ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ, ਅੱਗਨਭੇਟ, ਚੋਰੀ ਅਤੇ ਗੁੰਮ ਹੋਏ ਸਰੂਪਾਂ ਲਈ ਬਾਦਲ ਦਲ ਜਿੰਮੇਵਾਰ: ਹਰਵਿੰਦਰ ਸਿੰਘ ਸਰਨਾ
ਮਨਜਿੰਦਰ ਸਿਰਸੇ ਨੇ ਚਾਲ ਚਲ ਕੇ ਰਾਮ ਰਹੀਮ ਨੂੰ ਮਾਫੀ ਦਿਵਾਈ ਸੀ
ਨਵੀਂ ਦਿੱਲੀ 9 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਸ਼੍ਰੌਮਣੀ ਅਕਾਲੀ ਦਲ (ਦਿੱਲੀ) ਦੇ ਜਨਰਲ ਸੱਕਤਰ ਸ. ਹਰਵਿੰਦਰ ਸਿੰਘ ਨੇ ਅਜ ਮੀਡੀਆ ਨੂੰ ਜਾਰੀ ਕੀਤੇ ਪ੍ਰੈਸ ਨੋਟ ਵਿਚ ਕਿਹਾ ਕਿ ਸਾਲ 2016 ਵਿਚ ਗੁਰਦੁਆਰਾ ਰਾਮਸਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਅਗਨਭੇਟ ਹੋ ਗਏ ਸਨ ਜਿਸਦਾ ਖੁਲਾਸਾ ਹੁਣ ਸਾਬਕਾ ਜੱਜ ਅਜੀਤ ਸਿੰਘ ਬੈਂਸ ਵਲੋਂ ਬਣਾਈ ਸੀਟ ਦੀ ਰਿਪੋਰਟ ਵਿਚ ਹੋਇਆ ਹੈ । ਉਨ੍ਹਾਂ ਇਸ ਮਾਮਲੇ ਤੇ ਗਹਿਰਾ ਦੂਖ ਪ੍ਰਗਟ ਕਰਦੇ ਕਿਹਾ ਕਿ ਇਸ ਹਾਦਸੇ ਵਿਚ ਅਗਨਭੇਟ ਹੋਏ ਸਰੂਪਾਂ ਵਿਚ ਕਿਤਨੇ ਪੁਰਾਤਨ ਅਤੇ ਕਿਤਨੇ ਨਵੇਂ ਸਰੂਪ ਸਨ ਜਿਸਦਾ ਕੁਝ ਪਤਾ ਨਹੀਂ ਲਗਿਆ ਹੈ ਇਹ ਕਿਥੇ ਕੌਮੀ ਸਰਮਾਇਆ ਖ਼ਤਮ ਕਰਨ ਦੀ ਸਾਜ਼ਿਸ਼ ਤੇ ਨਹੀਂ ਰਚੀ ਗਈ ਸੀ । ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਹੁਕਮ ਕਰ ਦਿਤਾ ਕਿ ਇਸ ਮਸਲੇ ਦਾ ਧੂਆਂ ਵੀ ਬਾਹਰ ਨਹੀ ਨਿਕਲਣਾ ਚਾਹੀਦਾ ਹੈ, ਪੰਥ ਅੰਦਰ ਇਤਨੀ ਵੱਡੀ ਘਟਨਾ ਘੱਟ ਗਈ ਤੇ ਕਿਸੇ ਨੂੰ ਪਤਾ ਵੀ ਲਗਣ ਦਿੱਤਾ ਗਿਆ ਤੇ ਗੁਰੂ ਸਾਹਿਬ ਜੀ ਸਰੂਪਾਂ ਨੂੰ ਚਾਦਰਾਂ ਵਿਚ ਲਪੇਟ ਕੇ ਗੁਰਦੁਆਰਾ ਗੌਇੰਦਵਾਲ ਸਾਹਿਬ ਵਿਖੇ ਸਸਕਾਰ ਦਿੱਤਾ ਗਿਆ ।
ਸ਼. ਸਰਨਾ ਨੇ ਕਿਹਾ ਕਿ ਕੌਮ ਅੰਦਰ ਇਤਨੀ ਵੱਡੀ ਘਟਨਾ ਘੱਟ ਗਈ ਜਿਸ ਬਾਦਲਾਂ ਦੇ ਇਸ਼ਾਰੇ ਤੇ ਦਬਾਈ ਰੱਖਿਆ ਗਿਆ ਸੀ ਜੇਕਰ ਬੈਂਸ ਕਮੇਟੀ ਵਲੋਂ ਰਿਪੋਰਟ ਜ਼ਾਹਿਰ ਨਾ ਹੁੰਦੀ ਤੇ ਇਸ ਦੇ ਬਾਰੇ ਹਾਲੇ ਵੀ ਪਤਾ ਨਹੀਂ ਲਗਣਾ ਸੀ ।
ਉਨ੍ਹਾਂ ਕਿਹਾ ਕੀ ਐਸਜੀਪੀਸੀ, ਦਿੱਲੀ ਗੁਰਦੁਆਰਾ ਕਮੇਟੀ ਜਾਂ ਕਿਸੇ ਹੋਰ ਵਲੋਂ ਇਸ ਦੁਖਦਾਇਕ ਘਟਨਾ ਤੇ ਕੋਈ ਐਫਆਈਆਰ ਨਹੀ ਲਿਖਵਾਈ ਗਈ ਤੇ ਨਾ ਹੀ ਮਾਮਲੇ ਬਾਰੇ ਕਿਸੇ ਕਿਸਮ ਜਾਂਚ ਪੜਤਾਲ ਕੀਤੀ ਗਈ । ਉਨ੍ਹਾਂ ਕਿਹਾ ਇਤਨੇ ਗੰਭੀਰ ਮਸਲੇ ਤੇ ਉਨ੍ਹਾਂ ਨੇ ਨਾ ਤੇ ਪਸ਼ਚਾਤਾਪ ਦੀ ਅਰਦਾਸ ਕੀਤੀ ਨਾ ਹੀ ਕੌਮੀ ਮਰਿਆਦਾ ਅਨੁਸਾਰ ਪਸ਼ਚਾਤਾਪ ਲਈ ਅਖੰਡ ਪਾਠ ਸਾਹਿਬ ਰਖਵਾਏ ਕਿਉਕਿਂ ਇਹ ਭੈਅ ਵਿਹੀਨ ਹੋ ਚੁਕੇ ਸਨ ਤੇ ਇਨ੍ਹਾਂ ਦੇ ਮਨਾਂ ਅੰਦਰ ਗੁਰੂ ਸਾਹਿਬ ਦੀ ਕੋਈ ਇੱਜਤ ਨਹੀ ਸੀ । ਉਨ੍ਹਾਂ ਕਿਹਾ ਕਿ ਕੌਮ ਦਾ ਬਹੁਤ ਵੱਡਾ ਨੁਕਸਾਨ ਅਤੇ ਗੁਰੂ ਸਾਹਿਬ ਪ੍ਰਤਿ ਜਿਤਨਾ ਵੀ ਅਨਾਦਰ ਹੋਇਆ ਹੈ ਉਹ ਸਾਰਾ ਬਾਦਲਾਂ ਦੇ ਰਾਜ ਸਮੇਂ ਹੀ ਹੋਇਆ ਹੈ ਜਿਸ ਲਈ ਉਹ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਸ਼ੋਸਲ ਮੀਡਿਆ ਵਾਇਰਲ ਹੋਈ ਵਕੀਲ ਫੂਲਕਾ ਦੀ ਵੀਡੀਓ ਵਿਚ ਦਸਿਆ ਜਾ ਰਿਹਾ ਸੀ ਕਿ ਬਾਦਲਾਂ ਨੇ ਕਿਸ ਤਰ੍ਹਾਂ ਕੌਮ ਦੇ ਪ੍ਰਚਾਰਕਾਂ ਨੂੰ ਰਾਮ ਰਹੀਮ ਦੇ ਮਸਲੇ ਅਤੇ ਬੇਅਦਬੀ ਮਾਮਲੇ ਵਿਚ ਮਰਵਾਣ ਦੀ ਸਾਜਿਸ਼ ਘੜੀ ਸੀ ।
ਉਨ੍ਹਾਂ ਕਿਹਾ ਕਿ ਰਾਮ ਰਹੀਮ ਨੂੰ ਮਾਫੀ ਦਿਵਾਉਣ ਵਾਲਾ ਮਨਜਿੰਦਰ ਸਿੰਘ ਸਿਰਸਾ ਹੈ ਕਿਉਕਿਂ ਇਹ ਵੀ ਸਿਰਸਾ ਦਾ ਰਹਿਣ ਵਾਲਾ ਹੈ ਤੇ ਸਿਰਸਾ ਉਸ ਸਮੇਂ ਸੁਖਬੀਰ ਦਾ ਸਲਾਹਕਾਰ ਹੁੰਦਾ ਸੀ ਤੇ ਦੂਜੇ ਪਾਸੇ ਉਹ ਰਾਮ ਰਹੀਮ ਦੀ ਦਲਾਲੀ ਕਰਦਾ ਹੁੰਦਾ ਸੀ ਇਸ ਲਈ ਇਹ ਵੀ ਰਾਮ ਰਹੀਮ ਤੋਂ ਘੱਟ ਨਹੀ ਹੈ ਤੇ ਸਾਰੀ ਕਾਰਗੁਜਾਰੀ ਇਸਦੀ ਕੀਤੀ ਹੋਈ ਹੈ, ਤੇ ਉਹ ਕੌਮ ਦੇ ਹਿਤਾਂ ਦਾ ਅਤੇ ਸਿੱਖਾਂ ਦਾ ਭਲਾ ਕਿੱਥੋਂ ਕਰ ਸਕਦਾ ਹੈ । ਉਨ੍ਹਾਂ ਕਿਹਾ ਕਿ ਸਮਰਥ ਗੁਰੂ ਸਾਹਿਬ ਨੇ ਅਪਣਾ ਹੱਥ ਰੱਖ ਕੇ ਕੌਮ ਨੂੰ ਬਚਾ ਲਿਆ ਸੀ ਨਹੀ ਤੇ ਇਤਿਹਾਸ ਵਿਚ ਲਿਖਿਆ ਜਾਣਾ ਸੀ ਗੁਰੂ ਸਾਹਿਬ ਦੀ ਬੇਅਦਬੀ ਵਿਚ ਸਿੱਖ ਪ੍ਰਚਾਰਕਾਂ ਦਾ ਹੱਥ ਹੈ ਤੇ ਪਤਾ ਨਹੀ ਕਿਤਨੇ ਪਰਿਵਾਰ ਉਜੜ ਜਾਣੇ ਸਨ ।
ਉਨ੍ਹਾਂ ਕਿਹਾ ਕਿ ਮੁਗਲ ਕਾਲ ਤੋਂ ਲੈ ਕੇ ਹੁਣ ਤਕ ਜਿਤਨਾ ਨੁਕਸਾਨ ਬਾਦਲਾਂ ਨੇ ਅਤੇ ਸਿਰਸੇ ਕੀਤਾ ਹੈ, ਇਨ੍ਹਾਂ ਵਿਚੋਂ ਕੋਈ ਵੀ ਮਾਫੀ ਦੇ ਕਾਬਿਲ ਨਹੀ ਹਨ । ਉਨ੍ਹਾਂ ਕਿਹਾ ਕਿ ਇਹ ਬਹੁਤ ਹੀ ਦੁਸ਼ਟ ਕਿਸਮ ਦੇ ਬੰਦੇ ਹਨ ਇਨ ਨਾ ਤਾਂ ਪ੍ਰਚਾਰਕਾਂ ਨੂੰ ਛੱਡਦੇ ਹਨ, ਨਾ ਹੀ ਇਹ ਆਮ ਇਨਸਾਨਾਂ ਨੂੰ ਬਖਸ਼ ਰਹੇ ਹਨ । ਉਨ੍ਹਾਂ ਕਿਹਾ ਕਿ ਅਸੀ ਅਕਾਲ ਪੁਰਖ ਅੱਗੇ ਅਰਦਾਸ ਕਰ ਸਕਦੇ ਹਾਂ ਕਿ ਜਲਦ ਤੋਂ ਜਲਦ ਇਨ੍ਹਾਂ ਦੁਸ਼ਟਾਂ ਕੋਲੋਂ ਪੰਥ ਦਾ ਖਹਿੜਾ ਛੁੜਵਾਣ ।