Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਵਿਛੋੜੇ ਦੇ ਦਰਦ ਚੋਂ ਉਪਜੀ ਜਾਨਦਾਰ ਕਲਮ : ਕੰਵਰਦੀਪ ਸਿੰਘ ਭੱਲਾ

July 12, 2020 06:15 PM

ਵਿਛੋੜੇ ਦੇ ਦਰਦ ਚੋਂ ਉਪਜੀ ਜਾਨਦਾਰ ਕਲਮ : ਕੰਵਰਦੀਪ ਸਿੰਘ ਭੱਲਾ


ਭਾਂਵੇਂ ਕਿ ਕੁਝ ਕਲਮਾਂ ਵਿਰਾਸਤ ਵਿਚੋਂ ਉਪਜੀਆਂ ਹੋਈਆਂ ਹੁੰਦੀਆਂ ਹਨ ਪਰ, ਜ਼ਿਆਦਾਤਰ ਕਲਮਾਂ ਦੀ ਸ਼ੁਰੂਆਤ ਕਿਸੇ-ਨਾ-ਕਿਸੇ ਵਿਛੋੜੇ ਦੀ ਮਾਰ ਪੈਣ ਦਾ ਨਤੀਜਾ ਹੀ ਹੁੰਦੀਆਂ ਹਨ। ਵਿਛੋੜੇ ਦੀ ਵੱਜੀ ਸੱਟ ਦੇ ਦੁੱਖ-ਦਰਦ ਦਾ ਅੰਦਰਂੋ ਲਾਵਾ ਐਸਾ ਫੁਟ ਤੁਰਦਾ ਹੈ ਕਿ ਕਲਮ ਦਾ ਸਹਾਰਾ ਲੈਣ ਤੋਂ ਸਵਾਇ ਹੋਰ ਕੋਈ ਚਾਰਾ ਹੀ ਨਹੀ ਰਹਿ ਜਾਂਦਾ ਦੁਖਿਆਰੇ ਕੋਲ। ਕਲਮ ਦੇ ਇੰਜੈਕਸ਼ਨ ਲਗਾ-ਲਗਾ ਕੇ ਦਰਦ ਨੂੰ ਬਾਹਰ ਕੋਰੇ ਕਾਗਜ਼ ਦੀ ਹਿੱਕੜੀ ਉਤੇ ਧਰਨ ਨਾਲ ਹੀ ਉਸ ਨੂੰ ਕੁਝ ਰਾਹਤ ਮਿਲਦੀ ਹੈ। ਫਿਰ ਹੌਲੀ-ਹੌਲੀ ਉਹੀ ਕਲਮ ''ਨਿੱਜ'' ਤੋਂ ''ਪਰ'' ਵੱਲ ਨੂੰ ਨਿਕਲ ਤੁਰਦੀ ਹੈ। ਅਜਿਹੇ ਵਿਛੋੜੇ ਦੇ ਦਰਦ ਵਿਚੋਂ ਉਪਜੀ ਇਕ ਜਾਨਦਾਰ ਤੇ ਸ਼ਾਨਦਾਰ ਕਲਮ ਦਾ ਨਾਂ ਹੈ- ਕੰਵਰਦੀਪ ਸਿੰਘ ਭੱਲਾ।
ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਪਿੱਪਲਾਂ ਵਾਲਾ ਵਿੱਚ ਮਾਤਾ ਸ੍ਰੀਮਤੀ ਨਵਿੰਦਰ ਕੋਰ ਅਤੇ ਪਿਤਾ ਸ੍ਰੀ ਸ਼ਿਵਚਰਨ ਸਿੰਘ ਬਾਵਾ (ਦੋਵੇਂ ਬਤੌਰ ਅਧਿਆਪਕ ਸੇਵਾ-ਮੁਕਤ) ਦੇ ਗ੍ਰਹਿ ਵਿਖੇ ਪੈਦਾ ਹੋਏ ਕੰਵਰਦੀਪ ਨੇ ਇਕ ਮੁਲਾਕਾਤ ਦੌਰਾਨ ਗੱਲਬਾਤ ਕਰਦਿਆਂ ਕਿਹਾ,'' 24 ਜਨਵਰੀ 2014 ਨੂੰ ਮੇਰੇ ਮਾਤਾ ਜੀ ਅਕਾਲ-ਚਲਾਣਾ ਕਰ ਗਏ। 31ਜਨਵਰੀ 2015 ਨੂੰ ਪਿਤਾ ਜੀ ਚਲੇ ਗਏ। ਅਜੇ ਦਰੀਆਂ ਚੁੱਕੀਆਂ ਹੀ ਸਨ ਕਿ 16 ਫਰਵਰੀ 2015 ਨੂੰ ਮੇਰਾ ਵੱਡਾ ਭਰਾ ਬ੍ਰੇਨ ਹੈਮਰੇਜ ਦੇ ਬਹਾਨੇ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਮੈਂ ਉਸ ਸਮੇਂ ਪੂਰੀ ਤਰਾਂ ਟੁੱਟ ਗਿਆ ਸੀ। ਫਿਰ 2014 ਵਿਚ ਇਸ ਕਲਮ ਦਾ ਸਫ਼ਰ ਸ਼ੁਰੂ ਹੋਇਆ ਜ਼ੋ ਕਿ ਅੱਜ ਤੱਕ ਮੇਰੀ ਤਾਕਤ ਬਣਿਆ। ਮੇਰੀ ਕਲਮ ਨੂੰ ਉਤਸ਼ਾਹਿਤ ਕਰਨ ਵਿਚ ਵੱਡਮੁੱਲਾ ਯੋਗਦਾਨ ਮੇਰੀ ਧਰਮ-ਪਤਨੀ ਸ਼੍ਰੀਮਤੀ ਭੁਪਿੰਦਰ ਕੌਰ ਭੱਲਾ ਜੀ ਦਾ ਹੈ, ਜਿਸ ਦਾ ਚੰਗਾ ਦਿਆਲੂ ਸੁਭਾਅ ਹੀ ਨਹੀਂ, ਬਲਕਿ ਹਰ ਕੰਮ ਵਿਚ ਮੇਰੀ ਤਾਕਤ ਬਣਨਾਂ ਵੀ ਹੈ।''
ਲਿਖਣ ਪੱਖੋਂ ਕੰਵਰਦੀਪ ਸਿੰਘ ਭੱਲਾ ਨੂੰ ਕਹਾਣੀ ਅਤੇ ਗ਼ਜ਼ਲ ਦੀ ਬਰਾਬਰ ਦੀ ਮੁਹਾਰਤ ਹਾਸਲ ਹੈ। ਜਿਹੋ-ਜਿਹਾ ਮੂਡ ਬਣੇ ਉਹ ਆਪਣੇ ਜ਼ਜ਼ਬਾਤਾਂ ਨੂੰ ਉਹੋ ਜਿਹੇ ਰੂਪ ਵਿਚ ਢਾਲ਼ ਦਿੰਦਾ ਹੈ। ਅੱਜ ਤੱਕ ਉਸ ਦੀਆਂ ਕਾਵਿ-ਰਚਨਾਵਾਂ ਅਤੇ ਮਿੰਨੀ ਕਹਾਣੀਆਂ ਪੰਜਾਬੀ ਸਪੋਕਸਮੈਨ, ਪੰਜਾਬੀ ਅਜੀਤ ਅਤੇ ਪੰਜਾਬੀ ਜਗਬਾਣੀ ਆਦਿ ਜਿਹੇ ਸਥਾਪਤ ਰੋਜਾਨਾ ਪੇਪਰਾਂ ਦੇ ਨਾਲ ਨਾਲ ਦੇਸ਼-ਵਿਦੇਸ਼ ਦੇ ਹੋਰ ਕਈ ਪੇਪਰਾਂ ਅਤੇ ਮੈਗਜ਼ੀਨਾਂ ਦਾ ਸ਼ਿੰਗਾਰ ਬਣ ਚੁੱਕੀਆਂ ਹਨ। ਪ੍ਰਕਾਸ਼ਨਾ ਖੇਤਰ ਵਿਚ ਉਸ ਦੀਆਂ ਗ਼ਜ਼ਲਾਂ ਸਾਹਿਤਕ ਹਲਕਿਆਂ ਦੀ ਜਾਣੀ-ਪਛਾਣੀ ਸੰਸਥਾ ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ (ਰਜਿ:) ਪੰਜਾਬ, ਦੀਆਂ ਸਾਂਝੀਆਂ ਪ੍ਰਕਾਸ਼ਨਾਵਾਂ ਦਾ ਹਿੱਸਾ ਬਣ ਚੁੱਕੀਆਂ ਹਨ, ਜਦ ਕਿ ਉਹ ਆਪਣੀਆਂ ਕਹਾਣੀਆਂ ਅਤੇ ਗ਼ਜ਼ਲਾਂ ਦੀਆਂ ਦੋ ਮੌਲਿਕ ਪੁਸਤਕਾਂ ਜਲਦੀ ਹੀ ਲੈਕੇ ਪਾਠਕਾਂ ਦੇ ਕਟਹਿਰੇ ਵਿਚ ਪੇਸ਼ ਹੋ ਰਿਹਾ ਹੈ।
ਅਨੇਕਾਂ ਸਟੇਜਾਂ ਤੋਂ ਮਾਨ-ਸਨਮਾਨ ਹਾਸਲ ਕਰ ਚੁੱਕੇ, ਪੇਸ਼ੇ ਵਜੋਂ ਕੇਂਦਰੀ ਸਹਿਕਾਰੀ ਬੈਂਕ ਹੁਸ਼ਿਆਰਪੁਰ ਜ਼ਿਲੇ ਵਿੱਚ ਬਤੌਰ ਸਹਾਇਕ ਮੈਨੇਜਰ ਦੀ ਡਿਊਟੀ ਨਿਭਾ ਰਹੇ ਕੰਵਰਦੀਪ ਸਿੰਘ ਭੱਲਾ ਦੀ ਕਲਮ ਦੇ ਵਿਸ਼ਿਆਂ ਵਿਚ ਜਿਆਦਾਤਰ ਨਸ਼ੇ, ਦਾਜ-ਦਹੇਜ, ਧੀਆਂ-ਭੈਣਾਂ ਦੇ ਦੁੱਖ-ਦਰਦ, ਬਲਾਤਕਾਰ, ਭਰੂਣ-ਹੱਤਿਆ, ਦੇਸ਼-ਭਗਤੀ ਅਤੇ ਨਾਰੀ-ਵਰਗ ਨੂੰ ਉਚਾ ਚੁੱਕਣ ਆਦਿ ਸ਼ਾਮਲ ਹਨ। ਲੱਚਰਤਾ ਤੋਂ ਸੌ ਕੋਹਾਂ ਦੂਰ ਰਹਿ ਕੇ ਜਿਸ ਸਰਗਰਮੀ ਨਾਲ ਇਹ ਕਲਮ ਸਮਾਜ-ਸੁਧਾਰਿਕ ਪੂਰਨੇ ਪਾ ਰਹੀ ਹੈ, ਉਸ ਨੂੰ ਵੇਖਦਿਆਂ ਉਸ ਪਾਸੋਂ ਸਾਹਿਤ-ਜਗਤ ਨੂੰ ਬਹੁਤ ਆਸਾਂ-ਉਮੀਦਾਂ ਅਤੇ ਸੰਭਾਵਨਾਵਾਂ ਹਨ। ਰੱਬ ਕਰੇ ! ਇਹ ਕਲਮੀ-ਚਿਰਾਗ ਨਿਰੰਤਰ ਜਗਦਾ ਹਨੇਰੇ ਦਿਲਾਂ ਵਿਚ ਰੁਸ਼ਨਾਈਆਂ ਕਰਦਾ ਰਵੇ ! ਆਮੀਨ !
-ਪ੍ਰੀਤਮ ਲੁਧਿਆਣਵੀ, ਚੰਡੀਗੜ, 9876428641
ਸੰਪਰਕ : ਕੰਵਰਦੀਪ ਸਿੰਘ ਭੱਲਾ, ਹੁਸ਼ਿਆਰਪੁਰ, 99881-94776

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-