Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਤੇਰੇ ਦਰ ਤੇ ਆਣ ਖਲੋਈ ਬਾਬਾ ਨਾਨਕ ਜੀ|

ਅਮਨਦੀਪ ਕੌਰ ਜਲੰਧਰੀ | July 10, 2020 09:19 PM

ਤੇਰੇ ਦਰ ਤੇ...

ਤੇਰੇ ਦਰ ਤੇ ਆਣ ਖਲੋਈ ਬਾਬਾ ਨਾਨਕ ਜੀ|
ਸੁਣ ਲਿਓ ਇੱਕ ਅਰਜੋਈ ਬਾਬਾ ਨਾਨਕ ਜੀ|

ਕਿਉਂ ਚਾਰੇ ਪਾਸੇ ਘੋਰ ਹਨ੍ਹੇਰਾ ਛਾਇਆ ਹੈ?
ਕਿਉਂ ਬੰਦਾ,ਬੰਦੇ ਦੇ ਖੂਨ ਦਾ ਤਿਰਹਾਇਆ ਹੈ?
ਦਿਓ ਆਣ ਇਹਨਾਂ ਨੂੰ ਸਮੋਈ ਬਾਬਾ ਨਾਨਕ ਜੀ,
ਤੇਰੇ ਦਰ ਤੇ........... |

ਬਾਣੀ ਨੂੰ ਭੁੱਲ ਜੱਗ ਸਰਾਬਾਂ ਤੇ ਡੁੱਲਿਆ ਹੈ |
ਦਿੱਤੇ ਉਪਦੇਸ਼ ਨੂੰ ਮਨ ਦੇ ਵਿੱਚੋਂ ਭੁੱਲਿਆ ਹੈ |
ਜਾਵੇ ਮਾੜੇ ਕਰਮ ਲਕੋਈ ਬਾਬਾ ਨਾਨਕ ਜੀ,
ਤੇਰੇ ਦਰ ਤੇ............. |

ਧੀਆਂ ਕੁੱਖ 'ਚ ਹੀ ਚੰਦਰੇ ਮਾਰ-ਮੁਕਾਉਂਦੇ ਨੇ,
ਪੁੱਤ ਨੂੰ ਵਿਆਹੁਣ ਲਈ ਨੌਹਾਂ ਫਿਰ ਵੀ ਚਾਹੁੰਦੇ ਨੇ|
ਧੀਆਂ ਬਾਝ ਨਾ ਮਿਲਦੀ ਢੋਈ ਬਾਬਾ ਨਾਨਕ ਜੀ,
ਤੇਰੇ ਦਰ ਤੇ.............. |

ਦਾਜ ਦੇ ਲੋਭੀ,ਧੀਆਂ ਤੇ ਜ਼ੁਲਮ ਕਮਾਈ ਜਾਂਦੇ |
ਦੇਖ ਤਮਾਸ਼ਾ ਗ਼ਰੀਬ ਦਾ,ਜਸ਼ਨ ਮਨਾਈ ਜਾਂਦੇ |
ਧੀ ਆਪਣੀ ਦੀ ਯਾਦ ਨਾ ਕੋਈ ਬਾਬਾ ਨਾਨਕ ਜੀ,
ਤੇਰੇ ਦਰ ਤੇ............. |

'ਜਲੰਧਰੀ' ਦੀ ਅਰਦਾਸ,ਬੇਨਤੀ ਕਬੂਲ ਕਰੋ,
ਸਭ ਦੀਆਂ ਝੋਲੀ ਖੁਸ਼ੀਆਂ-ਖੇੜਿਆਂ ਨਾਲ ਭਰੋ,
ਮੇਰੀ ਤੇਰੇ ਹੱਥ ਹੈ ਲੋਈ ਬਾਬਾ ਨਾਨਕ ਜੀ,
ਤੇਰੇ ਦਰ ਆਣ ਖਿਲੋਈ ਬਾਬਾ ਨਾਨਕ ਜੀ|
ਸੁਣ ਲਿਓ ਇੱਕ ਅਰਜੋਈ ਬਾਬਾ ਨਾਨਕ ਜੀ |

ਅਮਨਦੀਪ ਕੌਰ ਜਲੰਧਰੀ
88720-40085

Have something to say? Post your comment