Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਉਚੇਰੀ ਸਿੱਖਿਆ: ਅਧਿਆਪਕ ਅਤੇ ਵਿਦਿਆਰਥੀ/ਸੁਰਜੀਤ ਸਿੰਘ 'ਦਿਲਾ ਰਾਮ

July 10, 2020 10:42 PM
ਉਚੇਰੀ ਸਿੱਖਿਆ: ਅਧਿਆਪਕ ਅਤੇ ਵਿਦਿਆਰਥੀ/ਸੁਰਜੀਤ ਸਿੰਘ 'ਦਿਲਾ ਰਾਮ'
 
ਕਰੋਨਾ ਦੇ ਕਹਿਰ ਨੇ ਜਿਥੇ ਦੇਸ਼ ਦੀ ਆਰਥਿਕਤਾ ਨੂੰ ਕੰਮਜੋਰ ਕਰ ਦਿੱਤਾ ਹੈ ਉੱਥੇ ਬਹੁਤ ਸਾਰੇ ਨਿੱਜੀ ਕਾਰਖਾਨੇ,ਫੈਕਟਰੀਆਂ,ਯੂਨੀਵਰਸਿਟੀਆਂਂ ,ਕਾਲਜਾਂ ,ਸਕੂਲ ਆਦਿ ਦੇ ਬੰਦ ਹੋਣ ਨਾਲ ਲੱਖਾਂ ਲੋਕਾਂ ਦਾ ਰੁਜ਼ਗਾਰ ਵੀ ਖਤਮ ਹੋ ਗਿਆ  ਹੈ।
 
ਪੰਜਾਬ ਦੇ ਬਹੁਤ ਸਾਰੇ ਸਰਕਾਰੀ  ਸਕੂਲ, ਕਾਲਜ ਅਜਿਹੇ ਵੀ ਹਨ ਜਿੰਨ੍ਹਾਂ ਵਿੱਚ ਅਧਿਆਪਕ ਤੇ ਪ੍ਰੋਫੈਸਰਾਂ ਦੀਆਂ ਪੋਸਟਾਂ ਖਾਲੀ ਹੋਣ ਤੇ ਉਨ੍ਹਾਂ ਨੂੰ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਭਰ ਲਿਆ ਜਾਂਦਾ ਹੈ। ਪਰ ਇਨ੍ਹਾਂ ਦਿਨਾਂ ਵਿਚ ਉਨ੍ਹਾਂ ਪ੍ਰੋਫੈਸਰਾਂ  ਤੇ ਅਧਿਆਪਕਾਂ ਨੂੰ ਵੀ ਆਪਣੀਆਂ ਨੌਕਰੀਆਂ ਤੋਂ ਹੱਥ ਧੋਣਾ ਪੈ ਰਿਹਾ ਹੈ।ਪਿਛਲੇ ਦਿਨੀਂ ਹੀ ਵਿਵਾਦਾਂ 'ਚ ਰਹੇ ਕੁਝ ਸਰਕਾਰੀ  ਕਾਲਜ ਜੋ ਕਿ ਪੰਜਾਬ ਸਰਕਾਰ ਦੇ ਅਧੀਨ ਹਨ' ਦੇ ਪ੍ਰੋਫੈਸਰਾਂ  ਨੂੰ ਘਰਾਂ ਦੇ ਰਸਤੇ ਦਿਖਾ ਦਿਤੇ ਗਏ ਹਨ।ਰੈਗੂਲਰ ਤੇ ਪਾਰਟ ਟਾਈਮ ਨੌਕਰੀ ਕਰਦੇ ਪ੍ਰੋਫੈਸਰਾਂ ਨੂੰ ਤਨਖਾਹਾਂ ਸਰਕਾਰੀ ਖਜ਼ਾਨੇ ਵਿਚੋਂ ਦਿੱਤੀਆਂ ਜਾਂਦੀਆਂ ਹਨ।ਰੈਗੂਲਰ ਤੇ ਪਾਰਟ ਟਾਈਮ ਦੀ ਭਰਤੀ ਨੂੰ ਤਕਰੀਬਨ 20 ਸਾਲ ਹੋ ਗਏ ਹਨ।ਅਜਿਹੇ ਵਿੱਚ ਖਾਲੀ ਪੋਸਟਾਂ ਪ੍ਰਿੰਸੀਪਲ ਦੀ ਰਹਿਨੁਮਾਈ ਹੇਠ ਗੈਸਟ ਫਕੈਲਟੀ ਤੇ ਐੱਚ.ਈ.ਆਈ.ਐੱਸ. ਤਹਿਤ  ਇੰਟਰਵਿਊ ਰੱਖ ਕੇ ਪ੍ਰੋਫੈਸਰਾਂ ਨੂੰ ਕੁਝ  ਕੁ ਤਨਖਾਹਾਂ  ਤੇ ਨਿਯੁਕਤ ਕੀਤਾ ਜਾਂਦਾ ਹੈ ।ਗੈਸਟ ਫੈਕਲਟੀ ਦੇ ਅਧਾਰ ਤੇ ਰੱਖੇ ਪ੍ਰੋਫੈਸਰਾਂ ਨੂੰ ਤਨਖਾਹ ਪੀ.ਟੀ.ਏ.ਫੰਡ ਤੇ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ ਜਦਕਿ ਐੱਚ ਈ ਆਈ ਐੱਸ ਤਹਿਤ ਰੱਖੇ ਅਧਿਆਪਕਾਂ ਨੂੰ ਤਨਖਾਹਾਂ ਕੇਵਲ ਪੀ ਟੀ ਏ ਫੰਡ ਵਿਚੋਂ ਹੀ ਦਿੱਤੀਆਂ ਜਾਂਦੀਆਂ ਹਨ। ਸਰਕਾਰੀ ਖਜ਼ਾਨੇ ਵਿਚੋਂ ਨਹੀਂ।ਪੰਜਾਬ ਸਰਕਾਰ  ਦੇ ਅਧੀਨ ਆਉਂਦੇ ਕੁਝ ਸਰਕਾਰੀ ਕਾਲਜ ਜੋ ਕਿ ਸਰਕਾਰੀ ਰਜਿੰਦਰਾ ਕਾਲਜ (ਬਠਿੰਡਾ)ਦੇ ਮੁਖੀ  ਦੀ ਦੇਖ ਰੇਖ ਹੇਠ ਹਨ।ਇਨ੍ਹਾਂ  ਕਾਲਜਾਂ ਵਿੱਚ ਜਿਹੜੇ ਪ੍ਰੋਫੈਸਰ ਐੱਚ.ਈ.ਆਈ.ਐੱਸ.  ਦੇ ਤਹਿਤ ਰੱਖੇ ਸਨ ਉਨ੍ਹਾਂ ਨੂੰ ਘਰਾਂ ਦਾ ਰਸਤਾ ਦਿਖਾ ਦਿੱਤਾ ਗਿਆ ਹੈ।ਜਦਕਿ ਬਾਕੀ ਸਾਰੇ ਪੰਜਾਬ ਦੇ ਕਾਲਜਾਂ ਵਿੱਚ ਅਧਿਆਪਕਾਂ ਨੂੰ ਜੂਨ ਦੀਆਂ ਛੁੱਟੀਆਂ ਤੋਂ ਬਾਅਦ ਹਾਜ਼ਰ ਕਰਵਾ ਲਿਆ ਗਿਆ ਸੀ।ਇਹ ਪ੍ਰੋਫੈਸਰ ਵੱਖ ਵੱਖ ਵਿਭਾਗਾਂ  ਨਾਲ ਸੰਬੰਧਤ ਹਨ।ਯੂਨੀਵਰਸਿਟੀ ਦੇ ਨਿਯਮਾਂ ਅਨੁਸਾਰ ਸਾਰੇ ਕਾਲਜਾਂ ਵਲੋਂ ਲਈ ਜਾਂਦੀ ਫੀਸ ਦਾ ਜੇਕਰ ਅੰਕੜਿਆਂ ਦੇ ਹਿਸਾਬ ਨਾਲ ਦੇਖੀਏ ਤਾਂ ਅਧਿਆਪਕਾਂ ਨੂੰ ਤਨਖਾਹਾਂ ਦੇਣ ਤੋਂ ਬਾਅਦ ਵੀ ਬਹੁਤ ਸਾਰੀ ਰਕਮ ਕਾਲਜਾਂ  ਕੋਲ ਬਚ ਜਾਂਦੀ ਹੈ।
 
 
ਇਕ  ਪਾਸੇ ਤਾਂ ਸੂਬਾ ਸਰਕਾਰ ਕਹਿ ਰਹੀ ਹੈ ਕਿ ਕਿਸੇ ਵੀ ਕਰਮਚਾਰੀ ਨੂੰ ਨੌਕਰੀ ਤੋਂ ਨਾ ਕੱਢਿਆ ਜਾਵੇ ਦੂਜੇ ਪਾਸੇ ਕਰੋਨਾ ਸੰਕਟ ਦੌਰਾਨ ਅਧਿਆਪਕਾਂ ਨੂੰ ਨੌਕਰੀ ਤੋਂ ਵਿਦਾ ਕੀਤਾ ਜਾ ਰਿਹਾ ਹੈ।ਸਾਰੇ ਅਧਿਆਪਕ ਨੈੱਟ ਪਾਸ ਤੇ ਪੀ ਐਚ ਡੀ ਕਰ ਚੁੱਕੇ ਹਨ।ਸਰਕਾਰੀ ਕਾਲਜ ਜੇਕਰ ਇਸ ਤਰ੍ਹਾਂ ਦਾ ਵਿਵਹਾਰ ਕਰਨਗੇ ਤਾਂ ਨਿਜੀ ਅਦਾਰਿਆਂ ਨੇ ਤਾਂ ਕਰਨਾ ਹੀ ਹੈ।ਜੇਕਰ ਇਸੇ ਤਰ੍ਹਾਂ ਹੀ ਵਿਦਿਆਰਥੀਆਂ ਨੂੰ ਦਾਖਲ ਕਰਕੇ  ਅਧਿਆਪਕਾਂ ਨੂੰ ਸਕੂਲਾਂ ਕਾਲਜਾਂ 'ਚੋਂ ਚਲਦਾ ਕੀਤਾ  ਜਾਂਦਾ ਰਿਹਾ ਤਾਂ ਵਿਦਿਆਰਥੀ ਸਿੱਖਿਆ ਕਿਸ ਪਾਸੋਂ ਪ੍ਰਾਪਤ ਕਰਨਗੇ?
 
ਅਜੋਕੇ ਸਮੇਂ ਵਿੱਚ ਨੌਕਰੀ ਲੈਣ ਲਈ ਟੈਸਟ ਪਾਸ ਕਰਨ ਦੀ ਲੋੜ ਹੁੰਦੀ ਹੈ। ਵਿਦਿਆਰਥੀ ਟੈਸਟ ਤਾਂ ਹੀ ਪਾਸ ਕਰ ਸਕਣਗੇ ਜੇ ਉਹਨਾਂ ਕੋਲ ਗਿਆਨ ਹੋਵੇਗਾ 'ਉਥੇ ਇਕੱਲੇ ਸਰਟੀਫਿਕੇਟ ਕੰਮ ਨਹੀਂ ਆਉਂਦੇ।
 
 ਕਦੇ ਸਮਾਂ ਸੀ ਵਿੱਦਿਆ ਦੇਣ ਨੂੰ ਇਕ ਪਰਉਪਕਾਰ ਸਮਝਿਆ ਜਾਂਦਾ ਸੀ ਤੇ ਵਿੱਦਿਆਦਾਤਾ ਨੂੰ 'ਗੁਰੂ' ਵਰਗੇ ਪਵਿੱਤਰ ਸ਼ਬਦ ਨਾਲ ਨਿਵਾਜਿਆ ਜਾਂਦਾ ਸੀ ।ਪਰ ਅੱਜ ਵਿੱਦਿਆ ਪਰਉਪਕਾਰ ਨਹੀਂ ਰਹੀ ,ਸਗੋਂ ਮੰਡੀ ਤੇ ਮੁਨਾਫਾ ਕਮਾਉਣ ਦੀ ਵਸਤੂ ਬਣ ਚੁੱਕੀ ਹੈ।ਹਰ ਰੋਜ਼ ਅਖਬਾਰਾਂ ਦੇ ਪੰਨਿਆਂ ਤੇ ਅਧਿਆਪਕਾਂ ਨਾਲ ਹੁੰਦਾ ਸ਼ੋਸ਼ਣ ਪੜ੍ਹਨ ਨੂੰ ਮਿਲਦਾ ਹੈ।ਅਜਿਹਾ ਕਿਉਂ ? ਬਹੁਤ ਸਾਰੇ ਕਾਲਾਜਾਂ ਯੂਨੀਵਰਸਿਟੀਆਂ ਵਿੱਚ ਵਿਦਿਆਰਥੀਆਂ ਦੇ ਘੱਟਣ ਦਾ ਕਾਰਨ ਅਧਿਆਪਕਾਂ ਦਾ ਹੋ ਰਿਹਾ ਸ਼ੋਸ਼ਣ ਤੇ ਵੱਧ ਰਹੀਆਂ ਫੀਸਾਂ ਹਨ।
 
ਐੱਚ.ਈ.ਆਈ.ਐੱਸ. ਦੇ ਵਿਦਿਆਰਥੀਆਂ ਕੋਲੋ ਸਲਾਨਾ ਫੀਸ  ਤਕਰੀਬਨ  25000 ਦੇ ਹਿਸਾਬ ਨਾਲ ਵਸੂਲ ਕੀਤੀ  ਜਾਂਦੀ ਹੈ।ਅਨੁਸੂਚਿਤ ਜਾਤੀ ਤੇ ਗਰੀਬ ਕਿਸਾਨਾਂ ਦੇ  ਲਈ ਇਹ ਫੀਸ ਲੱਖਾਂ ਰੁਪਏ ਬਰਾਬਰ ਹੈ। ਅਜਿਹੇ ਵਿੱਚ ਵਿਦਿਆਰਥੀ ਕੀ ਕਰਨ?ਅੱਜ ਦੇ ਸਕੂਲ ,ਕਾਲਜ ਤੇ ਯੂਨੀਵਰਸਿਟੀਆਂ ਵਿੱਦਿਆ  ਨੂੰ ਇਕ ਵਸਤੂ ਬਣਾ ਕੇ ਵੇਚ ਰਹੀਆਂ ਹਨ ਅਤੇ ਖਰੀਦਦਾਰ ਨੌਕਰੀ ਅਤੇ ਆਪਣੇ ਭਵਿੱਖ ਦੀ ਆਰਥਿਕ ਸੁਰੱਖਿਆ ਸਮਝਦੇ ਹੋਏ ਇਸ ਨੂੰ ਖਰੀਦ ਰਹੇ ਹਨ।
 
ਗਰੀਬ ਵਿਦਿਆਰਥੀ ਦੀਆਂ ਇਛਾਵਾਂ  ਦੱਬੀਆਂ ਰਹਿ ਜਾਂਦੀਆਂ ਹਨ ਤੇ ਉਹ ਉਚੇਰੀ ਸਿੱਖਿਆ ਪ੍ਰਾਪਤ ਕਰਨ ਤੋਂ ਵਾਂਝੇ ਰਹਿ ਜਾਂਦੇ ਹਨ। 
 
 ਜੇਕਰ ਇਸੇ ਤਰ੍ਹਾਂ ਹੀ ਚਲਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਅਨਪੜ੍ਹਤਾ ਦੀ ਦਰ ਏਨੀ ਜਿਆਦਾ ਵੱਧ ਜਾਵੇਗੀ ਕਿ ਵਿਦਿਆਰਥੀ ਲੱਭਿਆਂ ਵੀ ਨਹੀਂ ਥਿਆਉਣੇ। 
 
 
 
ਸੁਰਜੀਤ ਸਿੰਘ 'ਦਿਲਾ ਰਾਮ'
 
ਫਿਰੋਜ਼ਪੁਰ।
 
ਸੰਪਰਕ 99147-22933
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-