰਕ ਸੀ। ਦਫਤਰ ਜਾਣ ਤੋਂ ਪਹਿਲਾਂ ਉਹਨੂੰ ਘਰ ਦਾ ਸਾਰਾ ਕੰਮ ਨਿਬੇੜਨਾ ਪੈਂਦਾ ਸੀ। ਪਤੀ ਨਾਲ ਕਲੇਸ਼ ਕਰਕੇ ਜੀਵਨ ਤੋਂ ਮੋਹਭੰਗ ਅਤੇ ਬਚਪਨ ਤੋਂ ਆਲਸੀ ਹੋਣ ਕਰਕੇ ਉਹ ਬੇਟੇ ਤੋਂ ਘਰ ਦੀ ਸਫ਼ਾਈ ਕਰਵਾਉਂਦੀ ਸੀ। ਲਾਡ-ਪਿਆਰ ਨਾਲ ਸੱਤ ਸਾਲ ਦੇ ਬੱਚੇ ਦੇ ਹੱਥ ਵਿੱਚ ਝਾੜੂ ਫੜਾ ਦਿੰਦੀ। ਝਾੜੂ ਲਾਉਂਦਿਆਂ ਉਹੀ ਦੋ ਰੁਪਏ ਦਾ ਨੋਟ ਪਲੰਘ ਦੇ ਹੇਠੋਂ ਨਿਕਲਿਆ। ਪਰ ਗੁੱਸੇਖੋਰ ਪਿਓ ਮੰਨਣ ਨੂੰ ਤਿਆਰ ਹੀ ਨਹੀਂ ਸੀ ਕਿ ਨੋਟ ਉਡ ਕੇ ਪਲੰਘ ਦੇ ਹੇਠਾਂ ਗਿਆ ਹੋਵੇਗਾ। ਉਹਦਾ ਸ਼ੱਕ ਅਜੇ ਵੀ ਬੱਚੇ ਤੇ ਹੀ ਸੀ ਕਿ ਉਹਨੇ ਹੀ ਨੋਟ ਛੁਪਾ ਕੇ ਰੱਖਿਆ ਸੀ ਅਤੇ ਹੁਣ ਕੱਢ ਕੇ ਲੈ ਆਇਆ ਹੈ। ਬੱਚੇ ਦੇ ਰੋਣ- ਚੀਕਣ ਤੇ ਪਿਓ ਨੇ ਉਹਨੂੰ ਚੁੱਕ ਕੇ ਅਜਿਹਾ ਪਟਕਿਆ ਕਿ ਉਹਦਾ ਮੱਥਾ ਕਿਸੇ ਚੀਜ਼ ਨਾਲ ਟਕਰਾ ਕੇ ਫਟ ਗਿਆ। ਉਹਨੇ ਮੱਥੇ ਤੇ ਹੱਥ ਫੇਰਿਆ, ਜਿੱਥੇ ਅਜੇ ਵੀ ਨਿਸ਼ਾਨ ਬਾਕੀ ਸੀ। ਉਹਨੂੰ ਯਾਦ ਆਇਆ ਤੇ ਕਿਵੇਂ ਛੋਟੇ- ਛੋਟੇ ਹੱਥਾਂ ਦੀ ਹਥੇਲੀ ਖੂਨ ਨਾਲ ਭਰ ਗਈ ਸੀ ਅਤੇ ਉਹ ਬੇਹੋਸ਼ ਹੋ ਗਿਆ ਸੀ।
     ਬੜੀ ਕੋਸ਼ਿਸ਼ ਕਰਨ ਤੇ ਵੀ ਪਿਤਾ ਦਾ ਹੈਵਾਨੀਅਤ ਭਰਿਆ ਚਿਹਰਾ ਹੀ ਦਿਮਾਗ ਵਿੱਚ ਉੱਭਰਦਾ ਰਿਹਾ। ਆਪਣੀ ਸੋਚ ਦਾ ਰੁਖ਼ ਬਦਲਣ ਲਈ ਉਹ ਮਾਂ ਬਾਰੇ ਸੋਚਣ ਲੱਗਿਆ। ਉਹਨੂੰ ਇੱਕ ਵੀ ਪਲ ਅਜਿਹਾ ਯਾਦ ਨਹੀਂ ਆਇਆ, ਜਦੋਂ ਮਾਂ ਨੇ ਪਿਆਰ ਨਾਲ ਛਾਤੀ ਨਾਲ ਲਾਇਆ ਹੋਵੇ। 'ਬੇਟਾ' ਕਹਿ ਕੇ ਬੁਲਾਇਆ ਹੋਵੇ। ਲਾਡ ਨਾਲ ਸਿਰ ਤੇ ਹੱਥ ਫੇਰਿਆ ਹੋਵੇ। ਜੀਵਨ ਤੋਂ ਅਸੰਤੁਸ਼ਟ ਮਾਂ ਨੇ ਆਪਣਾ ਗੁੱਸਾ ਹਮੇਸ਼ਾ ਉਸ ਤੇ ਹੀ ਕੱਢਿਆ ਸੀ। ਉਹਦਾ ਮਨ ਉੱਚੀ-ਉੱਚੀ ਚੀਕਣਾ ਚਾਹੁੰਦਾ ਸੀ। ਉਹਨੇ ਆਪਣੇ ਸਿਰ ਨੂੰ ਦੋਹਾਂ ਹੱਥਾਂ ਨਾਲ ਫੜਿਆ, ਜ਼ੋਰ ਨਾਲ ਦਬਾਇਆ ਅਤੇ ਸਾਰੇ ਵਿਚਾਰਾਂ ਨੂੰ ਝਟਕ ਦਿੱਤਾ। 
      ਮੂੰਹ 'ਚੋਂ ਜਦੋਂ ਕੋਈ ਦੰਦ ਕੱਢ ਦਿੱਤਾ ਜਾਂਦਾ ਹੈ, ਤਾਂ ਜੀਭ ਉਸੇ ਥਾਂ ਤੇ ਜਾ ਕੇ ਲੱਗਦੀ ਹੈ। ਉਸੇ ਤਰ੍ਹਾਂ ਜੀਵਨ ਦੇ ਜਿਸ ਪਹਿਲੂ ਵਿੱਚ ਕਮੀ ਹੋਵੇ, ਧਿਆਨ ਉਸੇ ਵੱਲ ਜਾਂਦਾ ਹੈ। ਉਹਨੂੰ ਮਾਂ ਦੀ ਮੌਤ ਤੋਂ ਪਹਿਲਾਂ ਦੇ ਦਿਨ ਯਾਦ ਆਏ। ਜਾਨਲੇਵਾ ਬੀਮਾਰੀ ਦੌਰਾਨ ਮਾਂ ਨੂੰ ਨਾ ਛੋਟੇ ਬੇਟੇ ਨੇ ਪੁੱਛਿਆ, ਨਾ ਪਤੀ ਨੇ। ਪਰ ਉਹ ਇੱਕ ਨੇਕ- ਆਤਮਾ ਹੈ, ਜੋ ਦੂਜਿਆਂ ਦੀ ਮਦਦ ਕਰਦਾ ਹੈ। ਫਿਰ ਇਹ ਤਾਂ ਮਾਂ ਸੀ। ਸਭ ਕੁਝ ਭੁਲਾ ਕੇ ਵੀ ਉਹਨੇ ਬੀਮਾਰ ਮਾਂ ਦੀ ਬਹੁਤ ਸੇਵਾ ਕੀਤੀ। ਏਨੀ ਸੇਵਾ, ਕਿ ਮਾਂ ਸਵੈਘ੍ਰਿਣਾ ਨਾਲ ਭਰ ਉਠੀ।
      ਇੱਕ ਦਿਨ ਭਾਵੁਕਤਾ ਦੇ ਪਲਾਂ ਵਿੱਚ ਮਾਂ ਨੇ ਕਿਹਾ- "ਮੈਂ ਕਦੇ ਤੇਰਾ ਕੁਝ ਵੀ ਚੰਗਾ ਨਹੀਂ ਕੀਤਾ, ਫਿਰ ਵੀ ਤੂੰ ਮੇਰੀ ਏਨੀ ਸੇਵਾ ਕਰ ਰਿਹਾ ਹੈਂ! ਜਿਨ੍ਹਾਂ ਤੇ ਮੈਨੂੰ ਯਕੀਨ ਸੀ, ਉਨ੍ਹਾਂ ਨੇ ਇਸ ਹਾਲਤ ਵਿੱਚ ਮੈਨੂੰ ਛੱਡ ਦਿੱਤਾ।" ਮਾਂ ਦੀਆਂ ਅੱਖਾਂ ਵਿਚ ਪਛਤਾਵੇ ਦੇ ਹੰਝੂਆਂ ਨਾਲ ਪ੍ਰਸ਼ਨ- ਚਿੰਨ੍ਹ ਸੀ।
      ਉਹਨੂੰ ਯਾਦ ਹੈ, ਉਹਦਾ ਚਿਹਰਾ ਪੱਧਰਾ ਹੋ ਗਿਆ ਸੀ ਅਤੇ ਇੱਕ ਮਹਾਤਮਾ ਵਾਂਗ ਉਹਨੇ ਕਿਹਾ ਸੀ- "ਮਾਂ, ਤੂੰ ਮੈਨੂੰ ਜਨਮ ਦਿੱਤਾ। ਇਹ ਸੰਸਾਰ ਵਿਖਾਇਆ। ਤੇਰਾ ਇਹ ਕਰਜ਼ ਮੈਂ ਇਸੇ ਜਨਮ ਵਿੱਚ ਲਾਹ ਦੇਣਾ ਚਾਹੁੰਦਾ ਹਾਂ। ਮੈਂ ਨਹੀਂ ਚਾਹੁੰਦਾ ਕਿ ਕੁਝ ਉਧਾਰ ਰਹਿ ਜਾਵੇ ਅਤੇ ਮੈਨੂੰ ਦੁਬਾਰਾ ਮਨੁੱਖਾ- ਜਨਮ ਲੈਣਾ ਪਵੇ! ਮੈਨੂੰ ਇਸੇ ਜਨਮ ਵਿੱਚ ਇਸ ਬੰਧਨ ਤੋਂ ਮੁਕਤ ਕਰ ਦਿਓ! ਮੈਨੂੰ ਮੁਕਤੀ ਦੇ ਦਿਓ, ਮਾਂ!!"
******************************************
# ਮੂਲ: ਡਾ.ਦਲਜੀਤ ਕੌਰ, 2571, ਸੈਕਟਰ 40-ਸੀ, ਚੰਡੀਗੜ੍ਹ।    9463743144.
# ਅਨੁ: ਪ੍ਰੋ.ਨਵ ਸੰਗੀਤ ਸਿੰਘ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015. 
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-