Friday, August 07, 2020
FOLLOW US ON
BREAKING NEWS
ਬੱਚਿਆਂ ਨੂੰ ਡੁੱਬਣ ਤੋਂ ਬਚਾਉਂਦਿਆਂ ਅਮਰੀਕਾ ਵਿੱਚ ਮਨਜੀਤ ਸਿੰਘ ਦੀ ਮੌਤਜੱਗੀ ਜੌਹਲ ਦੀ ਰਿਹਾਈ ਲਈ ਬ੍ਰਿਟਿਸ਼ ਐਮਪੀ ਮਾਰਟਿਨ ਡੌਕਰਟੀ ਨੇ 60 ਐਮਪੀਜ਼ ਦੇ ਸਾਈਨ ਕੀਤੀ ਚਿੱਠੀ ਵਿਦੇਸ਼ ਸਕੱਤਰ ਡੋਮਨਿਕ ਰਾਬ ਨੂੰ ਭੇਜੀਗਿਆਨੀ ਇਕਬਾਲ ਸਿੰਘ ਨੂੰ ਤੁਰੰਤ ਅਕਾਲ ਤਖਤ ਤੇ ਸਦਿਆ ਜਾਏ: ਪਰਮਜੀਤ ਸਿੰਘ ਸਰਨਾ15 ਅਗਸਤ ਨੂੰ ਸਿੱਖ ਕਾਲੇ ਦਿਵਸ ਵਜੋਂ ਮਨਾਉਣ- ਫੈਡਰੇਸ਼ਨ ਆਫ ਸਿੱਖ ਆਰਗਾਨਾਈਜੇਸ਼ਨਜ਼ ਯੂ,ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੈਡਰਲ ਏਜੰਸੀਆਂ ਨੂੰ ਵਿਦੇਸ਼ੀ ਕਾਮਿਆਂ ਨਾਲ ਅਮਰੀਕਨਾਂ ਦੀ ਥਾਂ ਲੈਣ ਤੋਂ ਰੋਕਣ ਲਈ ਕਾਰਜਕਾਰੀ ਆਦੇਸ਼ ‘ਤੇ ਦਸਤਖਤ ਕੀਤੇਆਰ ਐਸ ਐਸ ਦੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਸਿੱਖ ਲੱਗਣ ਵਾਲੇ ਕੁੱਝ ਚਿਹਰੇ ਰਾਮ ਮੰਦਰ ਦੇ ਉਦਘਾਟਨੀ ਸਮਾਗਮ ਵਿੱਚ ਹਾਜ਼ਰ ਰਹਿਣ: ਗਜਿੰਦਰ ਸਿੰਘ, ਦਲ ਖਾਲਸਾ

Poem

ਪੈਸਾ ਮਾਈ ਬਾਪ/ਜਸਵੀਰ ਸ਼ਰਮਾਂ ਦੱਦਾਹੂਰ

July 22, 2020 05:16 PM
ਪੈਸਾ ਮਾਈ ਬਾਪ/ਜਸਵੀਰ ਸ਼ਰਮਾਂ ਦੱਦਾਹੂਰ

ਬਦਲੇ ਜ਼ਮਾਨੇ ਦਿਲਦਾਰੀਆਂ ਨਾ ਰਹੀਆਂ।
ਯਾਰਾਂ ਨਾਲ ਪੱਗ ਵੱਟ ਯਾਰੀਆਂ ਨਾ ਰਹੀਆਂ।।
ਖੂਨ ਹੋਗੇ ਚਿੱਟੇ ਰਿਸ਼ਤੇਦਾਰੀਆਂ ਨਾ ਰਹੀਆਂ।।
                 ਹੁਣ ਬਦਲਦੇ ਜਾਣ ਹਾਲਾਤ---
ਸੱਭ ਕੁੱਝ ਪੈਸਾ ਹੈ-ਪੈਸਾ ਹੀ ਮਾਈ ਬਾਪ,,,,,ਸੱਭ,,,
ਪੈਸੇ ਦੀ ਕਰਾਮਾਤ,,,,, ਸੱਭ ਕੁੱਝ,,,,,,
 
ਲਾਲਚੀ ਜ਼ਮਾਨਾ ਪਾਉਂਦੇ ਰਹਿਣ ਟੋਪੀਆਂ।
ਭੈਣ ਨਾ ਕੋਈ ਭਾਈ ਗੱਲਾਂ ਸੱਭ ਥੋਥੀਆਂ।।
ਮਤਲਬ ਹੋਵੇ ਤਾਂ ਕਲਾਮ ਕਰਦੇ,ਸੱਭ ਗਰਜ਼ਾਂ ਦੀ ਰਹਿਗੀ ਗੱਲਬਾਤ,,,,,, ਸੱਭ ਕੁੱਝ,,,,,
 
ਅੜੀਆਂ ਨੇ ਦੁਨੀਆ ਮੁਕਾਈ ਚੰਦਰੀ।
ਮੁੱਕ ਗਏ ਸਬਰ ਤੇ ਸਚਾਈ ਚੰਦਰੀ।।
ਇੱਕ ਵੱਟ ਪਿੱਛੇ ਨੇ ਕਤਲ ਕਰਦੇ, ਮਤਲਬੀ ਹੋ-ਗਏ ਸਾਕ,,,, ਸੱਭ ਕੁੱਝ,,,,,
 
ਪੈਸੇ ਪਿੱਛੇ ਇਜ਼ਤ ਨਿਲਾਮ ਹੁੰਦੀ ਐ।
ਝੂਠ ਨਹੀਂ ਰਾਈ ਸ਼ਰੇਆਮ ਹੁੰਦੀ ਐ
ਚੋਰਾਂ ਦੇ ਵੀ ਹੁੰਦੇ ਨੇ ਅਸੂਲ ਕੁਝ ਪੱਕੇ,ਇਹ ਤਾਂ ਚੋਰਾਂ ਨੂੰ ਵੀ ਪਾਈ ਜਾਣ ਮਾਤ,,,, ਸੱਭ ਕੁੱਝ,,,,
 
ਦੱਦਾਹੂਰੀਏ ਨੇ ਧੋਖੇ ਵੇਖੇ ਨੇ  ਬੜੇ।
ਮਿਲਦੇ ਨੇ ਬੰਦੇ ਇਥੇ ਕੜ੍ਹੇ ਤੋਂ ਕੜ੍ਹੇ।।
ਹਰ ਬੰਦਾ ਮੰਨਦਾ ਹੈ ਖੁਦ ਨੂੰ ਸਿਆਣਾ,ਮਾੜੇ ਬੰਦੇ ਦੀ ਪਰਖਦਾ ਹੈ ਜਾਤ,,,,,, ਸੱਭ ਕੁੱਝ,,,,
 
ਜਸਵੀਰ ਸ਼ਰਮਾਂ ਦੱਦਾਹੂਰ
ਸ੍ਰੀ ਮੁਕਤਸਰ ਸਾਹਿਬ
95691-49556
 
Have something to say? Post your comment