Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਨਸ਼ਿਆਂ ਦਾ ਕਹਿਰ ਜਾਰੀ

July 11, 2020 06:15 PM
ਨਸ਼ਿਆਂ ਦਾ ਕਹਿਰ ਜਾਰੀ         
 ਜਦੋਂ ਸਮਾਜ ਨੂੰ ਖਤਮ ਕਰਨਾ ਹੋਵੇ ਜਾਂ ਕਿਸੇ ਨੂੰ ਬਰਬਾਦ ਕਰਨਾ ਹੋਵੇ ਤਾਂ ਉਸ ਨੂੰ ਨਸ਼ਿਆਂ ਤੇ ਲਗਾ ਦਿਉ।ਇਸ ਤੋਂ ਕੋਈ ਵੀ ਸਿਆਣਾ ਬੰਦਾ ਇਨਕਾਰ ਨਹੀਂ ਕਰੇਗਾ।ਜਿਸ ਤਰ੍ਹਾਂ ਨਸ਼ਿਆਂ ਨਾਲ ਮੌਤਾਂ ਹੋ ਰਹੀਆਂ ਹਨ ਲੱਗਦਾ ਹੀ ਨਹੀਂ ਕਿ ਕਿਸੇ ਨੂੰ ਇਸਦੀ ਫਿਕਰ ਹੈ। ਛੋਟੀ ਛੋਟੀ ਉਮਰ ਦੇ ਬੱਚੇ ਅਤੇ ਲੜਕੀਆਂ ਵੀ ਨਸ਼ਿਆਂ ਦੀ ਦਲਦਲ ਵਿੱਚ ਫਸ ਗਏ ਹਨ।ਪਤਾ ਨਹੀਂ ਸਰਕਾਰ ਇਸ ਨਸ਼ੇ ਦੀ ਮਾਹਾਂਮਾਰੀ ਨੂੰ  ਗੰਭੀਰਤਾ ਨਾਲ ਕਿਉਂ ਨਹੀਂ ਲੈ ਰਹੀ।ਨਸ਼ਿਆਂ ਦਾ ਹੜ੍ਹ ਆਇਆ ਹੋਇਆ ਹੈ ਪਰ ਉਸ ਨੂੰ ਰੋਕਣ ਲਈ ਕੋਈ ਤਿਆਰ  ਨਹੀਂ।ਹੋ ਸਕਦਾ ਹੈ ਕਿ ਜਿੰਨਾ ਦੇ ਘਰ ਨਸ਼ਿਆਂ ਨਾਲ ਤਬਾਹ ਹੋ ਗਏ ਹਨ ਉਨ੍ਹਾਂ ਨੂੰ ਨਸ਼ਿਆਂ ਦੀ ਹੋਂਦ,ਬਰਬਾਦੀ ਵਿਖਾਈ ਦਿੰਦੀ ਹੋਵੇ ਅਤੇ ਤਬਾਹੀ ਸਮਝ ਆਉਂਦੀ ਹੋਵੇ।ਸਰਕਾਰ ਸ਼ਰਾਬ ਦੀ ਆਮਦਨ ਨਾਲ ਵਿਕਾਸ ਕਰਨ ਦੀ ਗੱਲ ਕਰਦੀ ਹੈ।ਹੁਣ ਤਾਂ ਸੋਸ਼ਲ ਮੀਡੀਏ ਤੇ ਚੁਟਕਲੇ ਆ ਰਹੇ ਹਨ ਕਿ ਅਸੀਂ ਸ਼ਰਾਬੀ ਹੀ ਹਾਂ ਜੋ ਸਰਕਾਰ ਦੇ ਖਜ਼ਾਨੇ ਭਰਨ ਵਿੱਚ ਮਦਦ ਕਰ ਰਹੇ ਹਾਂ। ਜਦੋਂ ਜਵਾਨੀ ਤਬਾਹ ਹੋ ਰਹੀ ਹੈ ਨਸ਼ਿਆਂ ਨਾਲ ਤਾਂ ਸਰਕਾਰਾਂ ਜਾਂਦੀਆਂ ਕਿਉਂ ਨਹੀਂ ਸਮਝੋ ਬਾਹਰ ਹੈ।ਜਿੰਨਾਂ ਦੇ ਘਰਾਂ ਵਿੱਚ ਸ਼ਰਾਬ ਵੜੀ
 ਹੋਈ ਹੈ ਕਦੇ ਉਨ੍ਹਾਂ ਦੀ ਤਬਾਹੀ ਅਤੇ ਬਰਬਾਦੀ ਸਮਝੋ।ਨਸ਼ਾ ਤਾਂ ਨਸ਼ਾ ਹੈ। ਸ਼ਰਾਬ ਨੂੰ ਨਸ਼ੇ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ।ਕਾਰਲ ਜੁੰਗ ਅਨੁਸਾਰ, "ਨਸ਼ਾ ਹਰ ਤਰ੍ਹਾਂ ਦਾ ਮਾੜਾ ਹੁੰਦਾ ਹੈ। ਬੇਹੋਸ਼ੀ ਭਾਵੇਂ ਸ਼ਰਾਬ ਕਾਰਨ ਹੋਵੇ,ਭਾਵੇਂ ਅਫੀਮ ਕਾਰਨ। "ਹਾਂ, ਤੁਸੀਂ ਨਸ਼ੇ ਨੂੰ ਚੰਗਾ ਜਾਂ ਮਾੜਾ ਨਸ਼ਾ ਨਹੀਂ ਕਹਿ ਸਕਦੇ। ਨਸ਼ਾ ਤਬਾਹੀ ਕਰਦਾ ਹੈ ਇਸ ਕਰਕੇ ਸ਼ਰਾਬ ਨੂੰ ਨਸ਼ੇ ਤੋਂ ਬਾਹਰ ਰੱਖਣਾ ਅਤੇ ਕਹਿਣਾ ਹੀ ਦੱਸਦਾ ਹੈ ਕਿ ਲੋਕਾਂ ਦੀਆਂ ਮੌਤਾਂ ਦੀ ਗਿਣਤੀ ਦਾ ਕਿਸੇ ਨੂੰ ਦਰਦ ਨਹੀਂ।
ਬੜੀ ਹੈਰਾਨੀ ਅਤੇ ਤਕਲੀਫ਼ ਹੁੰਦੀ ਹੈ ਜਦੋਂ ਤਕਰੀਬਨ ਹਰ ਚੌਰਾਹੇ ਤੇ ਸ਼ਰਾਬ ਦੇ ਠੇਕੇ ਖੁੱਲ੍ਹੇ ਹੋਏ ਹਨ।ਕਈ ਵਾਰ ਤਾਂ ਚੌਰਾਹੇ ਦੇ ਦੋਨਾਂ ਪਾਸੇ ਹੁੰਦੇ ਹਨ।ਗੱਲ ਕੀ ਸ਼ਰਾਬ ਖਰੀਦਣ ਵਿੱਚ ਕੋਈ ਦਿੱਕਤ ਨਾ ਹੋਏ।ਮੁਆਫ਼ ਕਰਨਾ ਦੂਸਰੇ ਅੱਖਰਾਂ ਵਿੱਚ ਇਹ ਕਹਿਣਾ ਵੀ ਗਲਤ ਨਹੀਂ ਕਿ ਲੋਕਾਂ ਦੀ ਬਰਬਾਦੀ ਦੀ ਕੋਈ ਕਸਰ ਨਹੀਂ ਛੱਡੀ ਜਾ ਰਹੀ।ਜੇਕਰ ਇੰਨੇ ਧਿਆਨ ਲੋਕਾਂ ਨੂੰ ਰੁਜ਼ਗਾਰ ਦੇਣ ਵੱਲ ਦਿੱਤਾ ਜਾਵੇ ਤਾਂ ਲੋਕਾਂ ਦੇ ਘਰ ਤਬਾਹ ਨਾ ਹੋਣ।ਸ਼ਰਾਬ ਤੋਂ ਸ਼ੁਰੂ ਹੋਏ ਲੋਕ ਨਸ਼ਿਆਂ ਵੱਲ ਕਦੋਂ ਤੁਰ ਪੈਂਦੇ ਹਨ ਪਤਾ ਹੀ ਨਹੀਂ ਲੱਗਦਾ।ਇੰਨੀ ਤਰ੍ਹਾਂ ਦੇ ਨਸ਼ੇ ਹਨ ਕਿ ਕੁੱਝ ਵੀ ਕਿਧਰੋਂ ਵੀ ਲੈਕੇ ਨਸ਼ਾ ਕਰਨ ਵਾਲੇ ਲੈਕੇ ਖਾ ਲੈਂਦੇ ਹਨ।ਸਕੂਲਾਂ ਦੇ ਬਾਹਰ,ਕਾਲਜ,ਯੂਨੀਵਰਸਿਟੀਆਂ ਦੇ ਆਸ ਪਾਸ ਨਸ਼ਿਆਂ ਦੀ ਸਪਲਾਈ ਬੜੇ ਆਰਾਮ ਨਾਲ ਹੁੰਦੀ ਹੈ।ਮਾਪਿਆਂ ਦੀ ਮਿਹਨਤ ਦੀ ਕਮਾਈ ਨੌਜਵਾਨ ਪੀੜ੍ਹੀ ਮਿੱਟੀ ਕਰ ਰਹੀ ਹੈ।ਦੂਜੇ ਪਾਸੇ ਕਿਧਰੇ ਨਸ਼ਿਆਂ ਨਾਲ ਕੋਈ ਮਰ ਜਾਂਦਾ ਹੈ ਅਤੇ ਕਿਧਰੇ ਨਸ਼ੇ ਲਈ ਪੈਸੇ ਨਾ ਮਿਲਣ ਤੇ ਘਰਦਿਆਂ ਨੂੰ ਮਾਰ ਦਿੰਦੇ ਹਨ। ਨਤੀਜਾ ਤਾਂ ਤਬਾਹੀ ਹੀ ਹੈ।
ਜਿੰਨਾਂ ਦੇ ਨੌਜਵਾਨ ਪੁੱਤ ਨਸ਼ਿਆਂ ਨਾਲ ਮਰ ਗਏ,ਕਦੇ ਉਨ੍ਹਾਂ ਮਾਪਿਆਂ ਦੀ ਹਾਲਤ ਵੇਖੋ।ਜੇ ਪੁੱਤ ਜਿਊਂਦਾ ਸੀ ਤਾਂ ਵੀ ਰੋਂਦੇ ਸੀ ਅਤੇ ਜਦੋਂ ਪੁੱਤ ਦੀ ਮੌਤ ਹੋ ਗਈ ਫੇਰ ਵੀ ਰੋਂਦੇ ਹਨ।ਪੁੱਤ ਦੀ ਅਰਥੀ ਦੇ ਭਾਰ ਨਾਲ ਟੁੱਟ ਜਾਂਦੇ ਹਨ। ਸੱਭ ਤੋਂ ਔਖਾ ਹੁੰਦਾ ਹੈ ਪੁੱਤ ਦੀ ਅਰਥੀ ਨੂੰ ਮੋਢਾ ਦੇਣਾ। ਪਰ ਕਿਸੇ ਨੂੰ ਮਾਪਿਆਂ ਦਾ ਦਰਦ ਵਿਖਾਈ ਨਹੀਂ ਦਿੰਦਾ। ਕਿਸੇ ਨੂੰ ਤਕਲੀਫ਼ ਨਹੀਂ ਹੋ ਰਹੀ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਤਬਾਹ ਹੋ ਰਹੀ ਹੈ। ਪੈਸੇ ਕਮਾਉਣ ਤੇ ਲੱਗੇ ਹੋਏ ਹਨ। ਪਰ ਜਿੰਨਾ ਦੇ ਘਰ ਤਬਾਹ ਹੁੰਦੇ ਹਨ ਉਨ੍ਹਾਂ ਦੀ ਬਦ ਦੁਆਵਾਂ ਕਦੇ ਖਾਲੀ ਨਹੀਂ ਜਾਣਗੀਆਂ।ਸਰਕਾਰਾਂ ਦਾ ਕੰਮ ਲੋਕਾਂ ਦੀ ਭਲਾਈ ਕਰਨਾ ਹੁੰਦਾ ਹੈ। ਸ਼ਰਾਬ ਤੇ ਐਜੂਕੇਸ਼ਨ ਸੈਕਸ ਲਗਾ ਕੇ ਪੈਸੇ ਇਕੱਠੇ ਕਰਕੇ,ਐਜੂਕੇਸ਼ਨ ਤੇ ਤਾਂ ਲੱਗਣੇ ਨਹੀਂ। ਜਦੋਂ ਰਾਸ਼ਨ ਦੀਆਂ ਦੁਕਾਨਾਂ ਤੋਂ ਵੱਧ ਠੇਕੇ ਹਨ ਤਾਂ ਸਕੂਲਾਂ ਚ ਕੌਣ ਬੱਚੇ ਭੇਜੇਗਾ।ਛੋਟੇ ਛੋਟੇ ਬੱਚੇ ਯਤੀਮ ਹੋ ਜਾਂਦੇ ਹਨ।ਕਈ ਥਾਵਾਂ ਤੇ  ਦਾਦੇ ਦਾਦੀਆਂ ਪੋਤੇ ਪੋਤੀਆਂ ਨੂੰ ਸੰਭਾਲ ਰਹੇ ਹਨ।ਪਿਉ ਨਸ਼ੇ ਕਰਕੇ ਮਰ ਗਏ ਅਤੇ ਮਾਵਾਂ ਨੇ ਦੂਸਰੇ ਵਿਆਹ ਕਰਵਾ ਲਿਆ।ਕਦੇ ਏ ਸੀ ਦਫਤਰਾਂ ਤੋਂ ਬਾਹਰ ਨਿਕਲਕੇ ਨਸ਼ੇ ਨਾਲ ਹੋ ਰਹੀ ਤਬਾਹੀ ਅਤੇ ਬਰਬਾਦੀ ਵੇਖੋ ਅਤੇ ਉਸ ਦਰਦ ਨੂੰ ਮਹਿਸੂਸ ਕਰੋ।ਹਕੀਕਤ ਇਹ ਹੈ ਕਿ ਸਰਕਾਰਾਂ ਨੂੰ,ਪ੍ਰਸ਼ਾਸ਼ਨ ਨੂੰ ਅਤੇ ਹਰ ਉਸ ਵਿਭਾਗ ਨੂੰ ਪਤਾ ਹੈ ਜਿਸਨੇ ਕੋਈ ਕਾਰਵਾਈ ਕਰਨੀ ਹੈ। ਉਨ੍ਹਾਂ ਸਰਕਾਰਾਂ ਨੇ ਨਸ਼ੇ ਕੀ ਰੋਕਣਾ ਜਿਹੜੀ ਸ਼ਰਾਬ ਦੀ ਕਮਾਈ ਨਾਲ ਖਜ਼ਾਨਾ ਭਰਨ ਦੀ ਸੋਚ ਰੱਖਦੀ ਹੋਵੇ। ਸ਼ਰਾਬ ਨਸ਼ਾ ਹੈ, ਇਸਨੂੰ ਨਸ਼ੇ ਦੀ ਸ਼੍ਰੇਣੀ ਵਿਚੋਂ ਨਹੀਂ ਕੱਢਿਆ ਜਾ ਸਕਦਾ।ਹੁਣ ਤਾਂ ਕੁੜੀਆਂ/ਔਰਤਾਂ ਵੀ ਨਸ਼ਿਆਂ ਦੀ ਗ੍ਰਿਫਤ ਵਿੱਚ ਆ ਚੁੱਕੀਆਂ ਹਨ। ਕੁੜੀਆਂ ਵੀ ਨਸ਼ਾ ਛੜਾ ਕੇਂਦਰਾਂ ਵਿੱਚ ਜਾ ਰਹੀਆਂ ਹਨ। ਪਿੱਛਲੀ ਸਰਕਾਰ ਆਪਣੀ ਪ੍ਰਾਪਤੀ ਦੱਸਦੀ ਹੁੰਦੀ ਸੀ ਕਿ ਅਸੀਂ ਪਹਿਲਾ ਮਹਿਲਾ ਨਸ਼ਾ ਛੁਡਾਊ ਕੇਂਦਰ ਖੋਲਿਆ ਹੈ।ਲੋਕਾਂ ਨੇ ਬੜੀ ਆਸ ਨਾਲ ਅਤੇ ਵਿਸ਼ਵਾਸ਼ ਕਰਕੇ ਨਵੀਂ ਸਰਕਾਰ ਬਣਾਈ ਸੀ ਕਿਉਂਕਿ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਨਸ਼ਿਆਂ ਦਾ ਖਾਤਮਾ ਕਰਾਂਗੇ। ਪਰ ਅਫਸੋਸ ਕੁੱਝ ਵੀ ਨਹੀਂ ਹੋਇਆ। ਨਸ਼ੇ ਦਾ ਲੱਕ ਟੁੱਟਿਆ ਤਾਂ ਵਿਖਾਈ ਨਹੀਂ ਦਿੱਤਾ।ਪਰ ਲੋਕਾਂ ਦਾ ਵਿਸ਼ਵਾਸ ਅਤੇ ਲੋਕਾਂ ਦਾ ਲੱਕ ਸੌ ਫੀ ਸਦੀ ਟੁੱਟਿਆ ਹੈ।ਆਏ ਦਿਨ ਨਸ਼ੇ ਨਾਲ ਮਰਨ ਵਾਲਿਆਂ ਦੀਆਂ ਖਬਰਾਂ ਅਖਬਾਰਾਂ ਵਿੱਚ ਅਤੇ ਸੋਸ਼ਲ ਮੀਡੀਆ ਤੇ ਪੜ੍ਹਨ ਅਤੇ ਵੇਖਣ ਨੂੰ ਮਿਲ ਜਾਂਦੀਆਂ ਹਨ। ਪਤਾ ਨਹੀਂ ਸਾਡੇ ਸਰਕਾਰਾਂ ਵਿੱਚ ਬੈਠੇ ਸਿਆਸਤਦਾ ਨਾਂ ਨੂੰ ਉਹ ਸਭ ਵਿਖਾਈ ਕਿਉਂ ਨਹੀਂ ਦਿੰਦਾ ਜਾਂ ਵੇਖਕੇ ਅਣਵੇਖਿਆ ਕਰ ਦਿੰਦੇ ਹਨ। ਜਦੋਂ ਕਿਸੇ ਦੇਸ਼ ਦੀ ਨੌਜਵਾਨੀ ਕਮਜ਼ੋਰ ਹੋ ਜਾਏ ਤਾਂ ਦੇਸ਼ ਆਪਣੇ ਆਪ ਕਮਜ਼ਰ
 ਹੋ ਜਾਂਦਾ ਹੈ।   
ਲੋਕਾਂ ਕੋਲ ਡਿਗਰੀਆਂ ਹਨ ਪਰ ਕੰਮ ਨਹੀਂ। ਇਸ ਕਰਕੇ ਵੀ ਲੋਕਾਂ ਵਿੱਚ ਡਿਪਰੈਸ਼ਨ ਵਧ ਰਿਹਾ ਹੈ। ਉਸ ਤੋਂ ਰਾਹਤ ਪਾਉਣ ਲਈ ਵੀ ਨੌਜਵਾਨ ਪੀੜ੍ਹੀ ਇਸ ਪਾਸੇ ਲੱਗੀ ਹੈ ਅਤੇ ਲੱਗ ਰਹੀ ਹੈ। ਇਹ ਅਜਿਹਾ ਧੰਦਾ ਹੈ ਜਿਸ ਵਿੱਚ ਪੈਸੇ ਜਲਦੀ ਬਣਦੇ ਹਨ। ਬਹੁਤ ਵਾਰ ਵੇਚਣ ਅਤੇ ਖਾਣ ਲਈ ਸਸਤਾ ਮਿਲਣ ਦਾ ਵੀ ਲਾਲਚ ਨੌਜਵਾਨ ਪੀੜ੍ਹੀ ਕਰ ਲੈਂਦੀ ਹੈ। ਜੋ ਵੀ ਹੈ ਨਸ਼ੇ ਦਾ ਖੁੱਲ੍ਹੇਆਮ ਨਿਕਲਣਾ ਅਤੇ ਮਿਲਣਾ,ਸਰਕਾਰ ਨੂੰ ਕਟਹਿਰੇ ਵਿੱਚ ਤਾਂ ਖੜ੍ਹਾ ਕਰਦਾ ਹੀ ਹੈ। ਨਸ਼ਾ ਤਬਾਹੀ ਅਤੇ ਬਰਬਾਦੀ ਹੈ।ਕਿਸੇ ਦੀ ਤਬਾਹੀ ਤੇ ਕੀਤਾ ਵਿਕਾਸ,ਵਿਕਾਸ ਨਹੀਂ ਕਿਹਾ ਜਾ ਸਕਦਾ।ਨਸ਼ੇ ਦਾ ਕਹਿਰ ਜਾਰੀ ਹੈ ਇਸ ਨੂੰ ਸਮਾਜ ਮੰਨਦਾ ਹੈ ਪਰ ਸਰਕਾਰਾਂ ਨਹੀਂ ਮੰਨਦੀਆਂ।ਲੋਕ ਉਥੇ ਗਲਤ ਹਨ ਜਦੋਂ ਵੋਟ ਪਾਕੇ ਗੈਰ ਜ਼ੁੰਮੇਵਾਰ ਉਮੀਦਵਾਰਾਂ ਨੂੰ ਚੁਣਕੇ ਸਰਕਾਰ ਬਣਾਉਣ ਲਈ ਭੇਜਦੇ ਹਨ। ਹਾਂ,ਜਿਹੜੇ ਵੋਟਾਂ ਸ਼ਰਾਬ ਲੈਕੇ ਜਾਂ ਨਸ਼ੇ ਲੈਕੇ ਪਾਉਂਦੇ ਹਨ ਉਹ ਵੀ ਇਸ ਤਬਾਹੀ ਲਈ ਜ਼ਿੰਮੇਵਾਰ ਹਨ।  ਪ੍ਰਭਜੋਤ ਕੌਰ ਢਿੱਲੋਂ ਮੁਹਾਲੀ 9815030221
Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-