Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਪੁਸਤਕ ਸਮੀਖਿਆ ਪੁਸਤਕ ਦਾ ਨਾਂ : ਖਿਸਕਦੇ ਪਲ (ਕਾਵਿ-ਸੰਗ੍ਰਹਿ) ਲੇਖਕ : ਹੀਰਾ ਸਿੰਘ ਤੂਤ

July 10, 2020 10:47 PM

ਪੁਸਤਕ ਸਮੀਖਿਆ
ਪੁਸਤਕ ਦਾ ਨਾਂ : ਖਿਸਕਦੇ ਪਲ (ਕਾਵਿ-ਸੰਗ੍ਰਹਿ)
ਲੇਖਕ : ਹੀਰਾ ਸਿੰਘ ਤੂਤ
ਕੀਮਤ : 120 ਪੰਨੇ : 96
ਪ੍ਰਕਾਸ਼ਕ : ਕੈਫ਼ੇ ਵਰਲਡ (ਜਲੰਧਰ, ਕਪੂਰਥਲਾ, ਬਠਿੰਡਾ)


''ਫਿੱਕੇ ਰੰਗ'' (ਕਵਿਤਾ-ਸੰਗ੍ਰਹਿ) ਤੇ ''ਪਗਡੰਡੀਆਂ'' (ਕਹਾਣੀ-ਸੰਗ੍ਰਹਿ), ਆਦਿ ਅੱਠ ਮੌਲਿਕ ਪੁਸਤਕਾਂ ਦੁਆਰਾ ਆਪਣੀ ਕਲਮ ਦਾ ਸਿੱਕਾ ਮੰਨਵਾ ਚੁੱਕੇ, ਅਧਿਆਪਨ ਕਾਰਜ ਨਾਲ ਸਬੰਧਤ ਨੌਜਵਾਨ ਹੀਰਾ ਸਿੰਘ ਤੂਤ ਦੀ ਹੱਥਲੀ ਪੁਸਤਕ ਵਿਚ 73 ਕਾਵਿ-ਰਚਨਾਵਾਂ ਸ਼ਾਮਲ ਕੀਤੀਆਂ ਹਨ। ਜਿਨਾਂ ਵਿਚ, ''ਗੁਰਬਤ'' ਤੇ ''ਵਾਰਤਾਲਾਪ'' ਵਿਚ ਧੀਆਂ-ਭੈਣਾਂ ਦੀ ਗੱਲ, ''ਹਾਰਾਂ'' ਵਿਚ ਰਾਜਨੀਤੀ ਦੀ, ''ਫਰਕ'' ਅਤੇ ''ਮੇਰੇ ਰੰਗ'' ਵਿਚ ਜੁਦਾਈ ਦੇ ਪਲਾਂ ਦਾ ਜ਼ਿਕਰ ਕੀਤਾ ਗਿਆ ਹੈ। ਆਪਣੇ ਸੱਜਣਾਂ-ਪਿਆਰਿਆਂ ਦੇ ਮੋਹ-ਪਿਆਰ ਤੇ ਅਪਣੱਤ ਦੇ ਇਰਦ-ਗਿਰਦ ਘੁੰਮਦੀਆਂ ਰਚਨਾਵਾਂ ਪੜਨੀਆਂ ਹੋਣ ਤਾਂ, ''ਈਦ'', ''ਸੰਯੋਗ'', ''ਮਸਲੇ'', ''ਬੁੱਤ'', ''ਉਡੀਕ'', ''ਯਾਰਾਨੇ'', ''ਸਮੇਂ ਦੀ ਗੱਲ'', ''ਸੱਜਣ ਜੀ'', ''ਗੁੰਝਲਾਂ'', ''ਗੀਤ ਹੋ ਜਾਵਾਂ'', ''ਕੀ ਕਰੀਏ'', ''ਦੀਪ'', ''ਵਣਜ਼ਾਰਿਆ'',''ਸਿਜ਼ਦਾ'', ''ਦਸਤਕ'', ''ਸੱਜਣਾ'', ''ਬੰਦਗੀ'', ''ਸਾਂਝ'', ''ਮੇਲੇ-ਗੇਲੇ'', ''ਮੁਹੱਬਤ'', ''ਸੁਪਨਾ'', ''ਅਣਖ'' ਤੇ ''ਅਣਖੀ'' ਆਦਿ ਬਾ-ਕਮਾਲ ਰਚਨਾਵਾਂ ਹਨ। ''ਬਕਵਾਸਵਾਣੀ'' ਵਿਚ ਹੋ ਰਹੀ ਗੁੰਡਾ-ਗਰਦੀ ਦੀ ਤਸਵੀਰ ਅਤੇ ''ਉਦਾਸੀ ਬਨਾਮ ਸਮਸ਼ੀਰ'' ਵਿਚ ਦਸ ਗੁਰੂ ਸਾਹਿਬਾਨ ਨੂੰ ਯਾਦ ਕੀਤਾ ਗਿਆ ਹੈ। ਇਸੇ ਤਰਾਂ ''ਸੂਰਤ ਤੇ ਸੀਰਤ'' ਅਤੇ ''ਭਰਮ'' ਜਿੱਥੇ ਅੰਦਰੋਂ ਤੇ ਬਾਹਰੋਂ ਅੰਤਰ ਹੋਣ ਦੀ ਗੱਲ ਬਿਆਨਦੀਆਂ ਕਵਿਤਾਵਾਂ ਹਨ, ਉਥੇ ''ਪ੍ਰਦੇਸ਼ੀ'' ਵਿਚ ਪ੍ਰਦੇਸੀਆਂ ਦੀ ਜ਼ਿੰਦਗੀ ਅਤੇ ''ਪੁਨਰ-ਜਨਮ'' ਵਿਚ ਵਹਿਮਾਂ-ਭਰਮਾਂ ਦੀ ਗੱਲ ਕੀਤੀ ਗਈ ਹੈ। ਪੁਸਤਕ ਵਿਚਲੀਆਂ, ''ਸਹਿਯੋਗ'', ''ਕੁਝ ਚਿਹਰੇ'', ''ਕੁਝ ਤੱਥ'', ''ਰੂਹਾਂ '', '' ਜ਼ਮਾਨਾ'', ''ਮੈਂ ਸੱਜਣਾ ਵੇ'', ''ਕੁਦਰਤ'', ''ਝੱਲੇ ਚੰਗੇ'', ''ਖਿਸਕਦੇ ਪਲ'', ''ਮਾੜੀ ਗੱਲ'', ''ਅਨੰਦ ਵਿਚ ਹਾਂ'', ''ਬੇਸ਼ਰਮੀ'', ''ਪ੍ਰਦਰਸ਼ਨ'', ''ਹੌਂਸਲਾ'' ਅਤੇ ''ਠੋਕਰਾਂ'' ਆਦਿ ਵਧੀਆ ਸੁਨੇਹਾ ਛੱਡਦੀਆਂ ਪੁਸਤਕ ਨੂੰ ਚਾਰ ਚੰਨ ਲਾਉਂਦੀਆਂ ਰਚਨਾਵਾਂ ਹਨ। ਕੁੱਜੇ ਵਿਚ ਸਮੁੰਦਰ ਬੰਦ ਕਰਨਾ ਲੇਖਕ ਦਾ ਇਕ ਹਾਸਲ ਹੈ। ਪੁਸਤਕ ਦੀ ਕਿਸ ਕਵਿਤਾ ਦੀ ਟੁੱਕ ਕੱਢਾਂ ਤੇ ਕਿਸ ਦੀ ਛੱਡਾਂ, ਨਿਰਣਾ ਕਰਨਾ ਵੱਸੋਂ ਬਾਹਰ ਹੈ, ਮੇਰੇ। ਫਿਰ ਵੀ ਨਮੂਨੇ ਮਾਤਰ ਪੇਸ਼ ਹਨ ਦੋ ਕੁ ਟੁੱਕਾਂ :
''ਮੈਂ ਕੰਮ ਦੇ ਥੱਲੇ,
ਕਦੇ ਚੰਮ ਦੇ ਥੱਲੇ
ਕਦੇ ਗ਼ਮ ਦੇ ਥੱਲੇ
ਤੇ ਥੱਲੇ ਹੀ ਲੱਗਦੀ ਆਈ।''-(09)
''ਮੰਦਰ-ਮਸਜਿਦ, ਗੁਰੂਦੁਆਰੇ ਨੇ ਹਰ ਥਾਂ 'ਤੇ,
ਕਿੱਥੇ ਰੱਬ ਨੂੰ ਸੀਸ ਝੁਕਾਈਏ, ਕਿੰਨਾ ਪੰਗਾ ਹੈ।''-(31)
''ਨਾਨਕ ਤੋਂ ਗੋਬਿੰਦ ਦਾ ਸਫ਼ਰ ਹੈ,
ਐਵੇਂ ਨਹੀਂ ਅਸੀਂ ਬਣੇ ਪੰਜਾਬੀ।''-(40)
''ਕਿੰਨਾ ਚੰਗਾ ਹੁੰਦੈ, ਖ਼ੁਸ਼ ਹੋਣਾ ਤਾੜੀ ਮਾਰਨਾ,
ਕਿੰਨਾ ਮਾੜਾ ਹੁੰਦਾ, ਸੱਚ ਸੂਲੀ ਉੁਤੇ ਚਾੜਨਾ।''-(95)
ਮੇਰੇ ਕੋਲ ਅੱਖਰਾਂ ਦੀ ਘਾਟ ਮਹਿਸੂਸ ਹੋ ਰਹੀ ਹੈ, ਜਿਨਾਂ ਨਾਲ ਮੈਂ ਆਪਣੇ ਕਲਮਕਾਰ ਵੀਰ ਦੀ ਕਲਮ ਦੀ ਸ਼ਲਾਘਾ ਕਰ ਸਕਾਂ। ਸੱਚਮੁੱਚ ਹੀ ਹੀਰਾ ਸਿੰਘ ਤੂਤ, ਸਾਹਿਤ ਦਾ ਇਕ ਅਨਮੋਲ ਹੀਰਾ ਹੈ। ਹਰ ਘਰ ਦਾ ਸ਼ਿੰਗਾਰ ਬਣਨ ਦਾ ਦਮ ਰੱਖਦੀ ਪੁਸਤਕ, ''ਖਿਸਕਦੇ ਪਲ '' ਲਈ ਕਾਵਿ-ਜਗਤ ਵਿਚ ਭਰਵਾਂ ਸੁਵਾਗਤ ਅਤੇ ਦਿਲ ਦੀਆਂ ਗਹਿਰਾਈਆਂ 'ਚੋਂ ਮੁਬਾਰਕ!
- ਪ੍ਰੀਤਮ ਲੁਧਿਆਣਵੀ, ਚੰਡੀਗੜ , 9876428641
ਸੰਪਰਕ : ਹੀਰਾ ਸਿੰਘ ਤੂਤ, 9872455994

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-