Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਗਲ਼ ਲਾ ਲੈ ਹਾਣ ਦਿਆ,ਸਾਓਣ ਮਹੀਨਾ ਆਇਆ|

ਅਮਨਦੀਪ ਕੌਰ ਜਲੰਧਰੀ | July 16, 2020 04:11 PM
ਅਮਨਦੀਪ ਕੌਰ ਜਲੰਧਰੀ

ਗਲ਼ ਲਾ ਲੈ... (ਗੀਤ)

ਗਲ਼ ਲਾ ਲੈ ਹਾਣ ਦਿਆ,ਸਾਓਣ ਮਹੀਨਾ ਆਇਆ|
ਗਲਵੱਕੜੀ ਪਾਉਣ ਲਈ,ਦਿਲ ਕਿਉਂ ਤਰਸਾਇਆ?

ਕਾਲੀ ਘਟ ਜਦ ਚੜ੍ਹ ਆਵੇ,ਬਦਲ ਨੇ ਛਾਓਂਦੇ|
ਬੱਦਲਾਂ ਨੂੰ ਦੇਖ-ਦੇਖ ਕੇ,ਮੋਰ ਪੈਲਾਂ ਪਾਉਂਦੇ |
ਮੇਰੇ ਦਿਲ ਦਾ ਫ਼ੁੱਲ ਚੰਦਰਾ,ਕਿਉਂ ਹੈ ਕੁਮਲਾਇਆ?
ਗਲ਼ ਲਾ ਲੈ............. |

ਅੱਲੜਾਂ-ਮੁਟਿਆਰਾਂ ਨੇ,ਰਲ਼ ਪੀਘਾਂ ਪਾਈਆਂ |
ਤ੍ਰਿੰਜਣਾਂ ਵਿੱਚ ਬਹਿ ਕੇ,ਰਲ਼ ਕੱਢਣ ਕਢਾਈਆਂ |
ਪੇਕਿਆਂ ਤੋਂ ਵੀਰਾ ਵੀ,ਸੰਧਾਰਾ ਲੈ ਆਇਆ,
ਗਲ਼ ਲਾ ਲੈ.............. |

ਪੱਕਣ ਖੀਰਾਂ-ਪੂੜੇ ਵੇ,ਹਰ ਘਰ ਦੇ ਵਿਹੜੇ|
ਖੁਸ਼ਬੋਆਂ ਨਾ ਭੌਂਦੀਆਂ ਨੇ,ਜਿਨ੍ਹਾਂ ਦਰਦ ਸਹੇੜੇ |
ਇਸ਼ਕੇ ਦਾ ਰੋਗ ਬੁਰਾ,ਜਾਵੇ ਨਾ ਮੁਕਾਇਆ,
ਗਲ਼ ਲਾ ਲੈ............... |

ਸਭ ਮੌਜਾਂ ਮਾਣ ਦੀਆਂ,ਮਾਹੀ ਜਿਨ੍ਹਾਂ ਦੇ ਕੋਲ|
ਕਿਉਂ ਪਰਦੇਸੀਆ ਵੇ,ਜਿੰਦ ਰਿਹਾ ਹੈ ਰੋਲ?
ਮੁੜ ਆ ਵਤਨਾਂ ਨੂੰ ਵੇ,ਹੁਣ ਆਖ ਸੁਣਾਇਆ,
ਗਲ਼ ਲਾ ਲੈ............ |

'ਜਲੰਧਰੀ' ਆਖ ਰਹੀ,ਕਿਸੇ ਦਾ ਵਿੱਛੜੇ ਨਾ ਯਾਰ|
ਮੇਲੇ ਜਿਓਂਦਿਆਂ ਦੇ ਸੱਜਣਾ,ਨਿਭ ਜਾਣ ਪਿਆਰ|
ਕਿਉਂ ਪਲ਼-ਪਲ਼ ਚੰਨਾ ਵੇ,ਸਾਡਾ ਪਿਆਰ ਅਜ਼ਮਾਇਆ,
ਗਲ਼ ਲਾ ਲੈ ਹਾਣ ਦਿਆ,ਸਾਓਣ ਮਹੀਨਾ ਆਇਆ|
ਗਲਵੱਕੜੀ ਪਾਉਣ ਲਈ,ਦਿਲ ਕਿਉਂ ਤਰਸਾਇਆ?

ਅਮਨਦੀਪ ਕੌਰ ਜਲੰਧਰੀ
88720-40085

Have something to say? Post your comment