Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Article

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ

July 10, 2020 03:43 PM

ਖਾਲਿਸਤਾਨ ਦੀ ਜੰਗੇ ਅਜ਼ਾਦੀ ਦੇ ਅਲਬੇਲੇ ਜਰਨੈਲ ਮਹਾਨ ਸ਼ਹੀਦ ਜਨਰਲ ਲਾਭ ਸਿੰਘ ਜੀ ਦੇ 12 ਜੁਲਾਈ ਨੂੰ 32 ਵੇ ਸ਼ਹਾਦਤ ਦਿਹਾੜੇ ਤੇ ਲੱਖ ਲੱਖ ਪ੍ਰਣਾਮ ! :--ਗੁਰਚਰਨ ਸਿੰਘ ਗੁਰਾਇਆ

ਜਰਮਨ:- ਸਿੱਖ ਕੌਮ ਦੇ ਗਲੋ ਗੁਲਾਮੀ ਲਾਉਣ ਲਈ ਵੀਹਵੀ ਸਦੀ ਦੇ ਮਹਾਨ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋ ਅਰੰਭੇ ਗਏ ਸੰਘਰਸ਼ ਵਿੱਚ ਬਹੁਤ ਹੀ ਦੂਰ ਅੰਦੇਸ਼ੀ ਤੇ ਸਰੂਬੀਰਤਾ ਨਾਲ ਖਾਲਿਸਤਾਨ ਕਮਾਂਡੋ ਫੋਰਸ ਦੀ ਅਗਵਾਈ ਕਰਦੇ ਹੋਏ ਸ਼ਹੀਦ ਭਾਈ ਲਾਭ ਸਿੰਘ ਪੰਜਵੜ 12 ਜੁਲਾਈ 1988 ਨੂੰ ਜਾਮੇ ਸ਼ਹਾਦਤ ਪੀ ਗਏ ਸਨ । ਉਹਨਾਂ ਦੇ 32 ਵੇ ਸ਼ਹਾਦਤ ਦਿਹਾੜੇ ਤੇ ਕੇਸਰੀ ਕਾਫਲੇ ਦੇ ਸਿਪਾਹ ਸਲਾਰ ਅਲਬੇਲੇ ਜਰਨੈਲ਼ ਨੂੰ ਲੱਖ ਲੱਖ ਪ੍ਰਣਾਮ ! ਜਦੋ ਦਲੀਲ ਅਪੀਲ ਰਾਹੀ ਇਨਸਾਫ ਦੇ ਸਾਰੇ ਰਸਤੇ ਬੰਦ ਹੋ ਜਾਣ ਤਾਂ ਗੁਰੂ ਸਾਹਿਬਾਂ ਦੇ ਫੁਰਮਾਨਾਂ ਅਨੁਸਾਰ ਆਪਣੇ ਹੱਕ ਲੈਣ ਦੀ ਖਾਤਰ ਤਲਵਾਰ ਦੇ ਮੁੱਠੇ ਨੂੰ ਹੱਥ ਪਾਉਣਾ ਜਾਇਜ਼ ਹੈ ।ਇਸ ਤਰ੍ਹਾਂ ਜਦੋ ਹਿੰਦੋਸਤਾਨ ਦੀ ਹਕੂਮਤ ਨੇ ਸਿੱਖ ਕੌਮ ਨਾਲ ਕੀਤੇ ਵਾਇਦਿਆਂ ਤੋ ਮੁਨਕਰ ਹੀ ਨਹੀ ਹੋਈ ਸਗੋ ਹਿੰਦੋਸਤਾਨ ਵਿੱਚ ਹੀ ਦੂਜੇ ਦਰਜੇ ਦੇ ਸ਼ਹਿਰੀਆਂ ਵਾਲਾ ਸਲੂਕ ਕਰਨਾ ਸ਼ੁਰੂ ਕਰ ਦਿੱਤਾ ਤੇ ਸਿੱਖਾਂ ਨੂੰ ਹਰ ਪੱਖ ਤੋਂ ਜ਼ਲੀਲ ਕਰਨਾ ਸ਼ੁਰੂ ਕਰ ਦਿੱਤਾ ਤੇ ਇਸ ਦੀ ਸਿਖਰ 1978 ਵਿੱਚ ਦਿੱਲੀ ਹਕੂਮਤ ਵੱਲੋ ਸਿੱਖ ਕੌਮ ਦੇ ਧਰਮ ਦਾ ਮੁਜ਼ਾਕ ਉਡਾਣ ਲਈ ਭੇਜੇ ਗੁਰਬਚਨੇ ਨਰਕਧਾਰੀ ਜਿਸ ਨੇ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੇ ਸਿੱਖ ਧਰਮ ਦਾ ਤੇ ਗੁਰੂ ਸਾਹਿਬਾਂ ਦਾ ਮੁਜ਼ਾਕ ਉਡਾਣ ਦੀ ਕੋਸ਼ਿਸ਼ ਕੀਤੀ ਤੇ ਇਸ ਨੂੰ ਰੋਕਣ ਲਈ ਗੁਰੂ ਕੀ ਨਿੰਦਾ ਨਾ ਸੁਨੇ ਕਾਨ ਅਨੁਸਾਰ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਫੌਜਾ ਸਿੰਘ ਜੀ ਦੀ ਅਗਵਾਈ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨਾਲ ਵੀਚਾਰ ਵਟਾਦਰੇ ਤੋਂ ਬਾਅਦ ਸ਼ਾਤ ਮਈ ਵਾਹਿਗੁਰੂ ਦਾ ਜਾਪ ਕਰਦੇ ਸਿੰਘਾਂ ਤੇ ਸਰਕਾਰ ਦੀ ਸ਼ਹਿ ਤੇ ਨਰਕਧਾਰੀਆਂ ਨੇ ਜਥੇ ਉਪੱਰ ਗੋਲੀਆਂ ਚਲਾ ਕੇ ੧੩ ਸਿੰਘਾਂ ਨੂੰ ਸ਼ਹੀਦ ਤੇ ਲਗ ਭਗ 70 ਸਿੰਘਾਂ ਨੂੰ ਜ਼ਖਮੀ ਕਰਕੇ ਕੀਤੀ ਤੇ ਮਜੌਦਾਂ ਕੇਸਾਂਧਾਰੀ ਭਾਜਪਈ ਬਾਦਲ ਨੇ ਸੁਰੱਖਿਆਂ ਛਤੱਰੀ ਦੇ ਕੇ ਉਹਨਾਂ ਨੂੰ ਪੰਜਾਬੋ ਬਾਹਰ ਕੱਢਿਆਂ ਤੇ ਉਹਨਾਂ ਨੂੰ ਅਦਾਲਤ ਨੇ ਸਾਫ ਬਰੀ ਕਰ ਦਿੱਤਾ ।ਸਿੱਖਾਂ ਨੂੰ ਕੋਈ ਇਨਸਾਫ ਨਾ ਮਿਲਿਆਂ ਤਾਂ ਫਿਰ ਸਿੱਖ ਕੌਮ ਨੇ ਆਪਣੇ ਖਾਲਸਾਈ ਰਵਾਇਤਾਂ ਅਨੁਸਾਰ ਸਿੱਖਾਂ ਕੌਮ ਤੇ ਜ਼ੁਲਮ ਕਰਨ ਵਾਲੇ ਪਾਪੀਆਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਦੇਣੀ ਆਪ ਸ਼ੁਰੂ ਕੀਤੀ । ਇਸ ਕੜੀ ਵਿੱਚ ਪੰਜਾਬ ਪੁਲਿਸ ਵਿੱਚ ਨੌਕਰੀ ਕਰਦੇ ਭਾਈ ਸੁਖਦੇਵ ਸਿੰਘ ਸੁੱਖਾ ਨੇ ਵੀਹਵੀ ਸਦੀ ਦੇ ਮਹਾਨ ਸ਼ਹੀਦ ਕਹਿਣੀ ਤੇ ਕਥਨੀ ਦੇ ਪੂਰੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੇ ਸੱਚੇ ਸੁਚੇ ਬੋਲਾਂ ਤੇ ਸਿੱਖ ਕੌਮ ਨਾਲ ਹੋ ਰਹੇ ਵਿਤਕਰੇ ਕਰਕੇ ਸਰਕਾਰੀ ਨੌਕਰੀ ਨੂੰ ਲੱਤ ਮਾਰਕੇ ਖਾਲਸਾਈ ਫੌਜ ਵਿੱਚ ਸ਼ਾਮਲ ਹੋਣ ਨੂੰ ਪਹਿਲ ਦਿੱਤੀ ਤੇ ਖਾਲਸਾਈ ਫੌਜ ਖਾਲਿਸਤਾਨ ਕਮਾਂਡੋ ਫੋਰਸ ਵਿੱਚ ਨਿਭਾਈ ਸੇਵਾ ਤੇ ਇਹਨਾਂ ਦੀ ਦੂਰ ਅੰਦੇਸ਼ੀ ਬਹਾਦਰੀ ਤੇ ਸੂਰਬੀਰਤਾ ਕਰਕੇ ਇਹਨਾਂ ਨੂੰ ਸ਼ਹੀਦ ਭਾਈ ਮਨਬੀਰ ਸਿੰਘ ਚਹੇੜੂ ਦੀ ਸ਼ਹਾਦਤ ਤੋਂ ਬਾਅਦ ਖਾਲਿਸਤਾਨ ਕਮਾਂਡੋ ਫੋਰਸ ਦੇ ਜਨਰਲ ਦੀ ਸੇਵਾ ਸੌਪੀ ਗਈ ਸੀ ।ਜੋ ਕਿ ਇਹਨਾਂ ਨੇ ਅੰਤਲੇ ਸਵਾਸਾਂ ਤੱਕ ਬਹੁਤ ਹੀ ਸੂਝ ਬੂਝ ਤੇ ਤਨਦੇਹੀ ਨਾਲ ਨਿਭਾਈ ।ਸ਼ਹੀਦ ਭਾਈ ਲਾਭ ਸਿੰਘ ਜੀ ਦੀ ਦੂਰ ਅੰਦੇਸ਼ੀ ਦੀ ਇਕ ਮਿਸਾਲ ਕਿ ਉਹ ਸਾਫ ਕਿਹਾ ਕਰਦੇ ਸਨ ਕਿ ਸਿੰਘੋਂ ਇਹਨਾਂ ਚਾਰ ਕਾ ਬੰਦਕੂੜੀਆਂ ਨਾਲ ਖਾਲਿਸਤਾਨ ਨਹੀ ਬਣਨਾ ਖਾਲਿਸਤਾਨ ਉਸ ਦਿਨ ਬਣੇਗਾ ਜਿਸ ਦਿਨ ਸਿੱਖ ਕੌਮ ਆਪਣੇ ਧਰਮ ਵਿਰਸੇ ਨਾਲ ਜੁੜਕੇ ਕੌਮ ਦਾ ਬੱਚਾ ਬੱਚਾ ਇਹ ਮਹਿਸੂਸ ਕਰ ਲਵੇ ਕਿ ਅਸੀ ਹਿੰਦੋਸਤਾਨ ਵਿੱਚ ਗੁਲਾਮ ਹਾਂ ਅਸੀ ਹਿੰਦੋਸਤਾਨ ਤੋਂ ਅਜ਼ਾਦ ਹੋਣਾ ਹੈ ਤੇ ਇਹ ਵੀ ਮਹਿਸੂਸ ਕਰ ਲਵੇ ਕਿ ਹਿੰਦੋਸਤਾਨ ਦੀ ਹਕੂਮਤ ਦੇ ਕਰਿਦਿਆਂ ਵੱਲੋ ਬਜ਼ੁਰਗਾਂ ਮਤਾਵਾਂ, ਧੀਆਂ, ਭੈਣਾਂ ਦੀ ਕੀਤੀ ਬੇਪੱਤੀ ਨੂੰ ਜਾਣ ਕੇ ਉਹਨਾਂ ਬੇਪੱਤੀ ਕਰਨ ਵਾਲਿਆਂ ਨੂੰ ਉਹਨਾਂ ਦੀ ਬਣਦੀ ਸਜ਼ਾ ਦੇਣੀ ਹੈ ।ਤੇ ਕੌਮ ਦੀਆਂ ਧੀਆਂ ਭੈਣਾਂ ਦੀ ਠਾਣਿਆਂ ਵਿੱਚ ਰੋਲੀ ਇੱਜ਼ਤ ਨੂੰ ਆਪਣੀ ਸਕੀ ਧੀ ਭੈਣ ਨਾਲ ਹੋਈ ਜਾਣ ਲੈਣ ਤੇ ਆਪਣੀ ਜਾਨ ਨਾਲੋ ਵੱਧ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਅਤੇ ਆਪਣੀ ਕੌਮ ਨਾਲ ਪਿਆਰ ਕਰਨ ਲੱਗ ਪੈਣ ਤੇ ਆਪਣੇ ਵਿੱਚੋਂ ਨਿੱਜੀ ਸਵਾਰਥਾਂ ,ਲਾਲਚ,ਸ਼ੋਹਰਤ ਤੇ ਕੁਰਸੀ ਦੀ ਖਾਤਰ ਕੌਮ ਨਾਲ ਗਦਾਰੀ ਕਰਨ ਵੱਲੋ ਆਪਣੀ ਬਿਰਤੀ ਹਟਾ ਲਵੇ ਤਾਂ ਉਸ ਦਿਨ ਸਿੱਖ ਕੌਮ ਦੇ ਅਜ਼ਾਦ ਘਰ ਖਾਲਿਸਤਾਨ ਬਣ ਤੋਂ ਕੋਈ ਵੀ ਦੁਨੀਆਂ ਦੀ ਤਾਕਤ ਰੋਕ ਨਹੀ ਸਕਦੀ ।ਜਿੱਥੇ ਭਾਈ ਲਾਭ ਸਿੰਘ ਜੀ ਨੇ ਖਾਲਸਾਈ ਰਵਾਇਤਾਂ ਅਨੁਸਾਰ ਕਹਿੰਦੇ ਕਹਾਉਦੇ ਦੁਸ਼ਟਾਂ ਨੂੰ ਨਰਕਾਂ ਵੱਲ ਤੋਰਿਆਂ ਉਥੇ ਸਿੱਖੀ ਭੇਸ ਵਿਚਲੇ ਗਦਾਰਾਂ ਨੂੰ ਵੀ ਉਹਨਾਂ ਦੀ ਗਦਾਰੀ ਬਦਲੇ ਉਹਨਾਂ ਦੇ ਪਾਪਾਂ ਦੀ ਸਜ਼ਾ ਦਿੱਤੀ ।ਸਿੱਖ ਸਫਾਂ ਵਿੱਚ ਭਾਈ ਜਨਰਲ ਲਾਭ ਸਿੰਘ ਜੀ ਦੀ ਵਧਦੀ ਹਰਮਨ ਪਿਆਰਤਾ ਤੋਂ ਸੂਬੇ ਹਕੂਮਤ ਪੂਰੀ ਤਰ੍ਹਾਂ ਬਖਲਾਟ ਵਿੱਚ ਆਈ ਸੀ ਤੇ ਪੁਲਿਸ ਦੇ ਮੁਖਬਰਾਂ ਨੇ ਲਾਲਚ ਬੱਸ ਆਕੇ ਭਾਈ ਸਾਹਿਬ ਨੂੰ ਦੁੱਧ ਵਿੱਚ ਮਿਲਾਕੇ ਤੇ ਧੋਖੇ ਨਾਲ ਪੁਲਿਸ ਦਾ ਘੇਰਾ ਪਵਾਕੇ ੧੨ ਜੁਲਾਈ ਨੂੰ ਸ਼ਹੀਦ ਕਰਾ ਦਿੱਤਾ ਤੇ ਹਿੰਦੂਤਵੀ ਅਖਬਾਰਾਂ ਨੇ ਭਾਈ ਸਾਹਿਬ ਦੀ ਸ਼ਹਾਦਤ ਤੇ ਬੋਲ ਕਬੋਲ ਲਿਖੇ ਤਾਂ ਭਾਈ ਸਾਹਿਬ ਨਾਲ ਸਨੇਹ ਰੱਖਣ ਵਾਲੇ ਗੁਰੂ ਕੇ ਪਿਆਰਿਆਂ ਨੇ ਉਸ ਅਖਬਾਰ ਦੇ ਸਬ ਅਡੀਟਰ ਨੂੰ ਦੂਜੇ ਦਿਨ ਉਸ ਦੀ ਕੀਤੀ ਦਾ ਫਲ ਭੁਗਤਾ ਦਿੱਤਾ ਸੀ ।ਸਿੱਖ ਕੌਮ ਦੇ ਅਲਬੇਲੇ ਮਹਾਨ ਸ਼ਹੀਦ ਜਰਨੈਲਾਂ ਦਾ ਸੁਪਨਾ ਮੈ ਉਜੱੜਾਂ ਪੰਥ ਵਸੇ ਤੇ ਉਹ ਪੰਥ ਤੇ ਕੌਮ ਦੇ ਅਜ਼ਾਦ ਘਰ ਲਈ ਆਪਾਂ ਕੁਰਬਾਨ ਕਰ ਗਏ ਤੇ ਉਹਨਾਂ ਮਹਾਨ ਸ਼ਹੀਦਾਂ ਦੇ ਡੁੱਲੇ ਲਹੂ ਤੇ ਗਦਾਰ ਲੀਡਰਾਂ ਨੇ ਕੁਰਸੀਆਂ ਢਾਹ ਲਈਆਂ ਤੇ ਸ਼ਹੀਦਾਂ ਦੇ ਵਾਰਿਸ ਅਖਵਾਉਣ ਵਾਲੀਆਂ ਕੁਝ ਜਥੇਬੰਦੀਆਂ ਸੰਸਥਾਵਾਂ,ਅਖੌਤੀ ਫੈਡਰੇਸ਼ਨਾਂ , ਸ਼ਹੀਦਾਂ ਦੇ ਕੁਝ ਪਰਿਵਾਰਾਂ ਨੇ ਸ਼ਹੀਦਾਂ ਦੀ ਕੁਰਬਾਨੀ ਦਾ ਮੁੱਲ ਵੱਟਣ ਲਈ ਇਹਨਾਂ ਗਦਾਰ ਲੀਡਰਾਂ ਨਾਲ ਸਾਂਝ ਭਿਆਲੀ ਪਾ ਕੇ ਉਹਨਾਂ ਸ਼ਹੀਦਾਂ ਦੀ ਅਦੁੱਤੀ ਕੁਰਬਾਨੀ ਨੂੰ ਭੁਲਾ ਦਿੱਤਾ ਹੈ ਇਸ ਤਰ੍ਹਾਂ ਵਿਦੇਸ਼ਾਂ ਵਿੱਚ ਹੋ ਰਿਹਾ ਕਿ ਉਹਨਾਂ ਸ਼ਹੀਦਾਂ ਦੀ ਕੁਰਬਾਨੀ ਤੇ ਉਹਨਾਂ ਦੇ ਸੁਪਨੇ ਖਾਲਿਸਤਾਨ ਦਾ ਵਾਸਤਾ ਪਾਕੇ ਆਪਣੇ ਆਪ ਤੇ ਆਪਣੇ ਕਾਰੋਬਾਰ ਤੇ ਪਰਿਵਾਰ ਸੈਟ ਕਰਕੇ ਹੁਣ ਉਹਨਾਂ ਮਹਾਨ ਸ਼ਹੀਦਾਂ ਦੇ ਸੁਪਨੇ ਤੋਂ ਪਾਸਾ ਵੱਟ ਗਏ ਤੇ ਵੱਟਣ ਲਈ ਤਿਆਰ ਹਨ ਸਿੱਖ ਕੌਮ ਦੇ ਇਹਨਾਂ ਮਹਾਨ ਸ਼ਹੀਦਾਂ ਦੀ ਸੋਚ ਤੋਂ ਪਾਸਾ ਵੱਟਣ ਦਾ ਮਤਲਬ ਅਕ੍ਰਿਤਘਣਤਾ ਹੈ ਤੇ ਅਕ੍ਰਿਤਘਣ ਦੀ ਪ੍ਰਭਾਸ਼ਾਂ ਸਾਨੂੰ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋ ਪੜ੍ਹ ਲੈਣੀ ਚਾਹੀਦੀ ਹੈ ।ਇਹ ਜਿੰਦਗੀ ਸਦਾ ਰਹਿਣ ਵਾਲੀ ਨਹੀ ਹੈ ਇਸ ਨੇ ਤਾਂ ਇਕ ਦਿਨ ਜਾਣਾ ਹੀ ਹੈ ਤੇ ਫਿਰ ਕਿਉ ਅਕ੍ਰਿਤਘਣ ਬਣਕੇ ਜਾਈਏ ਕਿਉ ਨਾ ਜਿਨ੍ਹਾਂ ਮਹਾਨ ਸ਼ਹੀਦਾਂ ਦੇ ਨਾਮ ਲੈਕੇ ਸ਼ੋਹਰਤ ਤੇ ਦਲੌਤ ਕਮਾਈ ਹੈ ਉਹਨਾਂ ਦੇ ਸੁਪਨੇ ਸਿੱਖ ਕੌਮ ਦੇ ਅਜ਼ਾਦ ਘਰ ਦੀ ਪ੍ਰਾਪਤੀ ਲਈ ਆਪਣਾ ਈਮਾਨਦਾਰੀ ਨਾਲ ਬਣਦਾ ਯੋਗਦਾਨ ਪਾਈਏ ।ਇਹ ਹੀ ਉਹਨਾਂ ਸ਼ਹੀਦਾਂ ਨੂੰ ਸਾਡੀ ਸ਼ਰਧਾਜ਼ਲੀ ਹੈ ।ਜੋ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਤੇ ਚਲਦੇ ਹੋਏ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਜਾਂ ਦੇਸ਼ਾਂ ਵਿਦੇਸ਼ਾਂ ਵਿੱਚ ਦ੍ਰਿੜਤਾਂ ਨਾਲ ਉਹਨਾਂ ਦੇ ਕਾਰਜ ਨੂੰ ਪੂਰਾ ਕਰਨ ਲਈ ਪਹਿਰਾ ਦੇ ਰਹੇ ਸਿੰਘਾਂ ਜਥੇਬੰਦੀਆਂ ਸੰਸਥਾਵਾਂ ਦੀ ਚੜ੍ਹਦੀ ਕਲਾ ਲਈ ਅਕਾਲ ਪੁਰਖ ਅੱਗੇ ਅਰਦਾਸ ਹੈ ।
ਸਿੱਖ ਕੌਮ ਦੇ ਮਹਾਨ ਸ਼ਹੀਦਾਂ ਦੇ ਸੁਪਨੇ ਖਾਲਿਸਤਾਨ ਦਾ ਸ਼ੁਭਚਿੰਤਕ
ਗੁਰਚਰਨ ਸਿੰਘ ਗੁਰਾਇਆ

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-