Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Poem

ਕਾਵਿ-ਵਿਅੰਗ

July 16, 2020 04:19 PM
  • ਕਾਵਿ-ਵਿਅੰਗ


    ਜਨਤਕ ਇਕੱਠਾਂ ਤੇ ਸਰਕਾਰ ਨੇ ਰੋਕ ਲਾਈ,
    ਕਰੋਨਾ  ਹੋ  ਨਾ  ਜਾਵੇ  ਰੱਖੋ  ਬਚਾਅ ਭਾਈ।
    ਠੇਕਿਆਂ  ਉੱਤੇ  ਇਕੱਠ  ਦਾ  ਡਰ  ਨਾ ਕੋਈ,
    ਨਸ਼ੇ ਲਵੋ ਭਾਵੇਂ ਲੰਮੀਆਂ ਲਾਈਨਾਂ ਲਾ ਭਾਈ।
    ਕਾਰ ਵਿੱਚ ਪੰਜ  ਜਾਣੇ ਕਦੇ ਵੀ  ਬੈਠਿਓ ਨਾ,
    ਬੱਸ ਵਿੱਚ ਬੇਸ਼ੱਕ ਬਵੰਜਾ ਲਵੋ ਬਿਠਾ ਭਾਈ।
    ਜੁਰਮਾਨਾ ਭਾਰੀ ਲੱਗੂ ਮਾਸਕ ਜੇ ਨਾ ਪਾਇਆ,
    ਵਿਕਾਸ ਲਈ ਅਸੀਂ ਚੁਣਿਆਂ ਇਹ ਰਾਹ ਭਾਈ।
    ਕਾਰੋਬਾਰ  ਕਿਸੇ  ਦਾ  ਵੀ  ਚੱਲੇ ਜਾਂ  ਨਾ  ਚੱਲੇ,
    ਨਾ  ਇਸ  ਗੱਲ  ਦੀ  ਸਾਨੂੰ  ਪਰਵਾਹ  ਕਾਈ।
    ਸਰਕਾਰ ਪਹਿਲਾਂ ਹੀ ਗਰੀਬੀ ਨਾਲ ਜੂਝਦੀ ਹੈ,
    ਇਹਦੇ  ਲਈ   ਨਾ  ਸਾਡੇ   ਕੋਲ  ਰਾਹ  ਕਾਈ।
     
    ਜਸਵੀਰ ਸ਼ਰਮਾਂ ਦੱਦਾਹੂਰ
    ਸ੍ਰੀ ਮੁਕਤਸਰ ਸਾਹਿਬ
    95691-49556
     
Have something to say? Post your comment