Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਰੱਬ ਦਾ ਰੂਪ "

July 16, 2020 04:21 PM
ਰੱਬ ਦਾ ਰੂਪ "
 
ਬੱਚੇ ਤਾਂ ਰੱਬ ਦਾ  ਰੂਪ  ਹੁੰਦੇ ਨੇ ,,
ਦਿਲ ਨਾ  ਕਾਲਾ ਰੱਖਣ ਵਾਲੇ ।।
 
ਰਹਿੰਦੇ ਚਿਹਰੇ ਤੇ ਸਦਾ ਹਾਸੇ ਨੇ ,,
ਖਰੀਆਂ ਗੱਲਾਂ ਨੇ ਕਰਨ ਵਾਲੇ ।।
 
ਹਰ ਗੱਲ ਇਹ ਸੱਚੀਂ ਕਰਦੇ ਨੇ ,,
ਨਾਂ ਹੀ ਝੂਠ ਇਹ ਲਕੋਣ ਵਾਲੇ ।।
 
ਨਾਂ ਹੀ ਕਿਸੇ ਤੋਂ ਇਹ ਡਰਦੇ ਨੇ ,,
ਦਿਲ 'ਚ ਨਾ ਗੱਲ਼ ਰੱਖਣ ਵਾਲੇ ।।
 
ਇਹ ਚੁਗਲੀਆਂ  ਨਾ ਕਰਦੇ ਨੇ ,,
ਆਪ ਹਕੂਮਤ ਚਲਾਉਣ ਵਾਲੇ ।।
 
ਇਹ ਤਾਂ ਸਾਰੇ ਸਾਡੇ ਮਨ ਭੌਂਦੇ ਨੇ ,,
ਨਿੱਕੀਆਂ 2 ਖੇਡਾਂ ਖੇਡਣ ਵਾਲੇ ।।
 
ਸਾਡੇ ਲਈ  ਇਹ ਤਾਂ ਖਿਡੋਣੇ ਨੇ ,,
ਰੋਂਦਿਆਂ ਨੂੰ ਨੇ ਹਸਾਉਣ ਵਾਲੇ ।।
 
ਟੱਬਰ ਨਾਲ  ਚਹੇਡਾਂ ਕਰਦੇ ਨੇ ,,
ਆਟੇ ਦੀ ਚਿੜੀ ਨੇ ਖਾਣ ਵਾਲੇ ।।
 
ਸਕੂਲ ਜਾਂਦੇ  ਸ਼ਰਤਾਂ ਰੱਖਦੇ ਨੇ ,,
ਰੱਬ  ਦਾ ਰੂਪ  ਕਹਾਉਣ ਵਾਲੇ ।।
 
ਸਕੂਲ'ਚ ਟੀਚਰਾਂ ਨੂੰ ਮੋਂਹਦੇ ਨੇ ,,
ਤੱਤਲੀ  ਜ਼ਬਾਨ  ਬੋਲਣ  ਵਾਲੇ ।।
 
ਮੀਤ ਵਿਹੜੇ ਨੂੰ ਰੁਸ਼ਨਾਉਂਦੇ ਨੇ ,,
ਸਭ ਨੂੰ ਨੇ ਖੁਸ਼ਬੋ ਵੰਡਣ ਵਾਲੇ ।।
 
ਅੱਜ ਤੈਨੂੰ  ਦੱਸੀਏ ਹਾਕਮ ਮੀਤ ,,
ਬੱਚੇ ਹੀ ਸਕੂਲ ਚਲਾਉਣ ਵਾਲੇ ।।
 
ਅੱਜ ਦੇਸ਼ ਦਾ ਭਵਿੱਖ ਲੱਗਦੇ ਨੇ ,,
ਕੱਲ੍ਹ ਨੂੰ ਦੇਸ਼ ਨੂੰ ਸੰਭਾਲਣ ਵਾਲੇ ।।
 
    ਹਾਕਮ ਸਿੰਘ ਮੀਤ ਬੌਂਦਲੀ
         ਮੰਡੀ ਗੋਬਿੰਦਗੜ੍ਹ
     91,81462,22489
Have something to say? Post your comment