Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਸਮਰਪਿਤ ਹੱਦਾਂ ਤੇ ਸ਼ਹੀਦ ਹੋਏ ਜਵਾਨਾਂ ਨੂੰ/ਜਸਵੀਰ ਸ਼ਰਮਾਂ ਦੱਦਾਹੂਰ

July 12, 2020 06:21 PM

ਸਮਰਪਿਤ

ਹੱਦਾਂ ਤੇ ਸ਼ਹੀਦ ਹੋਏ ਜਵਾਨਾਂ ਨੂੰ/ਜਸਵੀਰ ਸ਼ਰਮਾਂ ਦੱਦਾਹੂਰ
 
*ਇੱਟ ਚੁੱਕਦੇ ਨੂੰ ਪੱਥਰ ਚਲਾਈਏ,
          ਨਾ ਸਮਝੇ ਜੋ ਪਿਆਰ ਦੀ ਭਾਸ਼ਾ।
*ਸ਼ਹੀਦ ਸੈਂਕੜੇ ਜਵਾਨ ਕਰਵਾ ਲਏ,
           ਹਾਲੇ ਕਿੰਨਾ ਹੈ ਸਬਰ ਕਰਨਾ?
*ਪੁੱਛੋ ਓਨਾਂ ਨੂੰ ਜਿਨ੍ਹਾਂ ਦੇ ਪਤੀ ਰਹੇ ਨਾ,
          ਪੱਜ ਧੂਏਂ ਦੇ ਨੇ ਰੋਂਦੀਆਂ।
*ਅਵਸਥਾ ਬੱਚਿਆਂ ਦੇ ਦਿਲਾਂ ਵਾਲੀ ਸਮਝੋ,
           ਜੋ ਲਿਖਣਗੇ ਲੇਟ ਬਾਪ ਨੂੰ।
*ਜਿਨ੍ਹਾਂ ਚਾਈਂ ਚਾਈਂ ਪੁੱਤਾਂ ਨੂੰ ਸੀ ਤੋਰਿਆ,
           ਪੁੱਛ ਵੇਖੋ ਮਾਪਿਆਂ ਨੂੰ।
*ਝਾਕ ਰਹੀ ਨਾ ਆਉਣ ਦੀ ਕੋਈ,
             ਸੀ ਆਰਤੀ ਉਤਾਰ ਤੋਰਿਆ।
*ਕਿਵੇਂ ਝੱਲਣਗੇ ਬੁੱਢੇ ਵਾਰੇ ਦੁੱਖੜੇ,
              ਜਿਨ੍ਹਾਂ ਦਾ ਸਹਾਰਾ ਇੱਕ ਸੀ।
*ਜਿੰਦ ਲਾ ਗੲੇ ਦੇਸ਼ ਦੇ ਲੇਖੇ,
                ਰੋਂਦੇ ਪਰਿਵਾਰ ਛੱਡ ਗਏ।
*ਬੁੱਤ ਪੁੱਤ ਦੇ ਨੂੰ ਪਿਆਰ ਹੁਣ ਦੇਊਗਾ,
               ਸੋਟੀ ਦੇ ਸਹਾਰੇ ਬਾਪੂ ਜੀ।
*ਦੇਸ ਵਾਸੀਓ ਕਰੀਏ ਸਲਾਮਾਂ,
                ਸ਼ਹੀਦੀ ਜਾਮ ਜਿਨ੍ਹਾਂ ਨੇ ਪੀਤਾ।
*ਦੱਦਾਹੂਰੀਆ ਹੈ ਸੀਸ ਝੁਕਾਉਂਦਾ,
                ਤੁਰ ਗਏ ਜੋ ਦੇਸ਼ ਦੇ ਲਈ।
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment