Tuesday, January 26, 2021
FOLLOW US ON

Poem

ਰਹਿਮਤਾਂ

July 09, 2020 04:35 PM
  • ਰਹਿਮਤਾਂ "
 
ਰੱਬਾ ਕਿਸੇਤੋਂ ਨਾ ਤੂੰ ਮੁੱਖ ਮੋੜੀਂ ,,
ਖਾਲੀ ਝੋਲੀਆਂ ਤੂੰ ਭਰ ਦੇਵੀਂ ।।
 
ਜਿਹੜੇ ਸੁੱਤੇ ਨਾ ਕਦੇ ਛੱਤ ਥੱਲੇ ,,
ਸਭ ਨੂੰ  ਛੱਤ ਤੂੰ  ਜ਼ਰੂਰ ਦੇਵੀਂ ।।
 
ਕੋਈ  ਭੈਣ  ਨਾ  ਵਿਧਵਾ ਹੋਵੇ ,,
ਲੰਮੀ ਉਮਰ ਦਾ ਤੂੰ ਵਰ ਦੇਵੀਂ ।।
 
ਮਾਸੂਮਾਂ ਦਾ ਰਾਖਾ  ਖੁਦ ਬਣੀ ,,
ਖ਼ੌਫ਼ ਕਾਤਲਾਂ ਸੀਨੇ ਭਰ ਦੇਵੀਂ ।।
 
ਹਰ ਕੋਈ ਜੰਗ ਜਿੱਤ ਕੇ ਆਵੇ ,,
ਮਾਂ ਪਿਓ ਨੂੰ ਬਹਾਦਰੀ  ਦੇਵੀਂ ।।
 
ਦੇਸ਼ ਖਾਤਰ ਪੁੱਤ  ਸ਼ਹੀਦ ਹੁੰਦੇ ,,
ਉਹ ਮਾਵਾਂ  ਨੂੰ  ਹੌਸਲਾ ਦੇਵੀਂ ।।
 
ਭੈਣ ਭਾਈ  ਦਾ ਪਿਆਰ ਰੱਖੀਂ ,,
ਘਰ 'ਚ ਕੰਧ  ਨਾ ਕੱਢ ਦੇਵੀਂ ।।
 
ਦੁਨੀਆਂ ਤੇ  ਵੀ ਅਮਨ  ਰੱਖੀਂ ,,
ਗੁਲਾਮਾਂ ਨੂੰ ਤੂੰ ਅਜ਼ਾਦੀ ਦੇਵੀਂ ।।
 
ਜਿਨਾਂ  ਦੇ ਲੱਗੇ  ਫੱਟ ਸੀਨੇ ਤੇ ,,
ਉਹ ਜ਼ਖਮਾਂ ਨੂੰ  ਤੂੰ ਭਰ ਦੇਵੀਂ ।।
 
ਰੱਬਾ ਤੂੰ  ਬੌਂਦਲੀ  ਵਾਲਿਆ ਨੂੰ ,,
ਰਹਿਮਤਾਂ  ਆਪ ਬਖ਼ਸ਼  ਦੇਵੀਂ ।।
 
  ਹਾਕਮ ਸਿੰਘ ਮੀਤ ਬੌਂਦਲੀ
      ਮੰਡੀ ਗੋਬਿੰਦਗੜ੍ਹ
      81462,11489
 
Have something to say? Post your comment