Thursday, December 03, 2020
FOLLOW US ON

Entertainment

ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ'

July 12, 2020 06:31 PM

ਸੱਚੀਆਂ ਘਟਨਾਵਾਂ ਅਧਾਰਤ ਅਨੋਖੀ ਫ਼ਿਲਮ ਹੈ ' ਸੀ ਇਨ ਕੋਰਟ'- ਨਿਰਮਾਤਰੀ ਡਾ ਆਸੂ ਪ੍ਰਿਆ'


ਸਿਨੇਮਾ ਮਨੋਰੰਜਨ ਨਾਲ ਨਾਲ ਸਮਾਜਿਕ ਮੁੱਦਿਆਂ ਨੂੰ ਵੀ ਪਰਦੇ ਤੇ ਉਤਾਰਨ ਵਿੱਚ ਸਫ਼ਲ ਰਿਹਾ ਹੈ। ਅਜਿਹੇ ਸਿਨੇਮੇ ਨੂੰ ਦਰਸ਼ਕ ਵੱਖਰੀ ਸੋਚ ਅਤੇ ਨਜ਼ਰੀਏ ਨਾਲ ਵੇਖਦਾ ਹੈ। ਭਾਵੇਂ  ਕਿ ਅਜਿਹੀਆਂ  ਫਿਲਮਾਂ ਬਹੁਤ ਘੱਟ ਬਣਦੀਆਂ ਹਨ ਪਰ ਜੋ ਬਣਦੀਆਂ ਹਨ ਉਹ ਕਿਸੇ ਨਾ ਕਿਸੇ ਐਵਾਰਡ ਦੀਆਂ ਹੱਕਦਾਰ ਬਣਦੀਆਂ ਹਨ।
ਬਾਲੀਵੁੱਡ ਫਿਲਮ 'ਸੀ ਇਨ ਕੋਰਟ' ਅਜਿਹੇ ਹੀ ਸਿਨੇਮੇ ਚ ਵਾਧਾ ਕਰਦੀ ਇੱਕ ਪਰਿਵਾਰਕ ਫ਼ਿਲਮ ਹੈ ਜੋ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਅਜੋਕੇ ਦੌਚ ਵਿਚ ਰਿਸ਼ਤਿਆਂ ਦੀ ਘਟਦੀ ਜਾ ਰਹੀ ਪਵਿੱਤਰਤਾ ਅਤੇ ਸਮਾਨਤਾ ਨੂੰ ਇਹ ਫ਼ਿਲਮ ਬਾਖੂਬੀ ਪੇਸ਼ ਕਰਦੀ ਹੈ। ਇਸ ਫ਼ਿਲਮ ਰਾਹੀਂ ਉਨ੍ਹਾਂ ਬੱਚਿਆਂ ਦੀ ਮਾਨਸਿਕਤਾ ਵਿਖਾਈ ਗਈ ਹੈ ਜੋ ਘਰੇਲੂ ਵਿਵਾਦਾਂ ਤੋਂ ਪੈਦਾ ਹੋਏ ਤਲਾਕ ਦੇ ਮਾੜੇ ਨਤੀਜਿਆਂ ਦਾ ਦੀ ਚੱਕੀ ਵਿਚ ਪਿਸਦੇ ਹਨ।
'ਸੀ ਇਨ ਕੋਰਟ' ਇੱਕ ਛੋਟੇ ਬੱਚੇ ਦੀ ਵਿਲੱਖਣ ਕਹਾਣੀ ਹੋਵੇਗੀ ਜੋ ਅਜੋਕੇ ਮਾਪਿਆਂ ਨੂੰ ਤਲਾਕ ਦੇਣ ਦੇ ਦ੍ਰਿਸ਼ਟੀਕੋਣ ਤੋਂ ਦੁੱਖੀ ਹੈ। ਉਹ ਐਨੀ ਛੋਟੀ ਉਮਰ ਵਿਚ ਇਸ ਦੇ ਵਿਰੁੱਧ ਆਵਾਜ਼ ਉਠਾਉਦਾਂ ਹੈ।
ਚੰਡੀਗੜ੍ਹ ਦੇ ਆਸ ਪਾਸ ਫਿਲਮਾਈ ਗਈ ਇਸ ਫਿਲਮ ਦੇ ਨਿਰਮਾਤਾ ਡਾਂ ਆਸੂਪ੍ਰਿਆ ਨੇ  ਕਿਹਾ ਹੈ ਕਿ ਪੇਸ਼ੇ ਤੋਂ ਮਨੋਵਿਗਿਆਨਕ ਹੋਣ ਦੇ ਨਾਤੇ ਮੈਂ ਬਹੁਤ ਸਾਰੀਆਂ  ਕਹਾਣੀ ਪੜ੍ਹਦਾ ਹਾਂ, ਜਿਸ ਵਿੱਚ ਬੱਚੇ ਆਪਣੇ ਮਾਪਿਆਂ ਦੇ ਤਲਾਕ ਦੁਆਰਾ ਬਹੁਤ ਪ੍ਰਭਾਵਿਤ ਹੁੰਦੇ ਹਨ।
ਇਹ ਫਿਲਮ ਇਕ ਅਜਿਹੀ ਕਹਾਣੀ ਆਧਾਰਤ ਹੈ ਜਿਸ ਵਿਚ ਇੱਕ ਛੋਟਾ ਬੱਚਾ ਤਲਾਕ ਨੂੰ ਰੋਕਣ ਲਈ ਮਾਪਿਆਂ ਦੇ ਖਿਲਾਫ ਸ਼ਿਕਾਇਤ ਦਰਜ਼ ਕਰਾਉਂਦਾ ਹੈ।
ਵਿਸ਼ਾਲ ਮਿਸ਼ਰਾ ਦੁਆਰਾ ਨਿਰਦੇਸ਼ਕ ਇਸ ਫਿਲਮ ਵਿਚ ਰਾਜਬੀਰ ਬਤਸ,ਪ੍ਰਵੀਨ ਸਸੋਦੀਆ। ਛਪਾਕ ਫੇਮ ਅਦਾਕਾਰ ਦੇਵਾਸ, ਦਿਕਸ਼ਂੀਤ, ਸਮੀਰ ਸੋਨੀ, ਪ੍ਰੀਤੀ ਝਿੰਗੀਆਈ,ਟੀਨਾ ਤੇ ਬਾਲ ਕਲਾਕਾਰ ਆਰੀਅਨ ਜੂਗਰ ਨੇ ਮੁੱਖ ਭੂਮਿਕਾ ਨਿਭਾਈ ਹੈ।
ਯੂਨਾਈਟਿਡ ਫ਼ਿਲਮ ਸਟੂਡੀਓ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਇਹ ਫ਼ਿਲਮ ਬਹੁਤ ਜਲਦ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ।  
                                           - 0-   - ਸੁਰਜੀਤ ਜੱਸਲ  

Have something to say? Post your comment
 

More Entertainment News

ਗਾਇਕ ਜੋੜੀ ਗੁਰਪ੍ਰੀਤ ਵਿੱਕੀ ਅਤੇ ਜਸਪ੍ਰੀਤ ਜੱਸੀ ਦਾ ਸਿੰਗਲ-ਟਰੈਕ, ''ਚੰਨ ਵਰਗੀ'' ਰਿਲੀਜ਼ ਪ੍ਰਸਿੱਧ ਗਾਇਕ ਬੱਲੀ ਸਿੰਘ ਰੋਪੜ ਦਾ ਸਿੰਗਲ-ਟਰੈਕ ਗੀਤ ''ਪਰਪੋਜ਼'' ਰਿਲੀਜ਼ 'ਗੱਲ ਗੱਲ ਤੇ ਨਾ ਰੁੱਸਿਆ ਕਰ'' ਗਾਇਕ ਜੈਲੇ ਸ਼ੇਖੂਪੁਰੀਏ ਦਾ ਨਵਾਂ ਗੀਤ ਰਿਲੀਜ਼ ਗਾਇਕ ਸੁਖਰਾਜ ਬਰਕੰਦੀ ਦੇ ਟਰੈਕ ‘ਬੰਬੀਹਾ ਬੋਲੇ-2’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਪੰਜਾਬੀ ਗਾਇਕ ਮਨਪ੍ਰੀਤ ਮੰਨਾਂ ਦਾ ਨਵਾਂ ਗੀਤ ‘ ਮੋਟੋ ਮੋਟੋ 28 ਜੁਲਾਈ ਅੱਜ ਰਿਲੀਜ ਹੋਵੇਗਾ ਸ਼ਿਵਚਰਨ ਜੱਗੀ ਕੁੱਸਾ ਦਾ ਨਵਾਂ ਨਾਵਲ "ਦਰਦ ਕਹਿਣ ਦਰਵੇਸ਼" ਮਾਰਕੀਟ 'ਚ ਗਾਇਕ ਦੀਪਾ ਅਰਸ਼ੀ ਦੀ ਅਵਾਜ ਵਿੱਚ ਸੁਪਰ ਹਿੱਟ ਗੀਤ,''ਨੰਬਰ ਬਲੌਕ'' ਰੀਲੀਜ਼ ਅਜੋਕੇ ਸਮੇਂ ‘ਤੇ ਕਰਾਰੀ ਚੋਟ ਕਰਦੀ, ਇੱਕ ਮੈਸੇਜ ਭਰਪੂਰ ਸੋਰਟ ਫਿਲਮ ‘ਸਿਆਣੇ’ ਦਾ ਸ਼ੂਟ ਮੁਕੰਮਲ ਪੁਆਂਇਟ ਸੈਵਨ ਵੱਲੋਂ ਭਲਕੇ ਰਿਲੀਜ਼ ਹੋਵੇਗਾ, ਸੋਮੀ ਤੁੰਗਵਾਲੀਆ ਤੇ ਕੰਵਲਜੀਤ ਕੰਵਲ ਦਾ ਟਰੈਕ ‘ਸਰਾਬੀ ਵਰਸਿਜ਼ ਸਰਕਾਰਾਂ’ ਪ੍ਰੀਤ ਸਿਆਂ ਦਾ ਗੀਤ "ਪੈਰ ਦੀ ਮਿੱਟੀ" ਜਲਦ ਰਿਲੀਜ਼ ਹੋਣ ਵਾਲਾ ਹੈ
-
-
-