Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਨਾਨਕ ਜੀ

July 16, 2020 04:31 PM

ਨਾਨਕ ਜੀ

ਮੈਂ ਭੋਲੀ ਹਾਂ ਭੋਲੇ ਨੇ ਰਾਹ ਮੇਰੇ
ਭੋਲਿਆਂ ਨੂੰ ਮਿਲਦੇ ਨੇ ਨਾਨਕ ਜੀ ਸ਼ਾਹ ਮੇਰੇ

ਭਾਗੋ ਦੇ ਪੂੜੇ ਛੱਡ ਕੇ ਲਾਲੋ ਦੀ ਮਿੱਸੀ ਖਾਂਦੇ ਨੇ
ਤਾਂ ਹੀ ਦੁਨੀਆਂ ਕਹਿੰਦੀ ਏ ਨਾਨਕ ਜੀ ਵਾਹ ਮੇਰੇ

ਠੱਗ ਨੂੰ ਸੱਜਣ ਕਰ ਦਿੰਦੇ ਭੋਲੇ ਗਲ ਨਾਲ ਲਾਉਂਦੇ ਨੇ
ਮੁਰਦੇ ਚ ਜਾਨ ਹੈ ਪਾ ਦਿੰਦੇ ਨਾਨਕ ਜੀ ਸ਼ਾਹ ਮੇਰੇ

ਮੈਂ ਮੰਝਧਾਰ ਚ ਗੋਤੇ ਖਾਵਾਂ ਜੇ
ਮੇਰੀ ਬੇੜੀ ਬੰਨ੍ਹੇ ਲਾ ਦਿੰਦੇ ਨਾਨਕ ਜੀ ਮਲਾਹ ਮੇਰੇ

ਲੱਖ ਹਜ਼ਾਰਾਂ ਪਾਪੀਆਂ ਨੂੰ ਜਾ ਕੇ ਰਾਹ ਵਿਖਾਂਦੇ ਨੇ
ਬਖਸ਼ ਦਿੰਦੇ ਨੇ ਹੱਸ ਕੇ ਨਾਨਕ ਜੀ ਗੁਨਾਹ ਮੇਰੇ

ਯਾਰਾਂ ਦੇ ਯਾਰ ਨੇ ਗਲ ਨਾਲ ਲਾ ਕੇ ਰੱਖਦੇ ਨੇ
ਨੀਵਿਆਂ ਨੂੰ ਉੱਚਿਆਉਂਦੇ ਨੇ ਨਾਨਕ ਜੀ ਸ਼ਾਹ ਮੇਰੇ

ਮੀਤ ਓਹਨੇ ਬਿਨ ਆਪਣਾ ਕੋਈ ਨਾ
ਉਹ ਝੱਟ ਹੀ ਹਾਜ਼ਰ ਹੋ ਜਾਵਣ ਨਾਨਕ ਜੀ ਪਨਾਹ ਮੇਰੇ

ਲੇਖਿਕਾ-ਹਰਮੀਤ ਕੌਰ ਮੀਤ
7508042900
ਅਕਾਲ ਅਕੈਡਮੀ ਤਿੱਬੜ, ਗੁਰਦਾਸਪੁਰ

Have something to say? Post your comment