Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਮੁਹੱਬਤ ਜਿਹੀ ਕੁੜੀ ਦੇ ਨਾਂਅ

July 16, 2020 04:12 PM

ਮੁਹੱਬਤ ਜਿਹੀ ਕੁੜੀ ਦੇ ਨਾਂਅ

ਮੁਹੱਬਤ ਵਰਗੀਏ ਕੁੜੀਏ ।
ਤੁੂੰ ਭੁੱਲ ਜਾਵੀਂ
ਕਿ ਤੇਰਾ ਨਾਮ ਬੰਸਰੀ ਦੀਆਂ ਸੁਰਾਂ ਵਾਂਗ
ਮੇਰੇ ਬੁੱਲਾਂ ਤੇ ਗੁੂੰਜਦਾ ਹੁੰਦਾ ਸੀ
ਤੁੂੂੰ ਭੁੱਲ ਜਾਵੀਂ
ਕਿ ਮੇਰੀ ਦੀਵਾਨਗੀ ਨੇ
ਜਮਾਨੇ ਦੀਆਂ ਨਜ਼ਰਾਂ ਤੋਂ ਬਚਾ
ਕਿਸ ਤਰਾਂ ਆਪਣੇ ਦਿਲ ਦੇ ਵਿਹੜੇ ਵਿੱਚ
ਸਾਹਾਂ ਦੀ ਚੋਗ ਚੁਗਾ
ਕੀਤਾ ਸੀ ਤੇਰੇ ਇਸ਼ਕ ਨੂੰ ਜਵਾਨ,
ਤੁੂੰ ਸਮਝ ਲਵੀਂ
ਕਿ ਮੇਰੀਆਂ ਮਜਬੁੂਰੀਆਂ ਦਾ ਸਾਨ੍ਹ
ਚਰ ਗਿਆ ਆਪਣੇ ਸੁਪਨਿਆਂ ਦੀ ਫਸਲ
ਮੁਹੱਬਤ ਵਰਗੀਏ ਕੁੜੀਏ !
ਤੁੂੰ ਭੁੱਲ ਜਾਵੀਂ
ਕਿ ਤੇਰੇ ਸਾਗਰ ਜਿਹੇ ਨੈਣਾਂ ਦੀ ਗਹਿਰਾਈ 'ਚ
ਡੁੂੰਘਾ ਉੱਤਰ ਕਿ ਭੁੱਲ ਜਾਂਦਾ ਸਾਂ
ਮੈਂ ਸਾਰੀ ਦੀ ਸਾਰੀ ਦੁਨੀਆਂ
ਤੂੰ ਭੁੱਲ ਜਾਵੀਂ
ਉਹ ਸਾਰੀਆਂ ਥਾਵਾਂ
ਜਿਨ੍ਹਾਂ ਤੇ ਗੁਜਾਰਿਆ ਆਪਣਾ ਇੱਕ- ਇੱਕ ਪਲ
ਉਮਰਾਂ ਜਿਹਾ ਲੰਮਾ ਹੁੰਦਾ ਸੀ
ਤੁੂੰ ਭੁੱਲ ਜਾਵੀਂ
ਵਫ਼ਾ ਦੀਆਂ ਉਹ ਸਭ ਕਸਮਾਂ
ਸਭ ਵਾਅਦੇ ਸਭ ਰਸਮਾਂ ਜਿਨ੍ਹਾਂ ਨੇ ਉਮਰਾਂ ਤੱਕ
ਰੱਖਣਾ ਸੀ ਆਪਣੇ ਇਸ਼ਕ ਨੂੰ ਜਿਉਂਦਾ
ਜੋ ਮੇਰੀ ਬੇਬੱਸੀ ਦੀ ਅੱਗ ਵਿੱਚ ਸੜ ਕੇ ਹੋ ਗਈਆਂ
ਰਾਖ
ਮੁਹੱਬਤ ਵਰਗੀਏ ਕੁੜੀਏ
ਮੇਰੀ ਬੇਬਸੀ ਨੂੰ ਬੇਵਫਾਈ ਜਿਹਾ ਸਮਝ
ਤੁੂੰ ਭੁੱਲ ਜਾਵੀਂ।

ਲੇਖਕ- ਜਸਪਾਲ ਕੌਰੇਆਣਾ
ਬਠਿੰਡਾ ।
ਮੋਬਾਇਲ -97808-52097,

Have something to say? Post your comment