Friday, August 07, 2020
FOLLOW US ON
BREAKING NEWS
ਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾਅਕਾਲ ਤਖ਼ਤ ਸਾਹਿਬ ਢਾਹੁਣ ਵਾਲੇ ਹਿੰਦੂਤਵੀਆਂ ਨਾਲ ਸਿੱਖ ਕੌਮ ਦੀ ਕੋਈ ਸਾਂਝ ਨਹੀਂ – ਭਾਈ ਗੋਪਾਲਾ, ਰਣਜੀਤ ਸਿੰਘ

Poem

ਵਿਆਹ

July 20, 2020 05:22 PM
ਵਿਆਹ
 
ਜੇ ਨਾ ਮਿਲਿਆ ਤੂੰ ਮੈਂ ਮਰਜੂਗੀ, 
ਕੋਈ ਪੁਠਾ ਕਾਰਾ ਕਰਜੂਗੀ,
ਅਉਖਾ ਸੌਖਾ ਹੋ ਕੇ ਆਪਣਾ ਮਨ ਸਮਝਾ ਲੈ ਵੇ,
ਮੇਰੇ ਸਾਰੇ ਦੁੱਖਾਂ ਨੂੰ ਗਲ ਆਪਣੇ ਪਾ ਲੈ ਵੇ,
ਕਹਿੰਦੀ ਤੇਰੇ ਬਿਨਾਂ ਰਹਿ ਨਹੀਂ ਸਕਦੀ,
ਮੇਰੇ ਨਾਲ ਵਿਆਹ ਕਰਵਾ ਲੈ ਵੇ,
 
ਤੇਰੇ ਪਿੱਛੇ ਸਭ ਨਾਲ ਲੜਜੂਗੀ,
ਜੋ ਤੂੰ ਕਹੇ ਉਹੀਓ ਕਰਜੂਗੀ,
ਮੰਨਦੇ ਨਹੀਂ ਘਰ ਦੇ ਕੋਈ ਐਸੀ ਤਰਕੀਬ ਲਾ ਲੈ ਵੇ,
ਪਤਾ ਨਾ ਲੱਗੇ ਵਿੱਚ ਵਿਚੋਲਾ ਪਾ ਲੈ ਵੇ,
ਕਹਿੰਦੀ ਤੇਰੇ ਬਿਨਾਂ ਰਹਿ ਨਹੀਂ ਸਕਦੀ ,
ਮੇਰੇ ਨਾਲ ਵਿਆਹ ਕਰਵਾ ਲੈ ਵੇ।
 
ਪਾਪਾ ਨੇ ਕੁਛ ਕਿਹਾ ਤਾਂ ਡਰਜੂਗੀ,
ਉਹਨਾਂ ਦੀ ਹਾਂ ਵਿੱਚ ਹਾਂ ਕਰਜੂਗੀ,
ਇਜ਼ਤ ਉਹਨਾਂ ਦੀ ਅੱਗੇ ਪਿਆਰ ਵੀ ਖੂੰਜੇ ਲਾ ਲੈ ਵੇ,
"ਧੁੱਗਿਆ' ਤੂੰ ਵੀ ਮਨ ਸਮਝਾ ਲੈ ਵੇ,
ਜ਼ਿੰਦਗੀ ਵਿੱਚ ਅੱਗੇ ਵੱਧ ਕੇ 
ਕਿਸੇ ਹੋਰ ਨਾਲ ਵਿਆਹ ਕਰਵਾ ਲੈ ਵੇ |
 
ਹਰਯੋਧ ਸਿੰਘ 
ਧੁੱਗਾ ਕਲਾਂ |
99884-81182
ਸਹਿਯੋਗੀ ਬੂਟਾ ਕਾਹਨੇ ਕੇ
Have something to say? Post your comment