Entertainment

ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ

July 12, 2020 06:26 PM

ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ

ਗਲਾਸਗੋ/ਲੰਡਨ: (ਮਨਦੀਪ ਖੁਰਮੀ ਹਿੰਮਤਪੁਰਾ): ਸੰਸਾਰ-ਪ੍ਰਸਿੱਧ ਨਾਵਲਕਾਰ ਸ਼ਿਵਚਰਨ ਜੱਗੀ ਕੁੱਸਾ ਦੀ ਲੇਖਣੀ ਦਾ ਕੋਈ ਸਾਨੀ ਨਹੀਂ। ਨਾਵਲਾਂ ਤੋਂ ਲੈ ਕੇ ਫ਼ਿਲਮ ਸਕਰਿਪਟਾਂ ਤੱਕ, ਦਸ ਵਿਧਾਵਾਂ ਵਿੱਚ ਲਿਖਣ ਵਾਲੇ ਇਸ ਲੇਖਕ ਦਾ ਇੱਕ ਆਪਣਾ ਹੀ ਵਿਸ਼ਾਲ ਪਾਠਕ ਵਰਗ ਹੈ। ਪੰਜਾਬੀ ਮਾਂ-ਬੋਲੀ ਨਾਲ ਥੋੜ੍ਹਾ-ਬਹੁਤਾ ਨਾਤਾ ਰੱਖਣ ਵਾਲਾ ਹਰ ਵਿਅਕਤੀ ਉਸ ਦੇ ਨਾਂ ਤੋਂ ਵਾਕਿਫ਼ ਹੋਵੇਗਾ। ਉਹ ਆਪਣੇ ਬਹੁ-ਚਰਚਿਤ ਨਾਵਲ "ਪੁਰਜਾ ਪੁਰਜਾ ਕਟਿ ਮਰੈ" ਨਾਲ ਪੰਜਾਬੀ ਨਾਵਲਕਾਰੀ ਖੇਤਰ ਵਿੱਚ ਛੂਕਦਾ ਤੁਫ਼ਾਨ ਬਣ ਕੇ ਆਇਆ ਅਤੇ ਫ਼ਿਰ ਉਸ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੁੰਬਈ ਦੀ ਫ਼ਿਲਮ ਨਗਰੀ ਅਤੇ ਆਪਣੇ ਨਾਵਲਾਂ ਉਪਰ ਬਣ ਰਹੇ ਸੀਰੀਅਲ ਲਿਖਣ ਵਿੱਚ ਮਸ਼ਰੂਫ਼ ਰਹਿਣ ਦੇ ਬਾਵਜੂਦ ਵੀ ਹਰ ਸਾਲ ਇੱਕ ਨਾਵਲ ਪੰਜਾਬੀ ਮਾਰਕੀਟ ਵਿੱਚ ਦੇਣਾ ਵੀ ਕੋਈ ਖਾਲਾ ਜੀ ਦਾ ਵਾੜਾ ਨਹੀਂ। ਇੱਥੇ ਇਹ ਗੱਲ ਵਰਨਣਯੋਗ ਹੈ ਕਿ ਜੱਗੀ ਕੁੱਸਾ ਦੇ ਤਿੰਨ ਨਾਵਲ; ਪੁਰਜਾ ਪੁਰਜਾ ਕਟਿ ਮਰੈ, ਬਾਰ੍ਹੀਂ ਕੋਹੀਂ ਬਲ਼ਦਾ ਦੀਵਾ ਅਤੇ ਸੱਜਰੀ ਪੈੜ ਦਾ ਰੇਤਾ ਅੰਗਰੇਜ਼ੀ ਵਿੱਚ ਅਨੁਵਾਦ ਹੋ ਕੇ ਦੁਨੀਆਂ ਭਰ ਦੇ ਐਮਾਜ਼ੋਨ ਉਪਰ ਆਨਲਾਈਨ ਉਪਲੱਭਦ ਹਨ। ਹੁਣ ਉਸ ਦਾ ਚੌਥਾ ਨਾਵਲ "ਤਰਕਸ਼ ਟੰਗਿਆ ਜੰਡ" ਵੀ Into The Moonless Night ਦੇ ਨਾਮ ਹੇਠ ਅਨੁਵਾਦ ਹੋ ਕੇ ਤਿਆਰ ਹੋ ਚੁੱਕਾ ਹੈ ਅਤੇ ਬਹੁਤ ਜਲਦੀ ਐਮਾਜ਼ੋਨ ਉਪਰ ਆਨਲਾਈਨ ਮਿਲੇਗਾ।

ਸ਼ਿਵਚਰਨ ਜੱਗੀ ਕੁੱਸਾ ਨੇ ਆਪਣੇ ਪਾਠਕ ਖ਼ੁਦ ਪੈਦਾ ਕੀਤੇ ਹਨ ਅਤੇ ਇੱਕ ਵੱਡਾ ਕਾਫ਼ਲਾ ਪੰਜਾਬੀ ਮਾਂ-ਬੋਲੀ ਦੇ ਕਾਫ਼ਲੇ ਨਾਲ ਜੋੜਿਆ ਹੈ। ਉਸ ਦੀ ਇੱਕ ਗੱਲ ਮੈਨੂੰ ਘੋਰ ਹੈਰਾਨ ਕਰ ਜਾਂਦੀ ਹੈ ਕਿ ਅੰਗਰੇਜ਼ੀ ਪੰਜਾਬੀ ਦੀਆਂ 35 ਕਿਤਾਬਾਂ ਦਾ ਲੇਖਕ ਹੋਣ ਦੇ ਬਾਵਜੂਦ ਉਸ ਨੇ ਅੱਜ ਤੱਕ ਆਪਣਾ ਇੱਕ ਵੀ ਨਾਵਲ ਰਿਲੀਜ਼ ਨਹੀਂ ਕੀਤਾ ਅਤੇ ਨਾ ਹੀ ਕਿਸੇ ਤੋਂ ਕਰਵਾਇਆ ਹੈ। ਮਸਤ ਰਹਿ ਕੇ ਲਿਖਣ ਵਾਲੇ ਜੱਗੀ ਕੁੱਸਾ ਦੇ ਨਵੇਂ ਨਾਵਲ "ਦਰਦ ਕਹਿਣ ਦਰਵੇਸ਼" ਨੇ ਹੁਣ ਮਾਰਕੀਟ ਵਿੱਚ ਆ ਦਸਤਕ ਦਿੱਤੀ ਹੈ, ਜਿਸ ਨੂੰ "ਲਾਹੌਰ ਬੁੱਕ ਸ਼ਾਪ ਲੁਧਿਆਣਾ" ਨੇ ਛਾਪਿਆ ਹੈ। ਇਸ ਕਿਤਾਬ ਦਾ ਮੁੱਖ-ਬੰਧ ਮਸ਼ਹੂਰ ਚਿੰਤਕ, ਮਰਹੂਮ ਆਤਮ ਹਮਰਾਹੀ ਜੀ ਦੀ ਬੇਟੀ ਮਨਦੀਪ ਕੌਰ ਭੰਮਰਾ ਨੇ ਲਿਖਿਆ ਹੈ। ਮਨਦੀਪ ਕੌਰ ਭੰਮਰਾ ਪਹਿਲਾਂ ਵੀ "ਜੱਗੀ ਕੁੱਸਾ ਦੇ ਨਾਵਲਾਂ ਵਿੱਚ ਯਥਾਰਥ" ਕਿਤਾਬ ਲਿਖ ਕੇ ਮਾਰਕੀਟ ਵਿੱਚ ਦੇ ਚੁੱਕੀ ਹੈ। ਅੱਜ ਕੱਲ੍ਹ ਜੱਗੀ ਕੁੱਸਾ ਆਪਣੀ ਸਵੈ-ਜੀਵਨੀ "ਬਾਜੀ ਲੈ ਗਏ ਕੁੱਤੇ" ਲਿਖਣ ਵਿੱਚ ਮਸ਼ਰੂਫ਼ ਹੈ, ਜਿਸ ਵਿੱਚ ਭਾਈਚਾਰੇ ਵਿੱਚ "ਬੀਬੇ" ਬਣ ਕੇ ਵਿਚਰਨ ਵਾਲੇ ਕਈ "ਮਹਾਂਰਥੀਆਂ" ਦੇ ਬਹੁਤ ਗੁੱਝੇ ਭੇਦ ਜੱਗ ਜਾਹਰ ਹੋਣਗੇ। ਨਾਵਲ "ਦਰਦ ਕਹਿਣ ਦਰਵੇਸ਼" ਪ੍ਰਾਪਤ ਕਰਨ ਲਈ “ਲਾਹੌਰ ਬੁੱਕ ਸ਼ਾਪ ਲੁਧਿਆਣਾ” ਦੇ ਕਰਤਾ ਧਰਤਾ ‘ਗੁਰਮੰਨਤ’ ਨਾਲ +91 98147 32198 'ਤੇ ਸੰਪਰਕ ਕੀਤਾ ਜਾ ਸਕਦਾ ਹੈ।  

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ' ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-