Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਓਹ ਵੇਲੇ ਕਿਧਰ ਗਏ/ਜਸਵੀਰ ਸ਼ਰਮਾਂ ਦੱਦਾਹੂਰ

July 12, 2020 06:35 PM

ਓਹ ਵੇਲੇ ਕਿਧਰ ਗਏ/ਜਸਵੀਰ ਸ਼ਰਮਾਂ ਦੱਦਾਹੂਰ

ਵਿੱਚ ਮਰਿਆਦਾ ਦੇ ਰਹਿੰਦੇ ਸੀ।
ਸੱਭ ਨੂੰ ਭੈਣ ਤੇ ਧੀ ਕਹਿੰਦੇ ਸੀ।।
ਸਾਹਾਂ ਦੇ ਵਿੱਚ ਸਾਹ ਲੈਂਦੇ ਸੀ-ਕਰਦੇ ਸੀ ਸਤਿਕਾਰ------
ਓਹ ਵੇਲੇ ਕਿਧਰ ਗਏ--ਕਿਧਰ ਗਏ ਮੇਰੇ,,,,,
 
ਖੇਤੀ ਬਾੜੀ ਦਾ ਕੰਮ ਸੀ ਹੱਥੀਂ, ਕਰਦੇ ਓਦੋਂ ਸਾਰੇ।
ਇੱਕ ਦੂਜੇ ਨਾਲ ਵਿੜ੍ਹੀ ਸਿੜ੍ਹੀ ਦੇ, ਸਮੇਂ ਸੀ ਓਹੋ ਨਿਆਰੇ।।
ਤਾਏ ਚਾਚੇ ਤੇ ਬਾਬੇ, ਇਕੱਠੇ ਰਹਿੰਦੇ ਸੀ ਪਰਿਵਾਰ,,,,,,
ਓਹ ਵੇਲੇ ਕਿਧਰ ਗਏ,,,,,ਕਿਧਰ ਗਏ ਮੇਰੇ,,,,
 
ਪਰਿਵਾਰ ਸਾਰੇ ਦੀ ਇੱਕ ਚੁੱਲ੍ਹੇ ਤੇ,ਬਣਦੀ ਸੀ ਓਦੋਂ ਰੋਟੀ।
ਵੱਡਿਆਂ ਤੋਂ ਸੀ ਪੱਲਾ ਕਰਦੀ,ਜੋ ਪਰਿਵਾਰ ਦੀ ਵਹੁਟੀ।।
ਟੱਬਰਾਂ ਦੇ ਵਿੱਚ ਪਿਆਰ ਭਾਰੂ, ਨਹੀਂ ਹੁੰਦਾ ਸੀ ਤਕਰਾਰ,,,,,,
ਓਹ ਵੇਲੇ ਕਿਧਰ ਗਏ,,,,,,,ਕਿਧਰ ਗਏ ਮੇਰੇ,,,
 
ਘਰ ਦਾ ਮੋਢੀ ਇੱਕ ਹੁੰਦਾ ਸੀ, ਹੁਕਮ ਸੀ ਓਹਦਾ ਚੱਲਦਾ।
ਖੁਸ਼ੀ ਗਮੀਂ ਜੇ ਕਿਤੇ ਵੀ ਜਾਣਾ,ਮਰਜੀ ਜੀਹਨੂੰ ਸੀ ਘੱਲਦਾ।।
ਹਾੜ੍ਹੀ ਸਾਉਣੀ ਸੀ ਕਪੜੇ ਬਣਦੇ,ਸਾਲ ਵਿੱਚ ਦੋ ਵਾਰ,,,,,,,,
ਓਹ ਵੇਲੇ ਕਿਧਰ ਗਏ,,,,,, ਕਿਧਰ ਗਏ ਮੇਰੇ,,,,
 
ਗੁੜ ਦੀ ਰੋੜੀ ਖੰਮਣੀ ਰੁਪਈਏ, ਨਾਲ ਹੀ ਰਿਸ਼ਤਾ ਹੋਣਾ।
ਚਾਨਣੀ ਅਤੇ ਕਨਾਤਾਂ ਲਾ ਕੇ,ਕਾਰਜ ਘਰੀਂ ਰਚਾਉਣਾ।।
ਨਾ ਅੱਡੀਆਂ ਚੁੱਕ ਕੇ ਫਾਹੇ ਲੈਣੇ,ਨਾ ਕਰਜੇ ਦੀ ਮਾਰ,,,,,,,,,,
ਓਹ ਵੇਲੇ ਕਿਧਰ ਗਏ,,,,, ਕਿਧਰ ਗਏ ਮੇਰੇ,,,,
 
ਦੱਦਾਹੂਰੀਆ ਸ਼ਰਮਾਂ ਆਖੇ,ਓਹ ਵੇਲੇ ਮੁੜ ਨਹੀਂ ਆਉਣੇ।
ਭਾਈਚਾਰਾ ਅਪਣੱਤ ਤੇ ਓਹੋ, ਪਿਆਰ ਨਾ ਕਿਤੋਂ ਥਿਆਉਣੇ।।
ਵੱਢਾ ਟੁੱਕੀ ਤੇ ਉਜੜਨ ਉੱਤੇ,ਆ ਗਿਆ ਕੁੱਲ ਸੰਸਾਰ,,,,,,,
ਓਹ ਵੇਲੇ ਕਿਧਰ ਗਏ,,,,,, ਕਿਧਰ ਗਏ ਮੇਰੇ,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
Have something to say? Post your comment