Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਰਾਜਨੀਤੀ ਬਨਾਮ ਕਿੱਤਾ

July 11, 2020 06:26 PM

ਰਾਜਨੀਤੀ ਬਨਾਮ ਕਿੱਤਾ

- ਭਾਰਤ ਦੀ ਆਜ਼ਾਦੀ ਤੋਂ ਬਾਅਦ ਸੰਵਿਧਾਨ ਦਾ ਜਨਮ ਹੋਇਆ ਤਾਂ ਲੋਕ ਰਾਜ ਦਾ ਮੁੱਖ ਆਧਾਰ ਚੋਣਾਂ ਹਨ ਚੋਣਾਂ ਦਾ ਦੌਰ ਸ਼ੁਰੂ ਹੋਇਆ ਤਾਂ ਉਸ ਵਿੱਚ ਮੁੱਖ ਉਮੀਦਵਾਰ ਜਿਨ੍ਹਾਂ ਨੇ ਆਜ਼ਾਦੀ ਲਈ ਲੜਾਈ ਲੜੀ ਜਾਂ ਆਪਣੇ ਇਲਾਕੇ ਕਿਸੇ ਨਾ ਕਿਸੇ ਰੂਪ ਵਿੱਚ ਸੇਵਾਦਾਰ ਹੁੰਦੇ ਸਨ ਇਹ ਉਮੀਦਵਾਰ ਜਿੱਤਦੇ ਹੀ ਤੇ ਲੋਕ ਸੇਵਾ ਵਿਚ ਮੋਹਰੀ ਹੁੰਦੇ ਸਨ ਖ਼ਾਸ ਗੱਲ ਆਪਣੇ ਧੀ ਪੁੱਤਰ ਜਾਂ ਰਿਸ਼ਤੇਦਾਰਾਂ ਕੋਈ ਖ਼ਾਸ ਅਹੁਦਾ ਜਾਂ ਖਾਸ ਛੋਟ ਨਹੀਂ ਦਿੰਦੇ ਸਨ ਲੋਕ ਰਾਜ ਦੀ ਪਰਿਭਾਸ਼ਾ ਨੂੰ ਜਾਣਦੇ ਹੋਏ ਭਲੀ ਭਾਂਤ ਨਾਲ ਉਸ ਨੂੰ ਨਿਭਾਉਂਦੇ ਸਨ ਜਿਸ ਰਾਜਨੀਤਕ ਪਾਰਟੀ ਦੀ ਟਿਕਟ ਤੇ ਉਹ ਚੋਣ ਜਿੱਤੇ ਉਨ੍ਹਾਂ ਦੇ ਪ੍ਰਧਾਨ ਸਕੱਤਰ ਤੇ ਪਾਰਟੀ ਦੀਆਂ ਨੀਤੀਆਂ ਦਾ ਉਨ੍ਹਾਂ ਉਪਰ ਬਹੁਤਾ ਭਾਰ ਨਹੀਂ ਹੁੰਦਾ ਸੀ ਆਪਣੇ ਇਲਾਕੇ ਨੂੰ ਸੇਵਾ ਦੇ ਹਰ ਰੂਪ ਵਿੱਚ ਪਹਿਲ ਦਿੰਦੇ ਸਨ ਦੇਸ਼ ਦੇ ਮੁੱਦੇ ਬਾਅਦ ਵਿੱਚ ਅਜਿਹੇ ਨੇਤਾਵਾਂ ਦੀ ਸੇਵਾ ਸਦਕਾ ਸਾਡਾ ਦੇਸ਼ ਪੁਲਾਂਘਾਂ ਪੁੱਟਦਾ ਤਰੱਕੀ ਕਰਦਾ ਆਇਆ ਉੱਨੀ ਸੌ ਸੱਤਰ ਦੇ ਦਹਾਕੇ ਵਿੱਚ ਕੁਝ ਚਲਾਕ ਤਰ੍ਹਾਂ ਦੇ ਨੇਤਾਵਾਂ ਨੂੰ ਆਪਣਿਆਂ ਨੂੰ ਪਹਿਲ ਦੇਣ ਦਾ ਤਰੀਕਾ ਆ ਗਿਆ ਰਾਜਨੀਤੀ ਵਿੱਚ ਪਰਿਵਾਰ ਪ੍ਰਥਾ ਚਾਲੂ ਹੋ ਗਈ ਤੇ ਕੁਰਸੀ ਨੂੰ ਪਹਿਲ ਪਰ ਫੇਰ ਵੀ ਲੋਕ ਸੇਵਾ ਹਾਜ਼ਰ ਸੀ ਹੁਣ ਤਿੰਨ ਕੁ ਦਹਾਕਿਆਂ ਤੋਂ ਰਾਜਨੀਤੀ ਨੂੰ ਟੌਹਰ ਦੀ ਟੋਪੀ ਨਾਲ ਤਨਖਾਹ ਤੇ ਪੈਨਸ਼ਨ ਦੀ ਪਾਣ ਚੜ੍ਹ ਗਈ ਤਾਂ ਇਸ ਖੇਤਰ ਵਿੱਚ ਕਮਾਈ ਲਈ ਨੌਕਰੀ ਕਰਦੇ ਉੱਚ ਅਧਿਕਾਰੀ ਪਰਦੇ ਦੇ ਪਿੱਛੇ ਰਾਜਨੀਤਕ ਪਾਰਟੀਆਂ ਵਿੱਚ ਆਪਣੀ ਹਾਜ਼ਰੀ ਲਗਵਾਉਣੀ ਚਾਲੂ ਕਰ ਦਿੱਤੀ ਤਾਂ ਜੋ ਨੌਕਰੀ ਪੂਰੀ ਹੋਣ ਤੋਂ ਬਾਅਦ ਆਪਣਾ ਭਵਿੱਖ ਰੌਸ਼ਨ ਕਰਨ ਲਈ ਰਾਜਨੀਤਿਕ ਪਾਰਟੀਆਂ ਦੇ ਹੱਕ ਵਿੱਚ ਵੱਡੇ ਅਧਿਕਾਰੀ ਭੁਗਤਣ ਲੱਗੇ ਚੋਣ ਕਮਿਸ਼ਨ ਦੀ ਅੱਖ ਖੁੱਲ੍ਹੀ ਚੋਣਾਂ ਵੇਲੇ ਆਪਾਂ ਵੇਖਦੇ ਹੀ ਹਾਂ ਅਨੇਕਾਂ ਉੱਚ ਅਧਿਕਾਰੀਆਂ ਦੀਆਂ ਬਦਲੀਆਂ ਕਰ ਦਿੱਤੀਆਂ ਜਾਂਦੀਆਂ ਹਨ ਨੌਕਰੀਸ਼ੁਦਾ ਲੋਕ ਆਪਣੀ ਔਲਾਦ ਨੂੰ ਰਾਜਨੀਤਕ ਪਿੜ ਵਿੱਚ ਉਤਾਰਨ ਲੱਗ ਪਏ ਕਿਸੇ ਤੋਂ ਲੁਕਿਆ ਨਹੀਂ ਇਸ ਤੋਂ ਇਲਾਵਾ ਫਿਲਮੀ ਹੀਰੋ ਗਾਇਕ ਖਿਡਾਰੀ ਆਪਣੇ ਕੰਮ ਦੇ ਨਾਲ ਨਾਲ ਰਾਜਨੀਤਿਕ ਪਾਰਟੀਆਂ ਦੀ ਪਿੱਠ ਠੋਕਣ ਲੱਗੇ ਕਿ ਜਦੋਂ ਵੀ ਆਪਣਾ ਕੰਮਕਾਰ ਢਿੱਲਾ ਪਵੇਗਾ ਤਾਂ ਆਪਣਾ ਭਵਿੱਖ ਸਵਾਰਨ ਲਈ ਲਈ ਪਹਿਲਾਂ ਤੋਂ ਹੀ ਖੁੱਲ੍ਹਾ ਮੈਦਾਨ ਤਿਆਰ ਰੱਖੋ ਨਾਮ ਲਿਖਣ ਦੀ ਕੋਈ ਜ਼ਰੂਰਤ ਹੀ ਨਹੀਂ ਆਪਾਂ ਵੇਖ ਹੀ ਰਹੇ ਹਾਂ ਕਿੰਨੇ ਉੱਚ ਦਰਜੇ ਖਿਡਾਰੀ ਪੈਸਾ ਕਮਾ ਕੇ ਸਥਾਪਤ ਹੋ ਗਏ ਤੇ ਮਸ਼ਹੂਰੀ ਰਹਿੰਦੀ ਉਮਰ ਤੱਕ ਉਨ੍ਹਾਂ ਦੇ ਨਾਲ ਹੈ ਫਿਲਮੀ ਹੀਰੋ ਤੇ ਗਾਇਕ ਜੋ ਜੋ ਉਮਰ ਦੇ ਹਿਸਾਬ ਨਾਲ ਆਪਣੇ ਖੇਤਰ ਵਿੱਚੋਂ ਸਮਾਂ ਵਿਹਾ ਚੁੱਕੇ ਹਨ ਪਰ ਮਸ਼ਹੂਰੀ ਤਾਂ ਉਨ੍ਹਾਂ ਦੇ ਨਾਲ ਹੈ ਹੀ ਜਿਸ ਤੋਂ ਫਾਇਦਾ ਉਠਾ ਕੇ ਰਾਜਨੀਤੀ ਵਿੱਚ ਉੱਚੇ ਅਹੁਦੇ ਪ੍ਰਾਪਤ ਕਰ ਚੁੱਕੇ ਹਨ ਕੁਰਸੀਆਂ ਜ਼ਰੂਰ ਪ੍ਰਾਪਤ ਕਰ ਲਈਆਂ ਪਰ ਰਾਜਨੀਤੀ ਤੋਂ ਬਿਲਕੁਲ ਕੋਰੇ ਹਨ ਰਾਜਨੀਤਕ ਪਾਰਟੀਆਂ ਲੋਕ ਸੇਵਾ ਤੋਂ ਆਪਣਾ ਮੁੱਖ ਮੋੜ ਰਹੀਆਂ ਹਨ ਪਰ ਲੋਕਾਂ ਨੂੰ ਆਪਣੇ ਪੱਲੇ ਵਿੱਚ ਕਿਵੇਂ ਰੱਖਣਾ ਹੈ ਉਨ੍ਹਾਂ ਕੋਲ ਪੂਰੀ ਜਾਣਕਾਰੀ ਹੈ ਜਿਸ ਲਈ ਸਥਾਪਿਤ ਗਾਇਕਾਂ ਅਤੇ ਫਿਲਮੀ ਹੀਰੋਆਂ ਨੂੰ ਵਰਤਿਆ ਜਾ ਰਿਹਾ ਹੈ ਰਾਜਨੀਤਿਕ ਲੋਕ ਲੋਕਾਂ ਨੂੰ ਮੂੰਹ ਵਿਖਾਉਣ ਜੋਗੇ ਨਹੀਂ ਰਹੇ ਪਰ ਉਹਨਾਂ ਕੋਲੇ ਤੇਜ਼ ਦਿਮਾਗ ਤਾਂ ਹੈ ਉਨ੍ਹਾਂ ਨੇ ਨਵਾਂ ਤਰੀਕਾ ਕੱਢਿਆ ਸੱਪ ਵੀ ਮਰ ਜਾਵੇਗਾ ਤੇ ਲਾਠੀ ਵੀ ਬਚ ਜਾਵੇਗੀ ਲੋਕਾਂ ਵਿੱਚ ਆਪਾਂ ਜਾਵਾਂਗੇ ਹੀ ਨਹੀਂ ਲੋਕਾਂ ਨੂੰ ਆਪਣੇ ਵੱਲ ਚੁੰਬਕੀ ਤਰੀਕੇ ਨਾਲ ਖਿੱਚਾਂਗੇ ਸਥਾਪਤ ਗਾਇਕਾਂ ਅਤੇ ਫਿਲਮੀ ਹੀਰੋਆਂ ਨੂੰ ਰੋਡ ਸ਼ੋਅ ਵੋਟਾਂ ਲੈਣ ਦਾ ਨਵਾਂ ਤਰੀਕਾ ਚਾਲੂ ਹੋ ਗਿਆ ਵੋਟਰ ਨੇਤਾ ਨੂੰ ਭੁੱਲ ਜਾਂਦੇ ਹਨ ਹੀਰੋ ਦਾ ਮੂੰਹ ਵੇਖ ਕੇ ਹੀ ਜਾਂ ਹੱਥ ਮਿਲਾ ਕੇ ਨਵੀਂ ਪੀੜ੍ਹੀ ਦੇ ਵੋਟਰ ਨੇਤਾ ਨੂੰ ਭੁੱਲ ਜਾਂਦੇ ਹਨ ਤੇ ਹੀਰੋਆਂ ਤੇ ਗਾਇਕਾਂ ਦੇ ਦਰਸ਼ਨ ਤੇ ਹੱਥ ਮਿਲਾਏ ਹੀ ਨੇਤਾ ਦੀ ਵੋਟ ਤੇ ਪੱਕੀ ਮੋਹਰ ਬਣ ਜਾਂਦੀ ਹੈ ਇਹ ਭੁੱਲ ਜਾਂਦੇ ਹਨ ਕਿ ਵੋਟ ਜਿਸ ਦੇ ਇਸ਼ਾਰੇ ਤੇ ਪਾ ਰਹੇ ਹਾਂ ਉਹ ਕਦੇ ਮਿਲੇਗਾ ਨਹੀਂ ਜੋ ਪਹਿਲਾਂ ਕਦੇ ਮਿਲਿਆ ਨਹੀਂ ਉਹ ਨੇਤਾ ਹੁਣ ਕਦੋਂ ਮਿਲੇਗਾ ਪਰ ਜਿੱਤ ਪੱਕੀ ਹੋ ਜਾਂਦੀ ਹੈ ਇਹ ਨੇਤਾਗਿਰੀ ਦੇ ਰੌਸ਼ਨ ਦਿਮਾਗ ਦੀ ਨਵੀਂ ਖੋਜ ਹੈ ਜ਼ਿਆਦਾ ਗਾਇਕ ਤੇ ਹੀਰੋ ਆਉਣ ਵਾਲੇ ਭਵਿੱਖ ਦੇ ਨੇਤਾ ਹਨ ਜੋ ਬਾਕੀ ਹਰਮਨ ਉਨ੍ਹਾਂ ਦੇ ਪੈਸੇ ਨਾਲ ਹੱਥ ਰੰਗੇ ਜਾਣਗੇ ਤੇ ਨੇਤਾ ਜੀ ਹਮੇਸ਼ਾ ਉਨ੍ਹਾਂ ਦੇ ਬਣ ਕੇ ਰਹਿਣਗੇ ਭਾਰਤ ਦੇ ਦੱਖਣੀ ਇਲਾਕੇ ਵਿੱਚ ਅਨੇਕਾਂ ਹੀਰੋ ਹੀਰੋਇਨਾਂ ਮੋਟੀ ਕਮਾਈ ਕਰਨ ਤੋਂ ਬਾਅਦ ਜਦੋਂ ਹੀਰੋਗਿਰੀ ਦਾ ਤਾਰਾ ਮੱਧਮ ਪੈਣ ਲੱਗਦਾ ਹੈ ਤਾਂ ਆਪਣੀ ਮਸ਼ਹੂਰੀ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਬੁੱਧੂ ਬਣਾ ਕੇ ਆਪਣੀਆਂ ਹੀ ਰਾਜਨੀਤਕ ਪਾਰਟੀਆਂ ਬਣਾ ਕੇ ਜੋ ਰਾਜਨੀਤੀ ਬਾਰੇ ਕੁਝ ਨਹੀਂ ਜਾਣਦੇ ਸਨ ਤੇ ਆਪਣੇ ਰਾਜ ਵਿੱਚ ਲੋਕਾਂ ਦੀ ਹਾਲਤ ਕੀ ਹੈ ਉਸ ਤੋਂ ਫ਼ਿਲਮੀ ਲੋਕ ਬਿਲਕੁਲ ਕੋਰੇ ਕਾਗਜ਼ ਹੁੰਦੇ ਹਨ ਦੱਖਣੀ ਲੋਕਾਂ ਉੱਤੇ ਕਿਸੇ ਦੀ ਵੀ ਫ਼ਿਲਮੀ ਰੰਗ ਦੀ ਮਸ਼ਹੂਰੀ ਅਜਿਹਾ ਰੰਗ ਵਿਖਾਉਂਦੀ ਹੈ ਕਿ ਉਹ ਫਿਲਮ ਨਾਲ ਸਬੰਧਤ ਹੀ ਰੋਜ਼ਾ ਹੀਰੋਇਨਾਂ ਭਗਵਾਨ ਮੰਨਣ ਲੱਗਦੇ ਹਨ ਜੈਲਲਿਤਾ ਇਸੇ ਕੜੀ ਵਿੱਚੋਂ ਮੁੱਖ ਹੋ ਨਿੱਬੜੀ ਉਸ ਨੇ ਜਿਹੜੀ ਲੋਕ ਸੇਵਾ ਕੀਤੀ ਜੋ ਆਪਣੇ ਕੀਮਤੀ ਸਾੜੀਆਂ ਤੇ ਗਹਿਣਿਆਂ ਦਾ ਪ੍ਰਦਰਸ਼ਨ ਕੀਤਾ ਉਹ ਕੋਈ ਕਦੇ ਭੁੱਲੇਗੀ ਨਹੀਂ ਤਾਮਿਲਨਾਡੂ ਕਰਨਾਟਕਾ ਆਂਧਰਾ ਪ੍ਰਦੇਸ਼ ਤੇ ਕੇਰਲਾ ਹੀਰੋ ਹੀਰੋਇਨਾਂ ਦੇ ਰੰਗ ਵਿੱਚ ਰੰਗੇ ਹੀ ਰਹਿੰਦੇ ਹਨ ਕਿਹੜੇ ਉਨ੍ਹਾਂ ਦੇ ਮਸਲੇ ਹੱਲ ਹੋਏ ਕਿਹੜੇ ਲਟਕ ਰਹੇ ਹਨ ਆਪਾਂ ਨੂੰ ਤਾਂ ਬਹੁਤੀ ਜਾਣਕਾਰੀ ਨਹੀਂ ਪਰ ਉਹ ਉਨ੍ਹਾਂ ਦਾ ਨਾਮ ਲਏ ਤੋਂ ਹੁਣ ਵੀ ਸਿਰ ਝੁਕਾ ਦਿੰਦੇ ਹਨ ਹੁਣ ਕਿਸੇ ਵੀ ਰੂਪ ਵਿੱਚ ਚੋਣਾਂ ਜਿੱਤ ਜਾਓ ਤੁਹਾਡੇ ਲਈ ਤਨਖਾਹ ਤੇ ਤੇ ਸਾਬਕਾ ਹੋਣ ਤੇ ਪੈਨਸ਼ਨ ਤੇ ਬਾਕੀ ਸਹੂਲਤਾਂ ਜ਼ਿੰਦਗੀ ਭਰ ਕਾਇਮ ਰਹਿੰਦੀਆਂ ਹਨ ਜਨਤਾ ਨੂੰ ਭੁੱਲ ਕੇ ਰਾਜਨੀਤਕ ਪਾਰਟੀਆਂ ਨੇ ਆਪਣੇ ਲਈ ਠੋਸ ਕਾਨੂੰਨ ਬਣਾ ਲਏ ਹਨ ਮਹਾਨ ਭਾਰਤ ਵਿੱਚ ਕੋਈ ਵੀ ਸਰਕਾਰੀ ਨੌਕਰੀ ਕਰ ਲਵੇ ਉਸ ਨੂੰ ਸੀਮਤ ਰੂਪ ਵਿੱਚ ਥੋੜ੍ਹੀ ਬਹੁਤ ਪੈਨਸ਼ਨ ਮਿਲਦੀ ਹੈ ਤਾਂ ਜੋ ਰੋਟੀ ਪਾਣੀ ਨਾਲ ਆਪਣਾ ਗੁਜ਼ਾਰਾ ਕਰ ਸਕੇ ਹੁਣ ਪੈਨਸ਼ਨ ਹੈ ਤੋਂ ਸੀ ਹੁੰਦੀ ਜਾਂਦੀ ਹੈ ਬਹੁਤ ਸਾਰੇ ਅਦਾਰਿਆਂ ਵਿੱਚ ਹੁਣ ਕਿਸੇ ਵੀ ਕਰਮਚਾਰੀ ਨੂੰ ਪੈਨਸ਼ਨ ਨਹੀਂ ਦਿੱਤੀ ਜਾਂਦੀ ਪਰ ਰਾਜਨੀਤਕ ਪਾਰਟੀਆਂ ਨੇ ਵੋਟਰਾਂ ਨੂੰ ਅੰਨ੍ਹੇ ਸਮਝ ਕੇ ਆਪਣੇ ਲਈ ਖਾਸ ਕਾਨੂੰਨ ਬਣਾ ਲੈ ਜਿੰਨੀ ਵਾਰ ਵੀ ਕੋਈ ਉਮੀਦਵਾਰ ਜਿੱਤੇਗਾ ਹਰ ਵਾਰ ਦੀ ਪੈਨਸ਼ਨ ਜੁੜਦੀ ਰਹੇਗੀ ਹੁਣ ਅਨੇਕਾਂ ਨੇਤਾ ਜੋ ਹੁਣ ਵੀ ਨੇਤਾਗਿਰੀ ਕਰ ਰਹੇ ਹਨ ਤਨਖਾਹ ਦੇ ਨਾਲ ਪਿਛਲੀਆਂ ਜੁੜੀਆਂ ਪੈਨਸ਼ਨਾਂ ਵੀ ਮਿਲਦੀਆਂ ਹਨ ਬਾਕੀ ਸਹੂਲਤਾਂ ਖੁਦ ਜਿੰਨੀਆਂ ਮਰਜ਼ੀ ਪੈਦਾ ਕਰ ਲੈਣ ਉਹ ਤਨਖਾਹਾਂ ਤੇ ਪੈਨਸ਼ਨ ਤੋਂ ਵੀ ਵੱਧ ਹਨ ਆਪਣੇ ਸੈਂਕੜੇ ਨੇਤਾ ਜੋ ਰਾਜਨੀਤੀ ਵਿੱਚ ਹੁਣ ਵੀ ਸਰਗਰਮ ਹਨ ਉਨ੍ਹਾਂ ਦੀ ਪੈਨਸ਼ਨ ਦੋ ਤਿੰਨ ਲੱਖ ਪਾਰ ਕਰ ਚੁੱਕੀ ਹੈ ਹੋਰ ਕਿੰਨੀ ਵਧੇਗੀ ਆਪਾਂ ਨੂੰ ਕੋਈ ਪੱਕਾ ਪਤਾ ਨਹੀਂ ਕਿਉਂਕਿ ਅਗਲੀ ਵਾਰ ਜਿੱਤਣ ਦਾ ਜੁਗਾੜ ਪਹਿਲਾਂ ਹੀ ਕਰ ਰੱਖਿਆ ਹੁੰਦਾ ਹੈ ਭਾਰਤ ਦੀ ਜਨਤਾ ਦਾ ਜੋ ਹਾਲ ਹੈ ਦੱਸਣ ਦੀ ਜ਼ਰੂਰਤ ਨਹੀਂ ਹਰ ਨੌਕਰੀ ਲਈ ਵਿੱਦਿਅਕ ਯੋਗਤਾਵਾਂ ਨਾਲ ਨੌਕਰੀ ਪ੍ਰਾਪਤ ਕਰਨ ਲਈ ਹੋਰ ਅਨੇਕਾ ਟੈਸਟ ਜੋੜ ਦਿੱਤੇ ਹਨ ਬੇਰੁਜ਼ਗਾਰੀ ਦਾ ਬਹੁਤ ਵੱਡਾ ਵੱਗ ਸੜਕਾਂ ਤੇ ਘੁੰਮ ਰਿਹਾ ਹੈ ਪਰ ਕਿਸੇ ਵੀ ਪਾਰਟੀ ਨੂੰ ਵਿਖਾਈ ਨਹੀਂ ਦਿੰਦਾ ਬੇਰੁਜ਼ਗਾਰੀ ਦੇ ਮਾਰੇ ਕੁਝ ਮੁੰਡੇ ਕੁੜੀਆਂ ਵੀ ਹੁਣ ਰੁਜ਼ਗਾਰ ਸਮਝਦੇ ਹੋਏ ਰਾਜਨੀਤਕ ਪਾਰਟੀਆਂ ਨਾਲ ਜੁੜਨ ਲੱਗੇ ਆਪਣੇ ਇਲਾਕੇ ਦੇ ਕਿਸੇ ਸਥਾਪਤ ਨੇਤਾ ਦਾ ਲੜ ਫੜ ਲੈਂਦੇ ਹਨ ਤਨ ਮਨ ਨਾਲ ਸੇਵਾ ਕਰਨੀ ਸ਼ੁਰੂ ਕਰ ਦਿੰਦੇ ਹਨ ਜੇ ਛੋਟੀ ਮੋਟੀ ਚੋਣ ਦੀ ਟਿਕਟ ਮਿਲ ਗਈ ਨਹੀਂ ਚੇਅਰਮੈਨੀ ਆਦਿ ਦੀ ਭਾਲ ਕਰਦੇ ਹਨ ਨਹੀਂ ਤਾਂ ਫੇਰ ਉਨ੍ਹਾਂ ਦੀ ਚਮਚਾਗਿਰੀ ਸਹਾਰੇ ਸਰਕਾਰੇ ਦਰਬਾਰੇ ਪ੍ਰਸ਼ਾਸਨ ਤੇ ਪੁਲਿਸ ਵਿਭਾਗ ਵਿੱਚ ਲੋਕਾਂ ਦੇ ਕੰਮ ਕਰਵਾਉਣ ਲੱਗਦੇ ਹਨ ਕੰਮ ਹੋਵੇਗਾ ਹੀ ਕਿਉਂਕਿ ਨੇਤਾ ਜੀ ਦਾ ਨਾਮ ਚੱਲਦਾ ਹੈ ਕੁਝ ਆਪਣੇ ਵੱਲੋਂ ਪਾਰਟੀ ਦੀ ਮੈਂਬਰਸ਼ਿਪ ਦੀਆਂ ਮੋਟੀ ਰਕਮ ਦੀਆਂ ਰਸੀਦਾਂ ਕੱਟ ਦਿੰਦੇ ਹਨ ਕੁਝ ਇਹ ਕਹਿੰਦੇ ਹਨ ਕਿ ਅੱਜ ਕੱਲ੍ਹ ਅਫਸਰਾਂ ਦੀ ਸੇਵਾ ਕਰਨੀ ਪੈਂਦੀ ਹੈ ਇਸ ਪਿੱਛੇ ਕੀ ਰਾਜ਼ ਹੈ ਕੰਮ ਕਰਵਾਉਣ ਵਾਲਿਆਂ ਨੂੰ ਕੁਝ ਪਤਾ ਨਹੀਂ ਉਸ ਨੇ ਕੰਮ ਕਰਵਾਉਣਾ ਹੈ ਜੋ ਹੋ ਜਾਂਦਾ ਹੈ ਤੇ ਉਹ ਚਮਚੇ ਦਾ ਅੱਗੇ ਚਮਚਾ ਬਣ ਜਾਂਦਾ ਹੈ ਇਹ ਲੜੀ ਚਾਲੂ ਰਹਿੰਦੀ ਹੈ ਨੇਤਾ ਜੀ ਨੂੰ ਕੋਈ ਸ਼ਿਕਾਇਤ ਵੀ ਕਰ ਦੇਵੇ ਉਸ ਨੇ ਕੁੱਝ ਨਹੀਂ ਲੈਣਾ ਉਸ ਲਈ ਵੋਟਾਂ ਪੱਕੀਆਂ ਹਨ ਲੋਕ ਰਾਜ ਦੀ ਪਰਿਭਾਸ਼ਾ ਹੀ ਬਦਲ ਗਈ ਹੈ ਵੋਟਰਾਂ ਨੂੰ ਹੀ ਹੁਣ ਰਾਜਨੀਤਕ ਪਾਰਟੀਆਂ ਨੂੰ ਲੋਕ ਰਾਜ ਦੀ ਪਰਿਭਾਸ਼ਾ ਪੜ੍ਹਾਉਣੀ ਪਵੇਗੀ ਐਮਪੀ ਐਮਐਲਏ ਲਈ ਨੌਕਰੀ ਵਾਂਗ ਸ਼ਰਤਾਂ ਤੈਅ ਕਰਨੀਆਂ ਪੈਣਗੀਆਂ ਜਿਸ ਵਿੱਚ ਉਮਰ ਦੀ ਸੀਮਾ ਤਨਖ਼ਾਹ ਵਿੱਦਿਅਕ ਯੋਗਤਾ ਕਿੰਨੀ ਤਨਖਾਹ ਅਤੇ ਹੋਰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ ਜਨਤਾ ਨੂੰ ਜਾਗ ਕੇ ਇਹ ਖੁਦ ਤੈਅ ਕਰਨੀਆਂ ਪੈਣਗੀਆਂ ਜਾਗੋ ਭਾਰਤ ਦੇ ਲੋਕਾਂ ਤੇ ਇੱਕ ਮੁੱਠ ਹੋ ਕੇ ਲੋਕ ਰਾਜ ਦੀ ਸਹੀ ਰੂਪ ਵਿੱਚ ਪਰਿਭਾਸ਼ਾ ਚੋਣਾਂ ਤੋਂ ਪਹਿਲਾਂ ਨੇਤਾਵਾਂ ਨੂੰ ਵੋਟ ਮੰਗਣ ਆਇਆਂ ਨੂੰ ਜਿਸ ਤਰ੍ਹਾਂ ਉਹ ਮੈਨੀਫੈਸਟੋ ਦਿੰਦੇ ਹਨ ਤੁਸੀਂ ਵੀ ਲਿਖਤੀ ਰੂਪ ਵਿੱਚ ਆਪਣੀਆਂ ਮੰਗਾਂ ਤੇ ਸ਼ਰਤਾਂ ਲਿਖੋ ਤੇ ਅਗਾਊਂ ਦਸਤਖ਼ਤ ਕਰਵਾਓ ਕਿ ਤੁਸੀਂ ਕਿੰਨੀ ਤਨਖਾਹ ਲੈਣੀ ਹੈ ਤੇ ਸਾਡੇ ਕੰਮ ਕਿੰਨੇ ਸਮੇਂ ਵਿੱਚ ਕਰਨੇ ਹਨ ਐਫੀਡੈਵਿਟ ਦੇ ਰੂਪ ਵਿੱਚ ਲਿਖਵਾ ਕੇ ਲਓ ਤਾਂ ਜੋ ਜੋ ਨੇਤਾ ਖਰਾ ਨਾ ਉੱਤਰੇ ਅਦਾਲਤ ਵਿਚ ਘੜੀਸਿਆ ਜਾ ਸਕੇ ਨਹੀਂ ਤਾਂ ਆਪਾਂ ਬੇਰੁਜ਼ਗਾਰ ਰਹਾਂਗੇ ਨੇਤਾਵਾਂ ਨੇ ਤਾਂ ਆਪਣੀ ਨੌਕਰੀ ਪੂਰੀ ਜ਼ਿੰਦਗੀ ਲਈ ਪੱਕੀ ਕਰ ਲਈ ਹੈ  ਰਮੇਸ਼ਵਰ ਸਿੰਘ ਸੰਪਰਕ ਨੰਬਰ  9914880392

 
 
Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-