Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਸੋਚ ਮੇਰੀ ਦੀ ਤੱਕੜੀ

July 09, 2020 04:33 PM

ਸੋਚ ਮੇਰੀ ਦੀ ਤੱਕੜੀ

    ਮੁੰਡਿਆਂ ਨੂੰ ਤਾਹਨੇ ਵੀ ਮਾਰੋ
    ਪਰ ਕੁੜੀਆਂ ਨੂੰ ਵੀ ਸਮਝਾਓ
    ਕਿ ਛੱਡ ਕੇ ਬਾਰ ਤੇ ਡਿਸਕੋ ਨੂੰ
    ਤਿ੍ੰਝਣਾਂ ਵਿੱਚ ਕਿੱਕਲੀ ਵੀ ਪਾਓ
    ਮੁੰਡਿਆਂ ਨੂੰ ਤਾਹਨੇ............
    ਪਰ ਕੁੜੀਆਂ ਨੂੰ ................
    ਕਿ ਪਾ ਲਓ ਜੋ ਵੀ ਪਾਉਣਾ ਏਂ
    ਪਰ ਸੋਚ ਮੇਰੀ ਦਾ ਕਹਿਣਾ ਏਂ
    ਹਯਾ ਅੌਰਤ ਦਾ ਗਹਿਣਾ ਏਂ
    ਇਹਨੂੰ ਪਰਾਂ ਨਾਂ ਮਾਰ ਵਗੵਾਓ
    ਮੁੰਡਿਆਂ ਨੂੰ ਤਾਹਨੇ ਵੀ ਮਾਰੋ
    ਪਰ ਕੁੜੀਆਂ ਨੂੰ ਵੀ ਸਮਝਾਓ
    ਮੰਨਿਆਂ ਮੁੰਡੇ ਨਸ਼ਿਆਂ ਚ ਪੈਗੇ ਨੇ
    ਗੰਦੇ ਵਹਿਣਾ ਵਿੱਚ ਵਹਿਗੇ ਨੇ
    ਪਰ ਕੁੜੀਆਂ ਵੀ ਕਿਹੜਾ ਘੱਟ ਨੇ
    ਊਹ ਵੀ ਤਾਂ ਪਟਦੀਆਂ ਡੱਟ ਨੇ
    ਠੇਕੇ ਵੱਲ ਵਧਦੇ ਕਦਮਾਂ ਨੂੰ
    ਕੋਈ ਤਾਂ ਮੋੜ ਲਿਆਓ
    ਮੁੰਡਿਆਂ ਨੂੰ ਤਾਹਨੇ ਵੀ ਮਾਰੋ
    ਪਰ ਕੁੜੀਆਂ ਨੂੰ ਵੀ ਸਮਝਾਓ
    ਕਹਿੰਦੇ ਜੇ ਮੁੰਡੇ ਨੂੰ ਕੁਝ ਹੋ ਜਾਵੇ
    ਤਾਂ ਕੁਲ ਦਾ ਦੀਵਾ ਔਹ ਜਾਵੇ
    ਪਰ ਕੁੜੀਆਂ ਬਾਝੋਂ ਦੀਵਾ ਕੀ
    ਸੂਰਜ ਹੀ ਕੁਲ ਦਾ ਸੌਂ ਜਾਵੇ
    ਇਸ ਮਘਦੇ ਜਗਦੇ ਸੁਰਜ ਨੂੰ
    ਕਿਸੇ ਘਟ ਦੀ ਕਾਲਖ਼ ਨਾਂ ਲਾਓ
    ਮੁੰਡਿਆਂ ਨੂੰ ਤਾਹਨੇ ਵੀ ਮਾਰੋ
    ਪਰ ਕੁੜੀਆਂ ਨੂੰ ਵੀ ਸਮਝਾਓ।

     ਲੇਖਕ- ਜਸਪਾਲ ਕੌਰੇਆਣਾ
                 ਬਠਿੰਡਾ। 
  ਮੋਬਾਇਲ-ਨੰ: 9780852097
   

Have something to say? Post your comment