Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

News

ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ

July 12, 2020 02:07 AM

ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ

 

ਗਲਾਸਗੋ/ਲੰਡਨ: (ਮਨਦੀਪ ਖੁਰਮੀ ਹਿੰਮਤਪੁਰਾ): ਸੰਸਾਰ-ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਲੇਖਣੀ ਦਾ ਕੋਈ ਸਾਨੀ ਨਹੀਂ। ਨਾਵਲਾਂ ਤੋਂ ਲੈ ਕੇ ਫ਼ਿਲਮ ਸਕਰਿਪਟਾਂ ਤੱਕ, ਦਸ ਵਿਧਾਵਾਂ ਵਿੱਚ ਲਿਖਣ ਵਾਲੇ ਇਸ ਲੇਖਕ ਦਾ ਇੱਕ ਆਪਣਾ ਹੀ ਵਿਸ਼ਾਲ ਪਾਠਕ ਵਰਗ ਹੈ। ਪੰਜਾਬੀ ਮਾਂ-ਬੋਲੀ ਨਾਲ ਥੋੜ੍ਹਾ-ਬਹੁਤਾ ਨਾਤਾ ਰੱਖਣ ਵਾਲਾ ਹਰ ਵਿਅਕਤੀ ਉਸ ਦੇ ਨਾਂ ਤੋਂ ਵਾਕਿਫ਼ ਹੋਵੇਗਾ। ਉਹ ਆਪਣੇ ਬਹੁ-

ਚਰਚਿਤ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਨਾਲ ਪੰਜਾਬੀ ਨਾਵਲਕਾਰੀ

 ਖੇਤਰ ਵਿੱਚ ਛੂਕਦਾ ਤੁਫ਼ਾਨ ਬਣ ਕੇ ਆਇਆ ਅਤੇ ਫ਼ਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।

     ਮੁੰਬਈ ਦੀ ਫ਼ਿਲਮ ਨਗਰੀ ਅਤੇ ਆਪਣੇ ਨਾਵਲਾਂ ਉਪਰ ਬਣ ਰਹੇ ਸੀਰੀਅਲ ਲਿਖਣ ਵਿੱਚ ਮਸ਼ਰੂਫ਼ ਰਹਿਣ ਦੇ ਬਾਵਜੂਦ ਵੀ ਹਰ ਸਾਲ ਇੱਕ ਨਾਵਲ ਪੰਜਾਬੀ ਮਾਰਕੀਟ ਵਿੱਚ ਦੇਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ। 

    ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜੱਗੀ ਕੁੱਸਾ ਦੇ ਤਿੰਨ ਨਾਵਲ; ਪੁਰਜਾ ਪੁਰਜਾ ਕਟਿ ਮਰੈ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ ਅਤੇ ਸੱਜਰੀ ਪੈੜ ਦਾ ਰੇਤਾ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਦੁਨੀਆਂ ਭਰ ਦੇ ਐਮਾਜ਼ੋਨ ਉਪਰ ਆਨਲਾਈਨ ਉਪਲੱਭਦ ਹਨ। ਹੁਣ ਉਸ ਦਾ ਚੌਥਾ ਨਾਵਲ "ਤਰਕਸ਼ ਟੰਗਿਆ ਜੰਡ" ਵੀ Into The Moonless Night ਦੇ ਨਾਮ ਹੇਠ ਅਨੁਵਾਦ ਹੋ ਕੇ ਤਿਆਰ ਹੋ ਚੁੱਕਾ ਹੈ ਅਤੇ ਬਹੁਤ ਜਲਦੀ ਐਮਾਜ਼ੋਨ ਉਪਰ ਆਨਲਾਈਨ ਮਿਲੇਗਾ।

ਸ਼ਿਵਚਰਨ ਜੱਗੀ ਕੁੱਸਾ ਨੇ ਆਪਣੇ ਪਾਠਕ ਖ਼ੁਦ ਪੈਦਾ ਕੀਤੇ ਹਨ ਅਤੇ ਇੱਕ ਵੱਡਾ ਕਾਫ਼ਲਾ ਪੰਜਾਬੀ ਮਾਂ-ਬੋਲੀ ਦੇ ਕਾਫ਼ਲੇ ਨਾਲ ਜੋੜਿਆ ਹੈ।

      ਉਸ ਦੀ ਇੱਕ ਗੱਲ ਮੈਨੂੰ ਘੋਰ ਹੈਰਾਨ ਕਰ ਜਾਂਦੀ ਹੈ ਕਿ ਅੰਗਰੇਜ਼ੀ ਪੰਜਾਬੀ ਦੀਆਂ 35 ਕਿਤਾਬਾਂ ਦਾ ਲੇਖਕ ਹੋਣ ਦੇ ਬਾਵਜੂਦ ਉਸ ਨੇ ਅੱਜ ਤੱਕ ਆਪਣਾ ਇੱਕ ਵੀ ਨਾਵਲ ਰਿਲੀਜ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਤੋਂ ਕਰਵਾਇਆ ਹੈ। ਮਸਤ ਰਹਿ ਕੇ ਲਿਖਣ ਵਾਲੇ ਜੱਗੀ ਕੁੱਸਾ ਦੇ ਨਵੇਂ ਨਾਵਲ "ਦਰਦ ਕਹਿਣ ਦਰਵੇਸ਼" ਨੇ ਹੁਣ ਮਾਰਕੀਟ ਵਿੱਚ ਆ ਦਸਤਕ ਦਿੱਤੀ ਹੈ, ਜਿਸ ਨੂੰ "ਲਾਹੌਰ ਬੁੱਕ ਸ਼ਾਪ ਲੁਧਿਆਣਾ" ਨੇ ਛਾਪਿਆ ਹੈ। ਇਸ ਕਿਤਾਬ ਦਾ ਮੁੱਖ-ਬੰਧ ਮਸ਼ਹੂਰ ਚਿੰਤਕ, ਮਰਹੂਮ ਆਤਮ ਹਮਰਾਹੀ ਜੀ ਦੀ ਬੇਟੀ ਮਨਦੀਪ ਕੌਰ ਭੰਮਰਾ ਨੇ ਲਿਖਿਆ ਹੈ।

    ਮਨਦੀਪ ਕੌਰ ਭੰਮਰਾ ਪਹਿਲਾਂ ਵੀ "ਜੱਗੀ ਕੁੱਸਾ ਦੇ ਨਾਵਲਾਂ ਵਿੱਚ ਯਥਾਰਥ" ਕਿਤਾਬ ਲਿਖ ਕੇ ਮਾਰਕੀਟ ਵਿੱਚ ਦੇ ਚੁੱਕੀ ਹੈ। ਅੱਜ ਕੱਲ੍ਹ ਜੱਗੀ ਕੁੱਸਾ ਆਪਣੀ ਸਵੈ-

    ਜੀਵਨੀ "ਬਾਜੀ ਲੈ ਗਏ ਕੁੱਤੇ" ਲਿਖਣ ਵਿੱਚ ਮਸ਼ਰੂਫ਼ ਹੈ, ਜਿਸ ਵਿੱਚ ਭਾਈਚਾਰੇ ਵਿੱਚ "ਬੀਬੇ" ਬਣ ਕੇ ਵਿਚਰਨ ਵਾਲੇ ਕਈ "ਮਹਾਂਰਥੀਆਂ" ਦੇ ਬਹੁਤ ਗੁੱਝੇ ਭੇਦ ਜੱਗ ਜਾਹਰ ਹੋਣਗੇ। 

   ਨਾਵਲ "ਦਰਦ ਕਹਿਣ ਦਰਵੇਸ਼" ਪ੍ਰਾਪਤ ਕਰਨ ਲਈ “ਲਾਹੌਰ ਬੁੱਕ ਸ਼ਾਪ ਲੁਧਿਆਣਾ” ਦੇ ਕਰਤਾ ਧਰਤਾ ‘ਗੁਰਮੰਨਤ’ ਨਾਲ +91 98147 32198 'ਤੇ ਸੰਪਰਕ ਕੀਤਾ ਜਾ ਸਕਦਾ ਹੈ।  

Have something to say? Post your comment
 

More News News

ਸਿੱਖ ਇਤਿਹਾਸ ਨੂੰ ਗ਼ਲਤ ਦੱਸਣ ਵਾਲਿਆਂ ਦੇ ਖ਼ਿਲਾਫ਼ ਜਥੇਦਾਰ ਕੜੀ ਕਾਰਵਾਹੀ ਕਰਣ: ਮਨਜੀਤ ਸਿੰਘ ਜੀਕੇ ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤ ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀ ਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ ਕੈਪਟਨ ਬਿਜਲੀ ਦਰਾਂ ਚ ਵਾਧਾ ਕਰਕੇ ਪੰਜਾਬ ਦੀ ਇੰਡਸਟ੍ਰੀ ਨੂੰ ਕਰਨਗੇ ਬਰਬਾਦ : ਪ੍ਰਦੀਪ ਬੰਟੀ* 15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਨਿਉਯਾਰਕ ਟਾਇਮ ਸੁਕੇਅਰ ਉੱਪਰ ਹਿੰਦੂ ਸੰਗਠਨਾਂ ਵੱਲੋਂ ਰੱਖੇ ਰਾਮ ਮੰਦਿਰ ਦੇ ਜਸ਼ਨਾਂ ਮੌਕੇ ਸਿੱਖ ਜਥੇਬੰਦੀਆਂ ਅਤੇ ਕਸ਼ਮੀਰੀਆਂ ਵੱਲੋਂ ਰੋਹ ਭਰਪੂਰ ਵਿਰੋਧ ਪਰਦਰਸ਼ਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇ ਭਾਰਤੀ ਮੂਲ ਦੀ ਖੋਜਕਰਤਾ ਇਕ ਅੋਰਤ ਨੂੰ ਯੂਐਸ ਵਿੱਚ ਜਾਗਿੰਗ ਕਰਦੇ ਹੋਏ ਮਾਰਿਆ 1 ਕੁਇੰਟਲ 60 ਕਿੱਲੋ ਭੂੱਕੀ ਚੂਰਾ ਪੋਸਤ ਸਮੇਤ ਤਿੰਨ ਦੋਸ਼ੀ ਟਰੱਕ ਸਮੇਤ ਗਿ੍ਫਤਾਰ
-
-
-