Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਬੇਗੁਨਾਹ ਖੁੂਨ ਦੀ ਕਥਾ/ਜਸਪਾਲ ਕੌਰੇਆਣਾ

July 10, 2020 10:48 PM

ਬੇਗੁਨਾਹ ਖੁੂਨ ਦੀ ਕਥਾ/ਜਸਪਾਲ ਕੌਰੇਆਣਾ

ਕੌਣ ਲਿਖੇਗਾ ਸੜਕਾਂ ਉੱਪਰ ਡੁੱਲੇ
ਬੇਗੁਨਾਹ ਖੁੂਨ ਦੀ ਕਥਾ
ਆਉਣ ਵਾਲੀਆਂ ਪੀੜ੍ਹੀਆਂ
ਕਿੰਝ ਪੜ੍ਨਗੀਆਂ ਇਤਿਹਾਸ ਦਾ ਇਹ ਸਫ਼ਾ
ਕਿ ਉਹ ਜੋ ਨਾਂ ਤਾਂ ਯੁੱਧ ਲੜਨ ਤੁਰੇ ਸੀ
ਨਾਂ ਹੱਕ ਲਈ ਧਰਨਾ ਦੇਣ
ਉਹ ਤਾਂ ਤੁਰੇ ਸੀ ਰੋਜ਼ਾਨਾ ਦੀ ਤਰਾਂ
ਆਪਣੇ ਅਤੇ ਆਪਣੇ ਬੱਚਿਆਂ ਦੇ ਪੇਟ ਖ਼ਾਤਿਰ
ਆਪੋ ਆਪਣੇ ਕੰਮਾਂ 'ਤੇ ਰੋਜ਼ੀ ਦੀ ਖ਼ਾਤਿਰ
ਜਿੰਨ੍ਹਾਂ ਨੂੰ ਉਡੀਕਦੀਆਂ ਹੋਣਗੀਆਂ ਸੇੈਂਕੜੇ ਨਜ਼ਰਾਂ
ਹਰ ਰੋਜ਼ ਦੀ ਤਰਾਂ
ਉਹ ਜੋ ਇਨਸਾਨਾਂ ਤੋਂ ਮਿੱਟੀ ਵਿੱਚ ਬਦਲ ਗਏ
ਕੌਣ ਸੁਣੇਗਾ ! ਉਹਨਾਂ ਦੀਆਂ ਮਾਵਾਂ ਭੈਣਾਂ ਪਤਨੀਆਂ
ਅਤੇ ਬੱਚਿਆਂ ਦੀ ਹਾਹਾਕਾਰ
ਸਰਕਾਰ ਦੁਆਰਾ ਦਿੱਤਾ ਪੈਸਾ
ਕਿੰਝ ਬਦਲ ਸਕੇਗਾ ਉਨ੍ਹਾਂ ਦੀਆਂ ਵਿਧਵਾ ਹੋਈਆਂ
ਪਤਨੀਆਂ ਦੀਆਂ ਚਿੱਟੀਆਂ ਚੁੰਨੀਆਂ ਦਾ ਰੰਗ
ਪੈਸਾ ! ਕਿੰਝ ਬਣ ਜਾਵੇਗਾ ਤੋਤਲੇ ਬੋਲਾਂ ਲਈ 'ਪਾਪਾ'
ਅਤੇ ਬੁੱਢੇ ਮਾਪਿਆਂ ਲਈ ਪੁੱਤ
ਕਿਸ ਤਰਾਂ ਲੱਭਣਗੇ ਬਾਰੁੂਦ ਦੇ ਧੂੰਏਂ ਵਿੱਚ
ਗਵਾਚੇ ਹੋਏ ਗੀਤਾਂ ਦੇ ਬੋਲ
ਜੋ ਬਾਰੁੂਦ ਦੇ ਧਮਾਕੇ ਨਾਲ ਬੋਲ
ਬਦਲ ਗਏ ਮਾਤਮੀ ਵਿਰਲਾਪ ਵਿੱਚ
ਕਿਹੜੀ ਗੰਗਾ ਦਾ ਪਵਿੱਤਰ ਜਲ
ਕਰੇਗਾ ਉਨ੍ਹਾਂ ਖੁੂਨੀ ਹੱਥਾਂ ਨੂੰ ਪਾਕਿ।
ਲੱਖਾਂ ਮਜ਼ਦੂਰਾਂ ਅਤੇ ਸ਼ਿਲਪਕਾਰਾਂ
ਦੇ ਪਸੀਨੇ ਨਾਲ ਤਿਆਰ ਹੋ ਕੇ
ਢੇਰੀ ਹੋ ਗਈਆਂ ਇਮਾਰਤਾਂ ਦੇ ਮਲਬੇ ਹੇਠ
ਕੁਚਲੀ ਗਈ ਜੋ ਕਲਾ
ਖੰਡਰਾਂ ਦੇ ਵਿੱਚੋਂ ਕਿੰਝ ਲੱਭੇਗੀ ਆਪਣੀ ਪਛਾਣ ।
ਕੌਣ ਲੱਭੇਗਾ ਤਬਾਹ ਹੋਏ
ਇਸ ਕੁਲਹਿਣੀ ਰੁੱਤ ਦੇ ਨਕਸ਼
ਕੌਣ ਲਿਖੇਗਾ ਸੜਕਾਂ ਉੱਪਰ ਡੁੱਲੇ
ਇਸ ਬੇਗੁਨਾਹ ਖੂਨ ਦੀ ਕਥਾ
ਆਉਣ ਵਾਲੀਆਂ ਪੀੜ੍ਹੀਆਂ
ਕਿੰਝ ਪੜ੍ਹਨਗੀਆਂ ਇਤਿਹਾਸ
ਦਾ ਇਹ ਸਫ਼ਾ ॥

         
  ਲੇਖਕ - ਜਸਪਾਲ ਕੌਰੇਆਣਾ
ਮੋਬਾਇਲ-ਨੰ:97808-52097
       ਬਠਿੰਡਾ-151001,

Have something to say? Post your comment