Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Article

ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਜਨਤਾ ਖੁਦ ਆਵੇ ਮੈਦਾਨ ’ਚ

July 12, 2020 06:29 PM

ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਵਧੀਆਂ ਕੀਮਤਾਂ ਨੂੰ ਲੈ ਕੇ ਜਨਤਾ ਖੁਦ ਆਵੇ ਮੈਦਾਨ ’ਚ


-ਡੀਜ਼ਲ,ਪੈਟਰੋਲ ਤੇ ਗੈਸ ਦੀ ਵਧੀ ਕੀਮਤ ਲਈ ਵੋਟਾਂ ਦੇ ਬਾਈਕਾਟ ਵਰਗੇ ਚੁੱਕਣੇ ਪੈਣਗੇ ਸ਼ਖਤ ਕਦਮ


-ਕੀਮਤਾਂ ਵੱਧਣ ਦੇ ਬਾਵਜੂਦ ਦਿਨੋਂ ਦਿਨ ਜਿਆਦਾ ਵਰਤੋਂ ਨਾਲ ਸਰਕਾਰ ਤੇ ਤੇਲ ਕੰਪਨੀਆਂ ਦੀ ਆਮਦਨ ’ਚ ਹੋ ਰਿਹਾ ਵਾਧਾ
ਬੀਤੇ ਕੁਝ ਦਿਨਾਂ ’ਚ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਬਹੁਤ ਜਿਆਦਾ ਵਾਧਾ ਹੋਇਆ ਹੈ। ਕੇਂਦਰ ਦੀ ਸਰਕਾਰ ਹੋਵੇ ਜਾਂ ਸੂਬਾ ਸਰਕਾਰਾਂ ਉਨਾਂ ਨੂੰ ਕੋਈ ਫਰਕ ਹੀ ਨਹੀਂ ਪੈ ਰਿਹਾ। ਪਵੇ ਵੀ ਕਿਉਂ ਇਸਦੇ ਪਿਛੇ ਵੀ ਇਕ ਕਾਰਨ ਹੈ। ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਤੇਜ਼ੀ ਆਉਣ ਦੇ ਬਾਵਜੂਦ ਵੀ ਇਸਦੀ ਖਪਤ ਵਿਚ ਕੋਈ ਫਰਕ ਨਹੀਂ ਪਿਆ ਅਤੇ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਵਾਧਾ ਹੋਣ ਨਾਲ ਜਿਥੇ ਸਰਕਾਰ ਨੂੰ ਫਾਇਦਾ ਹੋਇਆ ਹੈ ਨਾਲ ਹੀ ਤੇਲ ਕੰਪਨੀਆਂ ਦੀ ਆਮਦਨ ਵੀ ਵਧੀ ਹੈ। ਜਿਥੇ ਆਮਦਨ ਵਿਚ ਵਾਧਾ ਹੁੰਦਾ ਹੋਵੇ ਉਥੇ ਸਰਕਾਰ ਜਾਂ ਤੇਲ ਕੰਪਨੀਆਂ ਤੇਲ ਦੀਆਂ ਕੀਮਤਾਂ ਨੂੰ ਕਿਉਂ ਘਟਾਉਣਗੀਆਂ, ਇਹ ਇਕ ਸੋਚਣ ਵਾਲੀ ਗੱਲ ਹੈ। ਜਦੋਂ ਕਿਸੇ ਨੂੰ ਬੈਠੇ ਬਿਠਾਏ ਹੀ ਕਰੋੜਾਂ ਅਰਬਾਂ ਰੁਪਏ ਮਿਲਦੇ ਹਨ ਉਹ ਲਕਸ਼ਮੀ ਨੂੰ ਵਾਪਸ ਕਿਉਂ ਕਰੇਗਾ ਚਾਹੇ ਉਸਦੇ ਲਈ ਕਿਸੇ ਦਾ ਕਿੰਨਾ ਵੀ ਨੁਕਸਾਨ ਹੁੰਦਾ ਹੋਵੇ, ਉਸ ਲਈ ਉਹ ਪਿਛੇ ਨਹੀਂ ਹਟੇਗਾ। ਇਥੇ ਹੁਣ ਸੋਚਣ ਵਾਲੀ ਗੱਲ ਹੈ ਕਿ ਹੁਣ ਕੀ ਕੀਤਾ ਜਾਵੇ ਜਿਸ ਨਾਲ ਸਰਕਾਰ ਤੇ ਤੇਲ ਕੰਪਨੀਆਂ ਕੀਮਤਾਂ ਘਟਾਉਣ ਲਈ ਮਜ਼ਬੂਰ ਹੋ ਜਾਣ। ਇਸਦੇ ਲਈ ਜਨਤਾ ਨੂੰ ਖੁਦ ਮੈਦਾਨ ਦੇ ਵਿਚ ਆਉਣ ਪਵੇਗਾ। ਕੁਝ ਸਖਤ ਕਦਮ ਚੁੱਕਣੇ ਪੈਣਗੇ। ਪਾਰਟੀਬਾਜੀ ਤੋਂ ਉੱਪਰ ਉੱਠ ਕੇ ਲੋਕਾਂ ਨੂੰ ਸਰਕਾਰ ਤੇ ਤੇਲ ਕੰਪਨੀਆਂ ਦੇ ਖਿਲਾਫ ਸੜਕਾਂ ਤੇ ਉਤਰਨਾ ਪਵੇਗਾ। ਡੀਜ਼ਲ, ਪੈਟਰੋਲ ਤੇ ਗੈਸ ਦੀ ਕੀਮਤ ਵਿਚ ਵਾਧੇ ਨੂੰ ਲੈ ਕੇ ਵੋਟਾਂ ਦੇ  ਬਾਈਕਾਟ ਕਰਨ ਦੇ ਨਾਲ ਨਾਲ ਹੋਰ ਵੀ ਸ਼ਖਤ ਕਦਮ ਚੁੱਕਣਾ ਸਮੇਂ ਦੀ ਮੰਗ ਵੀ ਕਹੀ ਜਾ ਸਕਦੀ ਹੈ। ਇਥੇ ਇਕ ਸਵਾਲ ਖੜਾ ਹੁੰਦਾ ਹੈ ਕਿ ਇਸ ਨਾਲ ਮਹਿੰਗਾਈ ਘੱਟਣ ਦੀ ਬਜਾਏ ਹੋਰ ਵੱਧਣ ਦੇ ਅਸਾਰ ਬਣਦੇ ਹਨ ਪਰੰਤੂ ਅੱਗੇ ਕਿਹੜਾ ਮਹਿੰਗਾਈ ਘੱਟ ਹੈ, ਜਨਤਾ ਪਹਿਲਾਂ ਹੀ ਮਹਿੰਗਾਈ ਦੀ ਚੱਕੀ ਵਿਚ ਕਾਫੀ ਸਮੇਂ ਤੋਂ ਪਿਸ ਰਹੀ ਹੈ। ਜਦੋਂ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀ ਵਰਤੋਂ ਘਟੇਗੀ ਤਾਂ ਸਰਕਾਰ ਤੇ ਤੇਲ ਕੰਪਨੀਆਂ ਨੂੰ ਰੋਜ਼ਾਨਾ ਘਾਟਾ ਪਵੇਗਾ, ਫਿਰ ਹੀ ਇਨਾਂ ਨੂੰ ਅਹਿਸਾਸ ਹੋਵੇਗਾ ਕਿ ਜਨਤਾ ਕਿਹੜੀਆਂ ਮੁਸ਼ਿਕਲਾਂ ਨਾਲ ਜੂਝ ਰਹੀ ਹੈ। ਸਰਕਾਰ ਨੂੰ ਵੀ ਇਹ ਗੱਲ ਸਮਝ ਆ ਜਾਵੇਗੀ ਜੇਕਰ ਜਨਤਾ ਵੋਟਾਂ ਪਾ ਕੇ ਸਰਕਾਰ ਬਣਾ ਸਕਦੀ ਹੈ ਤਾਂ ਆਪਣੀਆਂ ਸਹੂਲਤਾਂ ਅਤੇ ਹੋਰ ਸਮੱਸਿਆਵਾਂ ਦੇ ਹੱਲ ਲਈ ਜਨਤਾ ਆਪਣੀ ਆਈ ਤੇ ਆ ਜਾਵੇ ਤਾਂ ਕੁਝ ਵੀ ਕਰ ਸਕਦੀ ਹੈ। ਜਨਤਾ ਨੂੰ ਥੋੜੀ ਤੰਗੀ ਜਰੂਰ ਹੋਵੇਗੀ ਪਰ ਇਹੋ ਜਿਹੇ ਸਖਤ ਕਦਮ ਚੁੱਕਣਾ ਸਮੇਂ ਦੀ ਅਵਾਜ਼ ਹੈ। ਸਰਕਾਰ ਦਾ ਇਸ ਮੁੱਦੇ ’ਤੇ ਬਿਲਕੁਲ ਹੀ ਚੁੱਪ ਹੈ, ਇਸ ਉੱਤੇ ਕੋਈ ਬਿਆਨ ਨਹੀਂ ਆਇਆ ਕਿ ਅਸੀਂ ਕੁਝ ਸੋਚਾਂਗੇ ਜਾਂ ਕੁਝ ਕਰਾਂਗੇ ਜਿਸ ਨਾਲ ਸਰਕਾਰ ਤੋਂ ਕੋਈ ਆਸ ਕਰਨਾ ਸੁਕੇ ਖੂਹ ਵਿਚੋਂ ਪਾਣੀ ਦੀ ਆਸ ਕਰਨ ਦੇ ਬਰਾਬਰ ਹੈ। ਵਿਰੋਧੀ ਧਿਰ ਦੀ ਆਪਣੀ ਹੀ ਹਾਲਤ ਬਹੁਤ ਖਰਾਬ ਹੈ। ਕਾਂਗਰਸ ਪਾਰਟੀ ਦੀ ਹਾਲਤ ਇਸ ਵੇਲੇ ਬਹੁਤ ਹੀ ਪਤਲੀ ਹੈ। ਪੰਜਾਬ ਵਿਚ ਸਰਕਾਰ ’ਤੇ ਕਾਬਜ਼ ਕਾਂਗਰਸ ਪਾਰਟੀ ਵਿਚ ਆਪਸੀ ਗੁਟਬਾਜੀ ਵੱਡੇ ਪੱਧਰ ’ਤੇ ਹੈ। ਕੇਂਦਰ ਵਿਚ ਵਿਰੋਧੀ ਧਿਰ ਦੇ ਰੂਪ ਵਿਚ ਸਿਥਤੀ ਕਾਫੀ ਡਾਵਾਂਡੋਲ ਹੈ। ਬਾਕੀ ਰਹੀ ਦੂਸਰੀਆਂ ਵਿਰੋਧੀ ਪਾਰਟੀਆਂ ਦੀ, ਜੇਕਰ ਉਹ ਕੋਈ ਧਰਨਾ ਪ੍ਰਦਰਸ਼ਨ ਕਰਦੇ ਹਨ ਤਾਂ ਉਸਦਾ ਕੋਈ ਅਸਰ ਸਰਕਾਰ ’ਤੇ ਦਿਖਾਈ ਹੀ ਨਹੀਂ ਦਿੰਦਾ। ਆਉਣ ਵਾਲੀਆਂ ਵੋਟਾਂ ਅਤੇ ਪਾਰਟੀ ਦੀ ਮਜ਼ਬੂਤੀ ਨੂੰ ਲੈ ਕੇ ਧਰਨੇ ਪ੍ਰਦਰਸ਼ਨ ਦਿਖਾਵੇ ਦੀ ਭੇਂਟ ਚੜ ਜਾਂਦੇ ਹਨ। ਪਿਛਲੇ ਕੁਝ ਦਿਨ ਪਹਿਲਾਂ ਸ਼ੋ੍ਰਮਣੀ ਅਕਾਲੀ ਦਲ ਨੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਸੀ। ਉਨਾਂ ਦਾ ਪ੍ਰਦਰਸ਼ਨ ਦੇਖਣ ਨੂੰ ਤਾਂ ਕੇਂਦਰ ਤੇ ਰਾਜ ਸਰਕਾਰਾਂ ਦੇ ਖਿਲਾਫ ਲਗ ਰਿਹਾ ਸੀ ਪਰੰਤੂ ਅਸਲੀਅਤ ਦੇ ਵਿਚ ਆਪਣਾ ਪੱਧਰ ਲੋਕਾਂ ਵਿਚ ਮਜ਼ਬੂਤ ਕਰਨ ਲਈ ਇਹ ਰੋਸ਼ ਪ੍ਰਦਰਸ਼ਨ ਕੀਤੇ ਗਏ ਸਨ, ਜਿਸਦੇ ਚਲਦਿਆਂ ਇਹ ਰੋਸ਼ ਪ੍ਰਦਰਸ਼ਨ ਵੀ ਕੋਈ ਖਾਸ ਅਸਰ ਨਾ ਛੱਡਦਾ ਹੋਇਆ ਸੰਪੰਨ ਹੋ ਗਿਆ। ਇਨਾਂ ਸਾਰੀਆਂ ਗੱਲਾਂ ’ਤੇ ਸੋਚ ਵਿਚਾਰ ਕਰਦੇ ਹੋਏ ਇਹੀ ਨਤੀਜਾ ਸਾਹਮਣੇ ਆ ਰਿਹਾ ਹੈ ਕਿ ਲੋਕਾਂ ਨੂੰ ਪੈਟਰੋਲੀਅਮ ਪਦਾਰਥਾਂ ਤੇ ਗੈਸ ਦੀਆਂ ਕੀਮਤਾਂ ਵਿਚ ਹੋਏ ਵਾਧੇ ਨੂੰ ਲੈ ਕੇ ਆਪ ਹੀ ਕੁਝ ਕਰਨਾ ਪਵੇਗਾ ਜੇਕਰ ਸਮਾਂ ਰਹਿੰਦਿਆਂ ਕੋਈ ਕਦਮ ਨਾ ਚੁੱਕੇ ਗਏ ਤਾਂ ਹਾਲਤਾਂ ਵਿਚ ਸੁਧਾਰ ਦੀ ਕੋਈ ਆਸ ਰਖਣੀ ਕਾਗਜ ਦੀ ਕਿਸ਼ਤੀ ਨਾਲ ਸੰਮੂਦਰ ਨੂੰ ਪਾਰ ਕਰਨ ਦੇ ਬਰਾਬਰ ਹੈ।
ਲੇਖਕ
ਮਨਪ੍ਰੀਤ ਸਿੰਘ ਮੰਨਾ,
ਮਕਾਨ ਨੰਬਰ 86 ਏ, ਵਾਰਡ ਨੰਬਰ 5
ਗੜਦੀਵਾਲਾ।
ਮੋਬਾ. 09417717095,7814800439।

Have something to say? Post your comment
 

More Article News

ਦਲ ਖਾਲਸਾ ਦੇ 42 ਸਾਲ ----ਗਜਿੰਦਰ ਸਿੰਘ, ਦਲ ਖਾਲਸਾ । ਭਾਰਤੀ ਹਕੂਮਤ ਵੱਲੋ ਯੂਆਪਾ (UAPA)ਕਾਲੇ ਕਾਨੂੰਨ ਤਹਿਤ ਸਿੱਖ ਨੌਜਵਾਨਾਂ ਤੇ ਚਲਾਏ ਜਬਰ ਜ਼ੁਲਮ ਦੇ ਖ਼ਿਲਾਫ਼ ਹਿੰਦੁਸਤਾਨ ਦੀ ਅਖੌਤੀ ਅਜ਼ਾਦੀ 15 ਅਗਸਤ ਨੂੰ ਕਾਲੇ ਦਿਵਸ ਦੇ ਤੌਰਤੇ ਭਾਰਤੀ ਕੌਸਲੇਟ ਫਰੈਕਫੋਰਟ ਅੱਗੇ ਰੋਹ ਮੁਜ਼ਾਹਰੇ ਵਿੱਚ ਸ਼ਾਮਲ ਹੋਣ ਦੀ ਅਪੀਲ । ਨਿਧੜਕ ਸਮਾਜ ਸੁਧਾਰਕ ਲੇਖਕ ਦੇ ਤੌਰ 'ਤੇ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲਾ ਲੇਖਕ: ਰਮੇਸ਼ਵਰ ਸਿੰਘ ਪਟਿਆਲਾ। ਕੀ ਗਊ ਦਾ ਗੋਬਰ ਖਾਣ ਅਤੇ ਮੂਤਰ ਪੀਣ ਦਾ ਕੋਈ ਫਾਇਦਾ ਹੈ? ਪਰਦੇਸੀ ਪੁੱਤ /ਪਿਰਤੀ ਸ਼ੇਰੋ ਸ਼ਰਾਬ ਮਾਫ਼ੀਆ ਪੰਜਾਬ ਵਿਚ ਮੌਤ ਦਾ ਸੌਦਾਗਰ ਬਣਕੇ ਬਹੁੜਿਆ / ਉਜਾਗਰ ਸਿੰਘ ਰੱਖੜੀ/ਅਮਰਜੀਤ ਕੌਰ ਵਿਰਕ ਜ਼ਿੰਦਗੀ ‘ਚ ਕਰੜੀ ਘਾਲਣਾ ਘਾਲਣ ਵਾਲੇ ਢਾਡੀ ਸਾਧੂ ਸਿੰਘ ਧੰਮੂ ਪੰਜਾਬ ਅਤੇ ਪੰਜਾਬੀ ਮਾਂ ਬੋਲੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਵਿੱਚ ਲੱਗਾ ਕਰਨਾਟਕ ਦਾ ਸਿਰਲੱਥ ਯੋਧਾ . ਪੰਡਿਤਰਾਓ ਧਰੇਨਵਰ ਕਈ ਸੰਸਥਾਵਾਂ ਦਾ ਬਾਨੀ- ਗੁਰਮੀਤ ਸਿੰਘ ਪਾਹੜਾ
-
-
-